Monday, July 28, 2014

ਕੀ ਮਸੀਹਾਂ ਨੂੰ ਗੈਰ ਮਸੀਹੀ ਤਿਉਹਾਰ ਮਨਾਉਣੇ ਚਾਹੀਦੇ ਨੇ ?


         ਬਾਈਬਲ ਦੇ ਕੁਝ ਵਚਨ ਵਿਸ਼ਾ: ਕੀ ਮਸੀਹਾਂ ਨੂੰ ਗੈਰ ਮਸੀਹੀ ਤਿਉਹਾਰ ਮਨਾਉਣੇ ਚਾਹੀਦੇ ਨੇ ?
                                          ਪੰਜਾਬੀ ਮਸੀਹੀ ਸੰਦੇਸ਼

ਅਨੇਕਾਂ ਮਸੀਹੀ ਭਰਾ ਅਤੇ ਭੈਣਾਂ ! ਮਸੀਹੀ ਹੋਣ ਦੇ ਬਾਵਜੂਦ ਵੀ, ਗੈਰ ਮਸੀਹੀ ਤਿਉਹਾਰ ਮਨਾਉਂਦੇ ਹਨ ! ਅਮਰੀਕਾ ਵਿੱਚ ਮਸੀਹੀ ਲੋਕ " ਹਲ੍ਲੋਵੀਨ  Halloween" ਤਿਉਹਾਰ ਮਨਾਉਂਦੇ ਹਨ ! ਅਤੇ ਹੋਰ ਅਨੇਕਾਂ ਤਿਉਹਾਰ ! ਵਚਨ ਦੇ ਦੁਆਰਾ ਅਸੀਂ ਵੇਖਾਂਗੇ ਕੀ ਇਹ ਸਹੀ ਹੈ ਜਾਂ ਨਹੀ ! ਅਨੇਕਾਂ ਲੋਕ ਕਹਿੰਦੇ ਨੇ ਜੈਸਾ ਦੇਸ਼ ਵੈਸਾ ਭੇਸ਼ ! ਨਹੀ ਨਹੀ ! ਵਚਨ ਵਿੱਚ ਲਿਖਇਆ ਹੈ


ਲੇਵੀਆਂ ਦੀ ਪੋਥੀ 18:3-4

ਅਤੀਤ ਵਿੱਚ, ਤੁਸੀਂ ਮਿਸਰ ਵਿੱਚ ਰਹਿੰਦੇ ਸੀ। ਤੁਹਾਨੂੰ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਉੱਥੇ ਹੁੰਦੀਆਂ ਸਨ। ਮੈਂ ਤੁਹਾਨੂੰ ਕਨਾਨ ਲੈ ਜਾ ਰਿਹਾ ਹਾਂ। ਇੱਥੇ ਤੁਹਾਨੂੰ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਉਸ ਦੇਸ਼ ਵਿੱਚ ਹੁੰਦੀਆਂ ਹਨ। ਉਨ੍ਹਾਂ ਦੇ ਕਨੂਨਾਂ ਮੁਤਾਬਕ ਨਾ ਰਹੋ ਤੁਹਾਨੂੰ ਮੇਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨਣਾ ਚਾਹੀਦਾ ਹੈ! ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ


ਇਸੇ ਤਰਾਂ ਅਸੀਂ ਇਹ ਨਹੀ ਕਹਿਣਾ ਅਸੀਂ ਤਾਂ ਅਮਰੀਕਾ ਵਿੱਚ ਹਾਂ ਇਥੇ ਤਾਂ ਇਹੀ ਤਿਉਹਾਰ ਮਨਾਉਂਦੇ ਹਨ! ਅਸੀਂ ਤਾਂ ਜਪਾਨ ਵਿੱਚ ਹਾਂ ਇਥੇ ਤਾਂ ਇਹੀ ਤਿਉਹਾਰ ਮਨਾਉਂਦੇ ਹਨ ! ਅਸੀਂ ਵੀ ਮਨਾ ਲੈਂਦੇ ਹਾਂ ! ਤੁਹਾਨੂੰ ਸਿਰਫ ਪਰਮੇਸ਼ੁਰ ਦੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨਣਾ ਚਾਹੀਦਾ ਹੈ! ਕਿਉਂਕਿ ਯਹੋਵਾਹ ਹੀ ਤੁਹਾਡਾ ਪਰਮੇਸ਼ੁਰ ਹੈ ਆਓ ਵਚਨ ਵਿੱਚ ਪੜੀਏ

ਹਿਜ਼ਕੀਏਲ 44:23

23 ਇਸਤੋਂ ਇਲਾਵਾ, ਜਾਜਕਾਂ ਨੂੰ ਮੇਰੇ ਲੋਕਾਂ ਨੂੰ ਪਵਿੱਤਰ ਚੀਜ਼ਾਂ ਅਤੇ ਅਪਵਿੱਤਰ ਚੀਜ਼ਾਂ ਵਿੱਚਲੇ ਫ਼ਰਕ ਬਾਰੇ ਵੀ ਸਿੱਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਮੇਰੇ ਲੋਕਾਂ ਦੀ ਇਹ ਜਾਨਣ ਵਿੱਚ ਵੀ ਸਹਾਇਤਾ ਕਰਨੀ ਚਾਹੀਦੀ ਹੈ ਕਿ ਪਾਕ ਕੀ ਹੈ ਅਤੇ ਨਾਪਾਕ ਕੀ ਹੈ


1 ਥੱਸਲੁਨੀਕੀਆਂ ਨੂੰ 5:21-22

21 ਪਰ ਹਰ ਗੱਲ ਦੀ ਪਰੱਖ ਕਰੋ। ਜੋ ਚੰਗਾ ਹੈ ਉਸ ਨੂੰ ਰੱਖ ਲਵੋ 22 ਅਤੇ ਹਰ ਪ੍ਰਕਾਰ ਦੀ ਬਦੀ ਤੋਂ ਦੂਰ ਰਹੋ


ਹੋਸ਼ੇਆ 4:6

ਮੇਰੀ ਪਰਜਾ ਗਿਆਨ ਵਿਹੁਣੀ ਹੋਣ ਕਾਰਣ ਨਾਸ ਹੁੰਦੀ ਹੈ। ਤੁਸੀਂ ਸਿੱਖਣੋਂ ਇਨਕਾਰੀ ਹੋਏ ਇਸ ਲਈ ਮੈਂ ਤੁਹਾਨੂੰ ਆਪਣੇ ਲਈ ਜਾਜਕ ਠਹਿਰਾਉਣ ਤੋਂ ਇਨਕਾਰੀ ਹੋਵਾਂਗਾ। ਤੁਸੀਂ ਆਪਣੇ ਯਹੋਵਾਹ ਦੀ ਬਿਵਸਬਾ ਨੂੰ ਭੁੱਲ ਗਏ ਇਸ ਲਈ ਮੈਂ ਤੁਹਾਡੀ ਸੰਤਾਨ ਨੂੰ ਵਿਸਾਰਾਂਗਾ


2 ਕੁਰਿੰਥੀਆਂ ਨੂੰ 6:14-17

14 ਤੁਸੀਂ ਉਨ੍ਹਾਂ ਵਿਅਕਤੀਆਂ ਵਰਗੇ ਨਹੀਂ ਹੋ ਜਿਹੜੇ ਵਿਸ਼ਵਾਸ ਨਹੀਂ ਰੱਖਦੇ। ਇਸ ਲਈ ਉਨ੍ਹਾਂ ਦੇ ਨਾਲ ਨਾ ਜੁੜੋ। ਚੰਗਿਆਈ ਅਤੇ ਬੁਰਿਆਈ ਇਕੱਠੇ ਨਹੀਂ, ਚਾਨਣ ਅਤੇ ਹਨੇਰੇ ਦੀ ਸੰਗਤ ਇਕੱਠਿਆਂ ਨਹੀਂ ਹੋ ਸੱਕਦੀ। 15 ਕੀ ਮਸੀਹ ਅਤੇ ਬਲਿਆਲ (ਸ਼ੈਤਾਨ) ਵਿੱਚ ਕੋਈ ਕਰਾਰ ਹੋ ਸੱਕਦਾ? ਇੱਕ ਵਿਸ਼ਵਾਸੀ ਅਤੇ ਅਵਿਸ਼ਵਾਸੀ ਵਿੱਚ ਕੀ ਸਾਂਝ ਹੈ 16 ਪਰਮੇਸ਼ੁਰ ਦੇ ਮੰਦਰ ਅਤੇ ਮੂਰਤਿਆਂ ਵਿੱਚਕਾਰ ਕੋਈ ਇਕਰਾਰਨਾਮਾ ਨਹੀਂ ਹੈ। ਅਤੇ ਅਸੀਂ ਜਿਉਂਦੇ ਜਾਗਦੇ ਪਰਮੇਸ਼ੁਰ ਦਾ ਮੰਦਰ ਹਾਂ ਜਿਵੇਂ ਕਿ ਪਰਮੇਸ਼ੁਰ ਨੇ ਕਿਹਾ ਹੈ;

ਮੈਂ ਉਨ੍ਹਾਂ ਸੰਗ ਰਹਾਂਗਾ ਅਤੇ ਉਨ੍ਹਾਂ ਸੰਗ ਤੁਰਾਂਗਾ
ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਬੰਦੇ ਹੋਣਗੇ।
17 ਇਸ ਲਈ ਉਨ੍ਹਾਂ ਲੋਕਾਂ ਤੋਂ ਬਾਹਰ ਜਾਓ
    ਅਤੇ ਉਨ੍ਹਾਂ ਤੋਂ ਅਲੱਗ ਹੋ ਜਾਓ।
ਪ੍ਰਭੂ ਆਖਦਾ ਹੈ। ਕਿਸੇ ਵੀ ਅਸ਼ੁੱਧ ਚੀਜ਼ ਨੂੰ ਨਾ ਛੂਹੋ,
    ਫ਼ੇਰ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ।


ਫ਼ਿਲਿੱਪੀਆਂ ਨੂੰ 4:8

ਭਰਾਵੋ ਅਤੇ ਭੈਣੋ, ਉਨ੍ਹਾਂ ਗੱਲਾਂ ਵੱਲ ਧਿਆਨ ਦਿਓ ਜੋ ਸੱਚੀਆਂ, ਸਤਿਕਾਰ ਯੋਗ, ਸਹੀ, ਸ਼ੁੱਧ, ਪਿਆਰ ਕਰਨ ਯੋਗ ਅਤੇ ਪ੍ਰਸੰਸਾ ਕਰਨ ਯੋਗ ਹਨ। ਹਮੇਸ਼ਾ ਉਨ੍ਹਾਂ ਗੱਲਾਂ ਬਾਰੇ ਸੋਚੋ ਜੋ ਉੱਤਮ ਅਤੇ ਪ੍ਰਸ਼ੰਸਾ ਯੋਗ ਹਨ


3 ਯੂਹੰਨਾ 1:11

11 ਮੇਰੇ ਪਿਆਰੇ ਮਿੱਤਰ, ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਨਾ ਕਰ ਜਿਹੜੇ ਬਦੀ ਕਰਦੇ ਹਨ, ਸਗੋਂ ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਕਰ ਜਿਹੜੇ ਨੇਕੀ ਕਰਦੇ ਹਨ। ਜਿਹੜਾ ਵਿਅਕਤੀ ਚੰਗੀਆਂ ਗੱਲਾਂ ਕਰਦਾ ਹੈ ਪਰਮੇਸ਼ੁਰ ਨਾਲ ਸੰਬੰਧਿਤ ਹੈ। ਪਰ ਉਹ ਵਿਅਕਤੀ ਜਿਹੜਾ ਬਦੀ ਕਰਦਾ ਹੈ ਉਸ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਜਾਣਿਆ


 ਯਾਕੂਬ 1:27

27 ਜਿਸ ਤਰ੍ਹਾਂ ਦਾ ਧਰਮ ਪਰਮੇਸ਼ੁਰ ਨੂੰ ਚਾਹੀਦਾ ਹੈ ਉਹ ਇਹ ਹੈ; ਉਨ੍ਹਾਂ ਯਤੀਮਾਂ ਅਤੇ ਵਿਧਵਾਵਾਂ ਦੀ ਪਰਵਰਿਸ਼ ਕਰਨਾ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ, ਅਤੇ ਆਪਣੇ ਆਪ ਨੂੰ ਦੁਨਿਆਵੀ ਪ੍ਰਭਾਵ ਤੋਂ ਮੁਕਤ ਰੱਖਣਾ। ਇਹੀ ਉਹ ਧਰਮ ਹੈ ਜਿਸ ਨੂੰ ਪਰਮੇਸ਼ੁਰ ਸ਼ੁੱਧ ਅਤੇ ਪਵਿੱਤਰ ਕਬੂਲਦਾ ਹੈ


ਕਹਾਉਤਾਂ 22:6

ਮੁੰਡੇ ਤੇ ਉਸੇ ਤਰ੍ਹਾਂ ਦਾ ਪ੍ਰਭਾਵ ਪਾਓ ਜਿਵੇਂ ਉਸ ਨੂੰ ਜਾਣਾ ਚਾਹੀਦਾ, ਅਤੇ ਉਹ ਇਸਤੋਂ ਉਦੋਂ ਵੀ ਨਹੀਂ ਭਟਕੇਗਾ ਜਦੋਂ ਉਹ ਬੁੱਢਾ ਹੋ ਜਾਵੇਗਾ


ਮੱਤੀ 18:6

ਅਤੇ ਜਿਹੜਾ ਕੋਈ ਵੀ ਇਨ੍ਹਾਂ ਛੋਟਿਆਂ ਬੱਚਿਆਂ ਕੋਲੋਂ, ਜਿਹੜੇ ਮੇਰੇ ਵਿੱਚ ਨਿਹਚਾ ਰੱਖਦੇ ਹਨ, ਪਾਪ ਕਰਾਉਣ ਦਾ ਕਾਰਣ ਬਣਦਾ ਹੈ, ਉਸ ਮਨੁੱਖ ਲਈ ਇਹ ਚੰਗਾ ਹੋਵੇਗਾ ਕਿ ਉਸ ਦੇ ਗਲੇ ਵਿੱਚ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਡੂੰਘੇ ਸਮੁੰਦਰ ਵਿੱਚ ਡੋਬ ਦਿੱਤਾ ਜਾਵੇ


ਅਫ਼ਸੀਆਂ ਨੂੰ 6:11-18

11 ਪਰਮੇਸ਼ੁਰ ਦੀ ਢਾਲ ਪਹਿਨ ਲਵੋ ਤਾਂ ਜੋ ਤੁਸੀਂ ਸ਼ੈਤਾਨ ਦੀਆਂ ਸ਼ੈਤਾਨੀ ਚਾਲਾਂ ਦੇ ਖਿਲਾਫ਼ ਲੜ ਸੱਕੋ 12 ਸਾਡੀ ਲੜਾਈ ਧਰਤੀ ਦੇ ਲੋਕਾਂ ਦੇ ਖਿਲਾਫ਼ ਨਹੀਂ ਹੈ। ਅਸੀਂ ਇਸ ਹਨੇਰੀ ਦੁਨੀਆਂ ਦੇ ਹਾਕਮਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨਾਲ ਲੜ ਰਹੇ ਹਾਂ। ਅਸੀਂ ਬਦੀ ਦੀਆਂ ਆਤਮਕ ਤਾਕਤਾਂ ਜਿਹੜੀਆਂ ਸਵਰਗੀ ਥਾਵਾਂ ਵਿੱਚ ਹਨ ਦੇ ਵਿਰੁੱਧ ਲੜ ਰਹੇ ਹਾਂ 13 ਇਸ ਲਈ ਤੁਹਾਡੇ ਕੋਲ ਪਰਮੇਸ਼ੁਰ ਦੇ ਪੂਰੇ ਕਵਚ ਹੋਣੇ ਚਾਹੀਦੇ ਹਨ। ਫ਼ੇਰ ਬਦੀ ਵਾਲੇ ਦਿਨ ਤੁਸੀਂ ਮਜ਼ਬੂਤੀ ਨਾਲ ਡਟਕੇ ਖਲੋ ਸੱਕੋਂਗੇ। ਅਤੇ ਜਦੋਂ ਤੁਸੀਂ ਪੂਰੀ ਲੜਾਈ ਖਤਮ ਕਰ ਲਈ ਹੋਵੇਗੀ ਤੁਸੀਂ ਫ਼ੇਰ ਵੀ ਸਥਿਰ ਖਲੋਤੇ ਹੋਵੋਂਗੇ14 ਇਸ ਲਈ ਮਜ਼ਬੂਤੀ ਨਾਲ ਖਲੋਵੋ ਅਤੇ ਆਪਣੀ ਕਮਰ ਦੁਆਲੇ ਸੱਚ ਦੀ ਪੇਟੀ ਬੰਨ੍ਹ ਲਵੋ। ਅਤੇ ਆਪਣੀ ਛਾਤੀ ਉੱਤੇ ਸਹੀ ਜੀਵਨ ਦੀ ਰੱਖਿਆ ਪਾ ਲਵੋ 15 ਸ਼ਾਂਤੀ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਆਪਣੇ ਪੈਰਾਂ ਵਿੱਚ ਰਜ਼ਾਮੰਦੀ ਦੀ ਜੁੱਤੀ ਪਾ ਲਵੋ। ਜਿਸ ਨਾਲ ਤੁਸੀਂ ਮਜਬੂਤੀ ਨਾਲ ਖਲੋ ਸੱਕਦੇ ਹੋ 16 ਅਤੇ ਵਿਸ਼ਵਾਸ ਦੀ ਢਾਲ ਦਾ ਵੀ ਇਸਤੇਮਾਲ ਕਰੋ। ਇਸ ਨਾਲ, ਤੁਸੀਂ ਦੁਸ਼ਟ ਦੇ ਸਾਰੇ ਅਗਨੀ ਬਾਣਾਂ ਨੂੰ ਰੋਕ ਸੱਕਦੇ ਹੋ 17 ਪਰਮੇਸ਼ੁਰ ਦੀ ਮੁਕਤੀ ਦਾ ਟੋਪ ਪ੍ਰਾਪਤ ਕਰੋ। ਅਤੇ ਆਤਮਾ ਦੀ ਤਲਵਾਰ ਫ਼ੜ ਲਵੋ। ਉਹ ਤਲਵਾਰ ਪਰਮੇਸ਼ੁਰ ਦੀ ਸਿੱਖਿਆ ਹੈ 18 ਹਮੇਸ਼ਾ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਆਪਣੀ ਹਰ ਜ਼ਰੂਰਤ ਪੂਰੀ ਕਰਨ ਲਈ ਹਰ ਤਰ੍ਹਾਂ ਦੀਆਂ ਪ੍ਰਾਰਥਨਾ ਨਾਲ ਪ੍ਰਾਰਥਨਾ ਕਰੋ। ਤੁਹਾਨੂੰ ਇਹ ਹਰ ਸਮੇਂ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਹੌਂਸਲਾ ਨਾ ਗੁਆਓ। ਹਮੇਸ਼ਾ ਪਰਮੇਸ਼ੁਰ ਦੇ ਸਮੂਹ ਲੋਕਾਂ ਲਈ ਪ੍ਰਾਰਥਨਾ ਕਰੋ

 

ਰੋਮੀਆਂ ਨੂੰ 13:12

12 ਰਾਤ ਹੁਣ ਬਹੁਤੀ ਬੀਤ ਗਈ ਹੈ ਅਤੇ ਦਿਨ ਚੜ੍ਹ੍ਹਨ ਵਾਲਾ ਹੈ। ਇਸ ਲਈ ਹੁਣ ਸਾਨੂੰ ਹਨੇਰੇ ਦੇ ਕੰਮ ਕਰਨੇ ਬੰਦ ਕਰ ਦੇਣੇ ਚਾਹੀਦੇ ਹਨ। ਸਾਨੂੰ ਪ੍ਰਕਾਸ਼ ਦੇ ਕੰਮ ਕਰਨੇ ਚਾਹੀਦੇ ਹਨ


ਬਿਵਸਥਾ ਸਾਰ 18:9-14

ਜਦੋਂ ਤੁਸੀਂ ਉਸ ਧਰਤੀ ਉੱਤੇ ਆਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ, ਤਾਂ ਉਨ੍ਹਾਂ ਭਿਆਨਕ ਗੱਲਾਂ ਨੂੰ ਨਾ ਸਿਖਣਾ ਜਿਹੜੀਆਂ ਉੱਥੇ ਹੋਰਨਾਂ ਕੌਮਾਂ ਦੇ ਲੋਕ ਕਰਦੇ ਹਨ। 10 ਆਪਣੇ ਪੁੱਤਰਾਂ ਧੀਆਂ ਨੂੰ ਆਪਣੀਆਂ ਜਗਵੇਦੀਆਂ ਉੱਤੇ ਸਾੜਕੇ ਬਲੀਆਂ ਨਹੀਂ ਚੜ੍ਹਾਉਣੀਆਂ। ਕਿਸੇ ਜੋਤਸ਼ੀ ਨੂੰ ਜਾਂ ਕਿਸੇ ਭੂਤ-ਮ੍ਰਿਤ ਜਾਂ ਸਿਆਣੇ ਨੂੰ ਪੁੱਛਕੇ ਇਹ ਜਾਨਣ ਦੀ ਕੋਸ਼ਿਸ਼ ਨਾ ਕਰਨਾ ਕਿ ਭਵਿੱਖ ਵਿੱਚ ਕੀ ਵਾਪਰੇਗਾ 11 ਕਿਸੇ ਵੀ ਵਿਅਕਤੀ ਨੂੰ ਹੋਰਨਾ ਉੱਤੇ ਜਾਦੂ ਨਾ ਕਰਨ ਦਿਉ। ਕਿਸੇ ਨੂੰ ਵੀ ਮਦਦ ਲਈ ਭੂਤਾਂ ਜਾਂ ਆਤਮਿਆਂ ਦੀ ਸਲਾਹ ਨਾ ਲੈਣ ਦਿਉ ਜਾਂ ਮੁਰਦਾ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕਰਨ ਦਿਉ 12 ਯਹੋਵਾਹ, ਤੁਹਾਡਾ ਪਰਮੇਸ਼ੁਰ, ਜਿਉਣ ਦੇ ਇਸ ਭਿਆਨਕ ਢੰਗ ਕਾਰਣ ਹੀ ਹੋਰਨਾ ਕੌਮਾਂ ਨੂੰ ਤੁਹਾਡੇ ਇਸ ਦੇਸ਼ ਵਿੱਚੋਂ ਬਾਹਰ ਕੱਢ ਰਿਹਾ ਹੈ 13 ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈਯਹੋਵਾਹ ਦਾ ਖਾਸ ਨਬੀ14 ਤੁਹਾਨੂੰ ਉਨ੍ਹਾਂ ਹੋਰਨਾਂ ਕੌਮਾਂ ਨੂੰ ਆਪਣੀ ਧਰਤੀ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਹੋਰਨਾ ਕੌਮਾਂ ਦੇ ਲੋਕ ਉਨ੍ਹਾਂ ਲੋਕਾਂ ਨੂੰ ਸੁਣਦੇ ਹਨ ਜਿਹੜੇ ਜਾਦੂ ਦੀ ਵਰਤੋਂ ਕਰਦੇ ਹਨ ਅਤੇ ਭਵਿੱਖ ਦਾ ਹਾਲ ਦੱਸਣ ਦੀ ਕੋਸ਼ਿਸ਼ ਕਰਦੇ ਹਨ। ਪਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨ ਦੇਵੇਗਾ


ਰੋਮੀਆਂ ਨੂੰ 12:9

ਤੁਹਾਡਾ ਪਿਆਰ ਸੱਚਾ ਹੋਵੇ, ਬਦੀ ਨੂੰ ਨਫ਼ਰਤ ਕਰੋ, ਸਿਰਫ਼ ਚੰਗੀਆਂ ਗੱਲਾਂ ਹੀ ਕਰੋ


ਅਫ਼ਸੀਆਂ ਨੂੰ 5:11-12

11 ਅਜਿਹੀਆਂ ਗੱਲਾਂ ਨਾ ਕਰੋ ਜਿਹੜੀਆਂ ਉਹ ਲੋਕ ਕਰਦੇ ਹਨ, ਜਿਹੜੇ ਹਨੇਰੇ ਵਿੱਚ ਹਨ। ਅਜਿਹੀਆਂ ਗੱਲਾਂ ਕੋਈ ਲਾਭ ਨਹੀਂ ਲਿਆਉਂਦੀਆਂ। ਪਰ ਇਹ ਦਰਸ਼ਾਉਣ ਲਈ ਚੰਗੀਆਂ ਗੱਲਾਂ ਕਰੋ ਕਿ ਹਨੇਰੇ ਵਿੱਚਲੀਆਂ ਗੱਲਾਂ ਗਲਤ ਹਨ 12 ਉਨ੍ਹਾਂ ਗੱਲਾਂ ਬਾਰੇ ਬੋਲਣਾ ਵੀ ਸ਼ਰਮਨਾਕ ਹੈ ਜਿਹੜੀਆਂ ਹਨੇਰੇ ਵਿੱਚ ਕੀਤੀਆਂ ਜਾਂਦੀਆਂ ਹਨ


1 ਤਿਮੋਥਿਉਸ ਨੂੰ 4:1

 ਪਵਿੱਤਰ ਆਤਮਾ ਸਾਫ਼ ਤੌਰ ਤੇ ਆਖਦਾ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਕੁਝ ਲੋਕ ਸੱਚੇ ਵਿਸ਼ਵਾਸ ਨੂੰ ਨਾਮੰਜ਼ੂਰ ਕਰ ਦੇਣਗੇ। ਉਹ ਉਨ੍ਹਾਂ ਆਤਮਿਆਂ ਨੂੰ ਸੁਣਨਗੇ ਜਿਹੜੇ ਝੂਠ ਆਖਦੇ ਹਨ, ਅਤੇ ਉਹ ਭੂਤਾਂ ਦੇ ਉਪਦੇਸ਼ਾਂ ਦਾ ਅਨੁਸਰਣ ਕਰਨਗੇ


1 ਕੁਰਿੰਥੀਆਂ ਨੂੰ 10:31

31 ਇਸ ਲਈ ਜੇ ਤੁਸੀਂ ਕੁਝ ਖਾਂਦੇ ਹੋ, ਜੇ ਤੁਸੀਂ ਕੁਝ ਪੀਂਦੇ ਹੋ ਜਾਂ ਜੇ ਤੁਸੀਂ ਕੁਝ ਕਰਦੇ ਹੋ, ਇਸ ਨੂੰ ਪਰਮੇਸ਼ੁਰ ਦੇ ਗੌਰਵ ਲਈ ਕਰੋ


1 ਕੁਰਿੰਥੀਆਂ ਨੂੰ 11:1

ਮੇਰੀ ਮਿਸਾਲ ਉੱਤੇ ਚੱਲੋ ਜਿਵੇਂ ਕਿ ਮੈਂ ਮਸੀਹ ਦੀ ਮਿਸਾਲ ਉੱਪਰ ਚੱਲਦਾ ਹਾਂ



ਹਿਜ਼ਕੀਏਲ 44:23; ਫ਼ਿਲਿੱਪੀਆਂ ਨੂੰ 4:8; 3 ਯੂਹੰਨਾ 1:11; 2 ਕੁਰਿੰਥੀਆਂ ਨੂੰ 6:14-17; ਹੋਸ਼ੇਆ 4:6; ਯਾਕੂਬ 1:27; ਕਹਾਉਤਾਂ 22:6; ਮੱਤੀ 18:6; 1 ਥੱਸਲੁਨੀਕੀਆਂ ਨੂੰ 5:21-22; ਅਫ਼ਸੀਆਂ ਨੂੰ 6:11-18; ਰੋਮੀਆਂ ਨੂੰ 13:12; ਬਿਵਸਥਾ ਸਾਰ 18:9-14; ਰੋਮੀਆਂ ਨੂੰ 12:9; ਅਫ਼ਸੀਆਂ ਨੂੰ 5:11-12; 1 ਤਿਮੋਥਿਉਸ ਨੂੰ 4:1; 1 ਕੁਰਿੰਥੀਆਂ ਨੂੰ 10:31; 1 ਕੁਰਿੰਥੀਆਂ ਨੂੰ 11:1