Monday, June 1, 2015

ਪਰਮੇਸ਼ੁਰ ਤੋਂ ਛੁਪਣਾ


                            ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਤੋਂ ਛੁਪਣਾ         

                                            ਪੰਜਾਬੀ ਮਸੀਹੀ ਸੰਦੇਸ਼

 

ਇਬਰਾਨੀਆਂ ਨੂੰ 4:13

13 ਦੁਨੀਆਂ ਵਿੱਚ ਕੁਝ ਵੀ ਪਰਮੇਸ਼ੁਰ ਤੋਂ ਛੁਪਿਆ ਨਹੀਂ ਰਹਿ ਸੱਕਦਾ। ਉਹ ਸਭ ਚੀਜ਼ਾਂ ਨੂੰ ਸਾਫ਼ ਦੇਖ ਸੱਕਦਾ ਹੈ। ਹਰ ਚੀਜ਼ ਉਸ ਦੇ ਸਾਹਮਣੇ ਖੁੱਲ੍ਹੀ ਹੈ। ਅਤੇ ਉਸੇ ਨੂੰ ਸਾਨੂੰ ਆਪਣੇ ਜੀਵਨ ਢੰਗ ਦਾ ਲੇਖਾ ਦੇਣਾ ਪਵੇਗਾ

 

ਜ਼ਬੂਰ 139:7-8

ਤੁਹਾਡੀ ਆਤਮਾ ਹਰ ਥਾਂ ਹੁੰਦੀ ਹੈ ਜਿੱਥੇ ਵੀ ਮੈਂ ਜਾਂਦਾ ਹਾਂ
    ਯਹੋਵਾਹ, ਮੈਂ ਤੁਹਾਡੇ ਕੋਲੋਂ ਨਹੀਂ ਬਚ ਸੱਕਦਾ।
ਯਹੋਵਾਹ, ਜੇ ਮੈਂ ਸਵਰਗ ਵਿੱਚ ਜਾਂਦਾ ਹਾਂ ਤੁਸੀਂ ਉੱਥੇ ਹੁੰਦੇ ਹੋ
    ਜੇ ਮੈਂ ਹੇਠਾਂ ਮ੍ਰਿਤੂ ਲੋਕ ਵਿੱਚ ਜਾਂਦਾ ਹਾਂ, ਤੁਸੀਂ ਉੱਥੇ ਹੁੰਦੇ ਹੋ

ਯਿਰਮਿਯਾਹ 23:24

24 ਬੇਸ਼ਕ ਕੋਈ ਲੁਕਣ ਵਾਲੀ ਥਾਂ ਉੱਤੇ ਮੇਰੇ ਕੋਲੋਂ ਛੁਪਣ ਦੀ ਕੋਸ਼ਿਸ਼ ਕਰੇ
    ਪਰ ਮੇਰੇ ਲਈ ਉਸ ਨੂੰ ਦੇਖਣਾ ਆਸਾਨ ਹੈ।
    ਕਿਉਂ? ਕਿਉਂ ਕਿ ਮੈਂ, ਅਕਾਸ਼ ਵਿੱਚ ਅਤੇ ਧਰਤੀ ਉੱਤੇ ਹਰ ਥਾਂ ਹਾਂ।
ਯਹੋਵਾਹ ਨੇ ਇਹ ਗੱਲਾਂ ਆਖੀਆਂ

ਉਤਪਤ 3:8

ਦਿਨ ਦੇ ਸੁਹਾਵਨੇ ਸਮੇਂ, ਯਹੋਵਾਹ ਪਰਮੇਸ਼ੁਰ ਬਾਗ ਵਿੱਚ ਸੈਰ ਕਰ ਰਿਹਾ ਸੀ। ਆਦਮ ਅਤੇ ਔਰਤ ਨੇ ਉਸਦੀ ਆਹਟ ਸੁਣੀ, ਅਤੇ ਬਾਗ ਦੇ ਰੁੱਖਾਂ ਵਿੱਚ ਛੁੱਪ ਗਏ

 

ਉਤਪਤ 3:10

10 ਆਦਮ ਨੇ ਆਖਿਆ, “ਮੈਂ ਤੁਹਾਡੀ ਬਾਗ਼ ਵਿੱਚ ਤੁਰਨ ਫ਼ਿਰਨ ਦੀ ਆਹਟ ਸੁਣਕੇ ਮੈਂ ਡਰ ਗਿਆ ਸੀ। ਮੈਂ ਨੰਗਾ ਸੀ ਇਸ ਲਈ ਮੈਂ ਛੁਪ ਗਿਆ।

 

ਕੂਚ 3:6

ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ੁਰ ਹਾਂ। ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਤੇ ਯਾਕੂਬ ਦਾ ਪਰਮੇਸ਼ੁਰ ਹਾਂ।

ਮੂਸਾ ਨੇ ਆਪਣਾ ਚਿਹਰਾ ਕੱਜ ਲਿਆ ਕਿਉਂਕਿ ਉਹ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ

 

ਦਾਨੀਏਲ 10:7

ਮੈਂ, ਦਾਨੀਏਲ, ਹੀ ਇੱਕਲਾ ਬੰਦਾ ਸਾਂ ਜਿਸਨੇ ਇਹ ਦਰਸ਼ਨ ਦੇਖਿਆ। ਮੇਰੇ ਨਾਲ ਦੇ ਬੰਦਿਆਂ ਨੇ ਦਰਸ਼ਨ ਨਹੀਂ ਦੇਖਿਆ ਪਰ ਤਾਂ ਵੀ ਉਹ ਭੈਭੀਤ ਸਨ। ਉਹ ਇਤਨੇ ਭੈਭੀਤ ਸਨ ਕਿ ਉਹ ਦੌੜਕੇ ਛੁਪ ਗਏ

 

ਯਸਾਯਾਹ 2:10

10 ਜਾਓ, ਚੱਟਾਨਾਂ ਦੇ ਉਹਲੇ ਤੇ ਮਿੱਟੀ ਵਿੱਚ ਲੁਕ ਜਾਓ! ਤੁਹਾਨੂੰ ਯਹੋਵਾਹ ਕੋਲੋਂ ਡਰਨਾ ਚਾਹੀਦਾ ਹੈ ਅਤੇ ਤੁਹਾਨੂੰ ਉਸਦੀ ਮਹਾਨ ਸ਼ਕਤੀ ਤੋਂ ਬਚਣਾ ਚਾਹੀਦਾ ਹੈ!

 

ਯਸਾਯਾਹ 26:20

ਨਿਆਂ: ਇਨਾਮ ਜਾਂ ਸਜ਼ਾ

20 ਮੇਰੇ ਲੋਕੋ, ਆਪਣੇ ਕਮਰਿਆਂ ਵਿੱਚ ਜਾਓ।
    ਆਪਣੇ ਦਰਵਾਜ਼ੇ ਬੰਦ ਕਰ ਲਵੋ।
ਬੋੜੇ ਸਮੇਂ ਲਈ ਆਪਣੇ ਕਮਰਿਆਂ ਵਿੱਚ ਛੁਪ ਜਾਓ।
    ਉਦੋਂ ਤੱਕ ਛੁੱਪੇ ਰਹੋ ਜਦੋਂ ਤੱਕ ਪਰਮੇਸ਼ੁਰ ਦਾ ਕਹਿਰ ਸ਼ਾਂਤ ਨਹੀਂ ਹੁੰਦਾ

 

ਪਰਕਾਸ਼ ਦੀ ਪੋਥੀ 6:15

15 ਫ਼ੇਰ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਗੁਫ਼ਾਵਾਂ ਅਤੇ ਪਹਾੜਾਂ ਦੀਆਂ ਉਤਲੀਆਂ ਚੱਟਾਨਾਂ ਪਿੱਛੇ ਲਕੋ ਲਿਆ। ਉੱਥੇ ਰਾਜੇ, ਰਾਜਪਾਲ, ਜਰਨੈਲ, ਅਮੀਰ ਅਤੇ ਸ਼ਕਤੀਸ਼ਾਲੀ ਲੋਕ ਸਨ। ਹਰ ਵਿਅਕਤੀ ਨੇ, ਭਾਵੇਂ ਉਹ ਗੁਲਾਮ ਸੀ ਜਾਂ ਅਜ਼ਾਦ ਖੁਦ ਨੂੰ ਲਕੋ ਲਿਆ

 

ਅੱਯੂਬ 34:22

22 ਇੱਥੇ ਕੋਈ ਥਾਂ ਇੰਨੀ ਹਨੇਰੀ ਨਹੀਂ ਕਿ
    ਬੁਰੇ ਬੰਦੇ ਪਰਮੇਸ਼ੁਰ ਕੋਲੋਂ ਛੁਪ ਜਾਣ

 

ਯਿਰਮਿਯਾਹ 16:17

17 ਮੈਂ ਹਰ ਉਹ ਗੱਲ ਦੇਖਦਾ ਹਾਂ ਜੋ ਉਹ ਕਰਦੇ ਹਨ। ਯਹੂਦਾਹ ਦੇ ਲੋਕ ਮੇਰੇ ਕੋਲੋਂ ਛੁਪ ਨਹੀਂ ਸੱਕਦੇ ਅਤੇ ਉਨ੍ਹਾਂ ਦੇ ਕੰਮ ਵੀ ਮੇਰੇ ਕੋਲੋਂ ਨਹੀਂ ਛੁਪ ਸੱਕਦੇ। ਉਨ੍ਹਾਂ ਦਾ ਪਾਪ ਮੇਰੇ ਕੋਲੋਂ ਲੁਕਿਆ ਹੋਇਆ ਨਹੀਂ ਹੈ

 

1 ਇਤਹਾਸ 21:20

20 ਉਸ ਵਕਤ ਆਰਨਾਨ ਕਣਕ ਦਾ ਗਾਹ ਪਾ ਰਿਹਾ ਸੀ ਉਸ ਨੇ ਮੁੜ ਕੇ ਵੇਖਿਆ ਤਾਂ ਉਸ ਨੂੰ ਦੂਤ ਨਜ਼ਰ ਆਇਆ ਤਾਂ ਆਰਨਾਨ ਦੇ ਚਾਰੋ ਪੁੱਤਰ ਲੁਕਣ ਲਈ ਭੱਜ ਖੜੋਤੇ

 

ਆਮੋਸ 9:3

ਜੇਕਰ ਉਹ ਕਰਮਲ ਦੀ ਪਹਾੜੀ ਉੱਪਰ ਲੁਕ ਜਾਣ,
    ਮੈਂ ਉੱਥੋਂ ਵੀ ਉਨ੍ਹਾਂ ਨੂੰ ਭਾਲ ਕੇ ਲੈ ਜਾਵਾਂਗਾ।
ਜੇਕਰ ਉਹ ਮੇਰੇ ਤੋਂ ਬਚਣ ਲਈ ਸਮੁੰਦਰ ਦੇ ਤਲ ਤੀਕ ਵੀ ਲਹਿ ਜਾਣ ਤਾਂ
    ਮੈਂ ਸੱਪ ਨੂੰ ਹੁਕਮ ਦੇਵਾਂਗਾ ਕਿ ਉਹ ਉਨ੍ਹਾਂ ਨੂੰ ਡੱਸ ਲਵੇਗਾ

 

ਅੱਯੂਬ 13:20

20 ਹੇ ਪਰਮੇਸ਼ੁਰ ਬਸ ਦੋ ਚੀਜ਼ਾਂ ਮੈਨੂੰ ਦੇ ਫੇਰ
    ਮੈਂ ਤੈਥੋਂ ਨਹੀਂ ਛੁਪਾਂਗਾ:




ਇਬਰਾਨੀਆਂ ਨੂੰ 4:13; ਯਿਰਮਿਯਾਹ 23:24; ਉਤਪਤ 3:8; ਉਤਪਤ 3:10; ਕੂਚ 3:6; ਦਾਨੀਏਲ 10:7; ਯਸਾਯਾਹ 2:10; ਯਸਾਯਾਹ 26:20; ਪਰਕਾਸ਼ ਦੀ ਪੋਥੀ 6:15; ਅੱਯੂਬ 34:22; ਯਿਰਮਿਯਾਹ 16:17; 1 ਇਤਹਾਸ 21:20; ਆਮੋਸ 9:3; ਅੱਯੂਬ 13:20; ਜ਼ਬੂਰ 139:7-8