Wednesday, February 12, 2014

ਸਵੇਰ ਦੀ ਉਪਾਸਨਾ

                     

                           ਬਾਈਬਲ ਦੇ ਕੁਝ ਵਚਨ ਵਿਸ਼ਾ : ਸਵੇਰ ਦੀ ਉਪਾਸਨਾ             

                                                      ਪੰਜਾਬੀ ਮਸੀਹੀ ਸੰਦੇਸ਼          

 ਜ਼ਬੂਰ 119:147

147 ਮੈਂ ਤੁਹਾਡੇ ਅੱਗੇ ਸਰਘੀ ਵੇਲੇ ਪ੍ਰਾਰਥਨਾ ਕਰਨ ਲਈ ਉੱਠਿਆ
    ਮੈਨੂੰ ਤੁਹਾਡੇ ਆਖੇ ਉੱਤੇ ਵਿਸ਼ਵਾਸ ਹੈ

 

ਜ਼ਬੂਰ 57:8

ਮੇਰੀ ਆਤਮਾ ਜਾਗ ਪੈ
    ਸਾਜੋ ਅਤੇ ਸਾਰੰਗੀਉ ਆਪਣਾ ਸੰਗੀਤ ਸ਼ੁਰੂ ਕਰੋ।
    ਆਓ ਸਵੇਰ ਨੂੰ ਜਗਾਈਏ

 

ਕੂਚ 24:4

ਤਾਂ ਮੂਸਾ ਨੇ ਯਹੋਵਾਹ ਦੇ ਸਾਰੇ ਹੁਕਮ ਇੱਕ ਪੱਤਰੀ ਉੱਪਰ ਲਿਖ ਲਏ। ਅਗਲੀ ਸਵੇਰ ਨੂੰ, ਮੂਸਾ ਉੱਠਿਆ ਪਰਬਤ ਦੀ ਤਰਾਈ ਨੇੜੇ ਇੱਕ ਜਗਵੇਦੀ ਉਸਾਰੀ ਅਤੇ ਉਸ ਨੇ ਇਸਦੇ ਆਲੇ-ਦੁਆਲੇ ਬਾਰ੍ਹਾਂ ਪੱਥਰ ਧਰ ਦਿੱਤੇ ਇਸਰਾਏਲ ਦੇ ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚ ਹਰੇਕ ਲਈ ਇੱਕ ਪੱਥਰ

 

ਉਤਪਤ 28:17

17 ਯਾਕੂਬ ਭੈਭੀਤ ਹੋ ਗਿਆ। ਉਸ ਨੇ ਆਖਿਆ, “ਇਹ ਬਹੁਤ ਮਹਾਨ ਥਾਂ ਹੈ। ਇਹ ਪਰਮੇਸ਼ੁਰ ਦਾ ਘਰ ਹੈ। ਇਹ ਆਕਾਸ਼ ਦਾ ਦਰਵਾਜ਼ਾ ਹੈ।

 

ਉਤਪਤ 28:16

16 ਫ਼ੇਰ ਯਾਕੂਬ ਆਪਣੀ ਨੀਂਦ ਤੋਂ ਜਾਗ ਪਿਆ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਯਹੋਵਾਹ ਇਸ ਥਾਂ ਹੈ। ਪਰ ਮੈਨੂੰ ਓਨਾ ਚਿਰ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਿਆ ਜਿੰਨਾ ਚਿਰ ਤੱਕ ਕਿ ਮੈਂ ਸੌਂ ਨਹੀਂ ਗਿਆ।

 

2 ਇਤਹਾਸ 29:20

20 ਹਿਜ਼ਕੀਯਾਹ ਪਾਤਸ਼ਾਹ ਉੱਠਿਆ ਅਤੇ ਉਸ ਨੇ ਸ਼ਹਿਰ ਦੇ ਸਰਦਾਰਾਂ ਨੂੰ ਇਕੱਠਾ ਕਰਕੇ ਅਗਲੀ ਸਵੇਰ ਯਹੋਵਾਹ ਦੇ ਮੰਦਰ ਪਹੁੰਚਿਆਂ

 

ਉਤਪਤ 28:18

18 ਯਾਕੂਬ ਸਵੇਰੇ ਬਹੁਤ ਤੜਕੇ ਉੱਠ ਬੈਠਾ। ਯਾਕੂਬ ਨੇ ਉਹ ਸਿਲ ਲਈ ਜਿਸ ਉੱਤੇ ਉਹ ਸੁੱਤਾ ਸੀ ਅਤੇ ਇਸ ਨੂੰ ਇਸਦੇ ਇੱਕ ਕਿਨਾਰੇ ਭਾਰ ਖੜ੍ਹਾ ਕਰ ਦਿੱਤਾ। ਫ਼ੇਰ ਉਸ ਨੇ ਸਿਲ ਉੱਤੇ ਤੇਲ ਚੋਇਆ। ਇਸ ਤਰ੍ਹਾਂ ਉਸ ਨੇ ਇਸ ਸਿਲ ਨੂੰ ਪਰਮੇਸ਼ੁਰ ਦੀ ਯਾਦਗਾਰ ਬਣਾ ਦਿੱਤਾ

 

ਮਰਕੁਸ 1:35

35 ਅਗਲੀ ਸਵੇਰ, ਯਿਸੂ ਬੜੀ ਸਵਖਤੇ ਉੱਠਿਆ। ਅਜੇ ਹਨੇਰਾ ਹੀ ਸੀ ਜਦੋਂ ਉਹ ਘਰੋਂ ਨਿਕਲ ਪਿਆ, ਅਤੇ ਇੱਕਾਂਤ ਵਿੱਚ ਜਾਕੇ ਉਸ ਨੇ ਪ੍ਰਾਰਥਨਾ ਕੀਤੀ

 

ਅੱਯੂਬ 1:5

ਅੱਯੂਬ ਆਪਣੇ ਬੱਚਿਆਂ ਦੀ ਦਾਅਵਤ ਤੋਂ ਮਗਰੋਂ ਸਵੇਰੇ ਜਲਦੀ ਉੱਠ ਪੈਂਦਾ ਸੀ। ਉਹ ਆਪਣੇ ਹਰ ਬੱਚੇ ਸਦਕਾ ਹੋਮ ਦੀ ਭੇਟ ਚੜ੍ਹਾਉਂਦਾ ਸੀ। ਉਹ ਸੋਚਦਾ ਸੀ, “ਹੋ ਸੱਕਦਾ ਹੈ ਮੇਰੇ ਬੱਚੇ ਬਁੇਧਿਆਨੇ ਹੋ ਗਏ ਹੋਣ ਅਤੇ ਆਪਣੀ ਦਾਅਵਤ ਸਮੇਂ ਪਰਮੇਸ਼ੁਰ ਦੇ ਖਿਲਾਫ ਕੋਈ ਪਾਪ ਕਰ ਬੈਠੇ ਹੋਣ।ਅੱਯੂਬ ਹਮੇਸ਼ਾ ਇਵੇਂ ਹੀ ਕਰਦਾ ਸੀ ਤਾਂ ਜੋ ਉਸ ਦੇ ਬੱਚਿਆਂ ਦੇ ਪਾਪ ਬਖਸ਼ੇ ਜਾਣ

 

1 ਸਮੂਏਲ 1:19

19 ਅਗਲੀ ਸਵੇਰ ਅਲਕਾਨਾਹ ਦਾ ਪਰਿਵਾਰ ਉੱਠਿਆ। ਉਨ੍ਹਾਂ ਨੇ ਯਹੋਵਾਹ ਦੀ ਉਪਾਸਨਾ ਕੀਤੀ ਅਤੇ ਰਾਮਾਹ ਵੱਲ ਨੂੰ ਮੁੜ ਗਏ

ਘਰ ਆਕੇ ਅਲਕਾਨਾਹ ਨੇ ਹੰਨਾਹ ਨਾਲ ਸੰਭੋਗ ਕੀਤਾ ਸੋ ਯਹੋਵਾਹ ਨੇ ਉਸ ਨੂੰ ਚੇਤੇ ਕੀਤਾ



ਜ਼ਬੂਰ 119:147; ਜ਼ਬੂਰ 57:8; ਕੂਚ 24:4; ਉਤਪਤ 28:17; ਉਤਪਤ 28:16; 2 ਇਤਹਾਸ 29:20; ਉਤਪਤ 28:18; ਮਰਕੁਸ 1:35; ਅੱਯੂਬ 1:5; 1 ਸਮੂਏਲ 1:19