Thursday, February 20, 2014

ਪਰਮੇਸ਼ੁਰ ਦੀ ਬੁਲਾਹਟ ਨਾਮੰਜ਼ੂਰ ਕਰਨਾ


                        ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦੀ ਬੁਲਾਹਟ ਨਾਮੰਜ਼ੂਰ ਕਰਨਾ
                                                   
ਪੰਜਾਬੀ ਮਸੀਹੀ ਸੰਦੇਸ਼

 

ਯਸਾਯਾਹ 6:9

ਫ਼ੇਰ ਯਹੋਵਾਹ ਨੇ ਆਖਿਆ, “ਜਾਓ ਅਤੇ ਲੋਕਾਂ ਨੂੰ ਇਹ ਦੱਸੋ: ‘ਧਿਆਨ ਨਾਲ ਸੁਣੋ, ਪਰ ਸਮਝੋ ਨਾ! ਧਿਆਨ ਨਾਲ ਦੇਖੋ, ਪਰ ਸਿੱਖੋ ਨਾ!

 

ਯਸਾਯਾਹ 66:4

ਇਸ ਲਈ ਮੈਂ ਉਨ੍ਹਾਂ ਦੀਆਂ ਚਲਾਕੀਆਂ ਨੂੰ ਹੀ ਵਰਤਣ ਦਾ ਨਿਆਂ ਕੀਤਾ ਹੈ!
    ਮੇਰਾ ਭਾਵ ਹੈ ਕਿ ਮੈਂ ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਦੀ ਵਰਤੋਂ ਰਾਹੀਂ ਸਜ਼ਾ ਦਿਆਂਗਾ ਜਿਨ੍ਹਾਂ ਤੋਂ ਉਹ ਬਹੁਤ ਭੈਭੀਤ ਨੇ।
ਮੈਂ ਉਨ੍ਹਾਂ ਲੋਕਾਂ ਨੂੰ ਸੱਦਿਆ ਪਰ ਉਨ੍ਹਾਂ ਨੇ ਨਹੀਂ ਸੁਣਿਆ।
    ਮੈਂ ਉਨ੍ਹਾਂ ਨਾਲ ਗੱਲ ਕੀਤੀ।
ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ।
    ਇਸ ਲਈ ਮੈਂ ਉਨ੍ਹਾਂ ਨਾਲ ਉਹੀ ਗੱਲ ਕਰਾਂਗਾ।
ਉਨ੍ਹਾਂ ਲੋਕਾਂ ਨੇ ਉਹੀ ਗੱਲਾਂ ਕੀਤੀਆਂ ਜਿਹੜੀਆਂ ਮੈਂ ਆਖੀਆਂ ਸਨ ਕਿ ਮੰਦੀਆਂ ਨੇ।
    ਉਨ੍ਹਾਂ ਨੇ ਉਹੀ ਗੱਲਾਂ ਕਰਨ ਦੀ ਚੋਣ ਕੀਤੀ ਜਿਹੜੀਆਂ ਮੈਨੂੰ ਪਸੰਦ ਨਹੀਂ।

ਰਸੂਲਾਂ ਦੇ ਕਰਤੱਬ 13:46

46 ਪਰ ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਖੁਲ੍ਹੇ ਤੌਰ ਤੇ ਆਖਿਆ, “ਸਾਨੂੰ ਪਰਮੇਸ਼ੁਰ ਦਾ ਸੰਦੇਸ਼ ਪਹਿਲਾਂ ਤੁਹਾਨੂੰ ਯਹੂਦੀਆਂ ਨੂੰ ਦੇਣਾ ਚਾਹੀਦਾ ਹੈ ਪਰ ਤੁਸੀਂ ਸੁਨਣ ਤੋਂ ਇਨਕਾਰ ਕਰਦੇ ਹੋ। ਤੁਸੀਂ ਆਪਣੇ-ਆਪ ਨੂੰ ਸਦੀਪਕ ਜੀਵਨ ਦੇ ਯੋਗ ਨਹੀਂ ਸਮਝਦੇ, ਇਸ ਲਈ ਅਸੀਂ ਹੁਣ ਹੋਰਨਾਂ ਕੌਮਾਂ ਵੱਲ ਨੂੰ ਮੁੜਦੇ ਹਾਂ

 

ਰਸੂਲਾਂ ਦੇ ਕਰਤੱਬ 18:6

ਪਰ ਉਨ੍ਹਾਂ ਨੇ ਉਸਦਾ ਵਿਰੋਧ ਕੀਤਾ ਅਤੇ ਉਸ ਨਾਲ ਅਨੁਚਿਤ ਵਿਹਾਰ ਕੀਤਾ। ਇਸ ਲਈ ਪੌਲੁਸ ਨੇ ਆਪਣੇ ਕੱਪੜਿਆਂ ਦੀ ਧੂੜ ਝਾੜਦਿਆਂ ਹੋਇਆਂ ਯਹੂਦੀਆਂ ਨੂੰ ਆਖਿਆ, “ਤੁਸੀਂ ਆਪਣੇ ਦੋਸ਼ਾਂ ਕਾਰਣ ਬਚਾਏ ਨਾ ਜਾਵੋਂਗੇ। ਮੈਂ ਜੋ ਕਰ ਸੱਕਦਾ ਸੀ, ਕੀਤਾ ਹੈ। ਇਸਤੋਂ ਬਾਅਦ ਮੈਂ ਸਿਰਫ਼ ਪਰਾਈਆਂ ਕੌਮਾਂ ਵਿੱਚ ਜਾਵਾਂਗਾ।

 

ਪਰਕਾਸ਼ ਦੀ ਪੋਥੀ 2:5

ਇਸ ਲਈ ਚੇਤੇ ਕਰੋ ਕਿ ਪਤਨ ਤੋਂ ਪਹਿਲਾਂ ਤੁਸੀਂ ਕਿੱਥੇ ਸੀ ਆਪਣੇ ਦਿਲਾਂ ਨੂੰ ਬਦਲੋ ਅਤੇ ਉਹੀ ਗੱਲਾਂ ਕਰੋ ਜਿਹੜੀਆਂ ਤੁਸੀਂ ਪਹਿਲਾਂ ਕਰਦੇ ਸੀ। ਜੇ ਤੁਸੀਂ ਆਪਣੇ ਆਪ ਨੂੰ ਨਹੀਂ ਬਦਲੋਂਗੇ ਤਾਂ ਮੈਂ ਤੁਹਾਡੇ ਪਾਸ ਆਵਾਂਗਾ। ਮੈਂ ਤੁਹਾਡਾ ਸ਼ਮਾਦਾਨ ਤੁਹਾਡੇ ਪਾਸੋਂ ਲੈ ਜਾਵਾਂਗਾ

 

ਯਸਾਯਾਹ 28:12

12 ਅਤੀਤ ਵਿੱਚ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਸੀ ਅਤੇ ਉਸ ਨੇ ਆਖਿਆ ਸੀ,ਇਹ ਅਰਾਮ ਕਰਨ ਦੀ ਥਾਂ ਹੈ। ਇਹ ਅਮਨ ਚੈਨ ਵਾਲੀ ਥਾਂ ਹੈ। ਬੱਕੇ ਹੋਏ ਲੋਕ ਇੱਥੇ ਆਉਣ ਅਤੇ ਆਰਾਮ ਕਰਨ। ਇਹ ਅਮਨ ਵਾਲੀ ਥਾਂ ਹੈ।

ਪਰ ਲੋਕ ਪਰਮੇਸ਼ੁਰ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਸਨ

 

ਯਿਰਮਿਯਾਹ 6:16

16 ਯਹੋਵਾਹ ਇਹ ਗੱਲਾਂ ਆਖਦਾ ਹੈ:
ਚੁਰਾਹਿਆਂ ਉੱਤੇ ਖਲੋ ਜਾਵੋ ਅਤੇ ਦੇਖੋ।
    ਪੁੱਛੋ ਕਿ ਪੁਰਾਣੀ ਰਾਹ ਕਿੱਥੋ ਹੈ।
ਪੁੱਛੋ ਕਿ ਚੰਗੀ ਰਾਹ ਕਿਹੜੀ ਹੈ
    ਅਤੇ ਓਸੇ ਰਾਹ ਉੱਤੇ ਤੁਰੋ।
ਜੇ ਤੁਸੀਂ ਅਜਿਹਾ ਕਰੋਂਗੇ, ਤੁਹਾਨੂੰ ਆਪਣੇ ਲਈ ਅਰਾਮ ਮਿਲੇਗਾ।
    ਪਰ ਤੁਸੀਂ ਲੋਕਾਂ ਨੇ ਆਖਿਆ ਹੈ, ‘ਅਸੀਂ ਨੇਕੀ ਦੇ ਰਾਹ ਉੱਤੇ ਨਹੀਂ ਤੁਰਾਂਗੇ!’

ਯਿਰਮਿਯਾਹ 35:17

17 ਇਸ ਲਈ ਸਰਬ ਸ਼ਕਤੀਮਾਨ ਯਹੋਵਾਹ ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, “ਮੈਂ ਆਖਿਆ ਸੀ ਕਿ ਯਹੂਦਾਹ ਅਤੇ ਯਰੂਸ਼ਲਮ ਨਾਲ ਬਹੁਤ ਸਾਰੀਆਂ ਮਾੜੀਆਂ ਗੱਲਾਂ ਵਾਪਰਨਗੀਆਂ। ਮੈਂ ਛੇਤੀ ਹੀ ਉਨ੍ਹਾਂ ਸਾਰੀਆਂ ਮਾੜੀਆਂ ਘਟਨਾਵਾਂ ਨੂੰ ਵਾਪਰਨ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਪਰ ਉਨ੍ਹਾਂ ਸੁਣਨ ਤੋਂ ਇਨਕਾਰ ਕਰ ਦਿੱਤਾ। ਮੈਂ ਉਨ੍ਹਾਂ ਨੂੰ ਬੁਲਾਇਆ ਪਰ ਉਨ੍ਹਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ

 

ਲੂਕਾ 12:24

24 ਪੰਛੀਆਂ ਵੱਲ ਵੇਖੋ ਉਹ ਬੀਜਦੇ ਜਾਂ ਵਢਦੇ ਨਹੀਂ ਨਾ ਹੀ ਉਹ ਘਰਾਂ ਜਾਂ ਕੋਠਿਆਂ ਵਿੱਚ ਅਨਾਜ ਜਮ੍ਹਾਂ ਕਰਦੇ ਹਨ, ਪਰ ਫ਼ੇਰ ਵੀ ਪਰਮੇਸ਼ੁਰ ਉਨ੍ਹਾਂ ਨੂੰ ਭੋਜਨ ਦਿੰਦਾ ਹੈ। ਤੁਸੀਂ ਪੰਛੀਆਂ ਨਾਲੋਂ ਵੀ ਬਹੁਤ ਵੱਧ ਮੁੱਲਵਾਨ ਹੋ

 

ਯਿਰਮਿਯਾਹ 6:19

19 ਧਰਤੀ ਦੇ ਲੋਕੋ, ਇਸ ਨੂੰ ਸੁਣੋ
    ਮੈਂ ਯਹੂਦਾਹ ਦੇ ਲੋਕਾਂ ਲਈ ਤਬਾਹੀ ਲਿਆਉਣ ਜਾ ਰਿਹਾ ਹਾਂ।
    ਉਨ੍ਹਾਂ ਸਾਰੀਆਂ ਮੰਦੀਆਂ ਯੋਜਨਾਵਾਂ ਕਾਰਣ ਜਿਹੜੀਆਂ ਉਨ੍ਹਾਂ ਨੇ ਬਣਾਈਆਂ ਸਨ।
ਅਤੇ ਇਸ ਲਈ ਕਿ ਉਨ੍ਹਾਂ ਨੇ ਮੇਰੇ ਸੰਦੇਸ਼ਾਂ ਨੂੰ ਅਣਸੁਣਿਆਂ ਕਰ ਦਿੱਤਾ ਸੀ।
    ਉਨ੍ਹਾਂ ਲੋਕਾਂ ਨੇ ਮੇਰੀ ਬਿਵਸਬਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

 

ਯੂਹੰਨਾ 12:48

48 ਉਸ ਵਾਸਤੇ ਵੀ ਇੱਕ ਮੁਨਸਫ਼ ਹੈ ਜੋ ਮੇਰੇ ਵਿੱਚ ਵਿਸ਼ਵਾਸ ਕਰਨ ਤੋਂ ਇਨਕਾਰ ਕਰਦਾ ਹੈ ਅਤੇ ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਨਹੀਂ ਕਬੂਲਦਾ। ਜਿਹੜਾ ਸੰਦੇਸ਼ ਮੈਂ ਦਿੱਤਾ ਅੰਤਲੇ ਦਿਨ ਉੱਤੇ ਉਸਦਾ ਨਿਆਂ ਕਰੇਗਾ

 

ਇਬਰਾਨੀਆਂ ਨੂੰ 12:25

25 ਸਾਵੱਧਾਨ ਰਹੋ ਅਤੇ ਜਦੋਂ ਪਰਮੇਸ਼ੁਰ ਬੋਲਦਾ ਹੋਵੇ ਤਾਂ ਸੁਣਨ ਤੋਂ ਇਨਕਾਰ ਨਾ ਕਰੋ। ਉਨ੍ਹਾਂ ਲੋਕਾਂ ਨੇ ਉਸ ਨੂੰ ਉਦੋਂ ਸੁਣਨਾ ਛੱਡ ਦਿੱਤਾ ਜਦੋਂ ਉਸ ਨੇ ਉਨ੍ਹਾਂ ਨੂੰ ਧਰਤੀ ਉੱਪਰ ਚਿਤਾਵਨੀ ਦਿੱਤੀ ਸੀ। ਅਤੇ ਉਹ ਲੋਕ ਨਹੀਂ ਬਚ ਸੱਕੇ। ਹੁਣ ਪਰਮੇਸ਼ੁਰ ਸਵਰਗ ਵਿੱਚੋਂ ਗੱਲ ਬੋਲ ਰਿਹਾ ਹੈ। ਇਸ ਲਈ ਹੁਣ ਇਹ ਉਨ੍ਹਾਂ ਲੋਕਾਂ ਲਈ ਹੋਰ ਮਾੜੀ ਹੋਵੇਗੀ ਜਿਹੜੇ ਉਸ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ

 

ਕਹਾਉਤਾਂ 29:1

 ਇੱਕ ਜ਼ਿੱਦੀ ਵਿਅਕਤੀ ਜਿਹੜਾ ਝਿੜਕ ਤੋਂ ਨਹੀਂ ਸਿੱਖਦਾ ਅਚਾਨਕ ਹੀ ਤਬਾਹ ਕਰ ਦਿੱਤਾ ਜਾਵੇਗਾ। ਉਸ ਨੂੰ ਕੋਈ ਵੀ ਨਹੀਂ ਬਚਾ ਸੱਕਦਾ



ਯਸਾਯਾਹ 6:9; ਯਸਾਯਾਹ 66:4; ਰਸੂਲਾਂ ਦੇ ਕਰਤੱਬ 13:46; ਰਸੂਲਾਂ ਦੇ ਕਰਤੱਬ 18:6; ਪਰਕਾਸ਼ ਦੀ ਪੋਥੀ 2:5; ਯਸਾਯਾਹ 28:12; ਯਿਰਮਿਯਾਹ 6:16; ਯਿਰਮਿਯਾਹ 35:17; ਲੂਕਾ 12:24; ਯਿਰਮਿਯਾਹ 6:19; ਯੂਹੰਨਾ 12:48; ਇਬਰਾਨੀਆਂ ਨੂੰ 12:25; ਕਹਾਉਤਾਂ 29:1