Thursday, February 20, 2014

ਸੁਨਣ ਲਈ ਇਨਕਾਰ ਕਰਨਾ


                         ਬਾਈਬਲ ਦੇ ਕੁਝ ਵਚਨ ਵਿਸ਼ਾ : ਸੁਨਣ ਲਈ ਇਨਕਾਰ ਕਰਨਾ
                                                 ਪੰਜਾਬੀ ਮਸੀਹ ਸੰਦੇਸ਼

 

ਯਿਰਮਿਯਾਹ 6:10

10 ਮੈਂ ਕਿਸ ਨਾਲ ਗੱਲ ਕਰ ਸੱਕਦਾ ਹਾਂ?
    ਮੈਂ ਕਿਸ ਨੂੰ ਚਿਤਾਵਨੀ ਦੇ ਸੱਕਦਾ ਹਾਂ?
    ਮੇਰੀ ਗੱਲ ਕੌਣ ਸੁਣੇਗਾ?
ਇਸਰਾਏਲ ਦੇ ਲੋਕਾਂ ਨੇ ਆਪਣੇ ਕੰਨ ਬੰਦ ਕਰ ਲੇ ਨੇ,
    ਇਸ ਲਈ ਉਹ ਮੇਰੀਆਂ ਚਿਤਾਵਨੀਆਂ ਨਹੀਂ ਸੁਣਦੇ।
ਲੋਕ ਯਹੋਵਾਹ ਦੀਆਂ ਸਾਖੀਆਂ ਨੂੰ ਪਸੰਦ ਨਹੀਂ ਕਰਦੇ।
    ਉਹ ਉਸ ਦੇ ਸੰਦੇਸ਼ ਨੂੰ ਨਹੀਂ ਸੁਣਨਾ ਚਾਹੁੰਦੇ

 

ਯਿਰਮਿਯਾਹ 13:11

11 ਬੰਦਾ ਲੰਗੋਟੀ ਨੂੰ ਆਪਣੇ ਲੱਕ ਨਾਲ ਕਸੱਕੇ ਬਂਨ੍ਹਦਾ ਹੈ। ਓਸੇ ਤਰ੍ਹਾਂ ਮੈਂ ਇਸਰਾਏਲ ਦੇ ਸਾਰੇ ਪਰਿਵਾਰ ਅਤੇ ਯਹੂਦਾਹ ਦੇ ਸਾਰੇ ਪਰਿਵਾਰ ਨੂੰ ਆਪਣੇ ਦੁਆਲੇ ਕਸ ਕੇ ਬੰਨ੍ਹਿਆ ਸੀ।ਇਹ ਸੰਦੇਸ਼ ਯਹੋਵਾਹ ਵੱਲੋਂ ਹੈ।ਅਜਿਹਾ ਮੈਂ ਇਸ ਲਈ ਕੀਤਾ ਸੀ ਤਾਂ ਜੋ ਉਹ ਲੋਕ ਮੇਰੇ ਬੰਦੇ ਬਣਨ। ਫ਼ੇਰ ਮੇਰੇ ਬੰਦੇ ਮੇਰੇ ਲਈ ਪ੍ਰਸਿੱਧੀ, ਉਸਤਤ ਅਤੇ ਇੱਜ਼ਤ ਦਾ ਕਾਰਣ ਬਨਣਗੇ। ਪਰ ਮੇਰੇ ਬੰਦਿਆਂ ਨੇ ਮੇਰੀ ਗੱਲ ਨਹੀਂ ਸੁਣੀ।

 

ਯਿਰਮਿਯਾਹ 17:23

23 ਪਰ ਤੁਹਾਡੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਮੰਨੀ। ਉਨ੍ਹਾਂ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ। ਤੁਹਾਡੇ ਪੁਰਖੇ ਬਹੁਤ ਜ਼ਿੱਦੀ ਸਨ। ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ ਪਰ ਇਸ ਨਾਲ ਉਨ੍ਹਾਂ ਕੋਈ ਫ਼ਰਕ ਨਹੀਂ ਪਿਆ। ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ

 

ਯਿਰਮਿਯਾਹ 25:4

ਯਹੋਵਾਹ ਨੇ ਤੁਹਾਡੇ ਵੱਲ ਆਪਣੇ ਸੇਵਕ ਨਬੀ ਬਾਰ-ਬਾਰ ਭੇਜੇ ਹਨ। ਪਰ ਤੁਸੀਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਤੁਸੀਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ

 

ਯਿਰਮਿਯਾਹ 25:5

ਉਨ੍ਹਾਂ ਨਬੀਆਂ ਨੇ ਆਖਿਆ ਸੀ, “ਬਦਲੋ ਆਪਣੀਆਂ ਜ਼ਿੰਦਗੀਆਂ! ਹਟ ਜਾਓ ਮੰਦੀਆਂ ਗੱਲਾਂ ਕਰਨ ਤੋਂ! ਜੇ ਤੁਸੀਂ ਬਦਲ ਜਾਓਗੇ, ਤਾਂ ਤੁਸੀਂ ਉਸ ਧਰਤੀ ਉੱਤੇ ਵਾਪਸ ਪਰਤ ਸੱਕੋਗੇ ਜਿਹੜੀ ਯਹੋਵਾਹ ਨੇ ਬਹੁਤ ਸਮਾਂ ਪਹਿਲਾਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। ਉਸ ਨੇ ਇਹ ਧਰਤੀ ਤੁਹਾਨੂੰ ਰਹਿਣ ਵਾਸਤੇ ਸਦਾ ਲਈ ਦਿੱਤੀ ਸੀ

 

ਯਿਰਮਿਯਾਹ 25:7

ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ”-ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਤੁਸੀਂ ਉਨ੍ਹਾਂ ਬੁੱਤਾਂ ਦੀ ਉਪਾਸਨਾ ਕੀਤੀ ਜਿਨ੍ਹਾਂ ਨੂੰ ਕਿਸੇ ਨੇ ਬਣਾਇਆ ਸੀ। ਅਤੇ ਇਸ ਨਾਲ ਮੈਨੂੰ ਗੁੱਸਾ ਚੜ੍ਹਿਆ। ਅਤੇ ਇਸਨੇ ਸਿਰਫ਼ ਤੁਹਾਨੂੰ ਦੁੱਖ ਦਿੱਤਾ।

 

ਯਿਰਮਿਯਾਹ 35:14

14 ਰੇਕਾਬ ਦੇ ਪੁੱਤਰ ਯੋਨਾਦਾਬ ਨੇ ਆਪਣੇ ਪੁੱਤਰਾਂ ਨੂੰ ਸ਼ਰਾਬ ਨਾ ਪੀਣ ਦਾ ਹੁਕਮ ਕੀਤਾ ਅਤੇ ਉਹ ਆਦੇਸ਼ ਮੰਨਿਆ ਗਿਆ ਹੈ। ਅੱਜ ਦਿਨ ਤੀਕ ਯੋਨਾਦਾਬ ਦੇ ਉਤਰਾਧਿਕਾਰੀਆਂ ਨੇ ਆਪਣੇ ਪੁਰਖੇ ਦਾ ਆਦੇਸ਼ ਮੰਨਿਆ ਹੈ। ਉਹ ਸ਼ਰਾਬ ਨਹੀਂ ਪੀਂਦੇ। ਪਰ ਮੈਂ ਯਹੋਵਾਹ ਹਾਂ। ਅਤੇ ਮੈਂ ਯਹੂਦਾਹ ਦੇ ਤੁਸਾਂ ਲੋਕਾਂ ਨੂੰ ਬਾਰ-ਬਾਰ ਸੰਦੇਸ਼ ਦਿੱਤੇ ਹਨ ਪਰ ਤੁਸੀਂ ਮੇਰਾ ਹੁਕਮ ਨਹੀਂ ਮੰਨਿਆ

 

ਯਿਰਮਿਯਾਹ 35:16

16 ਯੋਨਾਦਾਬ ਦੇ ਉਤਰਾਧਿਕਾਰੀਆਂ ਨੇ ਉਨ੍ਹਾਂ ਆਦੇਸ਼ਾਂ ਦਾ ਪਾਲਣ ਕੀਤਾ ਜਿਹੜੇ ਉਨ੍ਹਾਂ ਦੇ ਪੁਰਖੇ ਨੇ ਉਨ੍ਹਾਂ ਨੂੰ ਦਿੱਤੇ। ਪਰ ਯਹੂਦਾਹ ਦੇ ਲੋਕਾਂ ਨੇ ਮੇਰੀ ਗੱਲ ਨਹੀਂ ਮੰਨੀ।

 

ਯਿਰਮਿਯਾਹ 22:5

ਪਰ ਜੇ ਤੁਸੀਂ ਇਨ੍ਹਾਂ ਆਦੇਸ਼ਾਂ ਨੂੰ ਨਹੀਂ ਮੰਨੋਗੇ, ਤਾਂ ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ, ਯਹੋਵਾਹ ਇਕਰਾਰ ਕਰਦਾ ਹਾਂ ਕਿ ਰਾਜੇ ਦਾ ਇਹ ਮਹਿਲ ਤਬਾਹ ਹੋ ਜਾਵੇਗਾ-ਇਹ ਮਲਵੇ ਦਾ ਢੇਰ ਬਣ ਜਾਵੇਗਾ।

 

ਯਸਾਯਾਹ 30:9

ਇਹ ਲੋਕ ਉਨ੍ਹਾਂ ਬੱਚਿਆਂ ਵ੍ਵਰਗੇ ਹਨ ਜਿਹੜੇ ਆਪਣੇ ਮਾਪਿਆਂ ਦਾ ਆਖਾ ਨਹੀਂ ਮੰਨਦੇ। ਉਹ ਪਏ ਰਹਿੰਦੇ ਨੇ ਅਤੇ ਯਹੋਵਾਹ ਦੀਆਂ ਸਿੱਖਿਆਵਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ

 

ਯਿਰਮਿਯਾਹ 11:10

10 ਉਹ ਲੋਕ ਉਹੋ ਹੀ ਪਾਪ ਕਰ ਰਹੇ ਸਨ ਜਿਹੜੇ ਉਨ੍ਹਾਂ ਦੇ ਪਰੁੱਖਿਆਂ ਨੇ ਕੀਤੇ ਸਨ। ਉਨ੍ਹਾਂ ਦੇ ਪੁਰਖਿਆਂ ਨੇ ਮੇਰਾ ਸੰਦੇਸ਼ ਸੁਣਨ ਤੋਂ ਇਨਕਾਰ ਕਰ ਦਿੱਤਾ ਸੀ। ਉਹ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗੇ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ। ਇਸਰਾਏਲ ਦੇ ਪਰਿਵਾਰ ਅਤੇ ਯਹੂਦਾਹ ਦੇ ਪਰਿਵਾਰ ਨੇ ਉਸ ਇਕਰਾਰਨਾਮੇ ਨੂੰ ਤੋੜ ਦਿੱਤਾ ਹੈ ਜਿਹੜਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਸੀ।

 

ਯਿਰਮਿਯਾਹ 6:19

19 ਧਰਤੀ ਦੇ ਲੋਕੋ, ਇਸ ਨੂੰ ਸੁਣੋ
    ਮੈਂ ਯਹੂਦਾਹ ਦੇ ਲੋਕਾਂ ਲਈ ਤਬਾਹੀ ਲਿਆਉਣ ਜਾ ਰਿਹਾ ਹਾਂ।
    ਉਨ੍ਹਾਂ ਸਾਰੀਆਂ ਮੰਦੀਆਂ ਯੋਜਨਾਵਾਂ ਕਾਰਣ ਜਿਹੜੀਆਂ ਉਨ੍ਹਾਂ ਨੇ ਬਣਾਈਆਂ ਸਨ।
ਅਤੇ ਇਸ ਲਈ ਕਿ ਉਨ੍ਹਾਂ ਨੇ ਮੇਰੇ ਸੰਦੇਸ਼ਾਂ ਨੂੰ ਅਣਸੁਣਿਆਂ ਕਰ ਦਿੱਤਾ ਸੀ।
    ਉਨ੍ਹਾਂ ਲੋਕਾਂ ਨੇ ਮੇਰੀ ਬਿਵਸਬਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

 

ਯਿਰਮਿਯਾਹ 29:19

19 ਮੈਂ ਇਹ ਸਾਰੀਆਂ ਗੱਲਾਂ ਵਾਪਰਨ ਦੇਵਾਂਗਾ ਕਿਉਂ ਕਿ ਯਰੂਸ਼ਲਮ ਦੇ ਉਨ੍ਹਾਂ ਲੋਕਾਂ ਨੇ ਮੇਰੇ ਸੰਦੇਸ਼ ਨੂੰ ਨਹੀਂ ਸੁਣਿਆ।ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਮੈਂ ਆਪਣਾ ਸੰਦੇਸ਼ ਉਨ੍ਹਾਂ ਨੂੰ ਬਾਰ-ਬਾਰ ਭੇਜਿਆ। ਮੈਂ ਆਪਣੇ ਸੇਵਕਾਂ, ਨਬੀਆਂ, ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਆਪਣੇ ਸੰਦੇਸ਼ ਦੇਣ ਲਈ ਕੀਤੀ। ਪਰ ਲੋਕਾਂ ਨੇ ਨਹੀਂ ਸੁਣਿਆ।ਇਹ ਸੰਦੇਸ਼ ਯਹੋਵਾਹ ਵੱਲੋਂ ਹੈ

 

ਯਿਰਮਿਯਾਹ 13:10

10 ਮੈਂ ਯਹੂਦਾਹ ਦੇ ਉਨ੍ਹਾਂ ਗੁਮਾਨੀ ਅਤੇ ਮੰਦੇ ਲੋਕਾਂ ਨੂੰ ਤਬਾਹ ਕਰ ਦਿਆਂਗਾ। ਉਹ ਮੇਰੇ ਸੰਦੇਸ਼ਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ। ਉਹ ਜ਼ਿੱਦੀ ਹਨ ਅਤੇ ਸਿਰਫ਼ ਮਨ ਆਈਆਂ ਗੱਲਾਂ ਕਰਦੇ ਹਨ। ਉਹ ਹੋਰਨਾਂ ਦੇਵਤਿਆਂ ਦੇ ਅਨੁਯਾਈ ਹਨ ਅਤੇ ਉਨ੍ਹਾਂ ਦੀ ਉਪਾਸਨਾ ਕਰਦੇ ਹਨ। ਯਹੂਦਾਹ ਦੇ ਉਹ ਲੋਕ ਇਸ ਕਪੜੇ ਦੀ ਲੰਗੋਟੀ ਵਰਗੇ ਹੋ ਜਾਣਗੇ। ਉਹ ਤਬਾਹ ਹੋ ਜਾਣਗੇ ਅਤੇ ਕਿਸੇ ਵੀ ਕੰਮ ਦੇ ਨਹੀਂ ਰਹਿਣਗੇ

 

ਬਿਵਸਥਾ ਸਾਰ 18:16

16 ਪਰਮੇਸ਼ੁਰ ਤੁਹਾਡੇ ਕੋਲ ਇਸ ਨਬੀ ਨੂੰ ਇਸ ਲਈ ਭੇਜੇਗਾ ਕਿਉਂਕਿ ਤੁਸੀਂ ਉਸ ਨੂੰ ਅਜਿਹਾ ਹੀ ਕਰਨ ਲਈ ਆਖਿਆ ਸੀ। ਜਦੋਂ ਤੁਸੀਂ ਹੇਰੋਬ ਪਰਬਤ ਵਿਖੇ ਇਕੱਠੇ ਹੋਏ ਸੀ, ਤੁਸੀਂ ਪਰਮੇਸ਼ੁਰ ਦੀ ਆਵਾਜ਼ ਅਤੇ ਉਸ ਅੱਗ ਤੋਂ ਭੈਭੀਤ ਸੀ ਜਿਹੜੀ ਤੁਸੀਂ ਪਰਬਤ ਉੱਤੇ ਦੇਖੀ ਸੀ। ਇਸ ਲਈ ਤੁਸੀਂ ਆਖਿਆ ਸੀ, ‘ਸਾਨੂੰ ਫ਼ੇਰ ਕਦੇ ਵੀ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਵਾਜ਼ ਨਾ ਸੁਣਨ ਦੇਵੋ। ਸਾਨੂੰ ਉਹ ਮਹਾਨ ਅੱਗ ਨਾ ਦੇਖਣ ਦਿਉ ਨਹੀਂ ਤਾਂ ਅਸੀਂ ਮਰ ਜਾਵਾਂਗੇ।

 

ਯਸਾਯਾਹ 42:20

20 ਮੇਰਾ ਸੇਵਕ ਦੇਖਦਾ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ,
    ਪਰ ਉਹ ਮੇਰੇ ਕਹਿਣੇ ਵਿੱਚ ਨਹੀਂ ਹੈ।
ਉਹ ਆਪਣੇ ਕੰਨਾਂ ਨਾਲ ਸੁਣ ਸੱਕਦਾ ਹੈ,
    ਪਰ ਉਹ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦਾ ਹੈ।

 

ਯਿਰਮਿਯਾਹ 32:33

33 ਉਨ੍ਹਾਂ ਲੋਕਾਂ ਨੂੰ ਸਹਾਇਤਾ ਲਈ ਮੇਰੇ ਪਾਸ ਆਉਣਾ ਚਾਹੀਦਾ ਸੀ। ਪਰ ਉਨ੍ਹਾਂ ਨੇ ਮੇਰੇ ਕੋਲੋਂ ਮੂੰਹ ਮੋੜ ਲਿਆ। ਮੈਂ ਉਨ੍ਹਾਂ ਲੋਕਾਂ ਨੂੰ ਸਿੱਖਿਆ ਦੇਣ ਦੀ ਬਾਰ-ਬਾਰ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। ਮੈਂ ਉਨ੍ਹਾਂ ਨੂੰ ਸੁਧਾਰਣ ਦੀ ਕੋਸ਼ਿਸ਼ ਕੀਤੀ ਪਰ ਉਹ ਸੁਣਦੇ ਹੀ ਨਹੀਂ ਸਨ

 

ਯਿਰਮਿਯਾਹ 11:8

ਪਰ ਤੇਰੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਸੁਣੀ। ਉਹ ਜ਼ਿੱਦੀ ਸਨ ਅਤੇ ਉਨ੍ਹਾਂ ਨੇ ਓਹੀ ਕੀਤਾ ਜੋ ਉਨ੍ਹਾਂ ਦੇ ਮੰਦੇ ਦਿਲ ਲੋਚਦੇ ਸਨ। ਇਕਰਾਰਨਾਮਾ ਆਖਦਾ ਹੈ ਕਿ ਜੇ ਉਨ੍ਹਾਂ ਨੇ ਹੁਕਮ ਨਹੀਂ ਮੰਨਿਆ ਤਾਂ ਉਨ੍ਹਾਂ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ। ਇਸ ਲਈ ਮੈਂ ਉਨ੍ਹਾਂ ਉਪਰ ਉਹ ਸਾਰੀਆਂ ਮੰਦੀਆਂ ਗੱਲਾਂ ਵਾਪਰਨ ਦਿੱਤੀਆਂ ਹਨ! ਮੈਂ ਉਨ੍ਹਾਂ ਨੂੰ ਆਦੇਸ਼ ਦਿੱਤਾ ਸੀ ਕਿ ਇਕਰਾਰਨਾਮੇ ਨੂੰ ਮੰਨਣ ਪਰ ਉਨ੍ਹਾਂ ਨੇ ਨਹੀਂ ਮੰਨਿਆ।

 

ਰਸੂਲਾਂ ਦੇ ਕਰਤੱਬ 7:57

57 ਤਾਂ ਸਾਰੇ ਯਹੂਦੀ ਆਗੂਆਂ ਨੇ ਉੱਚੀ ਆਵਾਜ਼ ਵਿੱਚ ਸ਼ੋਰ ਮਚਾਇਆ। ਉਨ੍ਹਾਂ ਨੇ ਆਪਣੇ ਕੰਨਾਂ ਨੂੰ ਹੱਥਾਂ ਨਾਲ ਬੰਦ ਕਰ ਲਿਆ। ਉਹ ਸਾਰੇ ਇਕੱਠੇ ਹੋਕੇ ਇਸਤੀਫ਼ਾਨ ਵੱਲ ਭੱਜ ਪਏ

 

ਜ਼ਬੂਰ 58:4

ਉਨ੍ਹਾਂ ਦਾ ਕ੍ਰੋਧ ਓਨਾ ਹੀ ਖਤਰਨਾਕ ਹੈ ਜਿੰਨਾ ਸੱਪ ਦਾ ਜ਼ਹਿਰ ਹੁੰਦਾ ਹੈ
    ਅਤੇ ਉਹ ਫ਼ਨੀਅਰ ਵਾਂਗਰਾਂ ਨਹੀਂ ਸੁਣ ਸੱਕਦੇ ਉਹ ਸੱਚ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ

 

ਜ਼ਕਰਯਾਹ 7:11

11 ਪਰ ਉਨ੍ਹਾਂ ਲੋਕਾਂ ਨੇ ਸੁਨਣੋਁ ਇਨਕਾਰ ਕੀਤਾ ਉਨ੍ਹਾਂ ਨੇ ਉਹ ਕਰਨ
    ਤੋਂ ਇਨਕਾਰ ਕੀਤਾ ਜੋ ਉਹ ਚਾਹੁੰਦਾ ਸੀ।
ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨਾਂ ਨੂੰ ਅਣਸੁਣਿਆਂ ਕੀਤਾ

ਇਬਰਾਨੀਆਂ ਨੂੰ 5:11

ਗਿਰਾਵਟ ਦੇ ਖਿਲਾਫ਼ ਚਿਤਾਵਨੀ

11 ਅਸੀਂ ਤੁਹਾਨੂੰ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਚਾਹੁੰਦੇ ਹਾਂ। ਪਰ ਇਹ ਤੁਹਾਨੂੰ ਸਪੱਸ਼ਟ ਕਰਨਾ ਬਹੁਤ ਔਖਾ ਹੈ ਕਿਉਂਕਿ ਤੁਸੀਂ ਸਮਝਣ ਦੇ ਇਛੁੱਕ ਨਹੀਂ ਹੋ

 

ਰਸੂਲਾਂ ਦੇ ਕਰਤੱਬ 28:27

27 ਇਨ੍ਹਾਂ ਲੋਕਾਂ ਦੀ ਬੁੱਧੀ ਮੋਟੀ ਹੋ ਚੁੱਕੀ ਹੈ
    ਇਨ੍ਹਾਂ ਲੋਕਾਂ ਦੇ ਕੰਨ ਹਨ ਪਰ ਇਹ ਸੁਣਦੇ ਨਹੀਂ।
    ਇਹ ਲੋਕ ਵੇਖਣ ਤੋਂ ਇਨਕਾਰ ਕਰਦੇ ਹਨ।
ਇਹ ਇਸ ਲਈ ਵਾਪਰਿਆ ਹੈ ਤਾਂ ਜੋ
    ਇਹ ਆਪਣੀਆਂ ਅੱਖਾਂ ਨਾਲ ਨਹੀਂ ਵੇਖਣਗੇ ਨਾਹੀ ਆਪਣੇ ਕੰਨਾਂ
    ਨਾਲ ਸੁਨਣਗੇ ਅਤੇ ਨਾ ਹੀ ਆਪਣੇ ਦਿਮਾਗਾਂ ਨਾਲ ਸਮਝਣਗੇ।
    ਇੰਝ ਇਸ ਲਈ ਵਾਪਰਿਆ ਹੈ ਤਾਂ ਜੋ ਇਹ
ਚੰਗੇ ਹੋਣ ਲਈ ਮੇਰੇ ਵੱਲ ਮੁੜਨਗੇ।

 

ਰੋਮੀਆਂ ਨੂੰ 11:8

ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਗਿਆ ਹੈ,

ਪਰਮੇਸ਼ੁਰ ਨੇ ਉਨ੍ਹਾਂ ਨੂੰ ਗਹਿਰਾ ਸੌਣ ਦਿੱਤਾ।
ਪਰਮੇਸ਼ੁਰ ਨੇ ਉਨ੍ਹਾਂ ਨੂੰ ਸੌਣ ਦਿੱਤਾ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਤਾਂ ਜੋ ਉਹ ਨਾ ਵੇਖ ਸੱਕਣ।
    ਉਸ ਨੇ ਉਨ੍ਹਾਂ ਦੇ ਕੰਨ ਬੰਦ ਕਰ ਦਿੱਤੇ ਤਾਂ ਜੋ ਉਹ ਸੁਣ ਨਾ ਸੱਕਣ।
ਇਹ ਹਾਲੇ ਤੱਕ ਵਾਪਰ ਰਿਹਾ ਹੈ।

ਬਿਵਸਥਾ ਸਾਰ 29:4

ਪਰ ਅੱਜ ਵੀ ਤੁਸੀਂ ਇਹ ਗੱਲ ਨਹੀਂ ਸਮਝਦੇ ਕਿ ਉੱਥੇ ਕੀ ਵਾਪਰਿਆ ਸੀ। ਯਹੋਵਾਹ ਨੇ ਅਸਲ ਵਿੱਚ ਤੁਹਾਨੂੰ ਉਹ ਕੁਝ ਸਮਝਣ ਨਹੀਂ ਦਿੱਤਾ ਜੋ ਤੁਸੀਂ ਦੇਖਿਆ ਅਤੇ ਸੁਣਿਆ

 

2 ਤਿਮੋਥਿਉਸ ਨੂੰ 4:4

ਲੋਕ ਸੱਚ ਨੂੰ ਸੁਣਨਾ ਛੱਡ ਦੇਣਗੇ। ਉਹ ਮਨਘੜਤ ਕਥਾ ਕਹਾਣੀਆਂ ਦੇ ਉਪਦੇਸ਼ ਤੇ ਅਮਲ ਕਰਨਾ ਸ਼ੁਰੂ ਕਰ ਦੇਣਗੇ

 

2 ਤਿਮੋਥਿਉਸ ਨੂੰ 4:3

ਇੱਕ ਸਮਾਂ ਆਵੇਗਾ ਜਦੋਂ ਲੋਕ ਸੱਚੇ ਉਪਦੇਸ਼ ਨੂੰ ਨਹੀਂ ਸੁਣਨਗੇ। ਪਰ ਲੋਕਾਂ ਨੂੰ ਬਹੁਤ ਸਾਰੇ ਗੁਰੂ ਮਿਲਣਗੇ ਜੋ ਉਨ੍ਹਾਂ ਨੂੰ ਖੁਸ਼ ਕਰਨਗੇ। ਲੋਕਾਂ ਨੂੰ ਅਜਿਹੇ ਗੁਰੂ ਮਿਲਣਗੇ ਜਿਹੜੇ ਉਹੀ ਗੱਲਾਂ ਆਖਣਗੇ ਜਿਹੜੀਆਂ ਉਹ ਲੋਕ ਸੁਣਨਾ ਚਾਹੁੰਦੇ ਹਨ

 

ਜ਼ਬੂਰ 50:17

17 ਇਸੇ ਲਈ, ਜਦੋਂ ਮੈਂ ਤੁਹਾਨੂੰ ਸਹੀ ਕਰਦਾ ਹਾਂ ਤੁਸੀਂ ਮੈਨੂੰ ਨਫ਼ਰਤ ਕਿਉਂ ਕਰਦੇ ਹੋ
    ਤੁਸੀਂ ਉਨ੍ਹਾਂ ਗੱਲਾਂ ਨੂੰ ਅਣਡਿਠ ਕਿਉਂ ਕਰਦੇ ਹੋਂ ਜੋ ਮੈਂ ਤੁਹਾਨੂੰ ਦੱਸਦਾ ਹਾਂ

ਜ਼ਬੂਰ 28:5

ਕਿਉਂਕਿ ਉਹ ਲੋਕ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ
    ਕਿ ਯਹੋਵਾਹ ਨੇ ਆਪਣੇ ਹੱਥੀਂ ਕੀ ਕੀਤਾ ਹੈ।
    ਯਹੋਵਾਹ ਉਨ੍ਹਾਂ ਦੀ ਉਸਾਰੀ ਕਰਨ ਦੀ ਬਜਾਇ ਉਨ੍ਹਾਂ ਨੂੰ ਨਸ਼ਟ ਕਰ ਦੇਵੇ

ਯਿਰਮਿਯਾਹ 22:21

21 ਯਹੂਦਾਹ, ਤੂੰ ਖੁਦ ਨੂੰ ਸੁਰੱਖਿਅਤ ਮਹਿਸੂਸ ਕੀਤਾ
    ਪਰ ਮੈਂ ਤੈਨੂੰ ਚਿਤਾਵਨੀ ਦਿੱਤੀ ਸੀ!
ਮੈਂ ਤੈਨੂੰ ਚਿਤਾਵਨ ਦਿੱਤੀ ਸੀ,
    ਪਰ ਤੂੰ ਸੁਣਨ ਤੋਂ ਇਨਕਾਰ ਕੀਤਾ ਸੀ।
ਆਪਣੀ ਜਵਾਨੀ ਦੇ ਦਿਨਾਂ ਤੋਂ ਹੀ ਤੂੰ ਇਸ ਤਰ੍ਹਾਂ ਰਹੀ ਹੈਂ।
    ਅਤੇ ਆਪਣੀ ਜਵਾਨੀ ਵੇਲੇ ਤੋਂ ਹੀ ਤੂੰ,
    ਯਹੂਦਾਹ ਮੇਰਾ ਹੁਕਮ ਨਹੀਂ ਮੰਨਿਆ

 

ਯਿਰਮਿਯਾਹ 13:17

17 ਜੇ ਤੁਸਾਂ ਲੋਕਾਂ ਯਹੋਵਾਹ ਦੀ ਗੱਲ ਨਾ ਸੁਣੀਁ,
    ਤੁਹਾਡਾ ਗੁਮਾਨ ਮੈਨੂੰ ਬਹੁਤ ਉਦਾਸ ਕਰ ਦੇਵੇਗਾ।
ਮੈਂ ਆਪਣਾ ਮੁਖ ਛੁਪਾ ਲਵਾਂਗਾ ਅਤੇ ਜ਼ਾਰੋ-ਜ਼ਾਰ ਰੋਵਾਂਗਾ।
    ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰਨਗੇ। ਕਿਉਂ?
ਕਿਉਂ ਕਿ ਯਹੋਵਾਹ ਦਾ ਇੱਜੜ [a]
    ਫ਼ਾਹ ਲਿਆ ਜਾਵੇਗਾ ਅਤੇ ਚੁੱਕ ਕੇ ਦੂਰ ਲਿਜਾਇਆ ਜਾਵੇਗਾ

ਯਿਰਮਿਯਾਹ 12:17

17 ਪਰ ਜੇ ਕੋਈ ਕੌਮ ਮੇਰੇ ਸੰਦੇਸ਼ ਨੂੰ ਨਹੀਂ ਸੁਣਦੀ ਤਾਂ ਮੈਂ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗਾ। ਮੈਂ ਉਸ ਨੂੰ ਸੁੱਕੇ ਪੌਦੇ ਵਾਂਗ ਪੁੱਟ ਸੁੱਟਾਂਗਾ।ਇਹ ਯਹੋਵਾਹ ਵੱਲੋਂ ਸੰਦੇਸ਼ ਸੀ

 

ਮੱਤੀ 13:15

15 ਕਿਉਂਕਿ ਇਨ੍ਹਾਂ ਲੋਕਾਂ ਦੇ ਦਿਲ ਸਖਤ ਹੋ ਗਏ ਹਨ,
    ਇਨ੍ਹਾਂ ਦੇ ਕੰਨ ਬੋਲੇ ਹੋ ਗਏ ਹਨ,
    ਅਤੇ ਇਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ,
    ਤਾਂ ਜੋ ਇਹ ਆਪਣੀਆਂ ਅੱਖਾਂ ਨਾਲ ਨਾ ਵੇਖ ਸੱਕਣ
ਅਤੇ ਆਪਣੇ ਕੰਨਾਂ ਨਾਲ ਨਾ ਸੁਣ ਸੱਕਣ।
    ਅਤੇ ਮੇਰੇ ਕੋਲ ਵਾਪਸ ਆਉਣ ਤਾਂ ਜੋ ਮੈਂ ਉਨ੍ਹਾਂ ਨੂੰ ਚੰਗਾ ਕਰਾਂ।

ਯੂਹੰਨਾ 6:60

ਬਹੁਤ ਸਾਰੇ ਚੇਲਿਆਂ ਦਾ ਯਿਸੂ ਨੂੰ ਛੱਡ ਜਾਣਾ

60 ਉਸ ਦੇ ਬਹੁਤ ਸਾਰੇ ਚੇਲਿਆਂ ਨੇ ਇਹ ਸੁਣੀਆ ਅਤੇ ਆਖਿਆ, “ਇਹ ਉਪਦੇਸ਼ ਇੰਨਾ ਮੁਸ਼ਕਿਲ ਹੈ। ਕੌਣ ਇਸ ਉਪਦੇਸ਼ ਨੂੰ ਕਬੂਲ ਕਰ ਸੱਕਦਾ ਹੈ?

 


ਯਿਰਮਿਯਾਹ 6:10; ਯਿਰਮਿਯਾਹ 13:11; ਯਿਰਮਿਯਾਹ 17:23; ਯਿਰਮਿਯਾਹ 25:4; ਯਿਰਮਿਯਾਹ 25:5; ਯਿਰਮਿਯਾਹ 25:7; ਯਿਰਮਿਯਾਹ 35:14; ਯਿਰਮਿਯਾਹ 35:16; ਯਿਰਮਿਯਾਹ 22:5; ਯਸਾਯਾਹ 30:9; ਯਿਰਮਿਯਾਹ 11:10; ਯਿਰਮਿਯਾਹ 6:19; ਯਿਰਮਿਯਾਹ 29:19; ਯਿਰਮਿਯਾਹ 13:10; ਬਿਵਸਥਾ ਸਾਰ 18:16; ਯਸਾਯਾਹ 42:20; ਯਿਰਮਿਯਾਹ 32:33; ਯਿਰਮਿਯਾਹ 11:8; ਰਸੂਲਾਂ ਦੇ ਕਰਤੱਬ 7:57; ਜ਼ਬੂਰ 58:4; ਜ਼ਕਰਯਾਹ 7:11; ਇਬਰਾਨੀਆਂ ਨੂੰ 5:11; ਰਸੂਲਾਂ ਦੇ ਕਰਤੱਬ 28:27; ਰੋਮੀਆਂ ਨੂੰ 11:8; ਬਿਵਸਥਾ ਸਾਰ 29:4; 2 ਤਿਮੋਥਿਉਸ ਨੂੰ 4:4; 2 ਤਿਮੋਥਿਉਸ ਨੂੰ 4:3; ਜ਼ਬੂਰ 50:17; ਜ਼ਬੂਰ 28:5; ਯਿਰਮਿਯਾਹ 22:21; ਯਿਰਮਿਯਾਹ 13:17; ਯਿਰਮਿਯਾਹ 12:17; ਮੱਤੀ 13:15; ਯੂਹੰਨਾ 6:60