ਬਾਈਬਲ ਦੇ ਕੁਝ ਵਚਨ ਵਿਸ਼ਾ : ਬੁੜ-ਬੁੜਾਉਨਾ ਪੰਜਾਬੀ ਮਸੀਹੀ ਸੰਦੇਸ਼
ਲੂਕਾ 5:30
30 ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਯਿਸੂ ਦੇ ਚੇਲਿਆਂ ਨੂੰ ਸ਼ਿਕਾਇਤ ਕੀਤੀ “ਤੁਸੀਂ ਮਸੂਲੀਆਂ ਅਤੇ ਪਾਪੀਆਂ ਨਾਲ ਕਿਉਂ ਖਾ-ਪੀ ਰਹੇ ਹੋ?”
ਯੂਹੰਨਾ 6:41-43
41 ਫੇਰ ਯਹੂਦੀ ਉਸ ਬਾਰੇ ਬੁੜ-ਬੁੜਾਉਣ ਲੱਗ ਪਏ ਕਿਉਂਕਿ ਉਸ ਨੇ ਆਖਿਆ, “ਮੈਂ ਹੀ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਉੱਤਰੀ ਹੈ।” 42 ਯਹੂਦੀਆਂ ਨੇ ਆਖਿਆ, “ਉਹ ਯਿਸੂ ਹੈ। ਉਹ ਯੂਸੁਫ਼ ਦ ਪੁੱਤਰ ਹੈ। ਅਸੀਂ ਉਸ ਦੇ ਮਾਤਾ ਪਿਤਾ ਨੂੰ ਜਾਣਦੇ ਹਾਂ। ਤਾਂ ਭਲਾ ਉਹ ਕਿਵੇ ਕਹਿ ਸੱਕਦਾ ਹੈ, ‘ਮੈਂ ਸਵਰਗੋਂ ਉੱਤਰਿਆ ਹਾਂ।’”
43 ਪਰ ਯਿਸੂ ਨੇ ਆਖਿਆ, “ਆਪਣੇ-ਆਪ ਵਿੱਚ ਬੁੜ-ਬੁੜਾਉਨਾ ਬੰਦ ਕਰੋ।
ਕਹਾਉਤਾਂ 19:3
3 ਕਿਸੇ ਬੰਦੇ ਦੀ ਆਪਣੀ ਮੂਰੱਖਤਾ ਹੀ ਉਸ ਨੂੰ ਤਬਾਹ ਕਰ ਦੇਵੇਗੀ। ਪਰ ਉਹ ਯਹੋਵਾਹ ਨੂੰ ਦੋਸ਼ੀ ਠਹਿਰਾਵੇਗਾ।
ਗਿਣਤੀ 14:2
2 ਇਸਰਾਏਲ ਦੇ ਲੋਕ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੋਲਣ ਲੱਗੇ। ਸਾਰੇ ਲੋਕ ਇਕੱਠੇ ਹੋਕੇ ਆਏ ਅਤੇ ਮੂਸਾ ਅਤੇ ਹਾਰੂਨ ਨੂੰ ਕਹਿਣ ਲੱਗੇ, “ਸਾਨੂੰ ਮਿਸਰ ਵਿੱਚ ਜਾਂ ਮਾਰੂਥਲ ਅੰਦਰ ਮਰ ਜਾਣਾ ਚਾਹੀਦਾ ਸੀ। ਇਹ ਗੱਲ ਇਸ ਨਵੀਂ ਧਰਤੀ ਵਿੱਚ ਮਾਰੇ ਜਾਣ ਨਾਲੋਂ ਬਿਹਤਰ ਹੋਣੀ ਸੀ।
ਬਿਵਸਥਾ ਸਾਰ 9:8
8 ਤੁਸੀਂ ਯਹੋਵਾਹ ਨੂੰ ਹੇਰੋਬ ਪਰਬਤ (ਸੀਨਈ) ਉੱਤੇ ਨਾਰਾਜ਼ ਕੀਤਾ। ਯਹੋਵਾਹ ਇੰਨਾ ਜ਼ਿਆਦਾ ਨਾਰਾਜ਼ ਸੀ ਕਿ ਤੁਹਾਨੂੰ ਤਬਾਹ ਕਰ ਸੱਕਦਾ ਸੀ।
1 ਕੁਰਿੰਥੀਆਂ ਨੂੰ 10:10
10 ਸ਼ਿਕਾਇਤ ਨਾ ਕਰੋ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਸ਼ਿਕਾਇਤਾਂ ਕੀਤੀਆਂ ਸਨ। ਇਸ ਲਈ ਉਹ ਲੋਕ ਮੌਤ ਦੇ ਦੂਤ ਦੁਆਰਾ ਨਸ਼ਟ ਕਰ ਦਿੱਤੇ ਗਏ।
ਫ਼ਿਲਿੱਪੀਆਂ ਨੂੰ 2:14
14 ਸਾਰੇ ਕੰਮ ਬਿਨਾ ਸ਼ਿਕਾਇਤ ਜਾਂ ਦਲੀਲਬਾਜ਼ੀ ਕੀਤਿਆਂ ਕਰਨੇ ਜਾਰੀ ਰੱਖੋ।
ਰਸੂਲਾਂ ਦੇ ਕਰਤੱਬ 6:1
ਉਨ੍ਹੀਂ ਦਿਨੀ, ਯਿਸੂ ਦੇ ਚੇਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਇਸ ਅੰਤਰਾਲ ਵਿੱਚ, ਯੂਨਾਨੀ ਬੋਲਣ ਵਾਲੇ ਚੇਲਿਆਂ ਨੇ ਦੂਜੇ ਚੇਲਿਆਂ ਬਾਰੇ, ਜੋ ਕਿ ਇਸਰਾਏਲੀ ਸਨ, ਸ਼ਿਕਾਇਤ ਕੀਤੀ। ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਹਰ ਰੋਜ਼ ਭੋਜਨ ਦੀ ਵੰਡ ਦਾ ਸਹੀ ਹਿੱਸਾ ਨਹੀਂ ਮਿਲ ਰਿਹਾ ਸੀ।
ਯੂਹੰਨਾ 6:43
43 ਪਰ ਯਿਸੂ ਨੇ ਆਖਿਆ, “ਆਪਣੇ-ਆਪ ਵਿੱਚ ਬੁੜ-ਬੁੜਾਉਨਾ ਬੰਦ ਕਰੋ।
ਕੂਚ 16:2
2 ਤਾਂ ਇਸਰਾਏਲ ਦੇ ਲੋਕ ਫ਼ੇਰ ਸ਼ਿਕਾਇਤ ਕਰਨ ਲੱਗੇ। ਉਨ੍ਹਾਂ ਨੇ ਮਾਰੂਥਲ ਵਿੱਚ ਮੂਸਾ ਅਤੇ ਹਾਰੂਨ ਅੱਗੇ ਸ਼ਿਕਾਇਤ ਕੀਤੀ।
ਕੂਚ 15:24
24 ਲੋਕਾਂ ਨੇ ਮੂਸਾ ਅੱਗੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਨੇ ਆਖਿਆ, “ਹੁਣ ਅਸੀਂ ਕੀ ਪੀਵਾਂਗੇ?”
ਗਿਣਤੀ 14:1-4
ਉਸ ਰਾਤ ਡੇਰੇ ਦੇ ਸਾਰੇ ਲੋਕ ਉੱਚੀ-ਉੱਚੀ ਚੀਕਣ ਲੱਗੇ। 2 ਇਸਰਾਏਲ ਦੇ ਲੋਕ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੋਲਣ ਲੱਗੇ। ਸਾਰੇ ਲੋਕ ਇਕੱਠੇ ਹੋਕੇ ਆਏ ਅਤੇ ਮੂਸਾ ਅਤੇ ਹਾਰੂਨ ਨੂੰ ਕਹਿਣ ਲੱਗੇ, “ਸਾਨੂੰ ਮਿਸਰ ਵਿੱਚ ਜਾਂ ਮਾਰੂਥਲ ਅੰਦਰ ਮਰ ਜਾਣਾ ਚਾਹੀਦਾ ਸੀ। ਇਹ ਗੱਲ ਇਸ ਨਵੀਂ ਧਰਤੀ ਵਿੱਚ ਮਾਰੇ ਜਾਣ ਨਾਲੋਂ ਬਿਹਤਰ ਹੋਣੀ ਸੀ। 3 ਕੀ ਸਾਨੂੰ ਯਹੋਵਾਹ ਨੇ ਇਸ ਨਵੀਂ ਧਰਤੀ ਉੱਤੇ ਜੰਗ ਵਿੱਚ ਮਾਰੇ ਜਾਣ ਲਈ ਲਿਆਂਦਾ ਸੀ? ਦੁਸ਼ਮਣ ਸਾਨੂੰ ਮਾਰ ਦੇਵੇਗਾ ਅਤੇ ਸਾਡੀਆਂ ਪਤਨੀਆਂ ਅਤੇ ਬੱਚਿਆਂ ਨੂੰ ਖੋਹ ਲਵੇਗਾ। ਸਾਡੇ ਲਈ ਮਿਸਰ ਵਾਪਸ ਜਾਣਾ ਵੱਧੇਰੇ ਚੰਗਾ ਹੋਵੇਗਾ।”
4 ਫ਼ੇਰ ਲੋਕਾਂ ਨੇ ਇੱਕ ਦੂਜੇ ਨੂੰ ਆਖਿਆ,
“ਆਉ ਆਪਾਂ ਕੋਈ ਹੋਰ ਆਗੂ ਚੁਣੀਏ ਅਤੇ ਮਿਸਰ ਨੂੰ ਵਾਪਸ ਚੱਲੇ ਜਾਈਏ।”
ਲੂਕਾ
5:30; ਯੂਹੰਨਾ 6:41-43; ਕਹਾਉਤਾਂ 19:3; ਗਿਣਤੀ
14:2; ਬਿਵਸਥਾ ਸਾਰ
9:8; 1 ਕੁਰਿੰਥੀਆਂ ਨੂੰ
10:10; ਫ਼ਿਲਿੱਪੀਆਂ ਨੂੰ
2:14; ਰਸੂਲਾਂ ਦੇ ਕਰਤੱਬ 6:1; ਯੂਹੰਨਾ 6:43; ਕੂਚ
16:2; ਕੂਚ 15:24; ਗਿਣਤੀ
14:1-4
