Monday, July 28, 2014

ਵਰਤ ਰੱਖਣ ਦੁਆਰਾ


                                     ਬਾਈਬਲ ਦੇ ਕੁਝ ਵਚਨ ਵਿਸ਼ਾ: ਵਰਤ ਰੱਖਣ ਦੁਆਰਾ                                                                                                     ਪੰਜਾਬੀ ਮਸੀਹੀ ਸੰਦੇਸ਼



ਅਜ਼ਰਾ 8:23

23 ਇਸ ਲਈ ਅਸੀਂ ਵਰਤ ਰੱਖ ਕੇ ਇਸ ਗੱਲ ਲਈ ਸਾਡੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਤੇ ਉਸ ਨੇ ਸਾਡੀ ਬੇਨਤੀ ਦਾ ਉੱਤਰ ਦਿੱਤਾ


ਦਾਨੀਏਲ 9:3

ਫ਼ੇਰ ਮੈਂ ਪਰਮੇਸ਼ੁਰ, ਆਪਣੇ ਪ੍ਰਭੂ ਵੱਲ ਪਰਤਿਆ। ਮੈਂ ਉਸ ਅੱਗੇ ਪ੍ਰਾਰਥਨਾ ਕੀਤੀ ਅਤੇ ਉਸ ਪਾਸੋਂ ਸਹਾਇਤਾ ਮੰਗੀ। ਮੈਂ ਕੋਈ ਭੋਜਨ ਨਹੀਂ ਕੀਤਾ, ਅਤੇ ਮੈਂ ਸੋਗ ਦੇ ਵਸਤਰ ਪਹਿਨ ਲੇ। ਅਤੇ ਮੈਂ ਆਪਣੇ ਸਿਰ ਵਿੱਚ ਘਟ੍ਟਾ ਪਾ ਲਿਆ


1 ਸਮੂਏਲ 7:6

ਸਾਰੇ ਇਸਰਾਏਲੀ ਮਿਸਫ਼ਾਹ ਵਿੱਚ ਇੱਕਤਰ ਹੋਏ। ਉਨ੍ਹਾਂ ਨੇ ਪਾਣੀ ਭਰਕੇ ਯਹੋਵਾਹ ਦੇ ਅੱਗੇ ਰੋੜ੍ਹਿਆ ਅਤੇ ਉਸ ਦਿਨ ਵਰਤ ਰੱਖਿਆ ਉਸ ਦਿਨ ਉਨ੍ਹਾਂ ਨੇ ਕੁਝ ਵੀ ਨਾ ਖਾਧਾ, ਅਤੇ ਆਪਣੇ ਪਾਪਾਂ ਨੂੰ ਕਬੂਲ ਕੀਤਾ ਅਤੇ ਕਿਹਾ, “ਅਸੀਂ ਯਹੋਵਾਹ ਦੇ ਨਾਲ ਧ੍ਰੋਹ ਕੀਤਾ ਅਤੇ ਪਾਪ ਕੀਤਾ ਹੈ।ਅਤੇ ਮਿਸਫ਼ਾਹ ਦੇ ਵਿੱਚ ਸਮੂਏਲ ਦੇ ਇਸਰਾਏਲੀਆਂ ਦਾ ਨਿਆਉਂ ਕੀਤਾ


ਨਹਮਯਾਹ 9:1-2

ਇਸਰਾਏਲੀਆਂ ਨੇ ਆਪਣੇ ਪਾਪਾਂ ਦਾ ਇਕਰਾਰ ਕੀਤਾ

 1 ਫਿਰ ਉਸੇ ਮਹੀਨੇ ਦੇ 24ਵੇਂ ਦਿਨ, ਸਾਰੇ ਇਸਰਾਏਲੀ ਵਰਤ ਰੱਖਣ ਲਈ ਇੱਕਸਾਬ ਇਕੱਠੇ ਹੋਏ। ਆਪਣਾ ਸੋਗ ਪ੍ਰਗਟਾਉਣ ਲਈ ਉਨ੍ਹਾਂ ਨੇ ਸੋਗ ਵਾਲੇ ਕੱਪੜੇ ਪਾਏ ਅਤੇ ਆਪਣੇ ਸਿਰਾਂ ਤੇ ਧੂੜ ਪਾ ਲਈ। ਉਹ ਜਿਹੜੇ ਸੱਚੇ ਇਸਰਾਏਲੀ ਸਨ, ਉਨ੍ਹਾਂ ਨੇ ਆਪਣੇ-ਆਪ ਨੂੰ ਵਿਦੇਸ਼ੀਆਂ ਤੋਂ ਅੱਡ ਕਰ ਲਿਆ। ਉਹ ਖੜ੍ਹੇ ਹੋਏ ਅਤੇ ਆਪਣੇ ਪੁਰਖਿਆਂ ਦੀਆਂ ਦੁਸ਼ਟਤਾਵਾਂ ਨੂੰ ਕਬੂਲ ਕੀਤਾ

 

ਯੋਏਲ 2:12

ਯਹੋਵਾਹ ਦਾ ਲੋਕਾਂ ਨੂੰ ਬਦਲਣ ਲਈ ਸਮਝਾਉਣਾ

12 ਯਹੋਵਾਹ ਦਾ ਇਹ ਸੰਦੇਸ਼ ਹੈ:
    ਹੁਣ ਪੂਰੇ ਦਿਲ ਨਾਲ ਤੁਸੀਂ ਮੇਰੇ ਵੱਲ ਪਰਤੋਂ।
ਤੁਸੀਂ ਪਾਪ ਕੀਤੇ ਇਸ ਲਈ ਰੋਵੋ,
    ਖੂਬ ਰੋਵੋ ਅਤੇ ਅੰਨ ਵੀ ਨਾ ਛਕੋ!

ਬਿਵਸਥਾ ਸਾਰ 9:18

18 ਫ਼ੇਰ ਮੈਂ 40 ਦਿਨ ਅਤੇ 40 ਰਾਤਾ ਯਹੋਵਾਹ ਅੱਗੇ ਧਰਤੀ ਉੱਤੇ ਪਿਆ ਰਿਹਾ, ਜਿਵੇਂ ਮੈਂ ਪਹਿਲਾਂ ਕੀਤਾ ਸੀ। ਮੈਂ ਖਾਣਾ-ਪੀਣਾ ਬੰਦ ਕਰ ਦਿੱਤਾ। ਇਹ ਮੈਂ ਇਸ ਵਾਸਤੇ ਕੀਤਾ ਕਿਉਂਕਿ ਤੁਸਾਂ ਬਹੁਤ ਗੰਭੀਰ ਪਾਪ ਕੀਤਾ ਸੀ। ਤੁਸੀਂ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬਦ ਸੀ ਅਤੇ ਤੁਸੀਂ ਉਸ ਨੂੰ ਕਰੋਧਵਾਨ ਕਰ ਦਿੱਤਾ

 

ਨਹਮਯਾਹ 9:1

ਇਸਰਾਏਲੀਆਂ ਨੇ ਆਪਣੇ ਪਾਪਾਂ ਦਾ ਇਕਰਾਰ ਕੀਤਾ

 1 ਫਿਰ ਉਸੇ ਮਹੀਨੇ ਦੇ 24ਵੇਂ ਦਿਨ, ਸਾਰੇ ਇਸਰਾਏਲੀ ਵਰਤ ਰੱਖਣ ਲਈ ਇੱਕਸਾਬ ਇਕੱਠੇ ਹੋਏ। ਆਪਣਾ ਸੋਗ ਪ੍ਰਗਟਾਉਣ ਲਈ ਉਨ੍ਹਾਂ ਨੇ ਸੋਗ ਵਾਲੇ ਕੱਪੜੇ ਪਾਏ ਅਤੇ ਆਪਣੇ ਸਿਰਾਂ ਤੇ ਧੂੜ ਪਾ ਲਈ


ਅਜ਼ਰਾ 8:23; ਦਾਨੀਏਲ 9:3; 1 ਸਮੂਏਲ 7:6; ਨਹਮਯਾਹ 9:1-2; ਯੋਏਲ 2:12; ਬਿਵਸਥਾ ਸਾਰ 9:18; ਨਹਮਯਾਹ 9:1