Monday, February 24, 2014

ਆਤਮਕ ਨਿਵੇਸ਼


                                    ਬਾਈਬਲ ਦੇ ਕੁਝ ਵਚਨ ਵਿਸ਼ਾ : ਆਤਮਕ ਨਿਵੇਸ਼
                                                 
ਪੰਜਾਬੀ ਮਸੀਹੀ ਸੰਦੇਸ਼


ਕਹਾਉਤਾਂ 19:17

17 ਗਰੀਬ ਲੋਕਾਂ ਦਾ ਲਿਹਾਜ ਕਰਨਾ ਯਹੋਵਾਹ ਨੂੰ ਪੈਸੇ ਉਧਾਰ ਦੇਣ ਵਰਗੀ ਗੱਲ ਹੈ, ਉਹ ਪ੍ਰਪੱਕ ਹੀ ਤੁਹਾਨੂੰ ਅਦਾਇਗੀ ਕਰੇਗਾ

 

ਮੱਤੀ 6:20

20 ਪਰ ਸਵਰਗ ਵਿੱਚ ਖਜ਼ਾਨੇ ਜੋੜੋ। ਸਵਰਗ ਵਿੱਚ ਨਾ ਕੋਈ ਕੀੜਾ ਅਤੇ ਨਾ ਜੰਗਾਲ ਧਨ ਨੂੰ ਨਸ਼ਟ ਕਰਦਾ ਹੈ ਅਤੇ ਨਾ ਹੀ ਚੋਰ ਸੰਨ੍ਹ ਮਾਰਦੇ ਹਨ ਅਤੇ ਚੁਰਾਉਂਦੇ ਹਨ

 

1 ਤਿਮੋਥਿਉਸ ਨੂੰ 6:19

19 ਅਜਿਹਾ ਕਰਦਿਆਂ ਉਹ ਆਪਣੇ ਲਈ ਸਵਰਗ ਵਿੱਚ ਇੱਕ ਖਜ਼ਾਨਾ ਜੋੜ ਰਹੇ ਹੋਣਗੇ। ਉਹ ਖਜ਼ਾਨਾ ਉਨ੍ਹਾਂ ਦੇ ਭਵਿੱਖਮਈ ਜੀਵਨ ਲਈ ਇੱਕ ਪੱਕੀ ਬੁਨਿਆਦ ਹੋਵੇਗਾ। ਫ਼ੇਰ ਉਹ ਅਜਿਹਾ ਜੀਵਨ ਹਾਸਿਲ ਕਰਨ ਦੇ ਯੋਗ ਹੋ ਜਾਣਗੇ ਜਿਹੜਾ ਸੱਚਾ ਹੈ

 

1 ਥੱਸਲੁਨੀਕੀਆਂ ਨੂੰ 2:19

19 ਤੁਸੀਂ ਸਾਡੀ ਆਸ, ਸਾਡੀ ਖੁਸ਼ੀ ਅਤੇ ਸਾਡਾ ਤਾਜ ਹੋ ਜਿਸ ਵਾਸਤੇ ਅਸੀਂ ਉਦੋਂ ਮਾਣ ਕਰਾਂਗੇ ਜਦੋਂ ਸਾਡਾ ਪ੍ਰਭੂ ਯਿਸੂ ਮਸੀਹ ਆਵੇਗਾ

 

ਮੱਤੀ 13:44

ਖਜ਼ਾਨਿਆਂ ਅਤੇ ਮੋਤੀਆਂ ਬਾਰੇ ਦ੍ਰਿਸ਼ਟਾਂਤ

44 ਸਵਰਗ ਦਾ ਰਾਜ ਉਸ ਖਜਾਨੇ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਹੈ। ਜਦੋਂ ਇੱਕ ਮਨੁੱਖ ਨੇ ਇਸ ਨੂੰ ਲੱਭ ਲਿਆ, ਉਸ ਨੇ ਇਸ ਨੂੰ ਖੇਤ ਵਿੱਚ ਫ਼ੇਰ ਦੱਬ ਦਿੱਤਾ। ਉਹ ਬਹੁਤ ਖੁਸ਼ ਸੀ ਕਿ ਉਸ ਨੇ ਉਸ ਖੇਤ ਨੂੰ ਖਰੀਦਣ ਵਾਸਤੇ ਆਪਣਾ ਸਭ ਕੁਝ ਵੇਚ ਦਿੱਤਾ, ਜੋ ਉਸ ਕੋਲ ਸੀ




ਕਹਾਉਤਾਂ 19:17; ਮੱਤੀ 6:20; 1 ਤਿਮੋਥਿਉਸ ਨੂੰ 6:19; 1 ਥੱਸਲੁਨੀਕੀਆਂ ਨੂੰ 2:19; ਮੱਤੀ 13:44