Friday, June 5, 2015

ਨਾਸਤਿਕਤਾ ਵਿਰੁੱਧ ਸਬੂਤ


                            ਬਾਈਬਲ ਦੇ ਕੁਝ ਵਚਨ ਵਿਸ਼ਾ : ਨਾਸਤਿਕਤਾ ਵਿਰੁੱਧ ਸਬੂਤ                                                        ਪੰਜਾਬੀ ਮਸੀਹੀ ਸੰਦੇਸ਼ 


ਰੋਮੀਆਂ ਨੂੰ 2:14

14 ਗੈਰ-ਯਹੂਦੀਆਂ ਕੋਲ ਸ਼ਰ੍ਹਾ ਨਹੀਂ ਹੈ। ਪਰ ਜੇ ਉਹ ਜੋ ਸ਼ਰ੍ਹਾ ਦਾ ਹੁਕਮ ਹੈ ਆਪਣੇ ਆਪ ਕਰਦੇ ਹਨ, ਭਾਵੇਂ ਉਨ੍ਹਾਂ ਕੋਲ ਸ਼ਰ੍ਹਾ ਨਹੀਂ ਹੈ, ਉਹ ਖੁਦ ਵਾਸਤੇ ਹੀ ਸ਼ਰ੍ਹਾ ਹਨ

 

ਜ਼ਬੂਰ 19:1-3

ਸਵਰਗ ਪਰਮੇਸ਼ੁਰ ਦੀ ਮਹਿਮਾ ਬਾਰੇ ਗੱਲਾਂ ਕਰਦੇ ਹਨ।
    ਅਕਾਸ਼ ਉਨ੍ਹਾਂ ਚੰਗਿਆਂ ਚੀਜ਼ਾਂ ਬਾਰੇ ਦੱਸਦੇ ਹਨ ਜਿਹੜੀਆਂ ਪਰਮੇਸ਼ੁਰ ਦੇ ਹੱਥੀਂ ਸਾਜੀਆਂ ਗਈਆਂ ਹਨ।
ਹਰ ਦਿਨ ਉਸ ਬਾਰੇ ਹੋਰ ਵੱਧੇਰੇ ਕਥਾ ਦੱਸਦਾ ਹੈ
    ਅਤੇ ਹਰ ਰਾਤ ਪਰਮੇਸ਼ੁਰ ਦੀ ਸ਼ਕਤੀ ਬਾਰੇ ਹੋਰ ਵੱਧੇਰੇ ਪ੍ਰਗਟ ਕਰਦੀ ਹੈ।
ਤੁਸੀਂ ਸੱਚਮੁੱਚ ਕੋਈ ਭਾਸ਼ਣ ਜਾਂ ਸ਼ਬਦ ਨਹੀਂ ਸੁਣ ਸੱਕਦੇ
    ਉਹ ਅਜਿਹੀ ਅਵਾਜ਼ ਨਹੀਂ ਕਰਦੇ ਜਿਸ ਨੂੰ ਅਸੀਂ ਸੁਣ ਸੱਕੀਏ

 

ਰਸੂਲਾਂ ਦੇ ਕਰਤੱਬ 14:17

17 ਪਰ ਪਰਮੇਸ਼ੁਰ ਨੇ ਉਹ ਕਾਰਜ ਕੀਤੇ ਜੋ ਦਿਖਾਉਂਦੇ ਹਨ ਕਿ ਉਹ ਮੌਜੂਦ ਹੈ। ਉਸ ਨੇ ਤੁਹਾਡੇ ਲਈ ਹਮੇਸ਼ਾ ਚੰਗੀਆਂ ਗੱਲਾਂ ਕੀਤੀਆਂ। ਉਸ ਨੇ ਅਕਾਸ਼ ਤੋਂ ਤੁਹਾਡੇ ਲਈ ਬਰੱਖਾ ਕੀਤੀ ਅਤੇ ਸਹੀ ਵਕਤ ਤੇ ਫ਼ਸਲਾਂ ਦਿੱਤੀਆਂ। ਉਹ ਤੁਹਾਨੂੰ ਖਾਣ ਲਈ ਬੇਸ਼ੁਮਾਰ ਅਨਾਜ ਦਿੰਦਾ ਹੈ ਅਤੇ ਤੁਹਾਡੇ ਦਿਲ ਖੁਸ਼ੀਆਂ ਨਾਲ ਭਰਪੂਰ ਰੱਖਦਾ ਹੈ।

 

ਰੋਮੀਆਂ ਨੂੰ 1:19-20

19 ਪਰਮੇਸ਼ੁਰ ਆਪਣਾ ਗੁੱਸਾ ਵਿਖਾਉਂਦਾ ਹੈ ਕਿਉਂਕਿ ਜੋ ਕੁਝ ਕੋਈ ਪਰਮੇਸ਼ੁਰ ਬਾਰੇ ਜਾਣ ਸੱਕਦਾ ਹੈ ਉਹ ਸਭ ਜਾਣਦੇ ਹਨ। ਹਾਂ, ਉਸ ਨੇ ਸਪੱਸ਼ਟ ਤੌਰ ਤੇ ਆਪਣੇ ਆਪ ਨੂੰ ਲੋਕਾਂ ਨੂੰ ਵਿਖਾਇਆ ਹੈ

20 ਪਰਮੇਸ਼ੁਰ ਬਾਰੇ ਕੁਝ ਅਜਿਹੀਆਂ ਗੱਲਾਂ ਹਨ ਜੋ ਲੋਕ ਨਹੀਂ ਵੇਖ ਸੱਕਦੇ। ਉਹ ਉਸਦੀ ਸਦੀਵੀ ਸ਼ਕਤੀ ਅਤੇ ਉਹ ਸਭ ਚੀਜ਼ਾਂ ਹਨ ਜੋ ਉਸ ਨੂੰ ਪਰਮੇਸ਼ੁਰ ਬਣਾਉਂਦੀਆਂ ਹਨ। ਸੰਸਾਰ ਦੇ ਅਰੰਭ ਵੇਲੇ ਤੋਂ ਉਨ੍ਹਾਂ ਗੱਲਾਂ ਨੂੰ ਸਮਝਣਾ ਸੌਖਾ ਹੈ। ਕਿਉਂਕਿ ਉਸਦੀ ਸਿਰਜਣਾ ਵਿੱਚ ਉਹ ਗੱਲਾਂ ਸਪੱਸ਼ਟ ਹਨ। ਇਸ ਲਈ ਲੋਕਾਂ ਕੋਲ ਉਨ੍ਹਾਂ ਮੰਦੇ ਕੰਮਾਂ ਲਈ ਕੋਈ ਬਹਾਨਾ ਨਹੀਂ ਹੋਵੇਗਾ ਜਿਹੜੇ ਉਹ ਕਰਦੇ ਹਨ

 

ਦਾਨੀਏਲ 4:24-37

24 ਰਾਜਨ, ਸੁਪਨੇ ਦਾ ਅਰਬ ਇਹ ਹੈ। ਅੱਤ ਮਹਾਨ ਪਰਮੇਸ਼ੁਰ ਨੇ ਮੇਰੇ ਮਹਾਰਾਜ, ਪਾਤਸ਼ਾਹ ਨਾਲ ਵਾਪਰਨ ਲਈ ਇਨ੍ਹਾਂ ਗੱਲਾਂ ਦਾ ਆਦੇਸ਼ ਦਿੱਤਾ ਹੈ: 25 ਰਾਜੇ ਨਬੂਕਦਨੱਸਰ, ਤੁਹਾਨੂੰ ਆਪਣੇ ਲੋਕਾਂ ਤੋਂ ਦੂਰ ਜਾਣ ਲਈ ਮਜ਼ਬੂਰ ਹੋਣਾ ਪਵੇਗਾ ਤੁਸੀਂ ਜੰਗਲੀ ਜਾਨਵਰਾਂ ਦਰਮਿਆਨ ਰਹੋਁਗੇ। ਤੁਸੀਂ ਪਸ਼ੂਆਂ ਵਾਂਗ ਘਾਹ ਖਾਵੋਂਗੇ। ਅਤੇ ਤੁਸੀਂ ਤ੍ਰੇਲ ਨਾਲ ਭਿੱਜ ਜਾਵੋਂਗੇ। ਸੱਤ ਰੁੱਤਾਂ (ਸਾਲ) ਗੁਜ਼ਰ ਜਾਣਗੀਆਂ, ਅਤੇ ਫ਼ੇਰ ਤੁਸੀਂ ਇਹ ਸਬਕ ਸਿੱਖੋਁਗੇ। ਤੁਹਾਨੂੰ ਗਿਆਨ ਹੋ ਜਾਵੇਗਾ ਕਿ ਅੱਤ ਮਹਾਨ ਪਰਮੇਸ਼ੁਰ ਆਦਮੀਆਂ ਦੇ ਰਾਜ ਉੱਤੇ ਹਕੂਮਤ ਕਰਦਾ ਹੈ। ਅਤੇ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਓਸੇ ਨੂੰ ਰਾਜ ਬਖਸ਼ਦਾ ਹੈ

26 ਰੁੱਖ ਦੇ ਮੁੱਢ ਅਤੇ ਇਸਦੀਆਂ ਜਢ਼ਾਂ ਨੂੰ ਧਰਤੀ ਵਿੱਚ ਲੱਗੇ ਰਹਿਣ ਦੇ ਆਦੇਸ਼ ਦਾ ਅਰਬ ਇਹ ਹੈ: ਤੁਹਾਡਾ ਰਾਜ ਤੁਹਾਨੂੰ ਵਾਪਸ ਮਿਲੇਗਾ। ਇਹ ਗੱਲ ਓਦੋ ਵਾਪਰੇਗੀ ਜਦੋਂ ਤੁਸੀਂ ਜਾਣ ਜਾਵੋਂਗੇ ਕਿ ਅੱਤ ਮਹਾਨ ਪਰਮੇਸ਼ੁਰ ਤੁਹਾਡੇ ਰਾਜ ਉੱਤੇ ਹਕੂਮਤ ਕਰਦਾ ਹੈ 27 ਇਸ ਲਈ, ਹੇ ਰਾਜਨ, ਕਿਰਪਾ ਕਰਕੇ ਮੇਰੀ ਸਲਾਹ ਨੂੰ ਪ੍ਰਵਾਨ ਕਰੋ। ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਪਾਪ ਕਰਨ ਤੋਂ ਹਟ ਜਾਵੋ ਅਤੇ ਉਹੀ ਕੁਝ ਕਰੋ ਜੋ ਸਹੀ ਹੈ। ਮੰਦੇ ਅਮਲ ਛੱਡ ਦਿਓ। ਅਤੇ ਗਰੀਬ ਲੋਕਾਂ ਉੱਤੇ ਮਿਹਰਬਾਨ ਹੋਵੋ। ਫ਼ੇਰ ਸ਼ਾਇਦ ਤੁਸੀਂ ਸਫ਼ਲ ਬਣੇ ਰਹੋ।
28 ਇਹ ਸਾਰੀਆਂ ਗੱਲਾਂ ਰਾਜੇ ਨਬੂਕਦਨੱਸਰ ਨਾਲ ਵਾਪਰੀਆਂ 29-30 ਸੁਪਨੇ ਤੋਂ ਬਾਰ੍ਹਾਂ ਮਹੀਨੇ ਬਾਦ, ਰਾਜਾ ਨਬੂਕਦਨੱਸਰ ਬਾਬਲ ਅੰਦਰ ਆਪਣੇ ਮਹਿਲ ਦੀ ਛੱਤ ਉੱਤੇ ਟਹਿਲ ਰਿਹਾ ਸੀ। ਜਦੋਂ ਰਾਜਾ ਛੱਤ ਉੱਤੇ ਹੀ ਸੀ ਤਾਂ ਉਸ ਨੇ ਆਖਿਆ, “ਬਾਬਲ ਵੱਲ ਦੇਖੋ! ਮੈਂ ਇਸ ਮਹਾਨ ਸ਼ਹਿਰ ਨੂੰ ਬਣਾਇਆ ਸੀ। ਇਹ ਮੇਰਾ ਮਹਿਲ ਹੈ! ਮੈਂ ਇਸ ਮਹਾਨ ਮਹਿਲ ਨੂੰ ਆਪਣੀ ਸ਼ਕਤੀ ਨਾਲ ਬਣਾਇਆ ਸੀ। ਮੈਂ ਇਸ ਥਾਂ ਨੂੰ ਇਹ ਦਿਖਾਉਣ ਲਈ ਬਣਾਇਆ ਸੀ ਕਿ ਮੈਂ ਕਿੰਨਾ ਮਹਾਨ ਹਾਂ!
31 ਹਾਲੇ ਇਹ ਸ਼ਬਦ ਉਸ ਦੇ ਬੁੱਲ੍ਹਾਂ ਉੱਤੇ ਹੀ ਸਨ ਜਦੋਂ ਅਕਾਸ਼ ਵਿੱਚੋਂ ਆਵਾਜ਼ ਆਈ। ਆਵਾਜ਼ ਨੇ ਆਖਿਆ, “ਰਾਜਾ ਨਬੂਕਦਨੱਸਰ, ਤੇਰੇ ਨਾਲ ਇਹ ਗੱਲਾਂ ਵਾਪਰਨਗੀਆਂ: ਤੇਰੀ ਰਾਜ-ਸ਼ਕਤੀ ਤੇਰੇ ਕੋਲੋਂ ਖੋਹ ਲਈ ਗਈ ਹੈ 32 ਤੈਨੂੰ ਆਪਣੇ ਲੋਕਾਂ ਤੋਂ ਦੂਰ ਜਾਣਾ ਪਵੇਗਾ। ਤੈਨੂੰ ਜੰਗਲੀ ਜਾਨਵਰਾਂ ਦਰਮਿਆਨ ਰਹਿਣ ਲਈ ਮਜ਼ਬੂਰ ਹੋਣਾ ਪਵੇਗਾ। ਤੂੰ ਇੱਕ ਗਊ ਦੀ ਤਰ੍ਹਾਂ ਘਾਹ ਖਾਵੇਂਗਾ। ਸੱਤ ਰੁੱਤਾਂ (ਸਾਲ) ਲੰਘ ਜਾਣਗੀਆਂ ਜਦੋਂ ਤੂੰ ਆਪਣਾ ਸਬਕ ਸਿੱਖੇਁਗਾ। ਫ਼ੇਰ ਤੈਨੂੰ ਗਿਆਨ ਹੋਵੇਗਾ ਕਿ ਅੱਤ ਮਹਾਨ ਪਰਮੇਸ਼ੁਰ ਆਦਮੀਆਂ ਦੀਆਂ ਬਾਦਸ਼ਾਹੀਆਂ ਉੱਤੇ ਹਕੂਮਤ ਕਰਦਾ ਹੈ। ਅਤੇ ਉਹ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਬਾਦਸ਼ਾਹੀਆਂ ਦੇ ਦਿੰਦਾ ਹੈ।
33 ਇਹ ਗੱਲਾਂ ਫ਼ੌਰਨ ਵਾਪਰ ਗਈਆਂ। ਨਬੂਕਦਨੱਸਰ ਨੂੰ ਆਪਣੇ ਲੋਕਾਂ ਤੋਂ ਦੂਰ ਜਾਣ ਲਈ ਮਜ਼ਬੂਰ ਹੋਣਾ ਪਿਆ। ਉਹ ਗਾਂ ਵਾਂਗ ਘਾਹ ਖਾਣ ਲੱਗਿਆ। ਉਹ ਤ੍ਰੇਲ ਨਾਲ ਭਿੱਜ ਗਿਆ। ਉਸ ਦੇ ਵਾਲ ਬਾਜ਼ ਦੇ ਖੰਭਾਂ ਵਾਂਗ ਲੰਮੇ ਹੋ ਗਏ। ਅਤੇ ਉਸ ਦੇ ਨਹੁਂ ਪੰਛੀ ਦੇ ਪੰਜਿਆਂ ਵਾਂਗ ਲੰਮੇ ਹੋ ਗਏ
34 ਫ਼ੇਰ ਉਸ ਸਮੇਂ ਦੇ ਅੰਤ ਉੱਤੇ, ਮੈਂ, ਨਬੂਕਦਨੱਸਰ ਨੇ ਅਕਾਸ਼ ਵੱਲ ਦੇਖਿਆ। ਅਤੇ ਮੇਰੀ ਬੋਧ-ਸ਼ਕਤੀ ਮੇਰੇ ਕੋਲ ਵਾਪਸ ਪਰਤ ਆਈ। ਫ਼ੇਰ ਮੈਂ ਅੱਤ ਮਹਾਨ ਪਰਮੇਸ਼ੁਰ ਦੀ ਉਸਤਤ ਕੀਤੀ। ਮੈਂ ਉਸ, ਸਦਾ ਰਹਿਣ ਵਾਲੇ ਨੂੰ, ਆਦਰ ਅਤੇ ਪਰਤਾਪ ਦਿੱਤਾ
ਹਕੂਮਤ ਕਰਦਾ ਹੈ ਪਰਮੇਸ਼ੁਰ ਸਦਾ ਲਈ!
    ਬਣੀ ਰਹਿੰਦੀ ਹੈ ਬਾਦਸ਼ਾਹੀ ਉਸਦੀ ਪੀੜੀਆਂ ਤੀਕ।
35 ਮਹੱਤਵਪੂਰਣ ਨਹੀਂ ਹਨ,
    ਸੱਚਮੁੱਚ ਲੋਕ ਧਰਤ ਦੇ।
ਕਰਦਾ ਹੈ ਪਰਮੇਸ਼ੁਰ ਓਹੀ ਜੋ ਉਸਦੀ ਰਜ਼ਾ ਹੈ
    ਅਕਾਸ਼ ਦੀਆਂ ਸ਼ਕਤੀਆਂ ਅਤੇ ਧਰਤ ਦੇ ਲੋਕਾਂ ਨਾਲ।
ਰੋਕ ਸੱਕਦਾ ਨਹੀਂ ਕੋਈ ਉਸ ਦੇ ਸ਼ਕਤੀਸ਼ਾਲੀ ਹੱਥ ਨੂੰ।
    ਕਿਂਤੂ ਕੋਈ ਨਹੀਂ ਆਖ ਸੱਕਦਾ, “ਤੂੰ ਕੀ ਕਰ ਰਿਹਾ ਹੈਂ?”
36 ਇਸ ਲਈ ਉਸ ਸਮੇਂ ਪਰਮੇਸ਼ੁਰ ਨੇ ਮੇਰੀ ਹੋਸ਼ ਪਰਤਾ ਦਿੱਤੀ। ਅਤੇ ਉਸ ਨੇ ਮੇਰੀ ਰਾਜ ਸ਼ਕਤੀ ਅਤੇ ਮਹਾਨ ਇੱਜ਼ਤ ਮੈਨੂੰ ਵਾਪਸ ਦੇ ਦਿੱਤੀ। ਮੇਰੇ ਸਲਾਹਕਾਰ ਅਤੇ ਸ਼ਾਹੀ ਲੋਕ ਫ਼ੇਰ ਮੇਰੀ ਸਲਾਹ ਲੈਣ ਲੱਗੇ। ਮੈਂ ਫ਼ੇਰ ਰਾਜਾ ਬਣ ਗਿਆ। ਅਤੇ ਮੈਂ ਪਹਿਲਾਂ ਨਾਲੋਂ ਵੀ ਮਹਾਨ ਅਤੇ ਵੱਧੇਰੇ ਸ਼ਕਤੀਸ਼ਾਲੀ ਬਣ ਗਿਆ 37 ਹੁਣ ਮੈਂ, ਨਬੂਕਦਨੱਸਰ, ਅਕਾਸ਼ ਦੇ ਪਾਤਸ਼ਾਹ ਦੀ ਉਸਤਤ ਅਤੇ ਉਸਦੀ ਇੱਜ਼ਤ ਕਰਦਾ ਹਾਂ ਅਤੇ ਪਰਤਾਪ ਦਾ ਗੁਣਗਾਨ ਕਰਦਾ ਹਾਂ। ਹਰ ਗੱਲ ਜਿਹੜੀ ਉਹ ਕਰਦਾ ਹੈ, ਠੀਕ ਹੈ। ਉਹ ਸਦਾ ਬੇਲਾਗ ਹੈ। ਅਤੇ ਉਹ ਗੁਮਾਨੀ ਲੋਕਾਂ ਨੂੰ ਨਿਮਾਣੇ ਬਨਾਉਣ ਦੇ ਸਮਰਬ ਹੈ!

 

ਯਸਾਯਾਹ 41:20-23

20 ਲੋਕ ਇਨ੍ਹਾਂ ਗੱਲਾਂ ਨੂੰ ਦੇਖਣਗੇ ਤੇ ਉਹ ਜਾਣ ਲੈਣਗੇ
    ਕਿ ਇਹ ਸਭ ਕੁਝ ਯਹੋਵਾਹ ਦੀ ਸ਼ਕਤੀ ਨੇ ਕੀਤਾ ਹੈ।
ਲੋਕ ਇਨ੍ਹਾਂ ਚੀਜ਼ਾਂ ਨੂੰ ਦੇਖਣਗੇ, ਤੇ ਉਹ ਜਾਨਣ ਲੱਗ ਪੈਣਗੇ
    ਕਿ ਇਸਰਾਏਲ ਦੇ ਪਵਿੱਤਰ ਪੁਰੱਖ ਨੇ ਇਹ ਗੱਲਾਂ ਕੀਤੀਆਂ ਨੇ।

ਯਹੋਵਾਹ ਝੂਠੇ ਦੇਵਤਿਆਂ ਨੂੰ ਵੰਗਾਰਦਾ ਹੈ

21 ਯਾਕੂਬ ਦਾ ਰਾਜਾ, ਯਹੋਵਾਹ ਆਖਦਾ ਹੈ, “ਆਓ ਦੱਸੋ ਆਪਣੀਆਂ ਦਲੀਲਾਂ। ਦਿਖਾਓ ਮੈਨੂੰ ਆਪਣਾ ਸਬੂਤ, ਅਤੇ ਅਸੀਂ ਨਿਆਂ ਕਰ ਲਵਾਂਗੇ ਕਿ ਕਿਹੜੀਆਂ ਗੱਲਾਂ ਸਹੀ ਹਨ। 22 ਤੁਹਾਡੀਆਂ ਮੂਰਤੀਆਂ ਇੱਥੇ ਆਉਣ ਤੇ ਸਾਨੂੰ ਦੱਸਣ ਕਿ ਕੀ ਹੋ ਰਿਹਾ ਹੈ।ਆਦਿ ਵਿੱਚ ਕੀ ਵਾਪਰਿਆ? ਭਵਿੱਖ ਵਿੱਚ ਕੀ ਵਾਪਰੇਗਾ? ਦੱਸੋ ਸਾਨੂੰ! ਅਸੀਂ ਧਿਆਨ ਨਾਲ ਸੁਣਾਂਗੇ। ਫ਼ੇਰ ਅਸੀਂ ਜਾਣ ਲਵਾਂਗੇ ਕਿ ਅੱਗੋਂ ਕੀ ਹੋਵੇਗਾ23 ਸਾਨੂੰ ਉਹ ਗੱਲਾਂ ਦੱਸੋ ਜਿਨ੍ਹਾਂ ਦੀ ਸਾਨੂੰ ਇਹ ਜਾਨਣ ਲਈ ਤਲਾਸ਼ ਕਰਨੀ ਚਾਹੀਦੀ ਹੈ ਕਿ ਕੀ ਵਾਪਰੇਗਾ। ਫ਼ੇਰ ਅਸੀਂ ਵਿਸ਼ਵਾਸ ਕਰ ਲਵਾਂਗੇ ਕਿ ਤੁਸੀਂ ਸੱਚਮੁੱਚ ਦੇਵਤੇ ਹੋ। ਕੁਝ ਕਰੋ! ਕੁਝ ਵੀ ਕਰੋ, ਚੰਗਾ ਜਾਂ ਬੁਰਾ! ਫ਼ੇਰ ਅਸੀਂ ਦੇਖ ਸੱਕਾਂਗੇ ਕਿ ਤੁਸੀਂ ਜਿਉਂਦੇ ਹੋ। ਅਤੇ ਅਸੀਂ ਤੁਹਾਡੇ ਪਿੱਛੇ ਲੱਗ ਪਵਾਂਗਾ

 

ਯਸਾਯਾਹ 46:9-10

ਉਨ੍ਹਾਂ ਗੱਲਾਂ ਨੂੰ ਚੇਤੇ ਕਰੋ ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ। ਚੇਤੇ ਰੱਖੋ ਕਿ ਮੈਂ ਪਰਮੇਸ਼ੁਰ ਹਾਂ। ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ। ਉਹ ਝੂਠੇ ਦੇਵਤੇ ਮੇਰੇ ਵਾਂਗ ਨਹੀਂ ਹਨ

10 ਆਦਿ ਵਿੱਚ, ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ ਜਿਹੜੀਆਂ ਅਖੀਰ ਵਿੱਚ ਵਾਪਰਨਗੀਆਂ। ਬਹੁਤ ਸਮਾਂ ਪਹਿਲਾਂ, ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ ਜਿਹੜੀਆਂ ਹਾਲੇ ਨਹੀਂ ਵਾਪਰੀਆਂ ਸਨ। ਜਦੋਂ ਵੀ ਮੈਂ ਕਿਸੇ ਚੀਜ਼ ਦੀ ਯੋਜਨਾ ਬਣਾਉਂਦਾ ਹਾਂ-ਉਹ ਚੀਜ਼ ਵਾਪਰਦੀ ਹੈ। ਮੈਂ ਉਹੀ ਗੱਲਾਂ ਕਰਦਾ ਹਾਂ ਜਿਹੜੀਆਂ ਮੈਂ ਕਰਨੀਆਂ ਚਾਹੁੰਦਾ ਹਾਂ




ਰੋਮੀਆਂ ਨੂੰ 2:14; ਜ਼ਬੂਰ 19:1-3; ਰਸੂਲਾਂ ਦੇ ਕਰਤੱਬ 14:17; ਰੋਮੀਆਂ ਨੂੰ 1:19-20; ਦਾਨੀਏਲ 4:24-37; ਯਸਾਯਾਹ 41:20-23; ਯਸਾਯਾਹ 46:9-10