Monday, June 1, 2015

ਪਾਪਾਂ ਨੂੰ ਛੁਪਾਉਣਾ


                            ਬਾਈਬਲ ਦੇ ਕੁਝ ਵਚਨ ਵਿਸ਼ਾ : ਪਾਪਾਂ ਨੂੰ ਛੁਪਾਉਣਾ
                                                 ਪੰਜਾਬੀ ਮਸੀਹੀ ਸੰਦੇਸ਼

ਕਹਾਉਤਾਂ 28:13

13 ਜਿਹੜਾ ਬੰਦਾ ਆਪਣੇ ਪਾਪਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰੇ, ਉੱਨਤੀ ਨਹੀਂ ਕਰਦਾ, ਪਰ ਜਿਹੜਾ ਆਪਣੇ ਪਾਪਾਂ ਨੂੰ ਕਬੂਲਦਾ ਅਤੇ ਤਿਆਗਦਾ ਹੈ ਮਿਹਰ ਪ੍ਰਾਪਤ ਕਰਦਾ ਹੈ

 

ਅੱਯੂਬ 31:33

33 ਹੋਰ ਲੋਕੀ ਆਪਣੇ ਪਾਪਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਨੇ,
    ਪਰ ਮੈਂ ਕਦੇ ਵੀ ਆਪਣਾ ਦੋਸ਼ ਨਹੀਂ ਛੁਪਾਇਆ

 

ਕਹਾਉਤਾਂ 10:18

18 ਜਿਹੜਾ ਵਿਅਕਤੀ ਨਫ਼ਰਤ ਨੂੰ ਛੁਪਾਉਂਦਾ ਹੈ ਝੂਠਾ ਹੈ, ਪਰ ਜਿਹੜਾ ਅਫ਼ਵਾਹਾਂ ਫੈਲਾਉਂਦਾ ਹੈ ਮੂਰਖ ਹੈ

 

ਜ਼ਬੂਰ 19:12

12 ਯਹੋਵਾਹ, ਕੋਈ ਵੀ ਆਦਮੀ ਆਪਣੀਆਂ ਸਾਰੀਆਂ ਗਲਤੀਆਂ ਨੂੰ ਨਹੀਂ ਵੇਖ ਸੱਕਦਾ
    ਇਸ ਲਈ ਮੈਨੂੰ ਲੁਕਵੇਂ ਪਾਪ ਨਾ ਕਰਨ ਦੇਵੋ

 

ਯੂਹੰਨਾ 3:19

19 ਲੋਕਾਂ ਦਾ ਇਸ ਤੱਥ ਉੱਤੇ ਨਿਰਨਾ ਕੀਤਾ ਜਾਵੇਗਾ, ਚਾਨਣ ਸੰਸਾਰ ਵਿੱਚ ਚੁੱਕਿਆ ਹੈ, ਪਰ ਲੋਕਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ ਉਹ ਸਿਰਫ਼ ਹਨੇਰਾ ਹੀ ਚਾਹੁੰਦੇ ਸਨ ਕਿਉਂਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਕੀਤੀਆਂ ਉਹ ਭਰਿਸ਼ਟ ਸਨ

 

ਯੂਹੰਨਾ 3:20

20 ਜਿਹੜਾ ਬੰਦਾ ਪਾਪ ਕਰਦਾ ਹੈ ਉਹ ਚਾਨਣ ਨੂੰ ਨਫ਼ਰਤ ਕਰਦਾ ਹੈ ਉਹ ਚਾਨਣ ਵੱਲ ਨਹੀਂ ਆਉਂਦਾ, ਕਿਉਂ ਕਿ ਚਾਨਣ ਉਸ ਦੀਆਂ ਬਦ ਕਰਨੀਆਂ ਨੂੰ ਵਿਖਾ ਦੇਵੇਗਾ

 

ਰੋਮੀਆਂ ਨੂੰ 1:18

18 ਪਰਮੇਸ਼ੁਰ ਦਾ ਕਰੋਧ ਸਵਰਗੋਂ ਪਰਗਟ ਹੋਇਆ ਹੈ ਪਰਮੇਸ਼ੁਰ ਸਭ ਗਲਤ ਕੰਮਾਂ ਅਤੇ ਪਾਪਾਂ ਉੱਤੇ ਗੁੱਸੇ ਹੈ ਜੋ ਲੋਕ ਉਸ ਦੇ ਵਿਰੋਧ ਵਿੱਚ ਕਰਦੇ ਹਨ ਇਨ੍ਹਾਂ ਲੋਕਾਂ ਕੋਲ ਸੱਚ ਹੈ ਪਰ ਆਪਣੀਆਂ ਭੈੜੀਆਂ ਕਰਨੀਆਂ ਦੁਆਰਾ ਸੱਚ ਨੂੰ ਲਕੋਂਦੇ ਹਨ

 

ਉਤਪਤ 37:26

26 ਇਸ ਲਈ ਯਹੂਦਾਹ ਨੇ ਆਪਣੇ ਭਰਾਵਾਂ ਨੂੰ ਆਖਿਆ, “ਜੇ ਅਸੀਂ ਆਪਣੇ ਭਰਾ ਨੂੰ ਮਾਰ ਦਿਆਂਗੇ ਅਤੇ ਉਸਦੀ ਮੌਤ ਉੱਤੇ ਪਰਦਾ ਪਾ ਦਿਆਂਗੇ ਤਾਂ ਸਾਨੂੰ ਕੀ ਲਾਭ ਮਿਲੇਗਾ?

 

ਯਹੋਸ਼ੁਆ 7:19

19 ਫ਼ੇਰ ਯਹੋਸ਼ੁਆ ਨੇ ਆਕਾਨ ਨੂੰ ਆਖਿਆ, “ਪੁੱਤਰ, ਆਪਣੀ ਪ੍ਰਾਰਥਨਾ ਕਰ ਲੈ ਤੈਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਉਸ ਦੇ ਸਾਹਮਣੇ ਆਪਣੇ ਪਾਪਾ ਦਾ ਇਕਰਾਰ ਕਰਨਾ ਚਾਹੀਦਾ ਹੈ ਮੈਨੂੰ ਦੱਸ ਕਿ ਤੂੰ ਕੀ ਕੀਤਾ ਸੀ, ਅਤੇ ਕੋਈ ਵੀ ਗੱਲ ਮੇਰੇ ਕੋਲੋਂ ਛੁਪਾਉਣ ਦੀ ਕੋਸ਼ਿਸ਼ ਨਾ ਕਰ!”

 

ਯਿਰਮਿਯਾਹ 16:17

17 ਮੈਂ ਹਰ ਉਹ ਗੱਲ ਦੇਖਦਾ ਹਾਂ ਜੋ ਉਹ ਕਰਦੇ ਹਨ ਯਹੂਦਾਹ ਦੇ ਲੋਕ ਮੇਰੇ ਕੋਲੋਂ ਛੁਪ ਨਹੀਂ ਸੱਕਦੇ ਅਤੇ ਉਨ੍ਹਾਂ ਦੇ ਕੰਮ ਵੀ ਮੇਰੇ ਕੋਲੋਂ ਨਹੀਂ ਛੁਪ ਸੱਕਦੇ ਉਨ੍ਹਾਂ ਦਾ ਪਾਪ ਮੇਰੇ ਕੋਲੋਂ ਲੁਕਿਆ ਹੋਇਆ ਨਹੀਂ ਹੈ

 

ਕਹਾਉਤਾਂ 20:5

ਬੰਦੇ ਦੇ ਖਿਆਲ ਡੂੰਘੇ ਪਾਣੀਆਂ ਵਾਂਗ ਹੁੰਦੇ ਹਨ, ਪਰ ਸਮਝਦਾਰ ਆਦਮੀ ਉਨ੍ਹਾਂ ਨੂੰ ਬਾਹਰ ਖਿੱਚ ਲੈਂਦਾ ਹੈ

 

ਯਸਾਯਾਹ 29:15

15 ਇਹ ਲੋਕ ਯਹੋਵਾਹ ਕੋਲੋਂ ਗੱਲਾਂ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ ਉਹ ਸੋਚਦੇ ਹਨ ਕਿ ਯਹੋਵਾਹ ਸਮਝ ਨਹੀਂ ਸੱਕੇਗਾ ਉਹ ਲੋਕ ਹਨੇਰੇ ਵਿੱਚ ਮੰਦੇ ਕੰਮ ਕਰਦੇ ਹਨ ਉਹ ਬੰਦੇ ਆਪਣੇ-ਆਪ ਨੂੰ ਆਖਦੇ ਹਨ, “ਕੋਈ ਬੰਦਾ ਵੀ ਸਾਨੂੰ ਦੇਖ ਨਹੀਂ ਸੱਕਦਾ ਕਿਸੇ ਬੰਦੇ ਨੂੰ ਪਤਾ ਨਹੀਂ ਚੱਲੇਗਾ ਕਿ ਅਸੀਂ ਕੌਣ ਹਾਂ





ਕਹਾਉਤਾਂ 28:13; ਅੱਯੂਬ 31:33; ਕਹਾਉਤਾਂ 10:18; ਜ਼ਬੂਰ 19:12; ਯੂਹੰਨਾ 3:19; ਯੂਹੰਨਾ 3:20; ਰੋਮੀਆਂ ਨੂੰ 1:18; ਉਤਪਤ 37:26; ਯਹੋਸ਼ੁਆ 7:19; ਯਿਰਮਿਯਾਹ 16:17; ਕਹਾਉਤਾਂ 20:5; ਯਸਾਯਾਹ 29:15