Monday, April 6, 2020

ਪਰਮੇਸ਼ੁਰ ਦੁਆਰਾ ਨਿਯੁਕਤ ਦੁੱਖ


                    ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦੁਆਰਾ ਨਿਯੁਕਤ ਦੁੱਖ
                                               ਪੰਜਾਬੀ ਮਸੀਹੀ ਸੰਦੇਸ਼

1 ਥੱਸਲੁਨੀਕੀਆਂ ਨੂੰ 3:3 
ਅਸੀਂ ਤਿਮੋਥਿਉਸ ਨੂੰ ਇਸ ਲਈ ਭੇਜਿਆ ਤਾਂ ਜੋ ਤੁਹਾਡੇ ਵਿੱਚੋਂ ਕੋਈ ਵੀ ਉਨ੍ਹਾਂ ਮੁਸੀਬਤਾਂ ਤੋਂ ਪਰੇਸ਼ਾਨ ਨਾ ਹੋਵੇ ਜਿਹੜੀਆਂ ਹੁਣ ਸਾਨੂੰ ਹਨ। ਤੁਸੀਂ ਖੁਦ ਜਾਣਦੇ ਹੋ ਕਿ ਉਹ ਮੁਸੀਬਤਾਂ ਸਾਡੇ ਨਾਲ ਵਾਪਰਨ ਵਾਲੀਆਂ ਹਨ

2 ਰਾਜਿਆਂ 6:33 

33 ਜਦੋਂ ਅਲੀਸ਼ਾ ਅਜੇ ਆਗੂ ਬਜ਼ੁਰਗਾਂ ਨਾਲ ਗੱਲ ਕਰ ਹੀ ਰਿਹਾ ਸੀ ਤਾਂ ਸੰਦੇਸ਼ਵਾਹਕ ਉਸ ਕੋਲ ਆਇਆ ਅਤੇ ਆਖਿਆ, “ਵੇਖੋ! ਇਹ ਮੁਸੀਬਤ ਯਹੋਵਾਹ ਵੱਲੋਂ ਹੈ ਤਾਂ ਫ਼ਿਰ ਹੁਣ ਮੈਂ ਭਲਾ ਯਹੋਵਾਹ ਦੇ ਹੁਕਮ ਦੀ ਹੋਰ ਉਡੀਕ ਕਿਉਂ ਕਰਾਂ?

ਅੱਯੂਬ 5:6 

ਬੁਰੇ ਵਕਤ ਮਿੱਟੀ ਘੱਟੇ ਵਿੱਚੋਂ ਨਹੀਂ
    ਆਉਂਦੇ ਮੁਸੀਬਤਾਂ ਧਰਤੀ ਵਿੱਚੋਂ ਨਹੀਂ ਉੱਗਦੀਆਂ

ਅੱਯੂਬ 5:17 

17 ਉਹ ਬੰਦਾ ਧੰਨ ਹੈ ਜਿਸ ਨੂੰ ਪਰਮੇਸ਼ੁਰ ਅਨੁਸ਼ਾਸਿਤ ਕਰਦਾ ਹੈ
    ਇਸ ਲਈ ਸ਼ਿਕਵਾ ਨਾ ਕਰ ਜਦੋਂ ਸਰਬ ਸ਼ਕਤੀਮਾਨ ਪਰਮੇਸ਼ੁਰ ਤੁਹਾਨੂੰ ਸਜ਼ਾ ਦਿੰਦਾ ਹੈ

ਜ਼ਬੂਰ 66:11 

11 ਹੇ ਪਰਮੇਸ਼ੁਰ, ਤੁਸਾਂ ਅਸਾਂ ਨੂੰ ਫ਼ਸ ਜਾਣ ਦਿੱਤਾ,
    ਤੁਸੀਂ ਸਾਡੇ ਉੱਤੇ ਬਹੁਤ ਭਾਰ ਰੱਖ ਦਿੱਤਾ

ਆਮੋਸ 3:6 

ਜੇਕਰ ਤੁਰ੍ਹੀ ਸ਼ਹਿਰ ਵਿੱਚ ਚੇਤਾਵਨੀ ਦੇਵੇ
    ਜ਼ਰੂਰ ਹੀ ਲੋਕ ਡਰ ਨਾਲ ਕੰਬ ਉੱਠਣਗੇ
ਜੇਕਰ ਸਹਿਰ ਵਿੱਚ ਕੋਈ ਦੁਰਘਟਨਾ ਘਟ ਜਾਵੇ
    ਤਾਂ ਅਵੱਸ਼ ਇਹ ਯਹੋਵਾਹ ਹੀ ਕਰਦਾ ਹੈ

ਮੀਕਾਹ 6:9 

ਇਸਰਾਏਲੀ ਕੀ ਕਰ ਰਹੇ ਸਨ?

ਯਹੋਵਾਹ ਦੀ ਆਵਾਜ਼ ਸ਼ਹਿਰ ਨੂੰ ਪੁਕਾਰਦੀ ਹੈ
ਸਿਆਣੇ ਲੋਕੋ ਉਸ ਦੇ ਨਾਉਂ ਦਾ ਆਦਰ ਕਰੋ
    ਦੰਡ ਦਿੰਦੀ ਛੜ ਅਤੇ ਇਸ ਨੂੰ ਨਿਯੁਕਤ ਕਰਨ ਵਾਲੇ ਵੱਲ ਧਿਆਨ ਦਿਓ

ਬਿਵਸਥਾ ਸਾਰ 8:5 

ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਇਹ ਸਭ ਗੱਲਾਂ ਤੁਹਾਡੇ ਲਈ ਕੀਤੀਆਂ। ਪਰਮੇਸ਼ੁਰ, ਆਪਣੇ ਬੱਚੇ ਨੂੰ ਸਿੱਖਾਉਂਦੇ ਹੋਏ ਇੱਕ ਮਾਪੇ ਵਾਂਗ ਸੀ

ਅੱਯੂਬ 6:4 

ਮੈਨੂੰ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਤੀਰ ਚੁਭੇ ਨੇ
    ਮੇਰਾ ਆਤਮਾ ਉਨ੍ਹਾਂ ਤੀਰਾਂ ਦੀ ਜ਼ਹਿਰ ਮਹਿਸੂਸ ਕਰਦਾ ਹੈ
    ਪਰਮੇਸ਼ੁਰ ਦੇ ਖੌਫਨਾਕ ਹਬਿਆਰ ਮੇਰੇ ਖਿਲਾਫ ਕਤਾਰ ਬੰਨ੍ਹੀ ਖਲੋਤੇ ਨੇ

ਅੱਯੂਬ 16:12 

12 ਮੇਰੇ ਨਾਲ ਹਰ ਗੱਲ ਬੜੀ ਠੀਕ ਠਾਕ ਸੀ,
    ਪਰ ਫੇਰ ਪਰਮੇਸ਼ੁਰ ਨੇ ਮੈਨੂੰ ਕੁਚਲ ਦਿੱਤਾ
ਹਾਂ, ਉਸ ਨੇ ਮੈਨੂੰ ਗਰਦਨ ਤੋਂ ਫ਼ੜ ਲਿਆ
    ਤੇ ਮੈਨੂੰ ਟੋਟੇ-ਟੋਟੇ ਕਰ ਦਿੱਤਾ
ਪਰਮੇਸ਼ੁਰ ਨੇ ਮੈਨੂੰ ਨਿਸ਼ਾਨੇਬਾਜ਼ੀ ਲਈ ਵਰਤਿਆ

ਹਿਜ਼ਕੀਏਲ 24:16 

16 ਆਦਮੀ ਦੇ ਪੁੱਤਰ, ਤੂੰ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈਂ, ਪਰ ਮੈਂ ਉਸ ਨੂੰ ਤੇਰੇ ਕੋਲੋਂ ਖੋਹਣ ਜਾ ਰਿਹਾ ਹਾਂ। ਤੇਰੀ ਪਤਨੀ ਅਚਾਨਕ ਮਰ ਜਾਵੇਗੀ। ਪਰ ਤੈਨੂੰ ਆਪਣੀ ਗ਼ਮੀ ਜ਼ਾਹਰ ਨਹੀਂ ਕਰਨੀ ਚਾਹੀਦੀ। ਤੈਨੂੰ ਉੱਚੀ ਰੋਣਾ ਨਹੀਂ ਚਾਹੀਦਾ। ਤੂੰ ਰੋਵੇਂਗਾ ਅਤੇ ਤੇਰੇ ਹੰਝੂ ਨਹੀਂ ਡਿਗਣਗੇ,

ਜ਼ਬੂਰ 66:10 

10 ਪਰਮੇਸ਼ੁਰ ਨੇ ਸਾਡੀ ਪਰੱਖ ਕੀਤੀ, ਜਿਵੇਂ ਲੋਕੀਂ ਚਾਂਦੀ ਅੱਗ ਨਾਲ ਪਰੱਖਦੇ ਹਨ