Monday, February 24, 2014

ਆਤਮਕ ਨਵੀਨੀਕਰਨ


                             ਬਾਈਬਲ ਦੇ ਕੁਝ ਵਚਨ ਵਿਸ਼ਾ : ਆਤਮਕ ਨਵੀਨੀਕਰਨ
                                                
ਪੰਜਾਬੀ ਮਸੀਹੀ ਸੰਦੇਸ਼
  

ਅਫ਼ਸੀਆਂ ਨੂੰ 4:23

23 ਪਰ ਤੁਹਾਨੂੰ ਆਪਣੇ ਦਿਲਾਂ ਵਿੱਚ ਅਤੇ ਮਨਾਂ ਵਿੱਚ ਨਵੇਂ ਬਣਨ ਲਈ ਸਿੱਖਾਇਆ ਗਿਆ ਹੈ

 

ਜ਼ਬੂਰ 51:10

10 ਹੇ ਪਰਮੇਸ਼ੁਰ, ਮੇਰੇ ਅੰਦਰ ਸ਼ੁੱਧ ਹਿਰਦੇ ਦੀ ਸਾਜਨਾ ਕਰੋ
    ਇੱਕ ਵਾਰੀ ਫ਼ੇਰ ਮੇਰੀ ਰੂਹ ਨੂੰ ਮਜ਼ਬੂਤ ਬਣਾ ਦਿਉ

 

ਯਸਾਯਾਹ 40:31

31 ਪਰ ਉਹ ਲੋਕ ਜਿਹੜੇ ਯਹੋਵਾਹ ਤੇ ਭਰੋਸ਼ਾ
    ਰੱਖਦੇ ਹਨ ਫਿਰ ਤੋਂ ਮਜ਼ਬੂਤ ਹੋ ਜਾਂਦੇ ਨੇ
ਅਤੇ ਬਾਜ ਵਾਂਗ ਉੱਚਾ ਉੱਡਦੇ ਨੇ ਉਹ ਬਿਨਾਂ ਕਮਜ਼ੋਰ ਹੋਇਆਂ ਦੌੜਦੇ ਨੇ
    ਅਤੇ ਬਿਨਾ ਬਕਿਆਂ ਤ੍ਤੁਰਦੇ ਹਨ

ਯਸਾਯਾਹ 41:1

ਯਹੋਵਾਹ ਸਦੀਵੀ ਸਿਰਜਣਹਾਰ ਹੈ

 ਆਖਦਾ ਹੈ ਯਹੋਵਾਹ,
ਦੂਰ ਦੁਰਾਡੇ ਦੇ ਦੇਸ਼ੋ, ਹੋ ਜਾਵੋ ਸ਼ਾਂਤ ਅਤੇ ਜਾਵੋ ਮੇਰੇ ਵੱਲ!
    ਕੌਮੋ ਬਹਾਦੁਰ ਬਣੋ।
ਮੇਰੇ ਵੱਲ ਆਵੋ ਤੇ ਗੱਲ ਕਰੋ।
    ਮਿਲਾਂਗੇ ਅਸੀਂ ਇੱਕ ਦੂਜੇ ਨਾਲ
    ਤੇ ਨਿਆਂ ਕਰਾਂਗੇ ਅਸੀਂ ਕਿ ਕੌਣ ਸਹੀ ਹੈ

 

ਰੋਮੀਆਂ ਨੂੰ 12:2

ਆਪਣੇ ਆਪ ਨੂੰ ਇਸ ਦੁਨੀਆਂ ਦੇ ਲੋਕਾਂ ਵਰਗਾ ਨਾ ਬਣਾਓ, ਪਰ ਆਪਣੇ ਮਨਾਂ ਨੂੰ ਤਾਜ਼ਾ ਕਰੋ ਅਤੇ ਇੱਕ ਨਵੇਂ ਢੰਗ ਨਾਲ ਸੋਚੋ ਤਾਂ ਜੋ ਤੁਸੀਂ ਪਛਾਣ ਸੱਕੋ ਅਤੇ ਪਰਮੇਸ਼ੁਰ ਦੀ ਇੱਛਾ ਕਬੂਲ ਸੱਕੋਂ। ਤੁਸੀਂ ਜਾਨਣ ਯੋਗ ਹੋਵੋਂਗੇ ਕਿ ਕਿਹੜੀਆਂ ਗੱਲਾਂ ਚੰਗੀਆਂ ਹਨ ਅਤੇ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ, ਅਤੇ ਕਿਹੜੀਆਂ ਗੱਲਾਂ ਸਹੀ ਹਨ

 

2 ਕੁਰਿੰਥੀਆਂ ਨੂੰ 4:16

ਵਿਸ਼ਵਾਸ ਅਨੁਸਾਰ ਜਿਉਣਾ

16 ਇਹੀ ਕਾਰਣ ਹੈ ਕਿ ਅਸੀਂ ਕਦੇ ਵੀ ਕਮਜ਼ੋਰ ਨਹੀਂ ਬਣਾਂਗੇ। ਸਾਡਾ ਭੌਤਿਕ ਸਰੀਰ ਬੁੱਢਾ ਤੇ ਕਮਜ਼ੋਰ ਹੋ ਰਿਹਾ ਹੈ, ਪਰ ਸਾਡੀ ਅੰਦਰਲੀ ਹੋਂਦ ਦਿਨ ਪ੍ਰਤਿ ਦਿਨ ਨਵੀਂ ਬਣਦੀ ਜਾ ਰਹੀ ਹੈ

 

ਕੁਲੁੱਸੀਆਂ ਨੂੰ 3:10

10 ਹੁਣ ਤੁਸੀਂ ਇੱਕ ਨਵਾਂ ਜੀਵਨ ਸ਼ੁਰੂ ਕੀਤਾ ਹੈ। ਆਪਣੇ ਨਵੇਂ ਜੀਵਨ ਵਿੱਚ, ਤੁਸੀਂ ਦ੍ਰਿੜ੍ਹਤਾ ਨਾਲ ਉਸ ਵਰਗੇ ਬਣਨ ਲਈ, ਜਿਸਨੇ ਤੁਹਾਨੂੰ ਸਾਜਿਆ ਹੈ, ਨਵੇਂ ਬਣਾਏ ਜਾ ਰਹੇ ਹੋ। ਤੁਹਾਡਾ ਨਵਾਂ ਜੀਵਨ ਤੁਹਾਨੂੰ ਪਰਮੇਸ਼ੁਰ ਦਾ ਸੱਚਾ ਗਿਆਨ ਦਿੰਦਾ ਹੈ

 

ਤੀਤੁਸ ਨੂੰ 3:5

ਉਸ ਨੇ ਆਪਣੀ ਮਿਹਰ ਕਾਰਣ ਸਾਡਾ ਛੁਟਕਾਰਾ ਕੀਤਾ, ਉਨ੍ਹਾਂ ਚੰਗੀਆਂ ਗੱਲਾਂ ਕਰਨ ਕਰਕੇ ਨਹੀਂ ਜਿਹੜੀਆਂ ਅਸੀਂ ਪਰਮੇਸ਼ੁਰ ਨਾਲ ਧਰਮੀ ਹੋਣ ਲਈ ਕਰਦੇ ਸਾਂ। ਉਸ ਨੇ ਅਜਿਹਾ ਸਾਨੂੰ ਇੱਕ ਇਸ਼ਨਾਨ ਕਰਵਾ ਕੇ ਕੀਤਾ ਜਿਸਨੇ ਸਾਨੂੰ ਪਵਿੱਤਰ ਆਤਮਾ ਰਾਹੀਂ ਨਵਾਂ ਇਨਸਾਨ ਬਣਾਇਆ

 

ਯਸਾਯਾਹ 35:7

ਉਸ ਸਮੇਂ, ਝੁਲਸੀ ਹੋਈ ਜ਼ਮੀਨ ਵਿੱਚ, ਅਸਲੀ ਪਾਣੀ ਦੇ ਤਲਾਅ ਹੋਣਗੇ। ਸੁੱਕੀ ਧਰਤੀ ਉੱਤੇ ਪਾਣੀ ਦੇ ਖੂਹ ਹੋਣਗੇ। ਧਰਤੀ ਵਿੱਚੋਂ ਪਾਣੀ ਵਗੇਗਾ। ਪਾਣੀ ਦੇ ਲੰਮੇ ਪੌਦੇ ਉੱਥੇ ਉੱਗ ਪੈਣਗੇ ਜਿੱਥੇ ਕਦੇ ਜੰਗਲੀ ਜਾਨਵਰਾਂ ਦਾ ਰਾਜ ਸੀ

 

ਯਸਾਯਾਹ 41:18

18 ਮੈਂ ਸੁੱਕੀਆਂ ਪਹਾੜੀਆਂ ਉੱਤੇ ਨਦੀਆਂ ਵਗਾ ਦਿਆਂਗਾ,
    ਮੈਂ ਵਾਦੀਆਂ ਵਿੱਚੋਂ ਚਸ਼ਮੇ ਵਗਾ ਦਿਆਂਗਾ।
ਮੈਂ ਮਾਰੂਬਲ ਨੂੰ ਪਾਣੀ ਦੀ ਭਰੀ ਹੋਈ ਝੀਲ ਵਿੱਚ ਬਦਲ ਦਿਆਂਗਾ।
    ਓੱਥੇ, ਉਸ ਖੁਸ਼ਕ ਧਰਤੀ ਵਿੱਚ ਪਾਣੀ ਦੇ ਚਸ਼ਮੇ ਹੋਣਗੇ

2 ਇਤਹਾਸ 34:29-32

29 ਤਦ ਪਾਤਸ਼ਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਬਜ਼ੁਰਗਾਂ ਦੀ ਇੱਕ ਸਭਾ ਆਪਣੇ ਕੋਲ ਬੁਲਾਈ 30 ਪਾਤਸ਼ਾਹ ਯਹੋਵਾਹ ਦੇ ਮੰਦਰ ਗਿਆ। ਪਾਤਸ਼ਾਹ ਦੇ ਨਾਲ ਸਾਰੇ ਯਹੂਦਾਹ ਦੇ ਲੋਕ, ਯਰੂਸ਼ਲਮ ਵਿੱਚ ਰਹਿੰਦੇ ਲੋਕ, ਜਾਜਕ ਲੇਵੀ ਅਤੇ ਖਾਸ ਅਤੇ ਆਮ ਲੋਕ ਸਭ ਗਏ। ਯੋਸੀਯਾਹ ਨੇ ਬਿਵਸਥਾ ਦੀ ਪੋਥੀ ਦੇ ਬਚਨ ਉਨ੍ਹਾਂ ਅੱਗੇ ਪੜ੍ਹਕੇ ਸੁਣਾਏ, ਜਿਹੜੀ ਕਿ ਯਹੋਵਾਹ ਦੇ ਮੰਦਰ ਵਿੱਚੋਂ ਲੱਭੀ ਸੀ31 ਤਦ ਪਾਤਸ਼ਾਹ ਆਪਣੀ ਥਾਂ ਤੇ ਖੜ੍ਹਾ ਹੋਇਆ ਅਤੇ ਉਸ ਨੇ ਯਹੋਵਾਹ ਦੇ ਨਾਲ ਇੱਕ ਇਕਰਾਰਨਾਮਾ ਬੰਨ੍ਹਿਆ। ਉਸ ਨੇ ਇਹ ਨੇਮ ਕੀਤਾ ਕਿ ਅਸੀਂ ਯਹੋਵਾਹ ਦੇ ਕਹੇ ਅਨੁਸਾਰ ਤੁਰਾਂਗੇ ਅਤੇ ਉਸ ਦੇ ਹੁਕਮ ਉਸਦੀਆਂ ਸਿੱਖਿਆਵਾਂ ਅਤੇ ਉਸ ਦੀਆਂ ਬਿਧੀਆਂ ਦੀਆਂ ਆਪਣੇ ਤਨ-ਮਨ ਨਾਲ ਪਾਲਨਾ ਕਰਾਂਗੇ। ਉਸ ਬਿਵਸਥਾ ਦੀ ਪੋਥੀ ਦੀਆਂ ਗੱਲਾਂ ਨੂੰ ਤਹਿ ਦਿਲੋਂ ਮੰਨ ਕੇ ਉਸ ਉੱਪਰ ਪੂਰਨੇ ਪਾਵਾਂਗੇ32 ਤਦ ਪਾਤਸ਼ਾਹ ਨੇ ਉਨ੍ਹਾਂ ਸਾਰਿਆਂ ਕੋਲੋਂ ਜਿਹੜੇ ਯਰੂਸ਼ਲਮ ਅਤੇ ਬਿਨਯਾਮੀਨ ਵਿੱਚ ਸਨ ਉਨ੍ਹਾਂ ਨੂੰ ਇਸ ਨੇਮ ਨੂੰ ਮੰਨਣ ਦਾ ਬਚਨ ਲਿਆ। ਯਰੂਸ਼ਲਮ ਦੇ ਲੋਕਾਂ ਨੇ ਪਰਮੇਸ਼ੁਰ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਇਕਰਾਰਨਾਮੇ ਅਨੁਸਾਰ ਕੰਮ ਕੀਤਾ




ਅਫ਼ਸੀਆਂ ਨੂੰ 4:23; ਜ਼ਬੂਰ 51:10; ਯਸਾਯਾਹ 40:31; ਯਸਾਯਾਹ 41:1; ਰੋਮੀਆਂ ਨੂੰ 12:2; 2 ਕੁਰਿੰਥੀਆਂ ਨੂੰ 4:16; ਕੁਲੁੱਸੀਆਂ ਨੂੰ 3:10; ਤੀਤੁਸ ਨੂੰ 3:5; ਯਸਾਯਾਹ 35:7; ਯਸਾਯਾਹ 41:18; 2 ਇਤਹਾਸ 34:29-32