Monday, February 24, 2014

ਆਤਮਕ ਯੁੱਧ, ਦੇ ਕਾਰਨ


                           ਬਾਈਬਲ ਦੇ ਕੁਝ ਵਚਨ ਵਿਸ਼ਾ : ਆਤਮਕ ਯੁੱਧ, ਦੇ ਕਾਰਨ
                                          
ਪੰਜਾਬੀ ਮਸੀਹੀ ਸੰਦੇਸ਼


 2 ਪਤਰਸ 2:4

ਜਦੋਂ ਦੂਤਾਂ ਨੇ ਪਾਪ ਕੀਤਾ ਸੀ ਤਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਵੀ ਸਜ਼ਾ ਤੋਂ ਨਹੀਂ ਬਖਸ਼ਿਆ ਅਤੇ ਸਜ਼ਾ ਦਿੱਤੀ। ਨਹੀਂ। ਪਰਮੇਸ਼ੁਰ ਨੇ ਉਨ੍ਹਾਂ ਨੂੰ ਦੋਜ਼ਖ ਵਿੱਚ ਭੇਜ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਅੰਧਕਾਰ ਦੀਆਂ ਗਰਾਂ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਨੂੰ ਹਸ਼ਰ ਦੇ ਦਿਹਾੜੇ ਤੱਕ ਓੱਥੇ ਹੀ ਰੱਖਿਆ ਗਿਆ ਹੈ

 

ਯਸਾਯਾਹ 14:12-15

12 ਤੂੰ ਪ੍ਰਭਾਤ ਦੇ ਤਾਰੇ ਵਾਂਗ ਸੀ
    ਪਰ ਤੂੰ ਅਕਾਸ਼ ਵਿੱਚੋਂ ਡਿੱਗ ਚੁੱਕਿਆ ਹੈਂ।
ਅਤੀਤ ਵਿੱਚ, ਧਰਤੀ ਦੀਆਂ ਸਾਰੀਆਂ ਕੌਮਾਂ ਤੇਰੇ ਸਾਹਮਣੇ ਝੁਕਦੀਆਂ ਸਨ।
    ਪਰ ਹੁਣ ਤੂੰ ਕੱਟ ਕੇ ਸੁੱਟ ਦਿੱਤਾ ਗਿਆ ਹੈਂ।
13 ਤੂੰ ਹਮੇਸ਼ਾ ਆਪਣੇ-ਆਪ ਨੂੰ ਆਖਿਆ,
    ਮੈਂ ਸਭ ਤੋਂ ਉੱਚੇ ਪਰਮੇਸ਼ੁਰ ਵਾਂਗ ਹੋਵਾਂਗਾ।
ਮੈਂ ਉੱਪਰ ਅਕਾਸ਼ ਵੱਲ ਜਾਵਾਂਗਾ।
ਮੈਂ ਆਪਣਾ ਤਖਤ ਪਰਮੇਸ਼ੁਰ ਦੇ ਤਾਰਿਆਂ ਦੇ ਉੱਪਰ ਸਥਾਪਿਤ ਕਰਾਂਗਾ।
    ਮੈਂ ਜ਼ਫ਼ੋਨ ਦੇ ਪਵਿੱਤਰ ਪਰਬਤ ਉੱਤੇ ਬੈਠਾਂਗਾ।
    ਉਸ ਪਰਬਤ ਉੱਤੇ ਮੈਂ ਦੇਵਤਿਆਂ ਨੂੰ ਮਿਲਾਂਗਾ।
14 ਮੈਂ ਬੱਦਲਾਂ ਵਿੱਚਲੀ ਜਗਵੇਦੀ ਤੱਕ ਜਾਵਾਂਗਾ
    ਮੈਂ ਸਭ ਤੋਂ ਉੱਚੇ ਪਰਮੇਸ਼ੁਰ ਵਾਂਗ ਹੋਵਾਂਗਾ।

15 ਪਰ ਇਉਂ ਹੋਇਆ ਨਹੀਂ
    ਤੂੰ ਪਰਮੇਸ਼ੁਰ ਨਾਲ ਅਕਾਸ਼ ਵੱਲ ਨਹੀਂ ਗਿਆ।
    ਤੈਨੂੰ ਡੂੰਘੀ ਖੱਡ ਵਿੱਚ, ਸ਼ਿਓਲ, ਮੌਤ ਦੇ ਸਥਾਨ ਉੱਤੇ ਡੇਗਿਆ ਗਿਆ ਸੀ

 

ਹਿਜ਼ਕੀਏਲ 28:12-19

12 ਆਦਮੀ ਦੇ ਪੁੱਤਰ, ਸੂਰ ਦੇ ਰਾਜੇ ਲਈ ਇਹ ਉਦਾਸ ਗੀਤ ਗਾ। ਉਸ ਨੂੰ ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:

“‘ਤੂੰ ਸੀ ਇੱਕ ਪ੍ਰਾਰਥਨਾ ਬੰਦਾ।
    ਭਰਪੂਰ ਸੀ ਤੂੰ ਸਿਆਣਪ ਨਾਲ।
    ਪੂਰਨ ਤੌਰ ਤੇ ਖੂਬਸੂਰਤ ਸੀ ਤੂੰ।
13 ਤੂੰ ਸੀ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਅੰਦਰ
    ਤੇਰੇ ਕੋਲ ਸੀ ਹਰ ਬਹੁਮੁੱਲਾ ਪੱਬ-ਲਾਲ ਅਕੀਕ-ਸ਼ੁਨਹਿਲਾ,
    ਦੁਧਿਯਾ, ਬਿਲੌਰ, ਓਨੇਸ ਅਤੇ ਬੈਰੂਜ,
    ਸ਼ਲੇਮਾਨੀ, ਨੀਲਮ ਅਤੇ ਜਬਰਜਦ।
ਅਤੇ ਹਰ ਇੱਕ ਪੱਥਰ ਸੀ ਸੋਨੇ ਵਿੱਚ ਲਾਇਆ ਹੋਇਆ।
    ਦਿੱਤੀ ਗਈ ਸੀ ਇਹ ਸੁੰਦਰਤਾ ਤੈਨੂੰ।
    ਉਸ ਦਿਨ ਜਦੋਂ ਸੀ ਤੈਨੂੰ ਸਾਜਿਆ ਗਿਆ।
    ਪਰਮੇਸ਼ੁਰ ਬਣਾਇਆ ਸੀ ਤੈਨੂੰ ਤਾਕਤਵਰ।
14 ਤੂੰ ਸੀ ਚੁਣੇ ਹੋਏ ਕਰੂਬੀਆਂ ਵਿੱਚੋਂ ਪਂਖ ਤੇਰੇ,
    ਫ਼ੈਲੇ ਹੋਏ ਸਨ ਮੇਰੇ ਤਖਤ ਉੱਤੇ
ਅਤੇ ਰੱਖਿਆ ਸੀ ਤੈਨੂੰ ਮੈਂ ਪਰਮੇਸ਼ੁਰ ਦੇ ਪਵਿੱਤਰ ਪਰਬਤ ਉੱਤੇ।
    ਤੁਰਦਾ ਸੀ ਤੂੰ ਹੀਰਿਆਂ ਵਿੱਚਕਾਰ ਚਮਕਦੇ ਸਨ ਜਿਹੜੇ ਅਗਨੀ ਵਾਂਗ।
15 ਈਮਾਨਦਾਰ ਅਤੇ ਨੇਕ ਸੀ ਤੂੰ ਜਦੋਂ ਮੈਂ ਤੈਨੂੰ ਸਾਜਿਆ ਸੀ
    ਪਰ ਫ਼ੇਰ ਤੂੰ ਬਣ ਗਿਆ ਬਦ।
16 ਵਪਾਰ ਤੇਰੇ ਨੇ ਲਿਆਂਦੀਆਂ ਬਹੁਤ ਦੌਲਤਾਂ ਤੇਰੇ ਲਈ
    ਪਰ ਰੱਖ ਦਿੱਤਾ ਸੀ ਜ਼ੁਲਮ ਵੀ ਉਨ੍ਹਾਂ ਤੇਰੇ ਅੰਦਰ। ਅਤੇ ਪਾਪ ਕੀਤਾ ਤੂੰ।
ਇਸ ਲਈ ਵਰਤਾਉ ਕੀਤਾ ਮੈਂ ਤੇਰੇ ਨਾਲ ਜਿਵੇਂ ਤੂੰ ਹੋਵੇਂ ਕੋਈ ਅਪਵਿੱਤਰ ਚੀਜ਼।
    ਸੁੱਟ ਦਿੱਤਾ ਸੀ ਮੈਂ ਤੈਨੂੰ ਪਰਮੇਸ਼ੁਰ ਦੇ ਪਰਬਤ ਤੋਂ ਬਾਹਰ।
ਤੂੰ ਖਾਸ ਕਰੂਬੀ ਫ਼ਰਿਸ਼ਤਿਆਂ ਵਿੱਚ ਇੱਕ ਸੀ-ਪੰਖ ਤੇਰੇ ਫ਼ੈਲੇ ਹੋਏ ਸਨ ਮੇਰੇ ਤਖਤ ਉੱਤੇ!
    ਪਰ ਮਜ਼ਬੂਰ ਕਰ ਦਿੱਤਾ ਤੈਨੂੰ ਮੈਂ ਉਨ੍ਹਾਂ ਹੀਰਿਆਂ ਨੂੰ ਛੱਡ ਦੇਣ ਲਈ ਚਮਕਦੇ ਸਨ ਜੋ ਅਗਨੀ ਵਾਂਗ।
17 ਗੁਮਾਨੀ ਬਣਾਇਆ ਤੈਨੂੰ ਤੇਰੀ ਖੂਬਸੂਰਤੀ ਨੇ
    ਤੇਰੀ ਸ਼ਾਨ ਨੇ ਬਰਬਾਦ ਕਰ ਦਿੱਤਾ ਤੇਰੀ ਸਿਆਣਪ ਨੂੰ।
ਇਸ ਲਈ ਸੁੱਟ ਦਿੱਤਾ ਤੈਨੂੰ ਮੈਂ ਹੇਠਾਂ ਧਰਤ ਉੱਤੇ।
    ਅਤੇ ਹੁਣ ਹੋਰ ਰਾਜੇ ਤਕਦੇ ਨੇ ਤੇਰੇ ਵੱਲ।
18 ਕੀਤੀਆਂ ਤੂੰ ਬਹੁਤ ਖਰਾਬ ਗੱਲਾਂ
ਤੂੰ ਸੀ ਬਹੁਤ ਧੋਖੇਬਾਜ਼ ਵਪਾਰੀ।
    ਇਸ ਤਰ੍ਹਾਂ ਤੂੰ ਪਵਿੱਤਰ ਥਾਵਾਂ ਨੂੰ ਕਲੰਕਤ ਕਰ ਦਿੱਤਾ।
ਇਸ ਲਈ ਅੱਗ ਲਿਆਂਦੀ ਮੈਂ ਤੇਰੇ ਅੰਦਰੋਂ।
    ਇਸਨੇ ਸਾੜ ਦਿੱਤਾ ਤੈਨੂੰ!
ਸੜਕੇ ਸੁਆਹ ਹੋ ਗਿਆ ਤੂੰ ਧਰਤ ਉੱਤੇ।
    ਦੇਖ ਸੱਕਦਾ ਹੈ ਹੁਣ ਹਰ ਕੋਈ ਤੇਰੀ ਸ਼ਰਮਿੰਦਗੀ ਨੂੰ
19 “‘ਹੋਰਨਾਂ ਕੌਮਾਂ ਦੇ ਸਾਰੇ ਲੋਕ ਭੈਭੀਤ ਹੋ
    ਗਏ ਸਨ ਦੇਖਕੇ ਵਾਪਰਿਆ ਸੀ ਜੋ ਤੇਰੇ ਨਾਲ।
ਜੋ ਕੁਝ ਸੀ ਵਾਪਰਿਆ ਤੇਰੇ ਨਾਲ ਬਹੁਤ ਭੈਭੀਤ ਕਰੇਗਾ ਉਹ ਲੋਕਾਂ ਨੂੰ।
    ਖਤਮ ਹੋ ਗਿਆ ਹੈਂ ਤੂੰ!’”

 

1 ਤਿਮੋਥਿਉਸ ਨੂੰ 3:6

ਪਰ ਇੱਕ ਬਜ਼ੁਰਗ ਨੂੰ ਨਵਾਂ ਨਿਹਚਾਵਾਨ ਨਹੀਂ ਹੋਣ ਚਾਹੀਦਾ। ਕਿਉਂਕਿ ਜਿਹੜਾ ਇਨਸਾਨ ਨਵਾਂ ਨਿਹਚਾਵਾਨ ਹੈ। ਤਾਂ ਉਹ ਆਪਣੇ ਆਪ ਉੱਪਰ ਗੁਮਾਨ ਕਰ ਸੱਕਦਾ ਹੈ। ਫ਼ੇਰ ਉਹ ਆਪਣੇ ਹੰਕਾਰ ਲਈ ਉਸੇ ਤਰ੍ਹਾਂ ਨਿੰਦਿਆ ਜਾਵੇਗਾ ਜਿਵੇਂ ਸ਼ੈਤਾਨ ਨਿੰਦਿਆ ਗਿਆ ਸੀ

 

ਅਫ਼ਸੀਆਂ ਨੂੰ 6:12

12 ਸਾਡੀ ਲੜਾਈ ਧਰਤੀ ਦੇ ਲੋਕਾਂ ਦੇ ਖਿਲਾਫ਼ ਨਹੀਂ ਹੈ। ਅਸੀਂ ਇਸ ਹਨੇਰੀ ਦੁਨੀਆਂ ਦੇ ਹਾਕਮਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨਾਲ ਲੜ ਰਹੇ ਹਾਂ। ਅਸੀਂ ਬਦੀ ਦੀਆਂ ਆਤਮਕ ਤਾਕਤਾਂ ਜਿਹੜੀਆਂ ਸਵਰਗੀ ਥਾਵਾਂ ਵਿੱਚ ਹਨ ਦੇ ਵਿਰੁੱਧ ਲੜ ਰਹੇ ਹਾਂ

 

ਕੁਲੁੱਸੀਆਂ ਨੂੰ 1:13

13 ਪਰਮੇਸ਼ੁਰ ਨੇ ਸਾਨੂੰ ਉਸ ਸ਼ਕਤੀ ਤੋਂ ਮੁਕਤ ਕਰਾਇਆ ਜਿਹੜੀ ਹਨੇਰੇ ਤੇ ਸ਼ਾਸਨ ਕਰਦੀ ਹੈ। ਅਤੇ ਸਾਨੂੰ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਲਿਆਇਆ

 

ਕੁਲੁੱਸੀਆਂ ਨੂੰ 2:15

15 ਪਰਮੇਸ਼ੁਰ ਨੇ ਸਲੀਬ ਦੁਆਰਾ ਆਤਮਕ ਹਾਕਮਾਂ ਅਤੇ ਸ਼ਕਤੀਆਂ ਨੂੰ ਹਰਾ ਦਿੱਤਾ। ਫ਼ੇਰ ਉਸ ਨੇ ਉਨ੍ਹਾਂ ਨੂੰ ਸ਼ਰਮਸਾਰ ਕੀਤਾ ਜਦੋਂ ਕਿ ਸਾਰੀ ਦੁਨੀਆਂ ਨੇ ਵੇਖਿਆ

 

ਪਰਕਾਸ਼ ਦੀ ਪੋਥੀ 12:7-9

ਫ਼ੇਰ ਸਵਰਗ ਵਿੱਚ ਜੰਗ ਛਿੜ ਗਈ। ਮੀਕਾਏਲ ਅਤੇ ਉਸ ਦੇ ਦੂਤ ਅਜਗਰ ਦੇ ਵਿਰੁੱਧ ਲੜੇ। ਅਜਗਰ ਅਤੇ ਉਸ ਦੇ ਦੂਤਾਂ ਨੇ ਜਵਾਬੀ ਹਮਲਾ ਕੀਤਾ ਪਰ ਅਜਗਰ ਇੰਨਾ ਤਾਕਤਵਰ ਨਹੀਂ ਸੀ। ਵੱਡੇ ਅਜਗਰ ਅਤੇ ਉਸ ਦੇ ਦੂਤਾਂ ਨੇ ਸਵਰਗ ਵਿੱਚਲੀ ਆਪਣੀ ਥਾਂ ਗਵਾ ਲਈ ਅਜਗਰ ਨੂੰ ਸਵਰਗ ਤੋਂ ਬਾਹਰ ਸੁੱਟ ਦਿੱਤਾ ਗਿਆ। ਉਹ ਵੱਡਾ ਅਜਗਰ ਉਹੀ ਪੁਰਾਣਾ ਸੱਪ ਸੀ ਜੋ ਕਿ ਦੈਂਤ ਜਾਂ ਸ਼ੈਤਾਨ ਸਦਾਉਂਦਾ ਹੈ। ਉਹ ਸਾਰੀ ਦੁਨੀਆਂ ਨੂੰ ਕੁਰਾਹੇ ਪਾ ਰਿਹਾ ਹੈ। ਅਜਗਰ ਨੂੰ ਉਸ ਦੇ ਦੂਤਾਂ ਸਣੇ ਧਰਤੀ ਤੇ ਸੁੱਟ ਦਿੱਤਾ ਗਿਆ

 

ਮਰਕੁਸ 3:27

27 ਪਰ ਜਦੋਂ ਕੋਈ ਬੰਦਾ ਕਿਸੇ ਤਕੜੇ ਆਦਮੀ ਦੇ ਘਰ ਵਿੱਚ ਵੜਕੇ ਉਸਦੀਆਂ ਚੀਜ਼ਾਂ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਪਹਿਲਾਂ ਉਸ ਨੂੰ ਤਕੜੇ ਆਦਮੀ ਨੂੰ ਬੰਨ੍ਹਣਾ ਪਵੇਗਾ, ਅਤੇ ਫ਼ੇਰ ਉਹ ਉਸਦਾ ਘਰ ਲੁੱਟ ਸੱਕਦਾ ਹੈ

 

ਮੱਤੀ 12:29

29 ਜੇਕਰ ਕੋਈ ਮਨੁੱਖ ਕਿਸੇ ਜ਼ੋਰਾਵਰ ਦੇ ਘਰ ਵਿੱਚ ਘੁਸ ਕੇ ਉਸਦਾ ਮਾਲ ਚੋਰੀ ਕਰਨਾ ਚਾਹੇ ਤਾਂ ਪਹਿਲਾਂ ਉਹ ਉਸ ਜੋਰਾਵਰ ਨੂੰ ਬੰਨ੍ਹੇਗਾ ਤਾਂ ਹੀ ਉਹ ਜੋਰਾਵਰ ਦੇ ਘਰੋਂ ਮਾਲ ਚੋਰੀ ਕਰ ਸੱਕਦਾ ਹੈ

 

ਲੂਕਾ 10:18

18 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਸ਼ੈਤਾਨ ਨੂੰ ਅਕਾਸ਼ ਤੋਂ ਬਿਜਲੀ ਵਾਂਗ ਡਿੱਗਦਿਆਂ ਵੇਖਿਆ

 

ਯੂਹੰਨਾ 12:31

31 ਹੁਣ ਦੁਨੀਆਂ ਦੇ ਨਿਆਂ ਦਾ ਸਮਾਂ ਗਿਆ ਹੈ। ਹੁਣ ਇਸ ਦੁਨੀਆਂ ਦਾ ਹਾਕਮ ਬਾਹਰ ਸੁੱਟਿਆ ਜਾਵੇਗਾ

 

ਇਬਰਾਨੀਆਂ ਨੂੰ 2:14

14 ਉਹ ਬੱਚੇ ਭੌਤਿਕ ਸਰੀਰਾਂ ਵਾਲੇ ਲੋਕ ਹਨ। ਇਸ ਲਈ ਯਿਸੂ ਖੁਦ ਉਨ੍ਹਾਂ ਵਰਗਾ ਬਣ ਗਿਆ ਅਤੇ ਉਹ ਉਸੇ ਅਨੁਭਵ ਰਾਹੀਂ ਲੰਘਿਆ ਜਿਸ ਰਾਹੀਂ ਉਹ ਵੀ ਲੰਘਦੇ ਹਨ। ਯਿਸੂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਮਰਕੇ ਉਸਦਾ ਵਿਨਾਸ਼ ਕਰ ਸੱਕੇ ਜਿਸ ਕੋਲ ਮੌਤ ਦੀ ਸ਼ਕਤੀ ਹੈ। ਉਹ ਇੱਕ ਸ਼ੈਤਾਨ ਹੈ

 

1 ਯੂਹੰਨਾ 3:8

ਸ਼ੈਤਾਨ ਮੁੱਢ ਤੋਂ ਹੀ ਪਾਪ ਕਰਦਾ ਰਿਹਾ ਹੈ, ਅਤੇ ਜਿਹੜਾ ਵਿਅਕਤੀ ਪਾਪ ਕਰਦਾ ਰਹਿੰਦਾ ਹੈ ਸ਼ੈਤਾਨ ਨਾਲ ਸੰਬੰਧਿਤ ਹੈ। ਪਰਮੇਸ਼ੁਰ ਦਾ ਪੁੱਤਰ ਇਸ ਲਈ ਆਇਆ; ਸ਼ੈਤਾਨ ਦੇ ਕੰਮ ਨੂੰ ਖਤਮ ਕਰਨ ਲਈ

 

ਪਰਕਾਸ਼ ਦੀ ਪੋਥੀ 12:13

13 ਜਦੋਂ ਅਜਗਰ ਨੇ ਦੇਖਿਆ ਕਿ ਉਸ ਨੂੰ ਹੇਠਾਂ ਧਰਤੀ ਉੱਤੇ ਸੁੱਟ ਦਿੱਤਾ ਗਿਆ ਹੈ, ਉਸ ਨੇ ਉਸ ਔਰਤ ਦਾ ਪਿੱਛਾ ਕੀਤਾ ਜਿਸਨੇ ਨਰ ਬੱਚੇ ਨੂੰ ਜਨਮ ਦਿੱਤਾ ਸੀ

 

ਪਰਕਾਸ਼ ਦੀ ਪੋਥੀ 2:10

10 ਉਨ੍ਹਾਂ ਗੱਲਾਂ ਬਾਰੇ ਭੈਭੀਤ ਨਾ ਹੋਵੋ ਜਿਹੜੀਆਂ ਤੁਹਾਡੇ ਨਾਲ ਵਾਪਰਨਗੀਆਂ। ਮੈਂ ਤੁਹਾਨੂੰ ਦੱਸਦਾ ਹਾਂ, ਸ਼ੈਤਾਨ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਕੈਦ ਵਿੱਚ ਭੇਜ ਦੇਵੇਗਾ। ਉਹ ਅਜਿਹਾ ਤੁਹਾਡੀ ਪਰੱਖ ਕਰਨ ਦੇ ਉਦੇਸ਼ ਨਾਲ ਕਰੇਗਾ। ਤੁਹਾਨੂੰ ਦਸਾਂ ਦਿਨਾਂ ਲਈ ਤਸੀਹੇ ਝੱਲਣੇ ਪੈਣਗੇ। ਪਰ ਭਾਵੇਂ ਤੁਹਾਨੂੰ ਮਰਨਾ ਪਵੇ, ਤਾਂ ਵੀ ਵਫ਼ਾਦਾਰ ਰਹੋ। ਜੇ ਤੁਸੀਂ ਵਫ਼ਾਦਾਰ ਬਣੇ ਰਹੋਂਗੇ ਤਾਂ ਮੈਂ ਤੁਹਾਨੂੰ ਜੀਵਨ ਦਾ ਤਾਜ ਬਖਸ਼ਾਂਗਾ

 

ਪਰਕਾਸ਼ ਦੀ ਪੋਥੀ 13:7

ਜਾਨਵਰ ਨੂੰ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੇ ਖਿਲਾਫ਼ ਲੜਨ ਅਤੇ ਉਨ੍ਹਾਂ ਨੂੰ ਹਰਾਉਣ ਦੀ ਆਗਿਆ ਦਿੱਤੀ ਗਈ ਸੀ। ਉਸ ਨੂੰ ਹਰ ਵੰਸ਼, ਜਾਤੀ, ਭਾਸ਼ਾ ਅਤੇ ਕੌਮ ਉੱਤੇ ਵੀ ਅਧਿਕਾਰ ਦਿੱਤਾ ਗਿਆ ਸੀ

 

2 ਕੁਰਿੰਥੀਆਂ ਨੂੰ 4:4

ਇਸ ਦੁਨੀਆਂ ਦੇ ਮਾਲਕ [a] ਨੇ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਅੰਨ੍ਹਾ ਬਣਾ ਦਿੱਤਾ ਹੈ, ਜਿਹੜੇ ਵਿਸ਼ਵਾਸ ਨਹੀਂ ਕਰਦੇ। ਉਹ ਖੁਸ਼ਖਬਰੀ ਦੀ ਰੋਸ਼ਨੀ, ਮਸੀਹ ਦੀ ਮਹਿਮਾ ਦੀ ਖੁਸ਼ਖਬਰੀ ਨੂੰ, ਨਹੀਂ ਦੇਖ ਸੱਕਦੇ। ਸਿਰਫ਼ ਮਸੀਹ ਹੀ ਹੈ ਜਿਹੜਾ ਹੂ--ਹੂ ਪਰਮੇਸ਼ੁਰ ਵਰਗਾ ਹੈ

 

ਮੱਤੀ 13:19

19 ਕੋਈ ਵਿਅਕਤੀ ਰਾਜ ਬਾਰੇ ਉਪਦੇਸ਼ ਸੁਣਦਾ ਹੈ, ਪਰ ਇਸ ਨੂੰ ਸਮਝਦਾ ਨਹੀਂ। ਤਾਂ ਦੁਸ਼ਟ ਆਉਂਦਾ ਹੈ ਅਤੇ ਜੋ ਕੁਝ ਵੀ ਉਸ ਦੇ ਦਿਲ ਵਿੱਚ ਬੀਜਿਆ ਹੋਇਆ ਪੁੱਟ ਲੈ ਜਾਂਦਾ ਹੈਂ। ਇਹ ਉਹੀ ਹੈ ਜੋ ਰਾਹ ਦੇ ਪਾਸੇ ਤੇ ਬੀਜਿਆ ਗਿਆ ਸੀ

 

ਮਰਕੁਸ 4:15

15 ਕੁਝ ਲੋਕ ਉਨ੍ਹਾਂ ਬੀਜਾਂ ਵਰਗੇ ਹਨ ਜਿਹੜੇ ਰਸਤੇ ਦੇ ਕਿਨਾਰੇ ਵਾਲੀ ਜਗ੍ਹਾ ਡਿੱਗੇ। ਪਰਮੇਸ਼ੁਰ ਦਾ ਸੰਦੇਸ਼ ਉਨ੍ਹਾਂ ਵਿੱਚ ਬੋਇਆ ਗਿਆ ਹੈ। ਉਹ ਉਸ ਨੂੰ ਸੁਣਦੇ ਹਨ, ਪਰ ਸ਼ੈਤਾਨ ਆਉਂਦਾ ਹੈ ਤੇ ਜੋ ਉਪਦੇਸ਼ ਉਨ੍ਹਾਂ ਵਿੱਚ ਬੋਏ ਗਏ ਸਨ ਉਨ੍ਹਾਂ ਨੂੰ ਲੈ ਜਾਂਦਾ ਹੈ

 

ਲੂਕਾ 8:12

12 ਜਿਹੜੇ ਬੀਜ ਸੜਕ ਦੇ ਕਿਨਾਰੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਸੁਣਦੇ ਹਨ। ਅਤੇ ਫ਼ੇਰ ਸ਼ੈਤਾਨ ਆਉਂਦਾ ਹੈ ਅਤੇ ਉਨ੍ਹਾਂ ਦੇ ਦਿਲਾਂ ਵਿੱਚੋਂ ਉਪਦੇਸ਼ ਨੂੰ ਕੱਢ ਦਿੰਦਾ ਹੈ। ਇਸ ਲਈ ਉਹ ਵਿਸ਼ਵਾਸ ਨਹੀਂ ਕਰ ਸੱਕਦੇ ਅਤੇ ਬਚਾਏ ਨਹੀਂ ਜਾ ਸੱਕਦੇ

 

ਮੱਤੀ 13:38-39

38 ਖੇਤ ਦੁਨੀਆਂ ਹੈ ਅਤੇ ਚੰਗੇ ਬੀਜ, ਹਕੂਮਤ ਦੇ ਪੁੱਤਰ ਹਨ। ਅਤੇ ਜੰਗਲੀ ਬੂਟੀਆਂ ਦੁਸ਼ਟ ਦੇ ਪੁੱਤਰ ਹਨ 39 ਅਤੇ ਉਹ ਵੈਰੀ ਜਿਸਨੇ ਉਨ੍ਹਾਂ ਨੂੰ ਬੀਜਿਆ ਉਹ ਸ਼ੈਤਾਨ ਹੈ। ਵਾਢੀ ਦਾ ਵੇਲਾ ਜੁਗ ਦੇ ਅੰਤ ਦਾ ਸਮਾਂ ਹੈ ਅਤੇ ਵੱਢਣ ਵਾਲੇ ਪਰਮੇਸ਼ੁਰ ਦੇ ਦੂਤ ਹਨ

 

1 ਥੱਸਲੁਨੀਕੀਆਂ ਨੂੰ 2:2

ਤੁਹਾਡੇ ਵੱਲੋਂ ਆਉਣ ਤੋਂ ਪਹਿਲਾਂ ਅਸੀਂ ਫ਼ਿਲਿੱਪੈ ਵਿੱਚ ਕਸ਼ਟ ਸਹਾਰੇ। ਉੱਥੋਂ ਦੇ ਲੋਕਾਂ ਨੇ ਸਾਡੇ ਖਿਲਾਫ਼ ਮੰਦੀਆਂ ਗੱਲਾਂ ਆਖੀਆਂ। ਤੁਸੀਂ ਇਸ ਬਾਰੇ ਸਭ ਕੁਝ ਜਾਣਦੇ ਹੋ। ਅਤੇ ਜਦੋਂ ਅਸੀਂ ਤੁਹਾਡੇ ਕੋਲ ਆਏ ਬਹੁਤ ਸਾਰੇ ਲੋਕ ਸਾਡੇ ਖਿਲਾਫ਼ ਸਨ। ਪਰ ਸਾਡੇ ਪਰਮੇਸ਼ੁਰ ਨੇ ਦਲੇਰ ਬਣਨ ਵਿੱਚ ਸਾਡੀ ਸਹਾਇਤਾ ਕੀਤੀ। ਉਸ ਨੇ ਤੁਹਾਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਿੱਚ ਸਾਡੀ ਸਹਾਇਤਾ ਕੀਤੀ

 

ਰਸੂਲਾਂ ਦੇ ਕਰਤੱਬ 6:8-14

ਯਹੂਦੀ ਇਸਤੀਫ਼ਾਨ ਦੇ ਖਿਲਾਫ਼

ਇਸਤੀਫ਼ਾਨ ਨੇ, ਜੋ ਕਿ ਪਰਮੇਸ਼ੁਰ ਦੀ ਕਿਰਪਾ ਅਤੇ ਸ਼ਕਤੀ ਨਾਲ ਭਰਪੂਰ ਸੀ, ਵੱਡੇ ਅਚੰਭੇ ਕੀਤੇ ਅਤੇ ਲੋਕਾਂ ਨੂੰ ਚਮਤਕਾਰੀ ਨਿਸ਼ਾਨੀਆਂ ਦਿਖਾਈਆਂ। ਪਰ ਕੁਝ ਯਹੂਦੀ, ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ। ਇਹ ਯਹੂਦੀ, ਯਹੂਦੀਆਂ ਦੇ ਇੱਕ ਪ੍ਰਾਰਥਨਾ ਅਸਥਾਨ ਤੋਂ ਸਨ, ਜੋ ਲਿਬਰਤੀਨੀਆਂ ਦਾ ਪ੍ਰਾਰਥਨਾ ਸਥਾਨ ਜਾਣਿਆ ਜਾਂਦਾ ਸੀ। ਇਹ ਪ੍ਰਾਰਥਨਾ ਸਥਾਨ ਕੁਰੇਨੀਆਂ ਅਤੇ ਸਿਕੰਦਰੀਆਂ ਦੇ ਯਹੂਦੀਆਂ ਨਾਲ ਵੀ ਸੰਬੰਧਿਤ ਸੀ। ਕਿਲਿਕਿਯਾ ਅਤੇ ਅਸਿਯਾ ਤੋਂ ਵੀ ਯਹੂਦੀ ਉਨ੍ਹਾਂ ਦੇ ਨਾਲ ਆਏ ਸਨ 10 ਪਰ ਪਵਿੱਤਰ ਆਤਮਾ ਇਸਤੀਫ਼ਾਨ ਨੂੰ ਸਿਆਣਪ ਨਾਲ ਬੋਲਣ ਵਿੱਚ ਮਦਦ ਕਰ ਰਿਹਾ ਸੀ। ਉਸਦੀ ਗੱਲ ਇੰਨੀ ਸਿਆਣੀ ਤੇ ਜ਼ੋਰਦਾਰ ਸੀ ਕਿ ਕੋਈ ਵੀ ਯਹੂਦੀ ਉਸ ਅੱਗੇ ਠਹਿਰ ਨਾ ਸੱਕਿਆ

11 ਇਸ ਲਈ ਯਹੂਦੀਆਂ ਨੇ ਇਹ ਆਖਣ ਲਈ ਕੁਝ ਬੰਦੇ ਭਾੜੇ ਤੇ ਲੈ ਲਏ, “ਅਸੀਂ ਇਸਤੀਫ਼ਾਨ ਨੂੰ ਮੂਸਾ ਅਤੇ ਪਰਮੇਸ਼ੁਰ ਦੇ ਵਿਰੁੱਧ ਬੋਲਦੇ ਸੁਣਿਆ ਹੈ। 12 ਇਸ ਤਰ੍ਹਾਂ, ਯਹੂਦੀਆਂ ਨੇ ਲੋਕਾਂ ਨੂੰ, ਬਜ਼ੁਰਗ ਯਹੂਦੀ ਆਗੂਆਂ ਨੂੰ, ਅਤੇ ਨੇਮ ਦੇ ਉਪਦੇਸ਼ਕਾਂ ਨੂੰ ਪਰੇਸ਼ਾਨ ਕਰ ਦਿੱਤਾ। ਇਸ ਲਈ ਉਹ ਗੁੱਸੇ ਵਿੱਚ ਆਏ ਅਤੇ ਉਨ੍ਹਾਂ ਨੇ ਇਸਤੀਫ਼ਾਨ ਨੂੰ ਜ਼ਬਰਦਸਤੀ ਫ਼ੜ ਲਿਆ। ਉਹ ਉਸ ਨੂੰ ਯਹੂਦੀ ਆਗੂਆਂ ਦੀ ਸਭਾ ਵਿੱਚ ਲੈ ਗਏ
13 ਉਹ ਕੁਝ ਹੋਰ ਲੋਕਾਂ ਨੂੰ ਇਸਤੀਫ਼ਾਨ ਦੇ ਖਿਲਾਫ਼ ਬੋਲਣ ਲਈ ਲੈ ਆਏ। ਉਨ੍ਹਾਂ ਨੇ ਆਖਿਆ, “ਇਹ ਆਦਮੀ ਹਮੇਸ਼ਾ ਇਸ ਪਵਿੱਤਰ ਅਸਥਾਨ ਅਤੇ ਮੂਸਾ ਦੀ ਸ਼ਰ੍ਹਾ ਦੇ ਵਿਰੁੱਧ ਬੋਲਦਾ ਹੈ 14 ਅਸੀਂ ਇਸ ਨੂੰ ਇਹ ਵੀ ਕਹਿੰਦਿਆਂ ਸੁਣਿਆ ਹੈ ਕਿ ਯਿਸੂ ਨਾਸਰੀ ਇਸ ਅਸਥਾਨ ਨੂੰ ਵੀ ਨਸ਼ਟ ਕਰ ਦੇਵੇਗਾ। ਅਸੀਂ ਇਸ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਯਿਸੂ ਉਨ੍ਹਾਂ ਰੀਤਾਂ ਨੂੰ ਬਦਲ ਦੇਵੇਗਾ ਜਿਹੜੀਆਂ ਮੂਸਾ ਨੇ ਸਾਨੂੰ ਦਿੱਤੀਆਂ।

 

ਰਸੂਲਾਂ ਦੇ ਕਰਤੱਬ 7:54-58

ਇਸਤੀਫ਼ਾਨ ਦਾ ਮਾਰਿਆ ਜਾਣਾ

ਯਹੂਦੀ ਆਗੂਆਂ ਨੇ ਇਸਤੀਫ਼ਾਨ ਨੂੰ ਅਜਿਹੇ ਬਚਨ ਕਰਦੇ ਸੁਣਿਆ ਤਾਂ ਉਹ ਬੜੇ ਕਰੋਧ ਵਿੱਚ ਆਏ। ਉਹ ਇੰਨੇ ਕਰੋਧ ਵਿੱਚ ਗਏ ਕਿ ਇਸਤੀਫ਼ਾਨ ਉੱਪਰ ਮਾਰੇ ਗੁੱਸੇ ਦੇ ਆਪਣੇ ਦੰਦ ਕਚੀਚਣ ਲੱਗ ਪਏ। 55 ਪਰ ਇਸਤੀਫ਼ਾਨ ਨੇ, ਜੋ ਕਿ ਪਵਿੱਤਰ ਆਤਮਾ ਨਾਲ ਭਰਪੂਰ ਸੀ, ਉੱਪਰ ਅਸਮਾਨ ਪਰਮੇਸ਼ੁਰ ਦੀ ਮਹਿਮਾ ਨੂੰ ਵੇਖਿਆ ਅਤੇ ਉਸ ਨੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਪਾਸੇ ਖੜ੍ਹਾ ਵੇਖਿਆ56 ਉਸ ਨੇ ਆਖਿਆ, “ਵੇਖ, ਮੈਂ ਆਕਾਸ਼ ਨੂੰ ਖੁਲ੍ਹਾ ਵੇਖਿਆ ਹੈ ਅਤੇ ਮੈਂ ਮਨੁੱਖ ਦੇ ਪੁੱਤਰ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਵੱਲ ਖੜ੍ਹਾ ਵੇਖ ਰਿਹਾ ਹਾਂ।

57 ਤਾਂ ਸਾਰੇ ਯਹੂਦੀ ਆਗੂਆਂ ਨੇ ਉੱਚੀ ਆਵਾਜ਼ ਵਿੱਚ ਸ਼ੋਰ ਮਚਾਇਆ। ਉਨ੍ਹਾਂ ਨੇ ਆਪਣੇ ਕੰਨਾਂ ਨੂੰ ਹੱਥਾਂ ਨਾਲ ਬੰਦ ਕਰ ਲਿਆ। ਉਹ ਸਾਰੇ ਇਕੱਠੇ ਹੋਕੇ ਇਸਤੀਫ਼ਾਨ ਵੱਲ ਭੱਜ ਪਏ 58 ਉਨ੍ਹਾਂ ਨੇ ਉਸ ਨੂੰ ਸ਼ਹਿਰੋਂ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਪੱਥਰ ਮਾਰੇ। ਅਤੇ ਜਿਨ੍ਹਾਂ ਲੋਕਾਂ ਨੇ ਇਸਤੀਫ਼ਾਨ ਦੇ ਵਿਰੁੱਧ ਗਵਾਹੀ ਦਿੱਤੀ ਸੀ, ਉਨ੍ਹਾਂ ਆਪਣੇ ਵਸਤਰ ਇੱਕ ਸੋਲੂਸ ਨਾਂ ਦੇ ਜੁਆਨ ਦੇ ਪੈਰਾਂ ਕੋਲ ਲਾਹ ਕੇ ਰੱਖ ਦਿੱਤੇ

ਰਸੂਲਾਂ ਦੇ ਕਰਤੱਬ 8:1-3

 ਸੌਲੂਸ ਨੇ ਇਸਤੀਫ਼ਾਨ ਦੇ ਮਾਰੇ ਜਾਣ ਲਈ ਆਪਣੀ ਮੰਜ਼ੂਰੀ ਦੇ ਦਿੱਤੀ। ਕੁਝ ਧਰਮੀ ਲੋਕਾਂ ਨੇ ਇਸਤੀਫ਼ਾਨ ਨੂੰ ਦਫ਼ਨਾਇਆ। ਉਹ ਉਸ ਲਈ ਬੜੀ ਉੱਚੀ ਕੁਰਲਾਏ

ਨਿਹਚਾਵਾਨਾਂ ਲਈ ਕਸ਼ਟ

ਉਸ ਦਿਨ, ਯਹੂਦੀਆਂ ਨੇ ਯਰੂਸ਼ਲਮ ਵਿੱਚ ਨਿਹਚਾਵਾਨ ਕਲੀਸਿਆ ਨੂੰ ਸਤਾਣਾ ਸ਼ੂਰੂ ਕਰ ਦਿੱਤਾ। ਅਤੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ। ਸੌਲੁਸ ਵੀ ਇਸ ਕਲੀਸਿਆ ਨੂੰ ਨਸ਼ਟ ਕਰਨਾ ਚਾਹੁੰਦਾ ਸੀ। ਤਾਂ ਸੌਲੁਸ ਉਨ੍ਹਾਂ ਨਿਹਚਾਵਾਨਾਂ ਦੇ ਘਰ ਗਿਆ ਅਤੇ ਘਰਾਂ ਵਿੱਚੋਂ ਆਦਮੀਆਂ ਅਤੇ ਔਰਤਾਂ ਨੂੰ ਘਸੀਟ ਕੇ ਬਾਹਰ ਕੱਢ ਕੇ ਜੇਲ੍ਹ ਵਿੱਚ ਸੁੱਟਿਆ। ਸਾਰੇ ਨਿਹਚਾਵਾਨ ਯਰੂਸ਼ਲਮ ਛੱਡ ਗਏ ਸਿਰਫ਼ ਰਸੂਲ ਹੀ, ਉੱਥੇ ਰਹੇ ਅਤੇ ਨਿਹਚਾਵਾਨ ਮਨੁੱਖ ਸਾਮਰਿਯਾ ਅਤੇ ਯਹੂਦਿਆ ਵਿੱਚ ਵੱਖੋ-ਵੱਖ ਥਾਵਾਂ ਤੇ ਜਾ ਟਿਕੇ

 

ਰਸੂਲਾਂ ਦੇ ਕਰਤੱਬ 13:6-12

ਉਹ ਸਾਰੇ ਟਾਪੂ ਵਿੱਚ ਫ਼ਿਰਦੇ-ਫ਼ਿਰਦੇ ਪਾਫ਼ੁਸ ਪਹੁੰਚੇ। ਪਾਫ਼ੁਸ ਦੇ ਸ਼ਹਿਰ ਵਿੱਚ, ਉਹ ਇੱਕ ਯਹੂਦੀ ਆਦਮੀ ਨੂੰ ਮਿਲੇ ਜੋ ਜਾਦੂ ਕਰਦਾ ਸੀ। ਉਸਦਾ ਨਾਂ ਸੀ ਬਰਯੇਸੂਸ। ਉਹ ਝੂਠਾ ਨਬੀ ਸੀਬਰਯੇਸੂਸ ਹਮੇਸ਼ਾ ਸਰਗੀਊਸ ਪੌਲੁਸ ਜੋ ਕਿ ਗਵਰਨਰ ਸੀ ਉਸ ਦੇ ਨੇੜੇ ਰਹਿੰਦਾ ਸੀ। ਸਰਗੀਊਸ ਪੌਲੁਸ ਸਿਆਣਾ ਮਨੁੱਖ ਸੀ। ਉਸ ਨੇ ਬਰਨਬਾਸ ਅਤੇ ਸੌਲੁਸ ਨੂੰ ਵੀ ਆਪਣੇ ਘਰ ਸੱਦਾ ਦਿੱਤਾ ਕਿਉਂਕਿ ਉਹ ਪਰਮੇਸ਼ੁਰ ਦਾ ਸੰਦੇਸ਼ ਸੁਣਨਾ ਚਾਹੁੰਦਾ ਸੀ ਪਰ ਇਲਮਾਸ ਜਾਦੂਗਰ (ਇਲਮਾਸ ਬਰਯੇਸੂਮ ਦਾ ਯੂਨਾਨੀ ਨਾਮ ਹੈ) ਉਨ੍ਹਾਂ ਦੇ ਵਿਰੋਧ ਵਿੱਚ ਸੀ। ਇਲਮਾਸ ਨੇ ਰਾਜਪਾਲ ਨੂੰ ਯਿਸੂ ਤੇ ਵਿਸ਼ਵਾਸ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸੌਲੁਸ ਪਵਿੱਤਰ ਆਤਮਾ ਨਾਲ ਭਰਪੂਰ ਸੀ (ਸੌਲੁਸ ਨੂੰ ਪੌਲੁਸ ਵੀ ਆਖਿਆ ਜਾਂਦਾ ਹੈ) ਪੌਲੁਸ ਨੇ ਇਲਮਾਸ ਵੱਲ ਵੇਖਿਆ, 10 ਅਤੇ ਕਿਹਾ, “ਤੂੰ, ਹੇ ਸ਼ੈਤਾਨ ਦੀ ਔਲਾਦ ਇਲਮਾਸ, ਹਰ ਠੀਕ ਵਸਤ ਦਾ ਦੁਸ਼ਮਨ ਹੈ। ਤੂੰ ਬੁਰਿਆਈ ਅਤੇ ਝੂਠਾਂ ਨਾਲ ਭਰਪੂਰ ਹੈਂ। ਤੂੰ ਹਮੇਸ਼ਾ ਪ੍ਰਭੂ ਦੇ ਸੱਚ ਨੂੰ ਝੂਠ ਵਿੱਚ ਬਦਲ ਕੇ ਦੱਸਿਆ ਹੈ 11 ਹੁਣ ਪ੍ਰਭੂ ਤੈਨੂੰ ਛੁਹੇਗਾ ਅਤੇ ਤੈਨੂੰ ਅੰਨ੍ਹਾ ਕਰ ਦੇਵੇਗਾ। ਕੁਝ ਦੇਰ ਲਈ ਤੂੰ ਕੁਝ ਵੀ ਦੇਖ ਨਹੀਂ ਸੱਕੇਂਗਾ, ਇੱਥੋਂ ਤੱਕ ਕਿ ਸੂਰਜ ਦੀ ਰੌਸ਼ਨੀ ਵੀ ਤੈਨੂੰ ਨਹੀਂ ਦਿਸੇਗੀ।

ਫ਼ਿਰ ਇਲਮਾਸ ਲਈ ਸਭ ਕੁਝ ਹਨੇਰਾ ਹੋ ਗਿਆ ਅਤੇ ਉਹ ਆਸੇ-ਪਾਸੇ ਕਿਸੇ ਨੂੰ ਲੱਭਣ ਲੱਗਾ ਜੋ ਉਸ ਦਾ ਹੱਥ ਫ਼ੜਕੇ ਉਸਦੀ ਅਗਵਾਈ ਕਰੇ। 12 ਜਦੋਂ ਰਾਜਪਾਲ ਨੇ ਇਹ ਘਟਨਾ ਵੇਖੀ, ਉਹ ਪ੍ਰਭੂ ਦੇ ਉਪਦੇਸ਼ ਤੇ ਹੈਰਾਨ ਸੀ ਅਤੇ ਵਿਸ਼ਵਾਸ ਕੀਤਾ

 

ਰਸੂਲਾਂ ਦੇ ਕਰਤੱਬ 17:13

13 ਪਰ ਜਦੋਂ ਥੱਸਲੁਨੀਕੇ ਦੇ ਯਹੂਦੀਆਂ ਨੇ ਸੁਣਿਆ ਕਿ ਪੌਲੁਸ ਨੇ ਬਰਿਯਾ ਵਿੱਚ ਵੀ ਪਰਮੇਸ਼ੁਰ ਦੇ ਸੰਦੇਸ਼ ਦਾ ਪ੍ਰਚਾਰ ਕੀਤਾ ਹੈ, ਤਾਂ ਉਹ ਉੱਥੇ ਵੀ ਗਏ। ਉਨ੍ਹਾਂ ਨੇ ਬਰਿਯਾ ਵਿੱਚ ਵੀ ਲੋਕਾਂ ਵਿੱਚ ਬੇਚੈਨੀ ਤੇ ਡਰ ਫ਼ੈਲਾ ਦਿੱਤਾ

 

ਰਸੂਲਾਂ ਦੇ ਕਰਤੱਬ 18:6

ਪਰ ਉਨ੍ਹਾਂ ਨੇ ਉਸਦਾ ਵਿਰੋਧ ਕੀਤਾ ਅਤੇ ਉਸ ਨਾਲ ਅਨੁਚਿਤ ਵਿਹਾਰ ਕੀਤਾ। ਇਸ ਲਈ ਪੌਲੁਸ ਨੇ ਆਪਣੇ ਕੱਪੜਿਆਂ ਦੀ ਧੂੜ ਝਾੜਦਿਆਂ ਹੋਇਆਂ ਯਹੂਦੀਆਂ ਨੂੰ ਆਖਿਆ, “ਤੁਸੀਂ ਆਪਣੇ ਦੋਸ਼ਾਂ ਕਾਰਣ ਬਚਾਏ ਨਾ ਜਾਵੋਂਗੇ। ਮੈਂ ਜੋ ਕਰ ਸੱਕਦਾ ਸੀ, ਕੀਤਾ ਹੈ। ਇਸਤੋਂ ਬਾਅਦ ਮੈਂ ਸਿਰਫ਼ ਪਰਾਈਆਂ ਕੌਮਾਂ ਵਿੱਚ ਜਾਵਾਂਗਾ।

 

ਰਸੂਲਾਂ ਦੇ ਕਰਤੱਬ 9:23

ਸੌਲੁਸ ਦਾ ਯਹੂਦੀਆਂ ਤੋਂ ਬਚਣਾ

23 ਕਾਫ਼ੀ ਦਿਨਾਂ ਬਾਅਦ ਯਹੂਦੀਆਂ ਨੇ ਸੌਲੁਸ ਨੂੰ ਜਾਨੋਂ ਮਾਰਨ ਦੀ ਵਿਉਂਤ ਬਣਾਈ

 

ਰਸੂਲਾਂ ਦੇ ਕਰਤੱਬ 14:5

ਕੁਝ ਗੈਰ-ਯਹੂਦੀਆਂ, ਕੁਝ ਯਹੂਦੀਆਂ ਅਤੇ ਉਨ੍ਹਾਂ ਦੇ ਆਗੂਆਂ ਨੇ ਪੌਲੁਸ ਅਤੇ ਬਰਨਬਾਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਇਹ ਲੋਕ ਇਨ੍ਹਾਂ ਨੂੰ ਪੱਥਰਾਂ ਨਾਲ ਮਾਰ ਮੁਕਾਉਣਾ ਚਾਹੁੰਦੇ ਸਨ

 

ਰਸੂਲਾਂ ਦੇ ਕਰਤੱਬ 16:16-24

ਪੌਲੁਸ ਅਤੇ ਸੀਲਾਸ ਕੈਦ ਵਿੱਚ

16 ਇੱਕ ਵਾਰ ਸਾਡੇ ਨਾਲ ਕੁਝ ਇੰਝ ਵਾਪਰਿਆ, ਜਦੋਂ ਅਸੀਂ ਪ੍ਰਾਰਥਨਾ ਸਥਾਨ ਵੱਲ ਜਾ ਰਹੇ ਸੀ। ਇੱਕ ਦਾਸੀ ਸਾਨੂੰ ਮਿਲੀ। ਉਸ ਵਿੱਚ ਇੱਕ ਵਿਸ਼ੇਸ਼ ਆਤਮਾ ਦਾ ਵਾਸ ਸੀ। ਇਸ ਦੀ ਸ਼ਕਤੀ ਨਾਲ, ਉਹ ਭਵਿੱਖ ਬਾਰੇ ਦੱਸ ਸੱਕਦੀ ਸੀ। ਇਉਂ ਉਹ ਇਸ ਕਸਬੇ ਵਿੱਚ ਬਹੁਤ ਸਾਰਾ ਪੈਸਾ ਆਪਣੇ ਮਾਲਕਾਂ ਲਈ ਕਮਾ ਲਿਆਉਂਦੀ ਸੀ। 17 ਇਸ ਕੁੜੀ ਨੇ ਪੌਲੁਸ ਅਤੇ ਸਾਡਾ ਪਿੱਛਾ ਕੀਤਾ ਅਤੇ ਉੱਚੀ ਆਖ ਰਹੀ ਸੀ, “ਇਹ ਵਿਅਕਤੀ ਅੱਤ ਮਹਾਨ ਪਰਮੇਸ਼ੁਰ ਦੇ ਸੇਵਕ ਹਨ। ਇਹ ਤੁਹਾਨੂੰ ਮੁਕਤੀ ਦੀ ਰਾਹ ਦੱਸਦੇ ਹਨ। 18 ਉਸ ਨੇ ਬਹੁਤ ਦਿਨ ਇਹ ਕਰਨਾ ਜਾਰੀ ਰੱਖਿਆ ਪਰ ਪੌਲੁਸ ਇਹ ਸੁਣਦਾ ਉਕਤਾਅ ਗਿਆ ਅਤੇ ਆਤਮਾ ਨੂੰ ਕਿਹਾ, “ਮੈਂ ਯਿਸੂ ਮਸੀਹ ਦੇ ਇਖਤਿਆਰ ਨਾਲ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਉਸ ਵਿੱਚੋਂ ਬਾਹਰ ਨਿੱਕਲ ਆ।ਉਸੇ ਵਕਤ ਉਸ ਕੁੜੀ ਵਿੱਚੋਂ ਆਤਮਾ ਬਾਹਰ ਨਿਕਲ ਆਈ

19 ਉਸ ਕੁੜੀ ਦੇ ਮਾਲਕ ਨੇ ਮਹਿਸੂਸ ਕੀਤਾ ਕਿ ਹੁਣ ਉਹ ਪੈਸੇ ਕੁਮਾਉਣ ਲਈ ਉਸਦਾ ਇਸਤੇਮਾਲ ਨਹੀਂ ਕਰ ਸੱਕਦੇ ਸੀ। ਇਸ ਲਈ ਉਨ੍ਹਾਂ ਨੇ ਪੌਲੁਸ ਅਤੇ ਸੀਲਾਸ ਨੂੰ ਫ਼ੜਿਆ ਅਤੇ ਸ਼ਹਿਰ ਦੀ ਸਭਾ ਵਾਲੀ ਥਾਂ ਤੇ ਖਿੱਚ ਲਿਆਏ। ਉਸ ਸ਼ਹਿਰ ਦੇ ਸੂਬੇਦਾਰ ਉੱਥੇ ਸਨ 20 ਉਹ ਆਦਮੀ ਉਨ੍ਹਾਂ ਨੂੰ ਆਗੂਆਂ ਕੋਲ ਲੈ ਆਏ ਅਤੇ ਆਖਣ ਲੱਗੇ, “ਇਹ ਲੋਕ ਯਹੂਦੀ ਹਨ ਅਤੇ ਇਹ ਸਾਡੇ ਸ਼ਹਿਰ ਵਿੱਚ ਭਾਜੜ ਪਾ ਰਹੇ ਹਨ 21 ਇਹ ਲੋਕਾਂ ਨੂੰ ਉਹ ਰਿਵਾਜ਼ ਸਿੱਖਾ ਰਹੇ ਹਨ ਜੋ ਸ਼ਰ੍ਹਾ ਦੇ ਖਿਲਾਫ਼ ਹਨ। ਕਿਉਂਕਿ ਅਸੀਂ ਰੋਮੀ ਨਾਗਰਿਕ ਹਾਂ। ਅਸੀਂ ਇਹ ਰਿਵਾਜ਼ ਨਾ ਕਬੂਲ ਸੱਕਦੇ ਹਾਂ ਨਾ ਹੀ ਇਨ੍ਹਾਂ ਉੱਤੇ ਚੱਲ ਸੱਕਦੇ ਹਾਂ।
22 ਤਦ ਲੋਕੀ ਪੌਲੁਸ ਅਤੇ ਸੀਲਾਸ ਦੇ ਖਿਲਾਫ਼ ਹੋ ਗਏ। ਤਦ ਆਗੂਆਂ ਨੇ ਪੌਲੁਸ ਅਤੇ ਸੀਲਾਸ ਦੇ ਕੱਪੜੇ ਪਾੜ ਸੁੱਟੇ ਅਤੇ ਕੁਝ ਆਦਮੀਆਂ ਨੂੰ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਕੋੜਿਆਂ ਨਾਲ ਮਾਰਨ23 ਆਦਮੀਆਂ ਨੇ ਉਨ੍ਹਾਂ ਨੂੰ ਬਹੁਤ ਵਾਰ ਮਾਰਿਆ ਤੇ ਫ਼ਿਰ ਉਨ੍ਹਾਂ ਨੂੰ ਕੈਦ ਵਿੱਚ ਸੁੱਟ ਦਿੱਤਾ ਕੈਦਖਾਨੇ ਦੇ ਦਰੋਗਾ ਨੂੰ ਆਖਣ ਲੱਗੇ, “ਇਨ੍ਹਾਂ ਉੱਪਰ ਪੂਰੀ ਨਿਗਰਾਨੀ ਰੱਖਣਾ। 24 ਉਸ ਨੇ ਅਜਿਹਾ ਹੁਕਮ ਪਾਕੇ ਉਨ੍ਹਾਂ ਨੂੰ ਅੰਦਰਲੇ ਕੈਦਖਾਨੇ ਵਿੱਚ ਰੱਖਿਆ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਕਾਫ਼ ਦੇ ਖਾਨੇ ਠੋਕ ਦਿੱਤੇ

 

ਰਸੂਲਾਂ ਦੇ ਕਰਤੱਬ 17:5-6

ਪਰ ਉਹ ਯਹੂਦੀ, ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ, ਉਨ੍ਹਾਂ ਨਾਲ ਈਰਖਾ ਕਰਨ ਲੱਗੇ। ਉਨ੍ਹਾਂ ਨੇ ਕੁਝ ਭੈੜੇ ਆਦਮੀ ਸ਼ਹਿਰ ਚੋ ਭਾੜੇ ਤੇ ਲਏ ਅਤੇ ਉਨ੍ਹਾਂ ਭੈੜਿਆਂ ਨੇ ਬਹੁਤ ਸਾਰੀ ਭੀੜ ਨੂੰ ਆਪਣੇ ਮਗਰ ਲਾ ਲਿਆ ਤੇ ਸ਼ਹਿਰ ਵਿੱਚ ਦੰਗੇ ਮਚਾ ਦਿੱਤੇ। ਉਹ ਯਾਸੋਨ ਦੇ ਘਰ ਉਨ੍ਹਾਂ ਨੂੰ ਲੱਭਦੇ ਹੋਏ ਗਏ ਤਾਂ ਕਿ ਉਹ ਉਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਖੜ੍ਹਾ ਕਰ ਸੱਕਣ ਪਰ ਉਨ੍ਹਾਂ ਨੂੰ ਪੌਲੁਸ ਅਤੇ ਸੀਲਾਸ ਉੱਥੇ ਨਾ ਮਿਲੇ ਤਾਂ ਲੋਕ ਯਾਸੋਨ ਅਤੇ ਕੁਝ ਹੋਰ ਨਿਹਚਾਵਾਨਾਂ ਨੂੰ ਖਿੱਚ ਕੇ ਸ਼ਹਿਰ ਦੇ ਆਗੂਆਂ ਸਾਹਮਣੇ ਲੈ ਆਏ ਅਤੇ ਡੰਡ ਪਾਉਣ ਲੱਗੇ ਕਿ, “ਇਨ੍ਹਾਂ ਨੇ ਸਾਰੇ ਸੰਸਾਰ ਵਿੱਚ ਸਭ ਨੂੰ ਦੁੱਖੀ ਕੀਤਾ ਹੋਇਆ ਹੈ। ਤੇ ਹੁਣ ਉਹ ਇੱਥੇ ਵੀ ਪਹੁੰਚੇ ਹਨ

 

ਰਸੂਲਾਂ ਦੇ ਕਰਤੱਬ 19:23-29

ਅਫ਼ਸੁਸ ਵਿੱਚ ਮੁਸੀਬਤ

23 ਪਰ ਉਸ ਸਮੇਂ ਅਫ਼ਸੁਸ ਵਿੱਚ ਯਿਸੂ ਦੇ ਰਸਤੇ ਬਾਬਤ ਇੱਕ ਵੱਡਾ ਸੰਕਟ ਸੀ। 24 ਇਹ ਸਭ ਇਵੇਂ ਵਾਪਰਿਆ; ਉੱਥੇ ਇੱਕ ਦੇਮੇਤ੍ਰਿਯੁਸ ਨਾਂ ਦਾ ਇੱਕ ਮਨੁੱਖ ਸੀ, ਉਹ ਚਾਂਦੀ ਦਾ ਕੰਮ ਕਰਦਾ ਸੀ। ਉਹ ਚਾਂਦੀ ਦੇ ਛੋਟੇ-ਛੋਟੇ ਅਰਤਿਮਿਸ ਦੇ ਮੰਦਰ ਜਿਹੇ ਬਣਾਉਂਦਾ ਸੀ। ਇਉਂ ਉਹ ਕਾਰੀਗਰਾਂ ਨੂੰ ਬਹੁਤ ਕੰਮ ਦਵਾਉਂਦਾ ਸੀ ਜਿਸ ਨਾਲ ਉਹ ਖਾਸਾ ਧਨ ਕਮਾ ਲੈਂਦੇ ਸਨ

25 ਦੇਮੇਤ੍ਰਿਯੁਸ ਨੇ ਇਨ੍ਹਾਂ ਕਾਰੀਗਰਾਂ ਅਤੇ ਇਹੋ ਜਿਹੇ ਕੰਮ ਨਾਲ ਸੰਬੰਧਿਤ ਲੋਕਾਂ ਦੀ ਇੱਕ ਬੈਠਕ ਬੁਲਾਈ ਅਤੇ ਆਖਿਆ, “ਲੋਕੋ। ਤੁਸੀਂ ਜਾਣਦੇ ਹੋ ਕਿ ਅਸੀਂ ਇਸ ਕੰਮ ਤੋਂ ਬਹੁਤ ਸਾਰਾ ਪੈਸਾ ਕਮਾਉਂਦੇ ਹਾਂ 26 ਪਰ ਉਸ ਵੱਲ ਵੇਖੋ ਉਹ ਕੀ ਆਖ ਰਿਹਾ ਹੈ। ਪੌਲੁਸ ਨੇ ਅਫ਼ਸੁਸ ਵਿੱਚ ਅਤੇ ਲੱਗ ਭੱਗ ਪੂਰੇ ਅਸਿਯਾ ਵਿੱਚ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਅਤੇ ਉਨ੍ਹਾਂ ਦੇ ਮਨ ਬਦਲ ਦਿੱਤੇ ਹਨ। ਉਸਦਾ ਕਹਿਣਾ ਹੈ ਕਿ ਮਨੁੱਖ ਜਿਹੜੇ ਦੇਵੇਤੇ ਬਣਾਉਂਦੇ ਹਨ ਉਹ ਅਸਲ ਨਹੀਂ ਹਨ 27 ਜਿਹੜੀਆਂ ਗੱਲਾਂ ਉਹ ਆਖਦਾ ਹੈ, ਹੋ ਸੱਕਦਾ ਹੈ ਕਿ ਉਹ ਲੋਕਾਂ ਨੂੰ ਸਾਡੇ ਕੰਮ ਦੇ ਵਿਰੁੱਧ ਕਰ ਦੇਣ। ਪਰ ਦੂਜਾ ਖਤਰਾ ਇਹ ਵੀ ਹੈ ਕਿ ਸ਼ਾਇਦ ਲੋਕ ਇਹ ਸੋਚਣਾ ਸ਼ੁਰੂ ਕਰ ਦੇਣ ਕਿ ਮਹਾਨ ਦੇਵੀ ਅਰਤਿਮਿਸ ਦਾ ਮੰਦਰ ਮਹੱਤਵਹੀਣ ਹੈ। ਉਸਦੀ ਮਹਾਨਤਾ ਖਤਮ ਹੋ ਜਾਵੇਗੀ। ਅਰਤਿਮਿਸ ਅਜਿਹੀ ਦੇਵੀ ਹੈ ਜਿਸਦੀ ਕਿ ਸਾਰੇ ਅਸਿਯਾ ਅਤੇ ਸੰਸਾਰ ਵਿੱਚ ਉਪਾਸਨਾ ਹੁੰਦੀ ਹੈ।
28 ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਉਹ ਬੜੇ ਕਰੋਧ ਵਿੱਚ ਆਏ ਅਤੇ ਉੱਚੀ-ਉੱਚੀ ਚਿਲਾਉਣ ਲੱਗੇ, “ਅਫ਼ਸੁਸ ਸ਼ਹਿਰ ਦੀ ਦੇਵੀ ਅਰਤਿਮਿਸ ਮਹਾਨ ਹੈ। 29 ਸ਼ਹਿਰ ਵਿੱਚ ਗੜਬੜੀ ਮੱਚ ਗਈ। ਭੀੜ ਨੇ ਮਕਦੂਨਿਯਾ ਤੋਂ ਆਏ ਗਾਯੁਸ ਅਤੇ ਅਰਿਸਤਰੱਖੁਸ ਨੂੰ ਜਿਹੜੇ ਪੌਲੁਸ ਦੇ ਨਾਲ ਸਫ਼ਰ ਵਿੱਚ ਆਏ ਸਨ ਜੋ ਸਨ ਫ਼ੜ ਲਿਆ। ਤਦ ਸਾਰੇ ਲੋਕ ਇੱਕ ਮੈਦਾਨ ਵਿੱਚ ਇਕੱਠੇ ਹੋਏ

 

ਰਸੂਲਾਂ ਦੇ ਕਰਤੱਬ 20:3

ਤਿੰਨ ਮਹੀਨੇ ਰਿਹਾ ਤੇ ਜਦੋਂ ਉਹ ਜਹਾਜ਼ ਤੇ ਚੜ੍ਹ੍ਹਕੇ ਸੁਰਿਯਾ ਵੱਲ ਜਾਣ ਨੂੰ ਤਿਆਰ ਹੋਇਆ, ਤਾਂ ਉਸ ਵਕਤ ਕੁਝ ਯਹੂਦੀ ਉਸ ਦੇ ਵਿਰੁੱਧ ਕੁਝ ਘਾੜਤ ਘੜ ਰਹੇ ਸਨ

ਇਸ ਲਈ ਪੌਲੁਸ ਨੇ ਮਕਦੂਨਿਯਾ ਰਾਹੀਂ ਸੁਰਿਯਾ ਨੂੰ ਜਾਣ ਦਾ ਫ਼ੈਸਲਾ ਕੀਤਾ

 

ਰਸੂਲਾਂ ਦੇ ਕਰਤੱਬ 21:27-36

27 ਤਕਰੀਬਨ ਸੱਤ ਕੁ ਦਿਨ ਖਤਮ ਹੋ ਚੁੱਕੇ ਸਨ, ਪਰ ਅਸਿਯਾ ਵਿੱਚੋਂ ਆਏ ਕੁਝ ਯਹੂਦੀਆਂ ਨੇ ਪੌਲੁਸ ਨੂੰ ਮੰਦਰ ਦੇ ਇਲਾਕੇ ਵਿੱਚ ਵੇਖਿਆ ਤਾਂ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ 28 ਅਤੇ ਪੌਲੁਸ ਨੂੰ ਫ਼ੜ ਲਿਆ ਅਤੇ ਉੱਚੀ ਉੱਚੀ ਚੀਕਣ ਲੱਗੇ, “ਹੇ ਇਸਰਾਏਲੀ ਮਰਦੋ। ਇੱਥੇ ਆਓ ਤੇ ਮਦਦ ਕਰੋ। ਇਹ ਉਹ ਮਨੁੱਖ ਹੈ, ਜੋ ਹਰ ਥਾਂ ਸਾਰੇ ਲੋਕਾਂ ਨੂੰ ਸਾਡੇ ਲੋਕਾਂ ਦੇ ਖਿਲਾਫ਼ ਮੂਸਾ ਦੀ ਸ਼ਰ੍ਹਾ ਦੇ ਖਿਲਾਫ਼, ਅਤੇ ਇਸ ਮੰਦਰ ਦੇ ਖਿਲਾਫ਼ ਉਪਦੇਸ਼ ਦੇ ਰਿਹਾ ਹੈ। ਇਹੀ ਨਹੀਂ, ਸਗੋਂ ਉਹ ਕੁਝ ਯੂਨਾਨੀਆਂ ਨੂੰ ਵੀ ਮੰਦਰ ਦੇ ਵਿਹੜੇ ਵਿੱਚ ਲਿਆਇਆ ਅਤੇ ਇਸ ਪਵਿੱਤਰ ਥਾਂ ਨੂੰ ਅਸ਼ੁੱਧ ਕਰ ਦਿੱਤਾ ਹੈ।29 (ਇਹ ਗੱਲ ਉਨ੍ਹਾਂ ਨੇ ਇਸ ਲਈ ਆਖੀ ਕਿਉਂਕਿ ਉਨ੍ਹਾਂ ਨੇ ਯਰੂਸ਼ਲਮ ਵਿੱਚ ਤ੍ਰੋਫ਼ਿਮੁਸ ਅਫ਼ਸੀ ਨੂੰ ਜੋ ਕਿ ਯੂਨਾਨੀ ਸੀ ਪੌਲੁਸ ਦੇ ਨਾਲ ਵੇਖਿਆ ਸੀ। ਅਤੇ ਇਹ ਸੋਚਿਆ ਕਿ ਪੌਲੁਸ ਉਸ ਨੂੰ ਆਪਣੇ ਨਾਲ ਇਸ ਮੰਦਰ ਦੇ ਪਵਿੱਤਰ ਅਹਾਤੇ ਵਿੱਚ ਲਿਆਇਆ ਹੋਵੇਗਾ।)

30 ਯਰੂਸ਼ਲਮ ਵਿੱਚ ਸਾਰੇ ਲੋਕ ਬਹੁਤ ਪਰੇਸ਼ਾਨ ਹੋ ਗਏ ਇਸ ਲਈ ਉਹ ਤੇਜ਼ੀ ਨਾਲ ਆਏ ਅਤੇ ਪੌਲੁਸ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਨੂੰ ਮੰਦਰ ਵਿੱਚੋਂ ਧੱਕ ਕੇ ਬਾਹਰ ਕੱਢ ਦਿੱਤਾ। ਝੱਟ ਹੀ ਮੰਦਰ ਦੇ ਦਰਵਾਜ਼ੇ ਬੰਦ ਹੋ ਗਏ 31 ਲੋਕ ਉਸ ਨੂੰ ਜਾਨੋਂ ਮਾਰ ਮੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਤਾਂ ਰੋਮ ਦੀ ਫ਼ੌਜ ਦੇ ਕਮਾਂਡਰ ਨੂੰ ਖਬਰ ਪਹੁੰਚੀ ਕਿ ਸਾਰੇ ਸ਼ਹਿਰ ਵਿੱਚ ਭਗਦੜ ਮੱਚੀ ਹੋਈ ਹੈ 32 ਤਾਂ ਝੱਟ ਹੀ ਕਮਾਂਡਰ ਉਸ ਭੀੜ ਵਾਲੀ ਥਾਂ ਤੇ ਪਹੁੰਚ ਗਿਆ। ਉਹ ਕੁਝ ਫ਼ੌਜੀ ਅਧਿਕਾਰੀਆਂ ਅਤੇ ਸੈਨਕਾਂ ਨੂੰ ਆਪਣੇ ਨਾਲ ਲਿਆਇਆ। ਜਦੋਂ ਲੋਕਾਂ ਨੇ ਸਰਦਾਰ ਅਤੇ ਸੈਨਕਾਂ ਨੂੰ ਆਉਂਦਿਆਂ ਵੇਖਿਆ, ਉਨ੍ਹਾਂ ਨੇ ਪੌਲੁਸ ਨੂੰ ਕੁੱਟਣਾ ਬੰਦ ਕਰ ਦਿੱਤਾ
33 ਤਦ ਉਸ ਨੇ ਨੇੜੇ ਆਕੇ ਪੌਲੁਸ ਨੂੰ ਫ਼ੜ ਲਿਆ ਅਤੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਦੋ ਜੰਜ਼ੀਰਾਂ ਨਾਲ ਬੰਨ੍ਹ ਦੇਣ। ਤਦ ਉਸ ਨੇ ਪੁੱਛਿਆ, “ਇਹ ਆਦਮੀ ਕੌਣ ਹੈ? ਇਸਨੇ ਕੀ ਕੀਤਾ ਹੈ? 34 ਭੀੜ ਵਿੱਚੋਂ, ਵੱਖ-ਵੱਖ ਲੋਕ ਉੱਚੀ-ਉੱਚੀ ਅੱਡੋ-ਅੱਡ ਗੱਲਾਂ ਦਾ ਰੌਲਾ ਪਾ ਰਹੇ ਸਨ ਇਸ ਖੱਪ ਰੌਲੇ ਵਿੱਚ ਸੈਨਾ ਅਧਿਕਾਰੀ ਨੂੰ ਸੱਚਾਈ ਨਾ ਪਤਾ ਲੱਗ ਸੱਕੀ। ਇਸ ਲਈ ਉਸ ਨੇ ਆਪਣੇ ਸਿਪਾਹੀਆਂ ਨੂੰ ਉਸ ਨੂੰ ਸੈਨਾ ਭਵਨ ਵਿੱਚ ਲੈ ਜਾਣ ਦਾ ਆਦੇਸ਼ ਦਿੱਤਾ 35 ਸਾਰੀ ਭੀੜ ਉਸਦਾ ਪਿੱਛਾ ਕਰ ਰਹੀ ਸੀ। ਜਦੋਂ ਉਹ ਪੌੜੀਆਂ ਕੋਲ ਪਹੁੰਚੇ, ਸਿਪਾਹੀਆਂ ਨੇ ਬੇਕਾਬੂ ਭੀੜ ਕਾਰਣ ਪੌਲੁਸ ਨੂੰ ਚੁੱਕ ਲਿਆ। ਇਹ ਸਭ ਉਨ੍ਹਾਂ ਨੇ ਪੌਲੁਸ ਨੂੰ ਭੀੜ ਤੋਂ ਬਚਾਉਣ ਖਾਤਰ ਕੀਤਾ ਕਿਉਂਕਿ ਭੀੜ ਉਸ ਨੂੰ ਮਾਰਨ ਲਈ ਤਿਆਰ ਸੀ 36 ਉਹ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਰੌਲਾ ਪਾ ਰਹੇ ਸਨ, “ਇਸ ਨੂੰ ਜਾਨੋ ਮਾਰ ਦਿਓ।

 

ਰਸੂਲਾਂ ਦੇ ਕਰਤੱਬ 23:12-15

ਕੁਝ ਯਹੂਦੀਆਂ ਨੇ ਪੌਲੁਸ ਨੂੰ ਮਾਰਨ ਦੀ ਵਿਉਂਤ ਬਣਾਈ

12 ਅਗਲੇ ਦਿਨ ਦੀ ਸਵੇਰ ਕੁਝ ਯਹੂਦੀਆਂ ਨੇ ਪੌਲੁਸ ਦੇ ਵਿਰੁੱਧ ਸਾਜਿਸ਼ ਕੀਤੀ। ਉਨ੍ਹਾਂ ਨੇ ਆਪੋ ਵਿੱਚ ਹੀ ਮਤਾ ਪਕਾਇਆ ਕਿ ਜਦ ਤੱਕ ਉਹ ਪੌਲੁਸ ਨੂੰ ਮਾਰ ਨਾ ਮੁਕਾਉਣਗੇ ਉਹ ਕੁਝ ਵੀ ਨਹੀਂ ਖਾਣ ਪੀਣਗੇ। 13 ਚਾਲ੍ਹੀਆਂ ਤੋਂ ਵੱਧ ਯਹੂਦੀਆਂ ਨੇ ਇਹ ਸਾਜਿਸ਼ ਰਚੀ 14 ਇਹ ਯਹੂਦੀ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਕੋਲ ਗਏ ਅਤੇ ਆਖਿਆ, “ਅਸੀਂ ਸੌਂਹ ਖਾਧੀ ਹੈ ਕਿ ਓਨਾ ਚਿਰ ਅਸੀਂ ਕੁਝ ਨਾ ਖਾਵਾਂਗੇ ਅਤੇ ਨਾ ਪੀਵਾਂਗੇ ਜਦ ਤੱਕ ਕਿ ਅਸੀਂ ਪੌਲੁਸ ਨੂੰ ਨਾ ਮਾਰ ਦੇਈਏ 15 ਇਸ ਲਈ ਹੁਣ ਤੁਸੀਂ ਸੈਨਾ ਦੇ ਸਰਦਾਰ ਨੂੰ ਇੱਕ ਸੰਯੁਕਤ ਸੁਨੇਹਾ ਭੇਜੋ ਕਿ ਉਹ ਉਸ ਨੂੰ ਤੁਹਾਡੇ ਅੱਗੇ ਪੇਸ਼ ਕਰੇ ਅਤੇ ਉਸ ਨੂੰ ਮਨਵਾਓ ਕਿ ਤੁਸੀਂ ਪੌਲੁਸ ਦੀ ਪੂਰੀ ਤਰ੍ਹਾਂ ਪੁੱਛ-ਗਿੱਛ ਕਰਨਾ ਚਾਹੁੰਦੇ ਹੋ। ਜਦੋਂ ਉਹ ਉਸ ਨੂੰ ਤੁਹਾਡੇ ਵੱਲ ਲਿਆ ਰਿਹਾ ਹੋਵੇਗਾ ਤਾਂ ਅਸੀਂ ਪੌਲੁਸ ਨੂੰ ਰਸਤੇ ਵਿੱਚ ਹੀ ਜਾਨੋਂ ਮਾਰ ਮੁਕਾਵਾਂਗੇ।

 

ਰਸੂਲਾਂ ਦੇ ਕਰਤੱਬ 25:3

ਉਨ੍ਹਾਂ ਨੇ ਫ਼ੇਸਤੁਸ ਨੂੰ ਆਖਿਆ ਕਿ ਉਨ੍ਹਾਂ ਲਈ ਪੌਲੁਸ ਨੂੰ ਮੁੜ ਯਰੂਸ਼ਲਮ ਵਿੱਚ ਭੇਜਣ ਦੀ ਮੇਹਰਬਾਨੀ ਕਰੇ ਕਿਉਂਕਿ ਉਨ੍ਹਾਂ ਨੇ ਪੌਲੁਸ ਨੂੰ ਰਾਹ ਵਿੱਚ ਕਤਲ ਕਰਨ ਦੀ ਸਾਜਿਸ਼ ਬਣਾਈ ਹੋਈ ਸੀ

 

ਪਰਕਾਸ਼ ਦੀ ਪੋਥੀ 12:17

17 ਫ਼ੇਰ ਅਜਗਰ ਔਰਤ ਤੇ ਬਹੁਤ ਗੁੱਸੇ ਹੋਇਆ। ਉਹ ਉਸ ਔਰਤ ਦੇ ਦੂਸਰੇ ਬੱਚਿਆਂ ਦੇ ਵਿਰੁੱਧ ਯੁੱਧ ਕਰਨ ਲਈ ਚੱਲਿਆ ਗਿਆ। ਉਸ ਦੇ ਬੱਚੇ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਅਤੇ ਉਸ ਸੱਚ ਤੇ ਸਥਿਰ ਰਹਿੰਦੇ ਹਨ ਜੋ ਯਿਸੂ ਨੇ ਸਿੱਖਾਇਆ

 

ਅੱਯੂਬ 2:7

ਤਾਂ ਸ਼ਤਾਨ ਯਹੋਵਾਹ ਕੋਲੋਂ ਚੱਲਾ ਗਿਆ। ਸ਼ਤਾਨ ਨੇ ਅੱਯੂਬ ਨੂੰ ਦਰਦਮਈ ਫੋੜਿਆਂ ਨਾਲ ਸਜ਼ਾ ਦਿੱਤੀ। ਇਹ ਫੋੜੇ ਅੱਯੂਬ ਦੇ ਸਰੀਰ ਉੱਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਫੈਲੇ ਹੋਏ ਸਨ

 

ਲੂਕਾ 22:31-32

ਆਪਣਾ ਵਿਸ਼ਵਾਸ ਨਾ ਛੱਡੋ

31 ਆਓ ਸ਼ਮਊਨ, ਸ਼ਮਊਨ ਸ਼ੈਤਾਨ ਨੇ ਤੈਨੂੰ ਕਣਕ ਵਾਂਗ ਛੱਟਣ ਲਈ ਮੰਗਿਆ ਹੈ। 32 ਮੈਂ ਪ੍ਰਾਰਥਨਾ ਤੇਰੇ ਲਈ ਕੀਤੀ ਹੈ ਤਾਂ ਜੋ ਤੇਰਾ ਵਿਸ਼ਵਾਸ ਕਾਇਮ ਰਹੇ। ਅਤੇ ਜਦੋਂ ਤੂੰ ਵਾਪਸ ਮੇਰੇ ਕੋਲ ਮੁੜੇਂ ਤਾ ਆਪਣੇ ਭਾਈਆਂ ਨੂੰ ਵੀ ਤਕੜਾ ਕਰੀਂ।

 

2 ਤਿਮੋਥਿਉਸ ਨੂੰ 3:12

12 ਹਰ ਕੋਈ ਜਿਹੜਾ ਮਸੀਹ ਯਿਸੂ ਵਿੱਚ ਉਸੇ ਢੰਗ ਨਾਲ ਜਿਉਣਾ ਚਾਹੁੰਦਾ ਹੈ ਜਿਵੇਂ ਪਰਮੇਸ਼ੁਰ ਚਾਹੁੰਦਾ, ਉਹ ਸਤਾਇਆ ਜਾਵੇਗਾ





2 ਪਤਰਸ 2:4; ਯਸਾਯਾਹ 14:12-15; ਹਿਜ਼ਕੀਏਲ 28:12-19; 1 ਤਿਮੋਥਿਉਸ ਨੂੰ 3:6; ਅਫ਼ਸੀਆਂ ਨੂੰ 6:12; ਕੁਲੁੱਸੀਆਂ ਨੂੰ 1:13; ਕੁਲੁੱਸੀਆਂ ਨੂੰ 2:15; ਪਰਕਾਸ਼ ਦੀ ਪੋਥੀ 12:7-9; ਮਰਕੁਸ 3:27; ਮੱਤੀ 12:29; ਲੂਕਾ 10:18; ਯੂਹੰਨਾ 12:31; ਇਬਰਾਨੀਆਂ ਨੂੰ 2:14; 1 ਯੂਹੰਨਾ 3:8; ਪਰਕਾਸ਼ ਦੀ ਪੋਥੀ 12:13; ਪਰਕਾਸ਼ ਦੀ ਪੋਥੀ 2:10; ਪਰਕਾਸ਼ ਦੀ ਪੋਥੀ 13:7; 2 ਕੁਰਿੰਥੀਆਂ ਨੂੰ 4:4; ਮੱਤੀ 13:19; ਮਰਕੁਸ 4:15; ਲੂਕਾ 8:12; ਮੱਤੀ 13:38-39; 1 ਥੱਸਲੁਨੀਕੀਆਂ ਨੂੰ 2:2; ਰਸੂਲਾਂ ਦੇ ਕਰਤੱਬ 6:8-14; ਰਸੂਲਾਂ ਦੇ ਕਰਤੱਬ 7:54-58; ਰਸੂਲਾਂ ਦੇ ਕਰਤੱਬ 8:1-3; ਰਸੂਲਾਂ ਦੇ ਕਰਤੱਬ 13:6-12; ਰਸੂਲਾਂ ਦੇ ਕਰਤੱਬ 17:13; ਰਸੂਲਾਂ ਦੇ ਕਰਤੱਬ 18:6; ਰਸੂਲਾਂ ਦੇ ਕਰਤੱਬ 9:23; ਰਸੂਲਾਂ ਦੇ ਕਰਤੱਬ 14:5; ਰਸੂਲਾਂ ਦੇ ਕਰਤੱਬ 16:16-24; ਰਸੂਲਾਂ ਦੇ ਕਰਤੱਬ 17:5-6; ਰਸੂਲਾਂ ਦੇ ਕਰਤੱਬ 19:23-29; ਰਸੂਲਾਂ ਦੇ ਕਰਤੱਬ 20:3; ਰਸੂਲਾਂ ਦੇ ਕਰਤੱਬ 21:27-36; ਰਸੂਲਾਂ ਦੇ ਕਰਤੱਬ 23:12-15; ਰਸੂਲਾਂ ਦੇ ਕਰਤੱਬ 25:3; ਪਰਕਾਸ਼ ਦੀ ਪੋਥੀ 12:17; ਅੱਯੂਬ 2:7; ਲੂਕਾ 22:31-32; 2 ਤਿਮੋਥਿਉਸ ਨੂੰ 3:12

No comments:

Post a Comment

Note: Only a member of this blog may post a comment.