Saturday, February 15, 2014

ਸੁਸਤ ਬੰਦੇ

          

                                    ਬਾਈਬਲ ਦੇ ਕੁਝ ਵਚਨ ਵਿਸ਼ਾ : ਸੁਸਤ ਬੰਦੇ

                                                    ਪੰਜਾਬੀ ਮਸੀਹੀ ਸੰਦੇਸ਼                      


 ਮੱਤੀ 25:26-30

26 ਮਾਲਕ ਨੇ ਉਸ ਨੂੰ ਆਖਿਆ ਕੀ ਤੂੰ ਇੱਕ ਬੁਰਾ ਅਤੇ ਆਲਸੀ ਨੋਕਰ ਹੈਂ। ਤੂੰ ਜਾਣਦਾ ਸੀ ਕਿ ਜਿੱਥੇ ਮੈਂ ਬੀਜਿਆ ਨਹੀਂ ਉੱਥੋਂ ਵੱਢਦਾ ਹਾਂ ਅਤੇ ਜਿੱਥੇ ਮੈਂ ਖਿਲਾਰਿਆ ਨਹੀਂ ਸੀ ਉੱਥੋਂ ਇਕੱਠਾ ਕਰਦਾ ਹਾਂ 27 ਸੋ ਤੈਨੂੰ ਚਾਹੀਦਾ ਸੀ ਕਿ ਤੂੰ ਮੇਰਾ ਧਨ ਸਰਾਫ਼ਾਂ ਨੂੰ ਦੇ ਦਿੰਦਾ ਤਾਂ ਜੋ ਜਦੋਂ ਮੈਂ ਵਾਪਿਸ ਮੁੜਦਾ ਤਾਂ ਮੈਨੂੰ ਇਸ ਧਨ ਨਾਲ ਬਿਆਜ ਮਿਲਦਾ

28 ਤਾਂ ਮਾਲਕ ਨੇ ਦੂਜੇ ਨੋਕਰਾਂ ਨੂੰ ਆਖਿਆ, ‘ਧਨ ਦਾ ਇਹ ਇੱਕ ਝੋਲਾ ਇਸ ਕੋਲੋਂ ਲੈ ਲਵੋ ਅਤੇ ਉਸ ਨੂੰ ਦੇ ਦੇਵੋ ਜਿਸ ਕੋਲ ਦਸ ਝੋਲੇ ਹਨ 29 ਕਿਉਂਕਿ ਹਰ ਕੋਈ ਜਿਸ ਕੋਲ ਜੋ ਹੈ ਉਸ ਨੂੰ ਵਰਤਦਾ ਹੈ ਉਸ ਨੂੰ ਵੱਧ ਮਿਲੇਗਾ ਅਤੇ ਉਹ ਆਪਣੀ ਜ਼ਰੂਰਤ ਤੋਂ ਵੀ ਵੱਧ ਪ੍ਰਾਪਤ ਕਰੇਗਾ। ਅਤੇ ਉਹ ਜਿਸ ਕੋਲ ਜੋ ਹੈ ਉਸਦੀ ਵਰਤੋਂ ਨਹੀਂ ਕਰਦਾ, ਤਾਂ ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ ਜੋ ਉਸ ਕੋਲ ਹੈ।30 ਤਾਂ ਉਸ ਦੇ ਮਾਲਕ ਨੇ ਕਿਹਾ, ‘ਉਸ ਨਿਕੰਮੇ ਨੋਕਰ ਨੂੰ ਬਾਹਰ ਹਨੇਰੇ ਵਿੱਚ ਸੁੱਟ ਦਿਓ, ਉਸ ਜਗ੍ਹਾ ਜਿੱਥੇ ਲੋਕ ਚੀਕਦੇ ਅਤੇ ਦਰਦ ਨਾਲ ਆਪਣੇ ਦੰਦ ਪੀਸਦੇ ਹਨ।

2 ਥੱਸਲੁਨੀਕੀਆਂ ਨੂੰ 3:10-12

10 ਜਦੋਂ ਅਸੀਂ ਤੁਹਾਡੇ ਕੋਲ ਸਾਂ ਅਸੀਂ ਤੁਹਾਨੂੰ ਇਹ ਨਿਯਮ ਦਿੱਤਾ ਸੀ: “ਜਦੋਂ ਕੋਈ ਵਿਅਕਤੀ ਕੰਮ ਨਹੀਂ ਕਰਦਾ, ਤਾਂ ਉਹ ਭੋਜਨ ਵੀ ਨਹੀਂ ਕਰੇਗਾ।

11 ਅਸੀਂ ਸੁਣਦੇ ਹਾਂ ਕਿ ਤੁਹਾਡੇ ਸਮੂਹ ਵਿੱਚੋਂ ਕੁਝ ਲੋਕ ਕੰਮ ਕਰਨ ਤੋਂ ਇਨਕਾਰ ਕਰਦੇ ਹਨ। ਉਹ ਕੁਝ ਨਹੀਂ ਕਰਦੇ ਅਤੇ ਉਹ ਲੋਕ ਆਪਣੇ ਆਪ ਨੂੰ ਹੋਰਨਾਂ ਲੋਕਾਂ ਦੇ ਜੀਵਨ ਵਿੱਚ ਰੁਝਾਈ ਰੱਖਦੇ ਹਨ12 ਅਸੀਂ ਉਨ੍ਹਾਂ ਲੋਕਾਂ ਨੂੰ ਹੁਕਮ ਦਿੰਦੇ ਹਾਂ ਕਿ ਉਹ ਹੋਰਨਾਂ ਨੂੰ ਕਸ਼ਟ ਦੇਣਾ ਬੰਦ ਕਰ ਦੇਣ ਅਤੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਂ ਵਿੱਚ ਉਨ੍ਹਾਂ ਨੂੰ ਕੰਮ ਕਰਕੇ ਆਪਣਾ ਭੋਜਨ ਕਮਾਉਣ ਦੀ ਬੇਨਤੀ ਕਰਦੇ ਹਾਂ

ਕਹਾਉਤਾਂ 6:6-8

ਤੂੰ, ਸੁਸਤ ਬੰਦੇ, ਕੀੜੀ ਵੱਲ ਤੱਕ, ਵੇਖ ਇਹ ਕਿੰਝ ਵਰਤਾਰਾ ਕਰਦੀ ਹੈ, ਅਤੇ ਸਿਆਣੀ ਬਣਦੀ ਹੈ। ਕੀੜੀ ਦਾ ਕੋਈ ਹਾਕਮ ਨਹੀਂ, ਕੋਈ ਮਾਲਕ ਨਹੀਂ ਜਾਂ ਕੋਈ ਆਗੂ ਨਹੀਂ ਹੁੰਦਾ ਤਾਂ ਵੀ, ਇਹ ਗਰਮੀਆਂ ਵਿੱਚ, ਆਪਣਾ ਭੋਜਨ ਇਕੱਠਾ ਕਰਦੀ ਹੈ ਅਤੇ ਵਾਢੀ ਵੇਲੇ ਆਪਣੀ ਸਮਗਰੀ ਨੂੰ ਇੱਕਤ੍ਰ ਕਰਦੀ ਹੈ

 

1 ਥੱਸਲੁਨੀਕੀਆਂ ਨੂੰ 2:9

ਭਰਾਵੋ ਅਤੇ ਭੈਣੋ, ਮੈਂ ਜਾਣਦਾ ਹਾਂ ਕਿ ਤੁਹਾਨੂੰ ਸਾਡੀ ਸਖਤ ਮਿਹਨਤ ਦਾ ਚੇਤਾ ਹੈ। ਅਸੀਂ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਦਿਨ ਰਾਤ ਕੰਮ ਕੀਤਾ। ਜਦੋਂ ਅਸੀਂ ਤੁਹਾਡੇ ਦਰਮਿਆਨ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੇ ਸਾਂ, ਅਸੀਂ ਤੁਹਾਡੇ ਵਿੱਚੋਂ ਕਿਸੇ ਉੱਪਰ ਵੀ ਬੋਝ ਨਹੀਂ ਬਣੇ

 

ਨਹਮਯਾਹ 6:3


ਤਾਂ ਮੈਂ ਉਨ੍ਹਾਂ ਨੂੰ ਇਸ ਜਵਾਬ ਨਾਲ ਸੁਨੇਹਾ ਭੇਜਿਆ, “ਮੈਂ ਅਨੇਕਾਂ ਮਹੱਤਵਪੂਰਣ ਕੰਮ ਕਰ ਰਿਹਾ ਹਾਂ, ਇਸ ਲਈ ਹੇਠਾਂ ਨਹੀਂ ਸੱਕਦਾ। ਤੈਨੂੰ ਆਕੇ ਮਿਲਣ ਲਈ ਮੇਰੀ ਖਾਤਿਰ, ਕੰਮ ਕਿਉਂ ਰੁਕਣਾ ਚਾਹੀਦਾ।

ਅਫ਼ਸੀਆਂ ਨੂੰ 5:16

16 ਮੇਰਾ ਭਾਵ ਇਹ ਹੈ ਕਿ ਤੁਹਾਨੂੰ ਆਪਣੇ ਹਰ ਮੌਕੇ ਨੂੰ ਚੰਗੇ ਕੰਮ ਲਈ ਵਰਤਣਾ ਚਾਹੀਦਾ ਹੈ ਕਿਉਂਕਿ ਇਹ ਸਮੇਂ ਭ੍ਰਿਸ਼ਟ ਹਨ

 

ਕਹਾਉਤਾਂ 18:9

ਉਹ ਵਿਅਕਤੀ ਜਿਹੜਾ ਆਪਣੇ ਕੰਮ ਵਿੱਚ ਲਾਪਰਵਾਹ ਹੈ ਉਸ ਵਿਅਕਤੀ ਵਰਗਾ ਜਿਹੜਾ ਚੀਜ਼ਾਂ ਤਬਾਹ ਕਰਦਾ ਹੈ

 

ਕਹਾਉਤਾਂ 6:9-11

ਸੁਸਤ ਬੰਦਿਆ, ਕਿੰਨਾ ਕੁ ਚਿਰ ਤੂੰ ਇੱਥੇ ਲੰਮਾ ਪਿਆ ਰਹੇਂਗਾ? ਕਦੋਂ ਤੂੰ ਆਪਣੀ ਨੀਂਦ ਤੋਂ ਜਾਗੇਂਗਾ? 10 ਥੋੜੀ ਜਿਹੀ ਨੀਂਦ, ਥੋੜੀ ਜਿਹੀ ਝਪਕੀ, ਆਪਣੇ ਹੱਥਾਂ ਨੂੰ ਥੋੜਾ ਜਿਹਾ ਆਰਾਮ, 11 ਅਤੇ ਇਸ ਨੂੰ ਜਾਨਣ ਤੋਂ ਪਹਿਲਾਂ, ਤੂੰ ਗਰੀਬ ਹੋ ਜਾਵੇਗਾਂ, ਜਿਵੇਂ ਇੱਕ ਡਕੈਤ ਨੇ ਤੁਹਾਡਾ ਸਭ ਕੁਝ ਚੁਰਾ ਲਿਆ ਹੋਵੇ

 

2 ਥੱਸਲੁਨੀਕੀਆਂ ਨੂੰ 3:10

10 ਜਦੋਂ ਅਸੀਂ ਤੁਹਾਡੇ ਕੋਲ ਸਾਂ ਅਸੀਂ ਤੁਹਾਨੂੰ ਇਹ ਨਿਯਮ ਦਿੱਤਾ ਸੀ: “ਜਦੋਂ ਕੋਈ ਵਿਅਕਤੀ ਕੰਮ ਨਹੀਂ ਕਰਦਾ, ਤਾਂ ਉਹ ਭੋਜਨ ਵੀ ਨਹੀਂ ਕਰੇਗਾ।

 

ਕਹਾਉਤਾਂ 6:6

ਤੂੰ, ਸੁਸਤ ਬੰਦੇ, ਕੀੜੀ ਵੱਲ ਤੱਕ, ਵੇਖ ਇਹ ਕਿੰਝ ਵਰਤਾਰਾ ਕਰਦੀ ਹੈ, ਅਤੇ ਸਿਆਣੀ ਬਣਦੀ ਹੈ

 

ਕਹਾਉਤਾਂ 20:4

ਬੀਜਣ ਦੇ ਸਮੇਂ ਦੌਰਾਨ ਸੁਸਤ ਆਦਮੀ ਆਪਣੇ ਖੇਤ ਨਹੀਂ ਵਾਹੁੰਦਾ। ਇਸ ਲਈ ਵਾਢੀ ਵੇਲੇ ਉਹ ਫਸਲਾਂ ਦੀ ਤਲਾਸ਼ ਕਰਦਾ ਹੈ ਪਰ ਉਸ ਨੂੰ ਕੁਝ ਵੀ ਨਹੀਂ ਮਿਲਦਾ

 

ਰੋਮੀਆਂ ਨੂੰ 12:11

11 ਜਦੋਂ ਤੁਹਾਨੂੰ ਪਰਮੇਸ਼ੁਰ ਲਈ, ਜਿੰਨਾ ਤੁਸੀਂ ਕਰ ਸੱਕਦੇ ਹੋ, ਕੰਮ ਕਰਨ ਦੀ ਜ਼ਰੂਰਤ ਪਵੇ ਤਾਂ ਆਲਸ ਮਹਿਸੂਸ ਨਾ ਕਰੋ। ਆਤਮਕ ਤੌਰ ਤੇ ਉਤਸਾਹਿਤ ਹੋਕੇ ਉਸਦੀ ਸੇਵਾ ਵਿੱਚ ਲੀਨ ਰਹੋ

 

ਕਹਾਉਤਾਂ 13:4

ਸੁਸਤ ਬੰਦਾ ਚੀਜ਼ਾਂ ਤਾਂ ਚਾਹੁੰਦਾ ਹੈ ਪਰ ਉਨ੍ਹਾਂ ਨੂੰ ਉਹ ਕਦੇ ਹਾਸਿਲ ਨਹੀਂ ਕਰ ਸੱਕਦਾ। ਪਰ ਉਹ ਲੋਕ ਜਿਹੜੇ ਮਿਹਨਤ ਕਰਦੇ ਹਨ ਆਪਣੀ ਮਨ-ਚਾਹੀਆਂ ਚੀਜ਼ਾਂ ਹਾਸਿਲ ਕਰ ਲੈਣਗੇ

 

ਕਹਾਉਤਾਂ 26:13

13 ਆਲਸੀ ਬੰਦਾ ਆਖਦਾ ਹੈਸੜਕ ਤੇ ਸ਼ੇਰ ਹੈ ਰਾਹ ਵਿੱਚ ਸ਼ੇਰ ਹੈ।

 

ਕਹਾਉਤਾਂ 22:13

13 ਸੁਸਤ ਆਦਮੀ ਆਖਦਾ ਹੈ, “ਮੈਂ (ਕੰਮ ਤੇ) ਹੁਣੇ ਨਹੀਂ ਜਾ ਸੱਕਦਾ ਬਾਹਰ ਬੱਬਰ-ਸ਼ੇਰ ਬੈਠਾ ਹੈ। ਕਿਧਰੇ ਉਹ ਮੈਨੂੰ ਮਾਰ ਨਾ ਦੇਵੇ।

 

ਕਹਾਉਤਾਂ 10:26

26 ਕਦੇ ਵੀ ਸੁਸਤ ਬੰਦੇ ਕੋਲੋਂ ਆਪਣਾ ਕੰਮ ਨਾ ਕਰਾਓ, ਕਿਉਂ ਕਿ ਉਹ ਤੁਹਾਨੂੰ ਤੁਹਾਡੇ ਮੂੰਹ ਵਿੱਚ ਸਿਰਕੇ ਵਾਂਗ ਜਾਂ ਅੱਖਾਂ ਵਿੱਚ ਧੂੰਆਂ ਪੈ ਜਾਣ ਵਾਂਗ, ਖਿਝਾਵੇਗਾ

 

ਕਹਾਉਤਾਂ 10:4

ਇੱਕ ਸੁਸਤ ਬੰਦਾ ਗਰੀਬ ਹੋਵੇਗਾ। ਪਰ ਮਿਹਨਤੀ ਬੰਦਾ ਅਮੀਰ ਹੋ ਜਾਵੇਗਾ

 

ਇਬਰਾਨੀਆਂ ਨੂੰ 6:12

12 ਅਸੀਂ ਇਹ ਨਹੀਂ ਚਾਹੁੰਦੇ ਕਿ ਤੁਸੀਂ ਆਲਸੀ ਬਣੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਵਰਗੇ ਬਣੋ ਜਿਹੜੇ ਪਰਮੇਸ਼ੁਰ ਵੱਲੋਂ ਵਾਦਾ ਕੀਤੀਆਂ ਚੀਜ਼ਾਂ ਪ੍ਰਾਪਤ ਕਰ ਲੈਂਦੇ ਹਨ। ਉਨ੍ਹਾਂ ਲੋਕਾਂ ਨੇ ਆਪਣੇ ਵਿਸ਼ਵਾਸ ਅਤੇ ਸਬਰ ਦੇ ਕਾਰਣ ਪਰਮੇਸ਼ੁਰ ਦੇ ਵਾਇਦਿਆਂ ਨੂੰ ਪ੍ਰਾਪਤ ਕੀਤਾ ਹੈ




ਮੱਤੀ 25:26-30; 2 ਥੱਸਲੁਨੀਕੀਆਂ ਨੂੰ 3:10-12; ਕਹਾਉਤਾਂ 6:6-8; 1 ਥੱਸਲੁਨੀਕੀਆਂ ਨੂੰ 2:9; ਨਹਮਯਾਹ 6:3; ਅਫ਼ਸੀਆਂ ਨੂੰ 5:16; ਕਹਾਉਤਾਂ 18:9; ਕਹਾਉਤਾਂ 6:9-11; 2 ਥੱਸਲੁਨੀਕੀਆਂ ਨੂੰ 3:10; ਕਹਾਉਤਾਂ 6:6; ਕਹਾਉਤਾਂ 20:4; ਰੋਮੀਆਂ ਨੂੰ 12:11; ਕਹਾਉਤਾਂ 13:4; ਕਹਾਉਤਾਂ 26:13; ਕਹਾਉਤਾਂ 22:13; ਕਹਾਉਤਾਂ 10:26; ਕਹਾਉਤਾਂ 10:4; ਇਬਰਾਨੀਆਂ ਨੂੰ 6:12