Friday, June 5, 2015

ਲੋੜ ਤੋਂ ਵੱਧ ਭਰੋਸਾ


                            ਬਾਈਬਲ ਦੇ ਕੁਝ ਵਚਨ ਵਿਸ਼ਾ : ਲੋੜ ਤੋਂ ਵੱਧ ਭਰੋਸਾ                                                                   ਪੰਜਾਬੀ ਮਸੀਹੀ ਸੰਦੇਸ਼ 

ਯਹੋਸ਼ੁਆ 7:3-5

ਬਾਦ ਵਿੱਚ ਉਹ ਆਦਮੀ ਯਹੋਸ਼ੁਆ ਵੱਲ ਵਾਪਸ ਗਏ। ਉਨ੍ਹਾਂ ਨੇ ਆਖਿਆ, “ਅਈ ਇੱਕ ਕਮਜ਼ੋਰ ਇਲਾਕਾ ਹੈ। ਇਸ ਥਾਂ ਨੂੰ ਹਰਾਉਣ ਲਈ ਸਾਨੂੰ ਆਪਣੇ ਸਾਰੇ ਬੰਦਿਆਂ ਦੀ ਲੋੜ ਨਹੀਂ ਪਵੇਗੀ। ਦੋ ਜਾਂ ਤਿੰਨ ਹਜ਼ਾਰ ਬੰਦੇ ਉੱਥੇ ਲੜਨ ਲਈ ਭੇਜ ਦਿਉ। ਸਾਰੀ ਫ਼ੌਜ ਨੂੰ ਵਰਤਨ ਦੀ ਕੋਈ ਲੋੜ ਨਹੀਂ। ਉੱਥੇ ਸਾਡੇ ਵਿਰੁੱਧ ਲੜਨ ਵਾਲੇ ਕੁਝ ਹੀ ਆਦਮੀ ਹਨ।

4-5 ਇਸ ਲਈ ਤਕਰੀਬਨ 3,000 ਆਦਮੀ ਅਈ ਨੂੰ ਗਏ। ਪਰ ਅਈ ਦੇ ਲੋਕਾਂ ਨੇ ਇਸਰਾਏਲ ਦੇ ਤਕਰੀਬਨ 36 ਆਦਮੀਆਂ ਨੂੰ ਮਾਰ ਦਿੱਤਾ। ਇਸ ਲਈ ਇਸਰਾਏਲ ਦੇ ਲੋਕ ਭੱਜ ਗਏ ਅਤੇ ਅਈ ਦੇ ਲੋਕਾਂ ਨੇ ਉਨ੍ਹਾਂ ਨੂੰ ਸ਼ਹਿਰ ਦੇ ਫ਼ਾਟਕਾਂ ਤੋਂ ਲੈ ਕੇ ਖਦਾਨਾ ਤੀਕ ਭਜਾਇਆ। ਅਈ ਦੇ ਲੋਕਾਂ ਨੇ ਢਲਾਣ ਉੱਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ
ਜਦੋਂ ਇਸਰਾਏਲ ਦੇ ਲੋਕਾਂ ਨੇ ਇਹ ਦੇਖਿਆ, ਉਹ ਬਹੁਤ ਭੈਭੀਤ ਹੋ ਗਏ ਅਤੇ ਆਪਣਾ ਹੌਂਸਲਾ ਗੁਆ ਬੈਠੇ

 

ਕਹਾਉਤਾਂ 16:18

18 ਘਮੰਡ ਤਬਾਹੀ ਵੱਲ ਪਹਿਲ ਕਰਦਾ ਹੈ ਅਤੇ ਮਗਰੂਰ ਰਵੱਈਆਂ ਪਤਨ ਵੱਲ ਪਹਿਲ ਕਰਦਾ ਹੈ

 

ਮੱਤੀ 26:33-34

33 ਤਦ ਪਤਰਸ ਨੇ ਉਸ ਨੂੰ ਉੱਤਰ ਦਿੱਤਾ, “ਭਾਵੇਂ ਤੇਰੇ ਕਾਰਨ ਬਾਕੀ ਸਾਰੇ ਚੇਲੇ ਭਰੋਸਾ ਗੁਆ ਬੈਠਣ, ਮੈਂ ਆਪਣਾ ਭਰੋਸਾ ਕਦੇ ਨਹੀਂ ਗੁਆਵਾਂਗਾ।

34 ਯਿਸੂ ਨੇ ਆਖਿਆ, “ਮੈਂ ਸੱਚ ਆਖਦਾ ਕਿ ਅੱਜ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਮੈਨੂੰ ਨਾਮੰਜ਼ੂਰ ਕਰੇਂਗਾ।

 

ਮੱਤੀ 26:40

40 ਤਦ ਯਿਸੂ ਆਪਣੇ ਚੇਲਿਆਂ ਕੋਲ ਆਇਆ ਅਤੇ ਉਨ੍ਹਾਂ ਨੂੰ ਸੁਤਿਆਂ ਪਾਇਆ। ਯਿਸੂ ਨੇ ਪਤਰਸ ਨੂੰ ਆਖਿਆ, “ਕੀ ਤੁਸੀਂ ਮੇਰੇ ਨਾਲ ਇੱਕ ਘੜੀ ਲਈ ਵੀ ਨਹੀਂ ਜਾਗ ਸੱਕਦੇ?

 

ਰੋਮੀਆਂ ਨੂੰ 11:20-21

20 ਇਹ ਸੱਚ ਹੈ ਕਿ ਉਹ ਉਨ੍ਹਾਂ ਦੀ ਬੇਪਰਤੀਤੀ ਕਾਰਣ ਤੋੜਿਆਂ ਗਈਆਂ ਸਨ। ਜਿਵੇਂ ਤੇਰੇ ਲਈ, ਤੂੰ ਉਸ ਰੁੱਖ ਤੇ ਅਪਣੀ ਵਿਸ਼ਵਾਸ ਕਾਰਣ ਠਹਿਰਿਆ ਹੈਂ। ਘਮੰਡ ਨਾ ਕਰ ਸਗੋਂ ਡਰ ਕੇ ਰਹਿ21 ਕਿਉਂਕਿ ਜੇਕਰ ਪਰੇਮਸ਼ੁਰ ਨੇ ਅਸਲੀ ਟਹਿਣੀਆਂ ਨੂੰ ਨਹੀਂ ਬਖਸ਼ਿਆ, ਤਾਂ ਜੇਕਰ ਤੂੰ ਵਿਸ਼ਵਾਸ ਵਿੱਚ ਸਥਿਰ ਨਹੀਂ ਰਹੇਂਗਾ। ਤਾਂ ਉਹ ਤੈਨੂੰ ਵੀ ਨਹੀਂ ਬਖਸ਼ੇਗਾ

 

1 ਕੁਰਿੰਥੀਆਂ ਨੂੰ 10:12

12 ਇਸ ਲਈ ਜਿਹੜਾ ਇਹ ਸੋਚਦਾ ਹੈ ਕਿ ਉਹ ਦ੍ਰਿੜ੍ਹਤਾ ਨਾਲ ਖਲੋਤਾ ਹੈ, ਉਸ ਨੂੰ ਡਿੱਗਣ ਤੋਂ ਹੁਸ਼ਿਆਰ ਰਹਿਣਾ ਚਾਹੀਦਾ ਹੈ

 

ਪਰਕਾਸ਼ ਦੀ ਪੋਥੀ 3:17

17 ਤੁਸੀਂ ਆਖਦੇ ਹੋ ਕਿ ਤੁਸੀਂ ਅਮੀਰ ਹੋ। ਤੁਸੀਂ ਸੋਚਦੇ ਹੋ ਕਿ ਤੁਸੀਂ ਅਮੀਰ ਬਣ ਗਏ ਹੋ ਅਤੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਪਰ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਦੁੱਖੀ, ਮੰਦਭਾਗੇ, ਕੰਗਾਲ, ਅੰਨ੍ਹੇ ਅਤੇ ਨੰਗੇ ਹੋ



ਯਹੋਸ਼ੁਆ 7:3-5; ਕਹਾਉਤਾਂ 16:18; ਮੱਤੀ 26:33-34; ਮੱਤੀ 26:40; ਰੋਮੀਆਂ ਨੂੰ 11:20-21; 1 ਕੁਰਿੰਥੀਆਂ ਨੂੰ 10:12; ਪਰਕਾਸ਼ ਦੀ ਪੋਥੀ 3:17