Monday, June 1, 2015

ਸੇਵਕਾਂ ਦੇ ਕਸ਼ਟ


                            ਬਾਈਬਲ ਦੇ ਕੁਝ ਵਚਨ ਵਿਸ਼ਾ : ਸੇਵਕਾਂ ਦੇ ਕਸ਼ਟ

                                            ਪੰਜਾਬੀ ਮਸੀਹੀ ਸੰਦੇਸ਼

ਹਿਜ਼ਕੀਏਲ 24:18

18 ਅਗਲੀ ਸਵੇਰ ਮੈਂ ਲੋਕਾਂ ਨੂੰ ਓਹੋ ਕੁਝ ਦੱਸ ਦਿੱਤਾ ਜੋ ਪਰਮੇਸ਼ੁਰ ਨੇ ਆਖਿਆ ਸੀ ਉਸ ਸ਼ਾਮ ਮੇਰੀ ਪਤਨੀ ਮਰ ਗਈ ਅਗਲੀ ਸਵੇਰ ਮੈਂ ਓਹੀ ਗੱਲਾਂ ਕੀਤੀਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ

 

1 ਕੁਰਿੰਥੀਆਂ ਨੂੰ 4:11

11 ਇਸ ਘੜੀ ਤੱਕ ਵੀ, ਸਾਡੇ ਕੋਲ ਕਾਫ਼ੀ ਖਾਣ ਅਤੇ ਪੀਣ ਨੂੰ ਨਹੀਂ ਹੈ ਸਾਡੇ ਕੋਲ ਲੋੜੀਂਦੇ ਕੱਪੜੇ ਤੱਕ ਵੀ ਨਹੀਂ ਅਸੀਂ ਅਕਸਰ ਮਾਰ ਝੱਲਦੇ ਹਾਂ ਸਾਡੇ ਘਰ ਨਹੀਂ ਹਨ

 

2 ਕੁਰਿੰਥੀਆਂ ਨੂੰ 6:5

ਸਾਨੂੰ ਮਾਰਿਆ ਕੁੱਟਿਆ ਅਤੇ ਬੰਦੀ ਬਣਾਇਆ ਜਾਂਦਾ ਹੈ ਲੋਕ ਪਰੇਸ਼ਾਨ ਹੁੰਦੇ ਹਨ ਅਤੇ ਸਾਡੇ ਨਾਲ ਲੜਦੇ ਹਨ ਅਸੀਂ ਸਖਤ ਮਿਹਨਤ ਕਰਦੇ ਹਾਂ, ਅਤੇ ਕਦੇ ਕਦੇ ਅਸੀਂ ਨੀਂਦ ਅਤੇ ਭੋਜਨ ਤੋਂ ਵਾਂਝੇ ਰਹਿ ਜਾਂਦੇ ਹਾਂ

 

2 ਕੁਰਿੰਥੀਆਂ ਨੂੰ 11:23

23 ਕੀ ਉਹ ਲੋਕ ਮਸੀਹ ਦੀ ਸੇਵਾ ਕਰ ਰਹੇ ਹਨ? ਮੈਂ ਉਨ੍ਹਾਂ ਨਾਲੋਂ ਵੱਧਕੇ ਉਸਦੀ ਸੇਵਾ ਕਰ ਰਿਹਾ ਹਾਂ (ਮੈਂ ਝੱਲਾ ਹਾਂ ਜੋ ਇਸ ਤਰ੍ਹਾਂ ਗੱਲਾਂ ਕਰ ਰਿਹਾ ਹਾਂ) ਮੈਂ ਉਨ੍ਹਾਂ ਲੋਕਾਂ ਨਾਲੋਂ ਵੱਧੇਰੇ ਕਾਰਜ ਕੀਤਾ ਹੈ ਬਹੁਤ ਵਾਰੀ ਮੈਂ ਕੈਦ ਵਿੱਚ ਸਾਂ ਮੈਂ ਵੀ ਵੱਧੇਰੇ ਕੁੱਟਾਂ ਝੱਲੀਆਂ ਹਨ ਬਹੁਤ ਵਾਰੀ ਮੈਂ ਮੌਤ ਦੇ ਬਹੁਤ ਨੇੜੇ ਸਾਂ

 

2 ਕੁਰਿੰਥੀਆਂ ਨੂੰ 12:7

ਪਰ ਮੈਨੂੰ ਚਾਹੀਦਾ ਹੈ ਕਿ ਮੈਂ ਉਨ੍ਹਾਂ ਅਨੋਖੀਆਂ ਗੱਲਾਂ ਬਾਰੇ, ਜੋ ਮੈਨੂੰ ਦਰਸ਼ਾਈਆਂ ਗਈਆਂ ਸਨ, ਬਹੁਤ ਗੁਮਾਨ ਨਾ ਕਰਾਂ, ਇਸ ਲਈ ਮੈਨੂੰ ਇੱਕ ਦਰਦ ਭਰੀ ਸਮੱਸਿਆ ਦਿੱਤੀ ਗਈ ਸੀ ਸਮੱਸਿਆ ਇਹ ਸੀ; ਸ਼ੈਤਾਨ ਵੱਲੋਂ ਇੱਕ ਦੂਤ ਨੂੰ ਮੈਨੂੰ ਕੁੱਟਣ ਲਈ ਮੇਰੇ ਕੋਲ ਭੇਜਿਆ ਗਿਆ ਸੀ ਤਾਂ ਜੋ ਮੈਂ ਗੁਮਾਨ ਨਾ ਕਰ ਸੱਕਾਂ

 

1 ਥੱਸਲੁਨੀਕੀਆਂ ਨੂੰ 3:3

ਅਸੀਂ ਤਿਮੋਥਿਉਸ ਨੂੰ ਇਸ ਲਈ ਭੇਜਿਆ ਤਾਂ ਜੋ ਤੁਹਾਡੇ ਵਿੱਚੋਂ ਕੋਈ ਵੀ ਉਨ੍ਹਾਂ ਮੁਸੀਬਤਾਂ ਤੋਂ ਪਰੇਸ਼ਾਨ ਨਾ ਹੋਵੇ ਜਿਹੜੀਆਂ ਹੁਣ ਸਾਨੂੰ ਹਨ ਤੁਸੀਂ ਖੁਦ ਜਾਣਦੇ ਹੋ ਕਿ ਉਹ ਮੁਸੀਬਤਾਂ ਸਾਡੇ ਨਾਲ ਵਾਪਰਨ ਵਾਲੀਆਂ ਹਨ




ਹਿਜ਼ਕੀਏਲ 24:18; 1 ਕੁਰਿੰਥੀਆਂ ਨੂੰ 4:11; 2 ਕੁਰਿੰਥੀਆਂ ਨੂੰ 6:5; 2 ਕੁਰਿੰਥੀਆਂ ਨੂੰ 11:23; 2 ਕੁਰਿੰਥੀਆਂ ਨੂੰ 12:7; 1 ਥੱਸਲੁਨੀਕੀਆਂ ਨੂੰ 3:3