Saturday, February 15, 2014

ਨੱਚਣਾ

                               ਬਾਈਬਲ ਦੇ ਕੁਝ ਵਚਨ ਵਿਸ਼ਾ : ਨੱਚਣਾ                                                                              

                                       ਪੰਜਾਬੀ ਮਸੀਹੀ ਸੰਦੇਸ਼                     

 ਉਪਦੇਸ਼ਕ 3:4

ਇੱਥੇ ਰੋਣ ਦਾ ਸਮਾਂ ਹੈ,
    ਅਤੇ ਹੱਸਣ ਦਾ ਸਮਾਂ ਹੈ।
ਇੱਥੇ ਸੋਗ ਕਰਨ ਦਾ ਸਮਾਂ ਹੈ,
    ਅਤੇ ਖੁਸ਼ੀ ਨਾਲ ਨੱਚਣ ਦਾ ਸਮਾਂ ਹੈ

 

ਜ਼ਬੂਰ 30:11

11 ਮੈਂ ਪ੍ਰਾਰਥਨਾ ਕੀਤੀ ਅਤੇ ਤੁਸਾਂ ਮੇਰੀ ਮਦਦ ਕੀਤੀ
    ਤੁਸੀਂ ਮੇਰੇ ਰੋਣ ਨੂੰ ਨੱਚਣ ਵਿੱਚ ਬਦਲਿਆ।
ਤੁਸੀਂ ਮੇਰੀ ਉਦਾਸੀ ਦੀ ਪੋਸ਼ਾਕ ਲਾਹ ਲਈ।
    ਅਤੇ ਤੁਸੀਂ ਮੈਨੂੰ ਖੁਸ਼ੀ ਨਾਲ ਢੱਕਿਆ

 

ਜ਼ਬੂਰ 149:3

ਉਨ੍ਹਾਂ ਲੋਕਾਂ ਨੂੰ ਨੱਚ ਕੁੱਦਕੇ
    ਅਤੇ ਸਾਰੰਗੀਆ ਵਜਾਕੇ ਪਰਮੇਸ਼ੁਰ ਦੀ ਉਸਤਤਿ ਕਰਨ ਦਿਉ

 

ਜ਼ਬੂਰ 150:4

ਤੰਬੂਰੀਆ ਤੇ ਨੱਚਣ ਨਾਲ ਪਰਮੇਸ਼ੁਰ ਦੀ ਉਸਤਤਿ ਕਰੋ
    ਉਸਦੀ ਉਸਤਤਿ ਤਾਰਾਂ ਵਾਲੇ ਸਾਜ਼ਾਂ ਅਤੇ ਬੰਸਰੀਆ ਨਾਲ ਕਰੋ

 

ਯਿਰਮਿਯਾਹ 31:13

13 ਫ਼ੇਰ ਇਸਰਾਏਲ ਦੀਆਂ ਮੁਟਿਆਰਾਂ ਖੁਸ਼ ਹੋਕੇ ਨੱਚਣਗੀਆਂ
    ਅਤੇ ਨਾਚ ਵਿੱਚ ਬੁੱਢੇ ਅਤੇ ਗੱਭਰੂ ਸ਼ਾਮਿਲ ਹੋਣਗੇ।
ਮੈਂ ਉਨ੍ਹਾਂ ਦੀ ਉਦਾਸੀ ਨੂੰ ਖੁਸ਼ੀ ਵਿੱਚ ਬਦਲ ਦਿਆਂਗਾ।
    ਮੈਂ ਇਸਰਾਏਲ ਦੇ ਲੋਕਾਂ ਨੂੰ ਸੱਕੂਨ ਪਹੁੰਚਾਵਾਂਗਾ।
    ਮੈਂ ਉਨ੍ਹਾਂ ਦੀ ਉਦਾਸੀ ਖੁਸ਼ੀ ਵਿੱਚ ਬਦਲ ਦਿਆਂਗਾ

 

2 ਸਮੂਏਲ 6:14

14 ਯਹੋਵਾਹ ਦੇ ਅੱਗੇ ਫ਼ਿਰ ਦਾਊਦ ਆਪਣੇ ਸਾਰੇ ਜ਼ੋਰ ਨਾਲ ਨੱਚ ਰਿਹਾ ਸੀ ਅਤੇ ਦਾਊਦ ਨੇ ਲਿਨਨ ਦਾ ਏਫ਼ੋਦ ਪਾਇਆ ਹੋਇਆ ਸੀ

 

ਜ਼ਬੂਰ 150:1-6

ਯਹੋਵਾਹ ਦੀ ਉਸਤਤਿ ਕਰੋ!
ਪਰਮੇਸ਼ੁਰ ਦੀ ਉਸ ਦੇ ਮੰਦਰ ਵਿੱਚ ਉਸਤਤਿ ਕਰੋ!
    ਸਵਰਗ ਵਿੱਚ ਉਸਦੀ ਸ਼ਕਤੀ ਦੀ ਉਸਤਤਿ ਕਰੋ।
ਪਰਮੇਸ਼ੁਰ ਦੀ ਉਸ ਦੇ ਮਹਾਨ ਕਾਰਿਆਂ ਲਈ ਉਸਤਤਿ ਕਰੋ!
    ਉਸਦੀ ਉਸਤਤਿ ਉਸਦੀ ਸਾਰੀ ਮਹਾਨਤਾ ਲਈ ਕਰੋ।
ਪਰਮੇਸ਼ੁਰ ਦੀ ਵਾਜੇ-ਗਾਜੇ ਨਾਲ ਉਸਤਤਿ ਕਰੋ
    ਵੰਝਲੀਆ ਸਾਰੰਗੀਆ ਨਾਲ ਉਸਦੀ ਉਸਤਤਿ ਕਰੋ।
ਤੰਬੂਰੀਆ ਤੇ ਨੱਚਣ ਨਾਲ ਪਰਮੇਸ਼ੁਰ ਦੀ ਉਸਤਤਿ ਕਰੋ
    ਉਸਦੀ ਉਸਤਤਿ ਤਾਰਾਂ ਵਾਲੇ ਸਾਜ਼ਾਂ ਅਤੇ ਬੰਸਰੀਆ ਨਾਲ ਕਰੋ।
ਪਰਮੇਸ਼ੁਰ ਦੀ ਉਸਤਤਿ ਛੈਣਿਆਂ ਨਾਲ ਉੱਚੀ ਅਵਾਜ਼ ਨਾਲ ਕਰੋ
    ਛਣਕਦੇ ਛੈਣਿਆ ਨਾਲ ਉਸਦੀ ਉਸਤਤਿ ਕਰੋ

ਹਰ ਜਾਨਦਾਰ ਪ੍ਰਾਣੀ, ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਦੀ ਉਸਤਤਿ ਕਰੋ!

 

ਯਿਰਮਿਯਾਹ 31:4

ਇਸਰਾਏਲ, ਮੇਰੀ ਵਹੁਟੀਏ, ਮੈਂ ਤੈਨੂੰ ਫ਼ੇਰ ਉਸਾਰਾਂਗਾ
    ਤੂੰ ਫ਼ੇਰ ਤੋਂ ਇੱਕ ਮੁਲਕ ਬਣੇਁਗੀ।
ਤੂੰ ਫ਼ੇਰ ਤੋਂ ਆਪਣੀਆਂ ਤੰਬੂਰੀਆਂ ਚੁੱਕੇਂਗੀ।
    ਫ਼ੇਰ ਤੂੰ ਉਨ੍ਹਾਂ ਸਾਰੇ ਲੋਕਾਂ ਨਾਲ ਨੱਚੇਁਗੀ, ਜਿਹੜੇ ਖੁਸ਼ੀ ਮਨਾ ਰਹੇ ਨੇ

 

ਅੱਯੂਬ 21:11

11 ਬਦ ਆਦਮੀ ਆਪਣੇ ਬੱਚਿਆਂ ਨੂੰ ਲੇਲਿਆਂ ਵਾਂਗ ਖੇਡਣ ਲਈ ਬਾਹਰ ਭੇਜਦੇ ਨੇ
    ਉਨ੍ਹਾਂ ਦੇ ਬੱਚੇ ਇੱਧਰ-ਓਧਰ ਨੱਚਦੇ ਫ਼ਿਰਦੇ ਨੇ

 

ਨਿਆਂਈਆਂ ਦੀ ਪੋਥੀ 11:34

34 ਯਿਫ਼ਤਾਹ ਮਿਸਫ਼ਾਹ ਵਾਪਸ ਚੱਲਾ ਗਿਆ। ਯਿਫ਼ਤਾਹ ਆਪਣੇ ਘਰ ਗਿਆ ਅਤੇ ਉਸਦੀ ਧੀ ਨੂੰ ਮਿਲਣ ਲਈ ਘਰ ਤੋਂ ਬਾਹਰ ਆਈ। ਉਹ ਤੰਬੂਰਿਨ ਵਜਾ ਰਹੀ ਸੀ ਅਤੇ ਨੱਚ ਰਹੀ ਸੀ। ਉਹ ਉਸਦੀ ਇੱਕਲੌਤੀ ਧੀ ਸੀ। ਯਿਫ਼ਤਾਹ ਉਸ ਨੂੰ ਬਹੁਤ ਪਿਆਰ ਕਰਦਾ ਸੀ। ਯਿਫ਼ਤਾਹ ਦੇ ਹੋਰ ਕੋਈ ਧੀਆਂ ਪੁੱਤਰ ਨਹੀਂ ਸਨ

 

ਕੂਚ 15:20-21

20 ਤਾਂ ਹਾਰੂਨ ਦੀ ਭੈਣ, ਔਰਤ ਨਬੀਆ ਮਿਰਯਮ, ਨੇ ਤੰਬੂਰੀ ਚੁੱਕ ਲਈ। ਮਿਰਯਮ ਅਤੇ ਹੋਰ ਔਰਤਾਂ ਗਾਉਣ ਤੇ ਨੱਚਣ ਲੱਗੀਆਂ 21 ਮਿਰਯਮ ਨੇ ਇਹ ਸ਼ਬਦ ਦੁਹਰਾਏ,

ਯਹੋਵਾਹ ਲਈ ਗਾਓ।
    ਉਸ ਨੇ ਮਹਾਨ ਕਾਰਨਾਮੇ ਕੀਤੇ ਹਨ।
ਉਸ ਨੇ ਘੋੜੇ ਅਤੇ ਸਵਾਰਾਂ ਨੂੰ
    ਸਮੁੰਦਰ ਵਿੱਚ ਸੁੱਟ ਦਿੱਤਾ।

 

ਜ਼ਬੂਰ 100:1-5

ਹੇ ਧਰਤੀ ਯਹੋਵਾਹ ਦੇ ਗੀਤ ਗਾ।
ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ ਹੋ
    ਪ੍ਰਸੰਨ ਗੀਤਾਂ ਦੇ ਨਾਲ ਯਹੋਵਾਹ ਦੇ ਸਨਮੁੱਖ ਆ।
ਜਾਣ ਲਵੋ ਕਿ ਯਹੋਵਾਹ ਪਰਮੇਸ਼ੁਰ ਹੈ
    ਉਸ ਨੇ ਅਸਾਂ ਨੂੰ ਸਾਜਿਆ। ਅਸੀਂ ਉਸ ਦੇ ਲੋਕ ਹਾਂ,
    ਅਸੀਂ ਉਸ ਦੀਆਂ ਭੇਡਾਂ ਹਾਂ।
ਉਸ ਦੇ ਸ਼ਹਿਰ ਵਿੱਚ ਧੰਨਵਾਦ ਦੇ ਗੀਤ ਲੈ ਕੇ ਆਵੋ
    ਉਸ ਦੇ ਮੰਦਰ ਵੱਲ ਉਸਤਤਿ ਦੇ ਗੀਤ ਲੈ ਕੇ ਆਵੋ।
    ਉਸਦੀ ਉਸਤਤਿ ਕਰੋ ਅਤੇ ਉਸ ਦੇ ਨਾਮ ਨੂੰ ਅਸੀਸ ਦੇਵੋ।
ਯਹੋਵਾਹ ਸ਼ੁਭ ਹੈ
    ਉਸਦਾ ਪਿਆਰ ਸਦੀਵੀ ਹੈ।
    ਅਸੀਂ ਉਸ ਉੱਤੇ ਸਦਾ-ਸਦਾ ਲਈ ਉਸ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ

 

ਕੂਚ 15:20

20 ਤਾਂ ਹਾਰੂਨ ਦੀ ਭੈਣ, ਔਰਤ ਨਬੀਆ ਮਿਰਯਮ, ਨੇ ਤੰਬੂਰੀ ਚੁੱਕ ਲਈ। ਮਿਰਯਮ ਅਤੇ ਹੋਰ ਔਰਤਾਂ ਗਾਉਣ ਤੇ ਨੱਚਣ ਲੱਗੀਆਂ

 

1 ਇਤਹਾਸ 15:29

29 ਜਦੋਂ ਨੇਮ ਦਾ ਸੰਦੂਕ ਦਾਊਦ ਦੇ ਸ਼ਹਿਰ ਪਹੁੰਚਿਆ, ਸ਼ਾਊਲ ਦੀ ਧੀ ਮੀਕਲ ਨੇ ਖਿੜਕੀ ਵਿੱਚੋਂ ਬਾਹਰ ਵੇਖਿਆ। ਜਦੋਂ ਉਸ ਨੇ ਉਸ ਦੇ ਇਰਦ-ਗਿਰਦ ਦਾਊਦ ਨੂੰ ਨੱਚਦਿਆਂ ਵੇਖਿਆ, ਉਸਨੇ ਸੋਚਿਆ ਉਹ ਮੂਰੱਖਾਂ ਵਾਂਗ ਵਿਖਾਵਾ ਕਰ ਰਿਹਾ ਸੀ



ਉਪਦੇਸ਼ਕ 3:4; ਜ਼ਬੂਰ 30:11; ਜ਼ਬੂਰ 149:3; ਜ਼ਬੂਰ 150:4; ਯਿਰਮਿਯਾਹ 31:13; 2 ਸਮੂਏਲ 6:14; ਜ਼ਬੂਰ 150:1-6; ਯਿਰਮਿਯਾਹ 31:4; ਅੱਯੂਬ 21:11; ਨਿਆਂਈਆਂ ਦੀ ਪੋਥੀ 11:34; ਕੂਚ 15:20-21; ਜ਼ਬੂਰ 100:1-5; ਕੂਚ 15:20; 1 ਇਤਹਾਸ 15:29