Monday, February 24, 2014

ਆਤਮਕ ਮਾਵਾਂ


                                   ਬਾਈਬਲ ਦੇ ਕੁਝ ਵਚਨ ਵਿਸ਼ਾ : ਆਤਮਕ ਮਾਵਾਂ
                                                  
ਪੰਜਾਬੀ ਮਸੀਹੀ ਸੰਦੇਸ਼
  

1 ਪਤਰਸ 3:6

ਮੈਂ ਸਾਰਾਹ ਵਰਗੀਆਂ ਔਰਤਾਂ ਬਾਰੇ ਗੱਲ ਕਰ ਰਿਹਾ ਹਾਂ ਜਿਸਨੇ ਆਪਣੇ ਪਤੀ ਅਬਰਾਹਾਮ ਦੇ ਹੁਕਮ ਦੀ ਪਾਲਣਾ ਕੀਤੀ ਅਤੇ ਉਸ ਨੂੰ ਮਾਲਕ ਬੁਲਾਇਆ। ਇਸੇ ਲਈ ਔਰਤੋ, ਜੇ ਤੁਸੀਂ ਵੀ ਉਹੀ ਕਰੋ ਜੋ ਸਹੀ ਹੈ ਅਤੇ ਕਾਸੇ ਤੋਂ ਵੀ ਭੈਭੀਤ ਨਾ ਹੋਵੋ, ਤਾਂ ਤੁਸੀਂ ਵੀ ਸਾਰਾਹ ਦੀਆਂ ਅਸਲੀ ਬੱਚੀਆਂ ਹੋਵੋਂਗੀਆਂ

 

ਨਿਆਂਈਆਂ ਦੀ ਪੋਥੀ 5:7

ਉੱਥੇ ਕੋਈ ਯੋਧੇ ਨਹੀਂ ਸਨ। ਦਬੋਰਾਹ ਤੇਰੇ ਆਉਣ ਤੀਕ,
    ਇਸਰਾਏਲ ਵਿੱਚ ਕੋਈ ਸਿਪਾਹੀ ਨਹੀਂ ਸਨ।
    ਜਦੋਂ ਤੀਕ ਤੂੰ ਇਸਰਾਏਲ ਦੀ ਮਾਂ ਬਣਕੇ ਨਹੀਂ ਖਲੋਤੀ ਸੀ

 

2 ਸਮੂਏਲ 20:19

19 ਮੈਂ ਇਸਰਾਏਲ ਵਿੱਚ ਸ਼ਾਂਤ ਅਤੇ ਭਲੇ ਮਾਣਸ ਲੋਕਾਂ ਵਿੱਚੋਂ ਹਾਂ। ਤੁਸੀਂ ਇਸਰਾਏਲ ਦਾ ਇੱਕ ਮਹੱਤਵਪੂਰਣ ਸ਼ਹਿਰ ਉਜਾੜਨ ਲਈ ਆਏ ਹੋ। ਭਲਾ ਤੁਸੀਂ ਉਸ ਚੀਜ਼ ਨੂੰ ਨਸ਼ਟ ਕਰਕੇ ਕੀ ਕਰੋਂਗੇ ਜੋ ਯਹੋਵਾਹ ਦੀ ਹੈ?

 

ਹਿਜ਼ਕੀਏਲ 16:3

ਤੈਨੂੰ ਜ਼ਰੂਰ ਆਖਣਾ ਚਾਹੀਦਾ ਹੈ, ‘ਯਹੋਵਾਹ ਮੇਰਾ ਪ੍ਰਭੂ, ਯਹੋਵਾਹ ਇਹ ਗੱਲਾਂ ਯਰੂਸ਼ਲਮ ਨੂੰ ਆਖਦਾ ਹੈ: ਆਪਣੇ ਦਿਤਹਾਸ ਵੱਲ ਦੇਖ। ਤੂੰ ਕਾਨਾਨ ਵਿੱਚ ਜੰਮਿਆਂ ਸੀ। ਤੇਰਾ ਪਿਤਾ ਇੱਕ ਅਮੂਰੀ ਸੀ। ਤੇਰੀ ਮਾਤਾ ਹਿੱਤੀ ਸੀ

 

ਹਿਜ਼ਕੀਏਲ 16:45

45 ਤੂੰ ਆਪਣੀ ਮਾਂ ਦੀ ਧੀ ਹੈਂ। ਤੂੰ ਆਪਣੇ ਪਤੀ ਜਾਂ ਆਪਣੇ ਬੱਚਿਆਂ ਦਾ ਕੋਈ ਧਿਆਨ ਨਹੀਂ ਰੱਖਦੀ। ਤੂੰ ਬਿਲਕੁਲ ਆਪਣੀ ਭੈਣ ਵਰਗੀ ਹੈਂ। ਤੁਸੀਂ ਦੋਹਾਂ ਨੇ ਆਪਣੇ ਪਤੀ ਅਤੇ ਆਪਣੇ ਬੱਚਿਆਂ ਨੂੰ ਨਫ਼ਰਤ ਕੀਤੀ। ਤੁਸੀਂ ਬਿਲਕੁਲ ਆਪਣੇ ਮਾਪਿਆਂ ਵਰਗੀਆਂ ਹੋਂ। ਤੁਹਾਡੀ ਮਾਂ ਹਿੱਤੀ ਸੀ ਅਤੇ ਤੁਹਾਡਾ ਪਿਤਾ ਅਮੂਰੀ ਸੀ

 

ਗਲਾਤੀਆਂ ਨੂੰ 4:26

26 ਪਰ ਸੁਰਗੀ ਯਰੂਸ਼ਲਮ ਉਸ ਆਜ਼ਾਦ ਔਰਤ ਵਰਗਾ ਹੈ। ਇਹ ਸਾਡੀ ਮਾਂ ਹੈ

 

ਯਿਰਮਿਯਾਹ 2:27

27 ਉਹ ਲੱਕੜ ਦੇ ਟੁਕੜਿਆਂ ਨਾਲ ਗੱਲਾਂ ਕਰਦੇ ਨੇ!
    ਉਹ ਆਖਦੇ ਨੇ, ‘ਤੂੰ ਮੇਰਾ ਪਿਤਾ ਹੈਂ।
ਉਹ ਪੱਥਰ ਦੇ ਟੁਕੜੇ ਨਾਲ ਗੱਲਾਂ ਕਰਦੇ ਨੇ।
    ਉਹ ਆਖਦੇ ਨੇ, ‘ਤੂੰ ਮੈਨੂੰ ਜਨਮ ਦਿੱਤਾ ਸੀ।
ਉਹ ਸਾਰੇ ਹੀ ਲੋਕ ਸ਼ਰਮਸਾਰ ਹੋਣਗੇ।
    ਉਹ ਲੋਕ ਮੇਰੇ ਵੱਲ ਨਹੀਂ ਦੇਖਦੇ।
    ਉਨ੍ਹਾਂ ਨੇ ਮੇਰੇ ਵੱਲ ਪਿਠ੍ਠਾ ਕਰ ਲਈਆਂ ਨੇ।
ਪਰ ਜਦੋਂ ਯਹੂਦਾਹ ਦੇ ਲੋਕ ਮੁਸੀਬਤ ਵਿੱਚ ਹੁੰਦੇ ਨੇ, ਉਹ ਮੈਨੂੰ ਆਖਦੇ ਨੇ,
    ਆਓ! ਸਾਨੂੰ ਬਚਾਓ!’

 

ਪਰਕਾਸ਼ ਦੀ ਪੋਥੀ 17:5

ਉਸ ਦੇ ਮੱਥੇ ਉੱਤੇ ਸਿਰਲੇਖ ਲਿਖਿਆ ਹੋਇਆ ਸੀ। ਇਸ ਸਿਰਲੇਖ ਦਾ ਲੁਕਵਾਂ ਅਰਥ ਇਹੀ ਲਿਖਿਆ ਹੋਇਆ ਸੀ;

ਮਹਾਨ ਬੇਬੀਲੋਨ
ਵੇਸ਼ਵਾਵਾਂ ਦੀ ਮਾਂ
ਅਤੇ ਧਰਤੀ ਦੀਆਂ ਸਭ ਬਦੀਆਂ



1 ਪਤਰਸ 3:6; ਨਿਆਂਈਆਂ ਦੀ ਪੋਥੀ 5:7; 2 ਸਮੂਏਲ 20:19; ਹਿਜ਼ਕੀਏਲ 16:3; ਹਿਜ਼ਕੀਏਲ 16:45; ਗਲਾਤੀਆਂ ਨੂੰ 4:26; ਯਿਰਮਿਯਾਹ 2:27; ਪਰਕਾਸ਼ ਦੀ ਪੋਥੀ 17:5