Monday, February 24, 2014

ਆਤਮਕ ਹਨੇਰਾ


                                       ਬਾਈਬਲ ਦੇ ਕੁਝ ਵਚਨ ਵਿਸ਼ਾ : ਆਤਮਕ ਹਨੇਰਾ
                                          
ਪੰਜਾਬੀ ਮਸੀਹੀ ਸੰਦੇਸ਼
  

1 ਥੱਸਲੁਨੀਕੀਆਂ ਨੂੰ 5:5

ਤੁਸੀਂ ਸਾਰੇ ਜਿਹੜੇ ਰੋਸ਼ਨੀ ਵਿੱਚ ਜਿਉਂ ਰਹੇ ਹੋ, ਅਤੇ ਤੁਸੀਂ ਦਿਨ ਨਾਲ ਸੰਬੰਧਿਤ ਹੋ। ਅਸੀਂ ਰਾਤ ਜਾਂ ਹਨੇਰੇ ਨਾਲ ਸੰਬੰਧਿਤ ਨਹੀਂ ਹਾਂ

 

1 ਥੱਸਲੁਨੀਕੀਆਂ ਨੂੰ 5:7

ਜਿਹੜੇ ਲੋਕ ਸੌਂਦੇ ਹਨ, ਰਾਤ ਨੂੰ ਸੌਂਦੇ ਹਨ। ਜਿਹੜੇ ਲੋਕ ਸ਼ਰਾਬ ਨਾਲ ਬਦਮਸਤ ਹੁੰਦੇ ਹਨ, ਰਾਤ ਨੂੰ ਹੁੰਦੇ ਹਨ

 

ਯੂਹੰਨਾ 9:4

ਸਾਨੂੰ ਉਸ ਪਰਮੇਸ਼ੁਰ ਦਾ ਕਾਰਜ, ਦਿਨ ਰਹਿੰਦਿਆਂ ਕਰਨਾ ਚਾਹੀਦਾ ਹੈ, ਜਿਸਨੇ ਮੈਨੂੰ ਭੇਜਿਆ ਹੈ। ਕਿਉਂ ਕਿ ਫਿਰ ਰਾਤ ਹੋ ਜਾਵੇਗੀ, ਅਤੇ ਕੋਈ ਵੀ ਰਾਤ ਵੇਲੇ ਕੰਮ ਨਹੀਂ ਕਰ ਸੱਕਦਾ

 

ਯੂਹੰਨਾ 11:10

10 ਪਰ ਜੋ ਵਿਅਕਤੀ ਰਾਤ ਵਿੱਚ ਚੱਲਦਾ ਹੈ ਹਨੇਰੇ ਵਿੱਚ ਠੋਕਰ ਖਾਂਦਾ ਕਿਉਂ ਕਿ ਉਸ ਕੋਲ ਰੋਸ਼ਨੀ ਨਹੀਂ ਹੈ।

 

ਰੋਮੀਆਂ ਨੂੰ 13:12

12 ਰਾਤ ਹੁਣ ਬਹੁਤੀ ਬੀਤ ਗਈ ਹੈ ਅਤੇ ਦਿਨ ਚੜ੍ਹ੍ਹਨ ਵਾਲਾ ਹੈ। ਇਸ ਲਈ ਹੁਣ ਸਾਨੂੰ ਹਨੇਰੇ ਦੇ ਕੰਮ ਕਰਨੇ ਬੰਦ ਕਰ ਦੇਣੇ ਚਾਹੀਦੇ ਹਨ। ਸਾਨੂੰ ਪ੍ਰਕਾਸ਼ ਦੇ ਕੰਮ ਕਰਨੇ ਚਾਹੀਦੇ ਹਨ

 

ਮੀਕਾਹ 3:6

ਇਸੇ ਲਈ ਤੁਹਾਡੇ ਲਈ ਘਨਘੋਰ ਹਨੇਰਾ ਹੈ
    ਅਤੇ ਤੁਸੀਂ ਦਰਸ਼ਨ ਨਹੀਂ ਵੇਖਦੇ।
ਭਵਿੱਖ ਵਿੱਚ ਕੀ ਵਾਪਰੇਗਾ, ਤੁਸੀਂ ਨਹੀਂ ਵੇਖ ਸੱਕਦੇ।
    ਨਬੀਆਂ ਉੱਤੋਂ ਸੂਰਜ ਹਟ ਗਿਆ ਹੈ,
ਭਵਿੱਖ ਵਿੱਚ ਕੀ ਵਾਪਰੇਗਾ,
    ਉਹ ਨਹੀਂ ਵੇਖ ਸੱਕਦੇ।
    ਇਸੇ ਲਈ, ਉਨ੍ਹਾਂ ਵਾਸਤੇ ਇਹ ਘੋਰ ਅੰਧਕਾਰ ਵਾਂਗ ਹੈ



1 ਥੱਸਲੁਨੀਕੀਆਂ ਨੂੰ 5:5; 1 ਥੱਸਲੁਨੀਕੀਆਂ ਨੂੰ 5:7; ਯੂਹੰਨਾ 9:4; ਯੂਹੰਨਾ 11:10; ਰੋਮੀਆਂ ਨੂੰ 13:12; ਮੀਕਾਹ 3:6 

No comments:

Post a Comment

Note: Only a member of this blog may post a comment.