Monday, February 24, 2014

ਆਤਮਕ ਅਗਿਆਨਤਾ


                                 ਬਾਈਬਲ ਦੇ ਕੁਝ ਵਚਨ ਵਿਸ਼ਾ : ਆਤਮਕ ਅਗਿਆਨਤਾ
                                         
ਪੰਜਾਬੀ ਮਸੀਹੀ ਸੰਦੇਸ਼


 

1 ਕੁਰਿੰਥੀਆਂ ਨੂੰ 12:1

 ਹੁਣ, ਭਰਾਵੋ ਅਤੇ ਭੈਣੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਤਮਕ ਸੁਗਾਤਾਂ ਬਾਰੇ ਜਾਣ ਲਵੋ

 

ਯਸਾਯਾਹ 1:3

ਗਾਂ ਆਪਣੇ ਮਾਲਕ ਨੂੰ ਜਾਣਦੀ ਹੈ
    ਅਤੇ ਇੱਕ ਗਧਾ ਓਸ ਥਾਂ ਨੂੰ ਜਾਣਦਾ ਹੈ ਜਿੱਥੇ ਉਸਦਾ ਮਾਲਕ ਉਸ ਨੂੰ ਚਾਰਾ ਪਾਉਂਦਾ ਹੈ।
ਪਰ ਇਸਰਾਏਲ ਦੇ ਲੋਕ ਮੈਨੂੰ ਨਹੀਂ ਜਾਣਦੇ। ਮੇਰੇ ਬੰਦੇ ਸਮਝਦੇ ਨਹੀਂ।

 

ਯਸਾਯਾਹ 59:8

ਉਹ ਲੋਕ ਅਮਨ ਦਾ ਰਸਤਾ ਨਹੀਂ ਜਾਣਦੇ। ਉਹ ਲੋਕ ਨਿਰਪੱਖ ਨਹੀਂ ਹੁੰਦੇ। ਉਹ ਬਹੁਤ ਛਲ ਕਪਟ ਵਾਲੀ ਜ਼ਿੰਦਗੀ ਜਿਉਂਦੇ ਹਨ। ਅਤੇ ਉਹ ਲੋਕ ਜਿਹੜੇ ਉਨ੍ਹਾਂ ਦੀ ਤਰ੍ਹਾਂ ਜਿਉਂਦੇ ਹਨ ਉਨ੍ਹਾਂ ਨੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਮਿਲਦੀ

 

ਯਿਰਮਿਯਾਹ 5:4

ਪਰ ਮੈਂ ਆਪਣੇ ਦਿਲ ਵਿੱਚ ਆਖਿਆ,
    ਅਵੱਸ਼ ਹੀ ਸਿਰਫ਼ ਗਰੀਬ ਲੋਕ ਅਜਿਹੇ ਹੋਣਗੇ ਜਿਹੜੇ ਇੰਨੇ ਮੂਰਖ ਹਨ।
ਗਰੀਬ ਲੋਕਾਂ ਨੇ ਯਹੋਵਾਹ ਦੇ ਮਾਰਗ ਦੀ ਸਿੱਖਿਆ ਨਹੀਂ ਲਈ।
    ਗਰੀਬ ਲੋਕ ਆਪਣੇ ਪਰਮੇਸ਼ੁਰ ਦੀ ਬਿਵਸਬਾ ਨਹੀਂ ਜਾਣਦੇ

 

ਆਮੋਸ 3:10

10 ਕਿਉਂ ਕਿ ਲੋਕਾਂ ਨੂੰ ਸਹੀ ਜੀਵਨ ਜਿਉਣ ਦੀ ਜਾਂਚ ਨਹੀਂ ਹੈ। ਉਹ ਲੋਕ ਆਪਣੇ ਮਹਿਲ ਵਿੱਚ ਹੋਰਾਂ ਲੋਕਾਂ ਲਈ ਬੜੇ ਜ਼ਾਲਿਮ ਹਨ। ਇਹੀ ਹੈ ਜੋ ਯਹੋਵਾਹ ਨੇ ਆਖਿਆ।

 

ਮੀਕਾਹ 4:12

12 ਇਨ੍ਹਾਂ ਲੋਕਾਂ ਨੇ ਮਤੇ ਪਕਾਏ ਹੋਏ ਹਨ,
    ਪਰ ਉਨ੍ਹਾਂ ਨੂੰ ਯਹੋਵਾਹ ਦੀ ਵਿਉਂਤ ਬਾਰੇ ਨਹੀਂ ਪਤਾ।
ਯਹੋਵਾਹ ਨੇ ਉਨ੍ਹਾਂ ਨੂੰ ਖਾਸ ਮਕਸਦ ਲਈ ਇੱਥੇ ਬੁਲਾਇਆ ਹੈ।
    ਉਹ ਪਿੜ ਵਿੱਚਲੇ ਅਨਾਜ ਵਾਂਗ ਪੀਸੇ ਜਾਣਗੇ

ਰੋਮੀਆਂ ਨੂੰ 10:3

ਉਹ ਅਨਜਾਣ ਸਨ ਕਿ ਕਿਵੇਂ ਪਰੇਮਸ਼ੁਰ ਲੋਕਾਂ ਨੂੰ ਧਰਮੀ ਬਣਾਉਂਦਾ ਹੈ। ਅਤੇ ਉਨ੍ਹਾਂ ਨੇ ਆਪਣੇ ਮਨਭਾਉਂਦੇ ਢੰਗ ਨਾਲ ਆਪਣੇ ਆਪ ਨੂੰ ਧਰਮੀ ਬਨਾਉਣ ਦੀ ਕੋਸ਼ਿਸ਼ ਕੀਤੀ। ਇਸ ਲਈ ਉਨ੍ਹਾਂ ਨੇ ਪਰੇਮਸ਼ੁਰ ਦੇ ਲੋਕਾਂ ਨੂੰ ਧਰਮੀ ਬਨਾਉਣ ਦੇ ਢੰਗ ਨੂੰ ਕਬੂਲ ਨਾ ਕੀਤਾ

 

1 ਪਤਰਸ 1:14

14 ਕਿਉਂ ਕਿ ਬੀਤੇ ਦਿਨਾਂ ਵਿੱਚ ਤੁਸੀਂ ਇਸ ਸਭ ਬਾਰੇ ਕੁਹ ਵੀ ਨਹੀਂ ਜਾਣਦੇ ਸੀ, ਤੁਸੀਂ ਉਹ ਸਾਰੀਆਂ ਭਰਿਸ਼ਟ ਕਰਨੀਆਂ ਕੀਤੀਆਂ ਜੋ ਤੁਸੀਂ ਕਰਨੀਆਂ ਚਾਹੁੰਦੇ ਸੀ। ਪਰ ਹੁਣ ਤੁਸੀਂ ਪਰਮੇਸ਼ੁਰ ਦੇ ਆਗਿਆਕਾਰੀ ਬੱਚੇ ਹੋ। ਇਸ ਲਈ ਹੁਣ ਤੁਸੀਂ ਉਸ ਤਰ੍ਹਾਂ ਦਾ ਜੀਵਨ ਨਾ ਜੀਵੋ ਜਿਹੋ ਜਿਹਾ ਜੀਵਨ ਅਤੀਤ ਵਿੱਚ ਜਿਉਂਦੇ ਸੀ


ਨਿਆਂਈਆਂ ਦੀ ਪੋਥੀ 2:10

10 ਉਸ ਪੂਰੀ ਪੀੜੀ ਦੇ ਦੇਹਾਂਤ ਤੋਂ ਮਗਰੋਂ ਅਗਲੀ ਪੀੜੀ ਜਵਾਨ ਹੋਈ। ਇਹ ਨਵੀਂ ਪੀੜੀ ਯਹੋਵਾਹ ਬਾਰੇ ਜਾਂ ਯਹੋਵਾਹ ਦੇ ਇਸਰਾਏਲ ਲਈ ਕੀਤੇ ਕੰਮਾਂ ਬਾਰੇ ਕੁਝ ਨਹੀਂ ਜਾਣਦੀ ਸੀ

 

ਅਫ਼ਸੀਆਂ ਨੂੰ 4:18-19

18 ਉਨ੍ਹਾਂ ਲੋਕਾਂ ਦੇ ਮਨ ਹਨੇਰਮਈ ਹੋ ਗਏ ਹਨ। ਉਹ ਕੁਝ ਨਹੀਂ ਜਾਣਦੇ, ਕਿਉਂਕਿ ਉਹ ਸੁਣਨ ਤੋਂ ਇਨਕਾਰੀ ਹਨ। ਇਸ ਲਈ ਉਹ ਜੀਵਨ ਨਹੀਂ ਪ੍ਰਾਪਤ ਕਰ ਸੱਕਦੇ ਜਿਹੜਾ ਪਰਮੇਸ਼ੁਰ ਪ੍ਰਦਾਨ ਕਰਦਾ ਹੈ 19 ਉਨ੍ਹਾਂ ਨੇ ਆਪਣੀ ਸ਼ਰਮਸਾਰੀ ਦੀ ਭਾਵਨਾ ਗੁਆ ਲਈ ਹੈ। ਉਹ ਆਪਣੇ ਜੀਵਨ ਬਦੀ ਕਰਨ ਲਈ ਇਸਤੇਮਾਲ ਕਰਦੇ ਹਨ। ਉਹ ਹਰ ਪ੍ਰਕਾਰ ਦੀਆਂ ਵੱਧ ਤੋਂ ਵੱਧ ਬਦਕਾਰੀਆਂ ਕਰਨੀਆਂ ਚਾਹੁੰਦੇ ਹਨ

 

ਯਸਾਯਾਹ 9:2

ਇਹ ਲੋਕ ਹਨੇਰੇ ਵਿੱਚ ਰਹਿੰਦੇ ਸਨ। ਪਰ ਹੁਣ ਉਹ ਇੱਕ ਮਹਾਨ ਰੌਸ਼ਨੀ ਵੇਖਣਗੇ। ਉਹ ਮੌਤ ਦੇ ਮਾਏ ਜਿੰਨੀ ਹਨੇਰੇ, ਸਥਾਨ ਵਿੱਚ ਰਹਿੰਦੇ ਸਨ ਪਰ ਹੁਣ, ਉਨ੍ਹਾਂ ਉੱਤੇਮਹਾਨ ਰੌਸ਼ਨੀਲਿਸ਼ਕੇਗੀ

 

ਮੱਤੀ 4:16

16 ਹਨੇਰੇ ਵਿੱਚ ਰਹਿੰਦੇ ਲੋਕਾਂ ਨੇ ਵੱਡਾ ਚਾਨਣ ਵੇਖਿਆ ਹੈ;
    ਚਾਨਣ ਉਨ੍ਹਾਂ ਲਈ ਆਇਆ
ਜੋ ਕਿ ਕਬਰਾਂ ਵਾਂਗ ਹਨੇਰੇ
    ਦੇਸ਼ ਵਿੱਚ ਰਹਿੰਦੇ ਹਨ।

ਲੂਕਾ 1:79

79 ਇਹ ਨਵੀਂ ਸਵੇਰ ਉਨ੍ਹਾਂ ਲੋਕਾਂ ਤੇ ਚਮਕੇਗੀ ਜੋ ਹਨੇਰੇ ਅਤੇ ਮੌਤ ਦੇ ਪਰਛਾਵੇਂ ਵਿੱਚ ਰਹਿ ਰਹੇ ਹਨ
    ਤਾਂ ਜੋ ਸਾਡੇ ਕਦਮ ਸ਼ਾਂਤੀ ਵੱਲ ਵੱਧ ਸੱਕਣ।



1 ਕੁਰਿੰਥੀਆਂ ਨੂੰ 12:1; ਯਸਾਯਾਹ 1:3; ਯਸਾਯਾਹ 59:8; ਯਿਰਮਿਯਾਹ 5:4; ਆਮੋਸ 3:10; ਮੀਕਾਹ 4:12; ਰੋਮੀਆਂ ਨੂੰ 10:3; 1 ਪਤਰਸ 1:14; ਨਿਆਂਈਆਂ ਦੀ ਪੋਥੀ 2:10; ਅਫ਼ਸੀਆਂ ਨੂੰ 4:18-19; ਯਸਾਯਾਹ 9:2; ਮੱਤੀ 4:16; ਲੂਕਾ 1:79