Friday, June 5, 2015

ਕਸ਼ਟਾਂ ਦਾ ਮਕਸਦ


                            ਬਾਈਬਲ ਦੇ ਕੁਝ ਵਚਨ ਵਿਸ਼ਾ : ਕਸ਼ਟਾਂ  ਦਾ ਮਕਸਦ                                                                   ਪੰਜਾਬੀ ਮਸੀਹੀ ਸੰਦੇਸ਼

 ਯਸਾਯਾਹ 63:9

ਲੋਕਾਂ ਲਈ ਬਹੁਤ ਮੁਸੀਬਤ ਸਨ,
    ਪਰ ਯਹੋਵਾਹ ਉਨ੍ਹਾਂ ਦੇ ਖਿਲਾਫ਼ ਨਹੀਂ ਸੀ।
ਯਹੋਵਾਹ ਨੇ ਲੋਕਾਂ ਨਾਲ ਪਿਆਰ ਕੀਤਾ
    ਅਤੇ ਉਨ੍ਹਾਂ ਲਈ ਦੁੱਖ ਮਹਿਸੂਸ ਕੀਤਾ।
ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਬਚਾਇਆ।
    ਯਹੋਵਾਹ ਨੇ ਉਨ੍ਹਾਂ ਨੂੰ ਬਚਾਉਣ ਲਈ ਆਪਣਾ ਖਾਸ ਦੂਤ ਭੇਜਿਆ।
ਉਸ ਨੇ ਉਨ੍ਹਾਂ ਨੂੰ ਉੱਪਰ ਚੁੱਕ ਲਿਆ ਅਤੇ ਲੈ ਗਿਆ।
    ਅਤੇ ਉਹ ਉਨ੍ਹਾਂ ਦੀ ਸਦਾ ਲਈ ਦੇਖ-ਭਾਲ ਕਰੇਗਾ

 

ਹੋਸ਼ੇਆ 5:15

15 ਮੈਂ ਮੁੜ ਆਪਣੇ ਸਥਾਨ ਨੂੰ ਚੱਲਾ ਜਾਵਾਂਗਾ
    ਜਦ ਤੀਕ ਲੋਕ ਆਪਣੇ ਦੋਸ਼ ਮੰਨ ਕੇ ਮੈਨੂੰ ਨਾ ਭਾਲਣ।
ਹਾਂ, ਉਹ ਆਪਣੀ ਮੁਸੀਬਤ ਵਿੱਚ ਮੈਨੂੰ ਲੱਭਣ ਦਾ ਬੜਾ ਕਠਿਨ ਯਤਨ

 

ਜ਼ਬੂਰ 119:67

67 ਦੁੱਖ ਭੋਗਣ ਤੋਂ ਪਹਿਲਾਂ ਮੈਂ ਬਹੁਤ ਗਲਤ ਗੱਲਾਂ ਕੀਤੀਆਂ ਸਨ
    ਪਰ ਹੁਣ, ਮੈਂ ਧਿਆਨ ਨਾਲ ਤੁਹਾਡੇ ਆਦੇਸ਼ ਮੰਨਦਾ ਹਾਂ

 

ਯਸਾਯਾਹ 48:10

10 ਦੇਖੋ, ਮੈਂ ਤੁਹਾਨੂੰ ਸ਼ੁੱਧ ਕਰ ਦਿਆਂਗਾ
    ਲੋਕ ਚਾਂਦੀ ਨੂੰ ਸ਼ੁੱਧ ਕਰਨ ਲਈ ਅੱਗ ਦੀ ਲਾਟ ਦਾ ਇਸਤੇਮਾਲ ਕਰਦੇ ਨੇ।
    ਪਰ ਮੈਂ ਤੁਹਾਨੂੰ ਮੁਸੀਬਤਾਂ ਦੇਕੇ ਤੁਹਾਨੂੰ ਸ਼ੁੱਧ ਕਰਾਂਗਾ

 

ਜ਼ਬੂਰ 119:75

75 ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੁਹਾਡੇ ਫ਼ੈਸਲੇ ਨਿਆਂਈ ਹਨ
    ਅਤੇ ਮੈਨੂੰ ਤਸੀਹੇ ਦੇਣ ਵਿੱਚ ਤੁਸੀਂ ਸਹੀ ਸੀ

 

ਜ਼ਬੂਰ 78:33-34

33 ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਦੇ ਅਰਥਹੀਣ ਜੀਵਨਾਂ ਨੂੰ
    ਕਿਸੇ ਹਾਦਸੇ ਰਾਹੀਂ ਮੁਕਾ ਦਿੱਤਾ।
34 ਜਦੋਂ ਵੀ ਪਰਮੇਸ਼ੁਰ ਨੇ ਉਨ੍ਹਾਂ ਵਿੱਚੋਂ ਕੁਝ ਇੱਕਾਂ ਨੂੰ ਮਾਰਿਆ ਦੂਸਰੇ ਉਸ ਵੱਲ ਮੁੜ ਜਾਂਦੇ ਰਹੇ
    ਉਹ ਪਰਮੇਸ਼ੁਰ ਵੱਲ ਨਸਦੇ ਹੋਏ ਆਉਂਦੇ

2 ਕੁਰਿੰਥੀਆਂ ਨੂੰ 4:17

17 ਹੁਣ ਥੋੜੇ ਸਮੇਂ ਲਈ, ਸਾਨੂੰ ਛੋਟੀਆਂ ਤਕਲੀਫ਼ਾਂ ਮਿਲਣਗੀਆਂ। ਪਰ ਇਹ ਮੁਸ਼ਕਿਲਾਂ ਸਾਨੂੰ ਸਦੀਵੀ ਮਹਿਮਾ ਹਾਸਿਲ ਕਰਨ ਵਿੱਚ ਸਹਾਈ ਹੋ ਰਹੀਆਂ ਹਨ। ਉਹ ਸਦੀਵੀ ਮਹਿਮਾ ਇਨ੍ਹਾਂ ਮੁਸ਼ਕਿਲਾਂ ਨਾਲੋਂ ਕਿਤੇ ਮਹਾਨ ਹੈ




ਯਸਾਯਾਹ 63:9; ਹੋਸ਼ੇਆ 5:15; ਜ਼ਬੂਰ 119:67; ਯਸਾਯਾਹ 48:10; ਜ਼ਬੂਰ 119:75; ਜ਼ਬੂਰ 78:33-34; 2 ਕੁਰਿੰਥੀਆਂ ਨੂੰ 4:17