Monday, April 6, 2020

ਬਾਈਬਲ ਯਾਦ ਰੱਖਣਾ

                         
                               ਬਾਈਬਲ ਦੇ ਕੁਝ ਵਚਨ ਵਿਸ਼ਾ : ਬਾਈਬਲ ਯਾਦ ਰੱਖਣਾ
                                                   ਪੰਜਾਬੀ ਮਸੀਹੀ ਸੰਦੇਸ਼

ਬਿਵਸਥਾ ਸਾਰ 6:6-9 
ਜਿਹੜੇ ਆਦੇਸ਼ ਮੈਂ ਤੁਹਾਨੂੰ ਅੱਜ ਦਿੰਦਾ ਹਾਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਾ। ਇਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਸਿੱਖਾਉਣਾ। ਜਦੋਂ ਵੀ ਤੁਸੀਂ ਘਰ ਵਿੱਚ ਬੈਠੇ ਹੋਵੋ ਜਾਂ ਸੜਕ ਉੱਤੇ ਚੱਲ ਰਹੇ ਹੋਵੋਂ ਇਨ੍ਹਾਂ ਆਦੇਸ਼ਾਂ ਬਾਰੇ ਗੱਲ ਕਰੋ। ਲੇਟਦਿਆਂ, ਉੱਠਦਿਆਂ ਵੀ ਇਨ੍ਹਾਂ ਗੱਲਾਂ ਬਾਰੇ ਕਰੋ। ਇਨ੍ਹਾਂ ਆਦੇਸ਼ਾਂ ਨੂੰ ਲਿਖ ਲਵੋ ਅਤੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਬੰਨ੍ਹ ਲਵੋ ਅਤੇ ਇਨ੍ਹਾਂ ਨੂੰ ਆਪਣੇ ਮੱਥੇ ਉੱਤੇ ਪਹਿਨੋ ਤਾਂ ਜੋ ਤੁਹਾਨੂੰ ਮੇਰੀਆਂ ਸਿੱਖਿਆਵਾਂ ਚੇਤੇ ਕਰਨ ਵਿੱਚ ਸਹਾਇਤਾ ਮਿਲ ਸੱਕੇ। ਇਨ੍ਹਾਂ ਨੂੰ ਆਪਣੇ ਫ਼ਾਟਕਾਂ ਅਤੇ ਆਪਣੇ ਦਰਵਾਜ਼ਿਆਂ ਉੱਤੇ ਲਿਖ ਲਵੋ

ਬਿਵਸਥਾ ਸਾਰ 30:14 

14 ਨਹੀਂ, ਇਹ ਹੁਕਮ ਤਾਂ ਤੁਹਾਡੇ ਬਹੁਤ ਨਜ਼ਦੀਕ ਹੈ। ਇਹ ਤੁਹਾਡੇ ਮੂੰਹ ਵਿੱਚ ਅਤੇ ਤੁਹਾਡੇ ਦਿਲ ਵਿੱਚ ਹੈ। ਇਸ ਲਈ ਤੁਸੀਂ ਇਸ ਨੂੰ ਮੰਨ ਸੱਕਦੇ ਹੋ

ਬਿਵਸਥਾ ਸਾਰ 31:19 

19 ਇਸ ਲਈ ਇਹ ਗੀਤ ਲਿਖ ਲੈ ਅਤੇ ਇਸ ਨੂੰ ਇਸਰਾਏਲ ਦੇ ਲੋਕਾਂ ਨੂੰ ਸਿੱਖਾ। ਇਹ ਗੀਤ ਇਸਰਾਏਲ ਦੇ ਲੋਕਾਂ ਦੇ ਖਿਲਾਫ਼ ਮੇਰਾ ਗਵਾਹ ਹੋਵੇਗਾ

ਯਹੋਸ਼ੁਆ 23:14 

14 ਮੇਰੀ ਮੌਤ ਦਾ ਸਮਾਂ ਹੁਣ ਕਰੀਬ-ਕਰੀਬ ਗਿਆ ਹੈ। ਤੁਸੀਂ ਜਾਣਦੇ ਹੋ ਅਤੇ ਸੱਚਮੁੱਚ ਯਕੀਨ ਕਰਦੇ ਹੋ ਕਿ ਯਹੋਵਾਹ ਨੇ ਤੁਹਾਡੇ ਲਈ ਬਹੁਤ ਸਾਰੀਆਂ ਮਹਾਨ ਗੱਲਾਂ ਕੀਤੀਆਂ ਹਨ। ਤੁਸੀਂ ਜਾਣਦੇ ਹੋ ਕਿ ਉਹ ਆਪਣੇ ਕਿਸੇ ਇਕਰਾਰ ਨੂੰ ਪੂਰਾ ਕਰਨ ਵਿੱਚ ਅਸਫ਼ਲ ਨਹੀਂ ਹੋਇਆ। ਯਹੋਵਾਹ ਨੇ ਉਹ ਹਰ ਇਕਰਾਰ ਪੂਰਾ ਕੀਤਾ ਹੈ ਜੋ ਉਸ ਨੇ ਸਾਡੇ ਨਾਲ ਕੀਤਾ ਹੈ

ਜ਼ਬੂਰ 119:11 

11 ਮੈਂ ਤੁਹਾਡੀਆਂ ਸਿੱਖਿਆਵਾਂ ਦਾ ਅਧਿਐਨ ਬੜੇ ਧਿਆਨ ਨਾਲ ਕਰਦਾ ਹਾਂ
    ਕਿਉ? ਤਾਂ ਜੋ ਮੈਂ ਤੁਹਾਡੇ ਵਿਰੁੱਧ ਗੁਨਾਹ ਨਾ ਕਰ ਸੱਕਾਂ

ਜ਼ਬੂਰ 119:129-130 

129 ਯਹੋਵਾਹ, ਤੁਹਾਡਾ ਕਰਾਰ ਸ਼ਾਨਦਾਰ ਹੈ
    ਇਸੇ ਲਈ ਮੈਂ ਇਸ ਉੱਤੇ ਚੱਲਦਾ ਹਾਂ
130 ਜਦੋਂ ਲੋਕ ਤੁਹਾਡੇ ਸ਼ਬਦ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹਨ
ਉਦੋਂ ਲੱਗਦਾ ਹੈ ਜਿਵੇਂ ਕੋਈ ਰੌਸ਼ਨੀ ਉਨ੍ਹਾਂ ਨੂੰ ਸਹੀ ਜੀਵਨ ਢੰਗ ਸਿੱਖਾ ਰਹੀ ਹੋਵੇ
    ਤੁਹਾਡਾ ਸ਼ਬਦ ਸਿੱਧੜ ਬੰਦੇ ਨੂੰ ਵੀ ਸਿਆਣਾ ਬਣਾ ਦਿੰਦਾ ਹੈ

ਯਿਰਮਿਯਾਹ 15:16 

16 ਤੁਹਾਡਾ ਸੰਦੇਸ਼ ਮੇਰੇ ਵੱਲ ਆਇਆ ਅਤੇ ਮੈਂ ਤੁਹਾਡੇ ਸ਼ਬਦ ਖਾ ਗਿਆ
    ਤੁਹਾਡੇ ਸੰਦੇਸ਼ ਨੇ ਮੈਨੂੰ ਬਹੁਤ ਪ੍ਰਸੰਨ ਬਣਾਇਆ
ਮੈਂ ਤੁਹਾਡੇ ਨਾਮ ਉੱਤੇ ਸੱਦੇ ਜਾਣ ਲਈ ਬਹੁਤ ਖੁਸ਼ ਸਾਂ,
    ਤੁਹਾਡਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ


ਯੋਏਲ 1:1-3 

ਟਿੱਡੀਦਲ ਨਾਲ ਫ਼ਸਲਾਂ ਦਾ ਨਾਸ

ਪਬੂਏਲ ਦੇ ਪੁੱਤਰ ਯੋਏਲ ਨੂੰ ਯਹੋਵਾਹ ਵੱਲੋਂ ਇਹ ਸੰਦੇਸ ਮਿਲਿਆ:
ਆਗੂਓ! ਇਹ ਬਾਣੀ ਸੁਣੋ!
    ਦੇਸ ਦੇ ਸਾਰੇ ਆਗੂਓ!
ਮੇਰੀ ਗੱਲ ਸੁਣੋ! ਕੀ ਅਜਿਹਾ ਕਦੇ ਤੁਹਾਡੇ ਜੀਵਨ ਵਿੱਚ ਪਹਿਲਾਂ ਵਾਪਰਿਆ ਹੈ?
    ਨਹੀਂ! ਕੀ ਤੁਹਾਡੇ ਪੁਰਖਿਆਂ ਵੇਲੇ ਕਦੇ ਇਉਂ ਹੋਇਆ? ਨਹੀਂ!
ਇਸ ਬਾਰੇ ਤੁਸੀਂ ਆਪਣੇ ਪੁੱਤਰਾਂ ਨੂੰ
    ਤੇ ਉਹ ਆਪਣੇ ਬੱਚਿਆਂ ਨੂੰ ਦੱਸਣਗੇ
    ਅਤੇ ਤੁਹਾਡੇ ਪੋਤਰੇ ਅੱਗੋਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਗੱਲਾਂ ਦੱਸਣਗੇ


ਮੀਕਾਹ 2:7 

ਪਰ ਯਾਕੂਬ ਦੇ ਘਰਾਣੇ ਦੇ ਲੋਕੋ!
    ਇਹ ਗੱਲਾਂ ਮੈਂ ਜ਼ਰੂਰ ਕਰਾਂਗਾ ਤੁਹਾਡੀ
ਭੈੜੀਆਂ ਕਰਨੀਆਂ ਕਾਰਣ ਯਹੋਵਾਹ ਦਾ ਧੀਰਜ ਟੁੱਟ ਰਿਹਾ ਹੈ
    ਜੇਕਰ ਤੁਸੀਂ ਸਲੀਕੇ ਸਿਰ ਰਹੋ ਤਾਂ ਮੈਂ ਤੁਹਾਡੇ ਲਈ ਚੰਗੇ ਬਚਨ ਕਹਾਂ

ਯੂਹੰਨਾ 17:17 

17 ਉਨ੍ਹਾਂ ਨੂੰ ਸੱਚ ਦੁਆਰਾ ਆਪਣੀ ਸੇਵਾ ਲਈ ਤਿਆਰ ਕਰ। ਤੇਰੀਆਂ ਸਿੱਖਿਆਵਾਂ ਸੱਚ ਹਨ

ਕੁਲੁੱਸੀਆਂ ਨੂੰ 3:16 

16 ਆਪਣੇ ਅੰਦਰ ਮਸੀਹ ਦੀ ਸਿੱਖਿਆ ਨੂੰ ਅਮੀਰੀ ਨਾਲ ਵਸਣ ਦਿਉ। ਸਾਰੀ ਸਿਆਣਪ ਨੂੰ ਇੱਕ ਦੂਸਰੇ ਨੂੰ ਉਪਦੇਸ਼ ਦੇਣ ਅਤੇ ਇੱਕ ਦੂਸਰੇ ਨੂੰ ਮਜ਼ਬੂਤ ਬਨਾਉਣ ਲਈ ਵਰਤੋ। ਪਰਮੇਸ਼ੁਰ ਨੂੰ ਉਦਾਰ ਦਿਲਾਂ ਨਾਲ ਭਜਨ, ਸ਼ਬਦ ਅਤੇ ਆਤਮਕ ਗੀਤ ਗਾਓ