Sunday, April 5, 2020

ਪਰਮੇਸ਼ੁਰ ਦੇ ਬਚਨ ਤੋਂ ਡਰਨਾ


                    ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦੇ ਬਚਨ ਤੋਂ ਡਰਨਾ
                                          ਪੰਜਾਬੀ ਮਸੀਹੀ ਸੰਦੇਸ਼

ਜ਼ਬੂਰ 119:120 
120 ਯਹੋਵਾਹ, ਮੈਂ ਤੁਹਾਡੇ ਕੋਲੋਂ ਡਰਦਾ ਹਾਂ।
    ਮੈਂ ਡਰਦਾ ਹਾਂ ਅਤੇ ਤੁਹਾਡੇ ਨੇਮਾ ਦਾ ਆਦਰ ਕਰਦਾ ਹਾਂ

ਯਸਾਯਾਹ 66:2 

ਮੈਂ ਖੁਦ ਸਭ ਚੀਜ਼ਾਂ ਬਣਾਈਆਂ
ਇੱਥੇ ਸਾਰੀਆਂ ਚੀਜ਼ਾਂ ਨੇ ਕਿਉਂ ਕਿ ਇਹ ਮੈਂ ਸਾਜੀਆਂ ਨੇ।
    ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ
ਮੈਨੂੰ ਦੱਸੋ, ਮੈਂ ਕਿਨ੍ਹਾਂ ਲੋਕਾਂ ਦੀ ਪਾਲਣਾ ਕਰਦਾ ਹਾਂ?

    ਮੈਂ ਗਰੀਬ ਲੋਕਾਂ ਦੀ ਪਾਲਣਾ ਕਰਦਾ ਹਾਂ
ਮੈਂ ਉਨ੍ਹਾਂ ਲੋਕਾਂ ਦੀ ਪਾਲਣਾ ਕਰਦਾ ਹਾਂ ਜੋ ਬਹੁਤ ਉਦਾਸ ਹਨ
    ਮੈਂ ਉਨ੍ਹਾਂ ਲੋਕਾਂ ਦੀ ਪਾਲਣਾ ਕਰਦਾ ਹਾਂ ਜੋ ਮੇਰੇ ਸ਼ਬਦਾਂ ਨੂੰ ਮੰਨਦੇ ਨੇ

ਯਸਾਯਾਹ 66:5 

ਤੁਸੀਂ ਲੋਕੀ, ਜਿਹੜੇ ਯਹੋਵਾਹ ਦੇ ਅਦੇਸ਼ਾਂ ਨੂੰ ਮੰਨਦੇ ਹੋ,
    ਤੁਹਾਨੂੰ ਉਹ ਗੱਲਾਂ ਸੁਣਨੀਆਂ ਚਾਹੀਦੀਆਂ ਨੇ ਜਿਹੜੀਆਂ ਯਹੋਵਾਹ ਆਖਦਾ ਹੈ,
ਤੁਹਾਡੇ ਭਰਾਵਾਂ ਨੇ ਤੁਹਾਨੂੰ ਨਫ਼ਰਤ ਕੀਤੀ

    ਉਹ ਤੁਹਾਡੇ ਖਿਲਾਫ਼ ਹੋ ਗਏ ਸਨ, ਕਿਉਂ ਕਿ ਤੁਸੀਂ ਮੇਰੇ ਪੈਰੋਕਾਰ ਬਣੇ
ਤੁਹਾਡੇ ਭਰਾਵਾਂ ਨੇ ਆਖਿਆ, ‘ਅਸੀਂ ਪਰਤ ਕੇ ਤੁਹਾਡੇ ਕੋਲ ਆਵਾਂਗੇ,
    ਜਦੋਂ ਯਹੋਵਾਹ ਦਾ ਆਦਰ ਹੋਵੇਗਾ
ਫ਼ੇਰ ਅਸੀਂ ਤੁਹਾਡੇ ਨਾਲ ਪ੍ਰਸੰਨ ਹੋਵਾਂਗੇ।
    ਉਨ੍ਹਾਂ ਮੰਦੇ ਲੋਕਾਂ ਨੂੰ ਸਜ਼ਾ ਮਿਲੇਗੀ।

ਯਿਰਮਿਯਾਹ 36:16 

16 ਉਨ੍ਹਾਂ ਸ਼ਾਹੀ ਅਧਿਕਾਰੀਆਂ ਨੇ ਪੱਤਰੀ ਤੋਂ ਸਾਰੇ ਸੰਦੇਸ਼ ਸੁਣੇ। ਤਾਂ ਉਹ ਬਹੁਤ ਭੈਭੀਤ ਹੋ ਗਏ ਅਤੇ ਇੱਕ ਦੂਜੇ ਵੱਲ ਝਾਕਣ ਲੱਗੇ। ਉਨ੍ਹਾਂ ਨੇ ਬਾਰੂਕ ਨੂੰ ਆਖਿਆ, “ਸਾਨੂੰ ਪੱਤਰੀ ਦੇ ਇਨ੍ਹਾਂ ਸੰਦੇਸ਼ਾਂ ਬਾਰੇ ਰਾਜੇ ਯਹੋਯਾਕੀਮ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ।

ਯਸਾਯਾਹ 28:19 

19 ਉਹ ਬੰਦਾ ਆਵੇਗਾ ਅਤੇ ਤੁਹਾਨੂੰ ਦੂਰ ਲੈ ਜਾਵੇਗਾ। ਤੁਹਾਡੀ ਸਜ਼ਾ ਭਿਆਨਕ ਹੋਵੇਗੀ। ਤੁਹਾਡੀ ਸਜ਼ਾ ਬਹੁਤ ਸਵੇਰੇ ਆਵੇਗੀ ਅਤੇ ਇਹ ਦੇਰ ਰਾਤ ਤੱਕ ਰਹੇਗੀ

ਦਾਨੀਏਲ 7:15 

ਚੌਬੇ ਜਾਨਵਰ ਬਾਰੇ ਸੁਪਨੇ ਦੀ ਵਿਆਖਿਆ

15 ਮੈਂ, ਦਾਨੀਏਲ, ਬਹੁਤ ਉਲਝਣ ਵਿੱਚ ਅਤੇ ਫ਼ਿਕਰਮੰਦ ਸੀ। ਜਿਹੜੇ ਦਰਸ਼ਨ ਮੇਰੇ ਮਨ ਵਿੱਚੋਂ ਲੰਘੇ ਸਨ ਉਨ੍ਹਾਂ ਨੇ ਮੈਨੂੰ ਬਿਪਤਾ ਵਿੱਚ ਪਾ ਦਿੱਤਾ ਸੀ

ਯਿਰਮਿਯਾਹ 36:24 

24 ਅਤੇ ਜਦੋਂ ਰਾਜੇ ਯਹੋਯਾਕੀਮ ਅਤੇ ਉਸ ਦੇ ਸੇਵਾਦਾਰਾਂ ਨੇ ਪੱਤਰੀ ਦੇ ਸੰਦੇਸ਼ ਸੁਣੇ ਉਹ ਭੈਭੀਤ ਨਹੀਂ ਸਨ। ਉਨ੍ਹਾਂ ਨੇ ਆਪਣੇ ਕੀਤੇ ਮੰਦੇ ਕੰਮਾਂ ਉੱਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਕਪੜੇ ਨਹੀਂ ਪਾੜੇ