Thursday, January 23, 2014

ਝੂਠੇ ਦੋਸ਼, ਉਦਾਹਰਨ


                                       ਬਾਈਬਲ ਦੇ ਕੁਝ ਵਚਨ ਵਿਸ਼ਾ : ਝੂਠੇ ਦੋਸ਼, ਉਦਾਹਰਨ
                                                        ਪੰਜਾਬੀ ਮਸੀਹ ਸੰਦੇਸ਼

ਉਤਪਤ 39:7-20

ਕੁਝ ਸਮੇਂ ਬਾਦ, ਯੂਸੁਫ਼ ਦੇ ਸੁਆਮੀ ਦੀ ਪਤਨੀ ਯੂਸੁਫ਼ ਨੂੰ ਪਸੰਦ ਕਰਨ ਲਗੀ। ਇੱਕ ਦਿਨ ਉਸ ਨੂੰ ਆਖਿਆ, “ਮੇਰੇ ਕੋਲ ਸੌਂ।

ਪਰ ਯੂਸੁਫ਼ ਨੇ ਇਨਕਾਰ ਕਰ ਦਿੱਤਾ। ਉਸ ਨੇ ਆਖਿਆ, “ਮੇਰਾ ਸੁਆਮੀ ਇਸ ਘਰ ਵਿੱਚ ਹਰ ਗੱਲ ਵਿੱਚ ਮੇਰੇ ਉੱਤੇ ਭਰੋਸਾ ਕਰਦਾ ਹੈ। ਉਸ ਨੇ ਮੈਨੂੰ ਇੱਥੋਂ ਦੀ ਹਰ ਸ਼ੈਅ ਦੀ ਜ਼ਿਂਮੇਦਾਰੀ ਦਿੱਤੀ ਹੋਈ ਹੈ ਮੇਰੇ ਸੁਆਮੀ ਨੇ ਇਸ ਘਰ ਵਿੱਚ ਮੈਨੂੰ ਤਕਰੀਬਨ ਆਪਣੇ ਬਰਾਬਰ ਦਾ ਦਰਜ਼ਾ ਦਿੱਤਾ ਹੋਇਆ ਹੈ। ਮੈਨੂੰ ਉਸ ਦੀ ਪਤਨੀ ਨਾਲ ਨਹੀਂ ਸੌਣਾ ਚਾਹੀਦਾ। ਇਹ ਗਲਤ ਗੱਲ ਹੈ! ਇਹ ਪਰਮੇਸ਼ੁਰ ਦੇ ਵਿਰੁੱਧ ਪਾਪ ਹੈ।
10 ਔਰਤ ਨੇ ਯੂਸੁਫ਼ ਨਾਲ ਹਰ ਰੋਜ਼ ਗੱਲ ਕੀਤੀ ਪਰ ਯੂਸੁਫ਼ ਨੇ ਉਸ ਨਾਲ ਸੌਣ ਤੋਂ ਇਨਕਾਰ ਕਰ ਦਿੱਤਾ 11 ਇੱਕ ਦਿਨ ਯੂਸੁਫ਼ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ। ਉਸ ਵਕਤ ਘਰ ਵਿੱਚ ਬਾਕੀ ਨੌਕਰ ਨਹੀਂ ਸਨ 12 ਉਸ ਦੇ ਸੁਆਮੀ ਦੀ ਪਨਤੀ ਨੇ ਉਸਦਾ ਕੋਟ ਫ਼ੜ ਲਿਆ ਅਤੇ ਉਸ ਨੂੰ ਆਖਿਆ, “ ਮੇਰੇ ਨਾਲ ਬਿਸਤਰੇ ਉੱਤੇ ਚੱਲ।ਪਰ ਯੂਸੁਫ਼ ਘਰ ਤੋਂ ਇੰਨੀ ਤੇਜ਼ੀ ਨਾਲ ਬਾਹਰ ਭਜਿਆ ਕਿ ਉਸਦਾ ਕੋਟ ਉਸ ਦੇ ਮਾਲਕ ਦੀ ਪਤਨੀ ਦੇ ਹੱਥ ਵਿੱਚ ਹੀ ਰਹਿ ਗਿਆ
13 ਔਰਤ ਨੇ ਦੇਖਿਆ ਕਿ ਯੂਸੁਫ਼ ਨੇ ਆਪਣਾ ਕੋਟ ਉਸ ਦੇ ਹੱਥਾਂ ਵਿੱਚ ਹੀ ਛੱਡ ਦਿੱਤਾ ਸੀ ਅਤੇ ਘਰ ਤੋਂ ਬਾਹਰ ਦੌੜ ਗਿਆ ਸੀ। ਇਸ ਲਈ ਉਸ ਨੇ ਜੋ ਕੁਝ ਵਾਪਰਿਆ ਸੀ ਉਸ ਦੇ ਬਾਰੇ ਝੂਠ ਬੋਲਣ ਦਾ ਨਿਆਂ ਕਰ ਲਿਆ 14 ਉਸ ਨੇ ਬਾਹਰ ਬੰਦਿਆਂ ਨੂੰ ਬੁਲਾਇਆ। ਉਸ ਨੇ ਆਖਿਆ, “ਦੇਖੋ, ਇਸ ਇਬਰਾਨੀ ਗੁਲਾਮ ਨੂੰ ਇੱਥੇ ਸਾਡਾ ਮਜ਼ਾਕ ਉਡਾਉਣ ਲਈ ਲਿਆਂਦਾ ਗਿਆ ਸੀ। ਉਹ ਅੰਦਰ ਆਇਆ ਅਤੇ ਮੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਚੀਕਾਂ ਮਾਰੀਆਂ 15 ਮੇਰੀਆਂ ਚੀਕਾਂ ਨੇ ਉਸ ਨੂੰ ਭੈਭੀਤ ਕਰ ਦਿੱਤਾ ਅਤੇ ਉਹ ਭੱਜ ਗਿਆ। ਪਰ ਉਹ ਆਪਣਾ ਕੋਟ ਮੇਰੇ ਕੋਲ ਛੱਡ ਗਿਆ। 16 ਫ਼ੇਰ ਉਸ ਨੇ ਕੋਟ ਨੂੰ ਉਸ ਦੇ ਪਤੀ, ਯੂਸੁਫ਼ ਦੇ ਸੁਆਮੀ ਦੇ ਘਰ ਵਾਪਸ ਜਾਣ ਤੀਕ ਰੱਖਿਆ 17 ਉਸ ਨੇ ਆਪਣੇ ਪਤੀ ਨੂੰ ਵੀ ਉਹੀ ਕਹਾਣੀ ਦੱਸੀ ਅਤੇ ਆਖਿਆ, “ਇਸ ਇਬਰਾਨੀ ਗੁਲਾਮ ਨੇ ਜਿਹੜਾ ਤੁਸੀਂ ਲਿਆਂਦਾ ਹੈ, ਮੇਰੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ 18 ਪਰ ਜਦੋਂ ਉਹ ਮੇਰੇ ਕੋਲ ਆਇਆ ਤਾਂ ਮੈਂ ਚੀਕਾਂ ਮਾਰੀਆਂ। ਉਹ ਭੱਜ ਗਿਆ, ਪਰ ਉਹ ਆਪਣਾ ਕੋਟ ਛੱਡ ਗਿਆ।
19 ਯੂਸੁਫ਼ ਦੇ ਸੁਆਮੀ ਨੇ ਆਪਣੀ ਪਤਨੀ ਦੀ ਗੱਲ ਸੁਣੀ। ਅਤੇ ਉਹ ਬਹੁਤ ਗੁੱਸੇ ਵਿੱਚ ਗਿਆ 20 ਉੱਥੇ ਇੱਕ ਕੈਦਖਾਨਾ ਸੀ ਜਿੱਥੇ ਰਾਜੇ ਦੇ ਦੁਸ਼ਮਣਾ ਨੂੰ ਰੱਖਿਆ ਜਾਂਦਾ ਸੀ। ਇਸ ਲਈ ਪੋਟੀਫ਼ਰ ਨੇ ਯੂਸੁਫ਼ ਨੂੰ ਉਸ ਕੈਦਖਾਨੇ ਵਿੱਚ ਕੈਦ ਕਰ ਦਿੱਤਾ। ਅਤੇ ਯੂਸੁਫ਼ ਉੱਥੇ ਹੀ ਰਿਹਾ

ਉਤਪਤ 42:9-14

ਅਤੇ ਯੂਸੁਫ਼ ਨੂੰ ਉਹ ਸੁਪਨੇ ਚੇਤੇ ਗਏ ਜਿਹੜੇ ਉਸ ਨੇ ਆਪਣੇ ਭਰਾਵਾਂ ਬਾਰੇ ਲਈ ਸਨ

ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਤੁਸੀਂ ਅਨਾਜ ਖਰੀਦਣ ਨਹੀਂ ਆਏ! ਤੁਸੀਂ ਜਾਸੂਸ ਹੋ। ਤੁਸੀਂ ਸਾਡੀਆਂ ਕਮਜ਼ੋਰੀਆਂ ਦਾ ਪਤਾ ਲਾਉਣ ਆਏ ਹੋ।
10 ਪਰ ਭਰਾਵਾਂ ਨੇ ਉਸ ਨੂੰ ਆਖਿਆ, “ਨਹੀਂ ਜਨਾਬ! ਅਸੀਂ ਤਾਂ ਤੁਹਾਡੇ ਨੌਕਰ ਹਾਂ। ਅਸੀਂ ਤਾਂ ਸਿਰਫ਼ ਅਨਾਜ ਖਰੀਦਣ ਲਈ ਆਏ ਹਾਂ 11 ਅਸੀਂ ਸਾਰੇ ਭਰਾ ਹਾਂ-ਸਾਡਾ ਸਾਰਿਆਂ ਦਾ ਇੱਕੋ ਪਿਤਾ ਹੈ। ਅਸੀਂ ਇਮਾਨਦਾਰ ਲੋਕ ਹਾਂ। ਅਸੀਂ ਜਾਸੂਸ ਨਹੀਂ ਹਾਂ।
12 ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ: “ਨਹੀਂ! ਤੁਸੀਂ ਸਾਡੀਆਂ ਕਮਜ਼ੋਰੀਆਂ ਲੱਭਣ ਆਏ ਹੋਂ।
13 ਅਤੇ ਭਰਾਵਾਂ ਨੇ ਆਖਿਆ, “ਨਹੀਂ! ਅਸੀਂ ਸਾਰੇ ਭਰਾ ਹਾਂ। ਸਾਡੇ ਪਰਿਵਾਰ ਵਿੱਚ 12 ਭਰਾ ਹਨ। ਸਾਡੇ ਸਾਰਿਆਂ ਦਾ ਇੱਕ ਪਿਤਾ ਹੈ। ਸਾਡਾ ਸਾਰਿਆਂ ਤੋਂ ਛੋਟਾ ਭਰਾ ਹਲੇ ਵੀ ਸਾਡੇ ਪਿਤਾ ਨਾਲ ਘਰ ਵਿੱਚ ਹੈ। ਅਤੇ ਦੂਸਰਾ ਭਰਾ ਬਹੁਤ ਸਮਾਂ ਪਹਿਲਾਂ ਮਰ ਗਿਆ ਸੀ। ਤੁਹਾਡੇ ਸਾਹਮਣੇ ਅਸੀਂ ਨੌਕਰਾਂ ਵਾਂਗ ਹਾਂ। ਅਸੀਂ ਕਨਾਨ ਦੀ ਧਰਤੀ ਤੋਂ ਹਾਂ।
14 ਪਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਨਹੀਂ! ਮੈਂ ਜਾਣਦਾ ਹਾਂ ਕਿ ਮੈਂ ਸਹੀ ਹਾਂ। ਤੁਸੀਂ ਜਾਸੂਸ ਹੋ

ਗਿਣਤੀ 16:3

ਉਹ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੋਲਣ ਲਈ ਇੱਕ ਟੋਲੇ ਵਿੱਚ ਆਏ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਬਹੁਤ ਦੂਰ ਚੱਲੇ ਗਏ ਹੋ! ਇਸਰਾਏਲ ਦੇ ਸਾਰੇ ਲੋਕ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਦਰਮਿਆਨ ਹੈ! ਤੁਸੀਂ ਆਪਣੇ-ਆਪ ਨੂੰ ਯਹੋਵਾਹ ਦੇ ਹੋਰਨਾਂ ਲੋਕਾਂ ਨਾਲੋਂ ਵੱਧੇਰੇ ਮਹੱਤਵਪੂਰਣ ਬਣਾ ਰਹੇ ਹੋ।

 

1 ਸਮੂਏਲ 22:11-16

11 ਤਦ ਸ਼ਾਊਲ ਪਾਤਸ਼ਾਹ ਨੇ ਕੁਝ ਆਦਮੀਆਂ ਨੂੰ ਜਾਜਕ ਫ਼ੜਕੇ ਲਿਆਉਣ ਦਾ ਹੁਕਮ ਦਿੱਤਾ। ਸ਼ਾਊਲ ਨੇ ਅਹੀਟੂਬ ਦੇ ਪੁੱਤਰ ਅਹੀਮਲਕ ਅਤੇ ਉਸ ਦੇ ਸਾਰੇ ਪਰਿਵਾਰ ਨੂੰ ਅਤੇ ਸੰਬੰਧੀਆਂ ਨੂੰ ਨੋਬ ਤੋਂ ਫ਼ੜਕੇ ਲਿਆਉਣ ਲਈ ਆਖਿਆ। ਸਾਰੇ ਪਾਤਸ਼ਾਹ ਸਾਹਮਣੇ ਪੇਸ਼ ਕੀਤੇ ਗਏ 12 ਸ਼ਾਊਲ ਨੇ ਅਹੀਮਲਕ ਨੂੰ ਕਿਹਾ, “ਤੂੰ ਅਹੀਟੂਬ ਦੇ ਪੁੱਤਰ, ਜ਼ਰਾ ਧਿਆਨ ਨਾਲ ਸੁਣ!

ਅਹੀਮਲਕ ਨੇ ਕਿਹਾ, “ਜੀ, ਮਾਲਿਕ!”
13 ਸ਼ਾਊਲ ਨੇ ਅਹੀਮਲਕ ਨੂੰ ਆਖਿਆ, “ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਗੋਂਦਾ ਕਿਉਂ ਗੁੰਦੀਆਂ? ਤੂੰ ਦਾਊਦ ਨੂੰ ਰੋਟੀ ਅਤੇ ਤਲਵਾਰ ਵੀ ਦਿੱਤੀ। ਤੂੰ ਉਸ ਲਈ ਪਰਮੇਸ਼ੁਰ ਅੱਗੇ ਪ੍ਰਾਰਥਨਾ ਵੀ ਕੀਤੀ ਅਤੇ ਹੁਣ ਉਹ ਦਾਊਦ ਠੀਕ ਮੇਰੇ ਉੱਪਰ ਹਮਲਾ ਕਰਨ ਦੀ ਉਡੀਕ ਕਰ ਰਿਹਾ ਹੈ।
14 ਅਹੀਮਲਕ ਨੇ ਜਵਾਬ ਦਿੱਤਾ, “ਦਾਊਦ ਤੇਰੇ ਨਾਲ ਵਫ਼ਾਦਾਰ ਹੈ। ਤੇਰੇ ਕਿਸੇ ਵੀ ਹੋਰ ਅਫ਼ਸਰਾਂ ਵਿੱਚੋਂ ਕੋਈ ਇੰਨਾ ਭਰੋਸੇਮਂਦ ਨਹੀਂ ਜਿੰਨਾ ਕਿ ਦਾਊਦ। ਉਹ ਤੇਰਾ ਆਪਣਾ ਜੁਆਈ ਹੈ ਅਤੇ ਦਾਊਦ ਤੇਰੇ ਦਰਬਾਨਾਂ ਦਾ ਵੀ ਕਪਤਾਨ ਹੈ ਅਤੇ ਤੇਰਾ ਆਪਣਾ ਸਾਰਾ ਪਰਿਵਾਰ ਵੀ ਉਸਦੀ ਬੜੀ ਇੱਜ਼ਤ ਕਰਦਾ ਹੈ 15 ਇਹ ਕੋਈ ਪਹਿਲੀ ਵਾਰ ਮੈਂ ਪਰੇਮਸ਼ੁਰ ਅੱਗੇ ਦਾਊਦ ਲਈ ਪ੍ਰਾਰਥਨਾ ਨਹੀਂ ਕੀਤੀ। ਬਿਲਕੁਲ ਵੀ ਨਹੀਂ। ਇਸ ਲਈ ਮੇਰੇ ਉੱਤੇ ਜਾਂ ਮੇਰੇ ਸੰਬੰਧੀਆਂ ਉੱਤੇ ਤੁਹਮਤ ਨਾ ਲਗਾ। ਅਸੀਂ ਤਾਂ ਤੇਰੇ ਸੇਵਕ ਹਾਂ। ਮੈਨੂੰ ਬਿਲਕੁਲ ਕੁਝ ਨਹੀਂ ਪਤਾ ਕਿ ਅਸਲ ਵਿੱਚ ਕੀ ਹੋ ਰਿਹਾ ਹੈ?
16 ਪਰ ਪਾਤਸ਼ਾਹ ਨੇ ਕਿਹਾ, “ਅਹੀਮਲਕ! ਤੇਰੀ ਅਤੇ ਤੇਰੇ ਸੰਬੰਧੀਆਂ ਦੀ ਮੌਤ ਅਵੱਸ਼ ਹੈ।

2 ਸਮੂਏਲ 3:24-27

24 ਯੋਆਬ ਨੇ ਪਾਤਸ਼ਾਹ ਕੋਲ ਆਕੇ ਆਖਿਆ, “ਇਹ ਤੂੰ ਕੀ ਕੀਤਾ? ਅਬਨੇਰ ਤੇਰੇ ਕੋਲ ਆਇਆ ਅਤੇ ਤੂੰ ਉਸ ਨੂੰ ਬਿਨਾ ਕੋਈ ਕਸ਼ਟ ਪਹੁੰਚਾਏ ਵਾਪਸ ਜਾਣ ਦਿੱਤਾ? ਭਲਾ ਕਿਉਂ? 25 ਤੂੰ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦਾ ਹੈਂ, ਜੋ ਤੇਰੇ ਨਾਲ ਧੋਖਾ ਕਰਨ ਅਤੇ ਤੂੰ ਕੀ ਕੁਝ ਕਰਦਾ ਹੈਂ, ਇਸ ਸਭ ਦੀ ਸੂਹ ਲੈਣ ਲਈ, ਉਹ ਤੇਰੇ ਕੋਲ ਆਇਆ ਸੀ?

26 ਫ਼ਿਰ ਜਦ ਯੋਆਬ ਦਾਊਦ ਕੋਲੋਂ ਨਿਕਲ ਆਇਆ ਤਾਂ ਉਸ ਨੇ ਅਬਨੇਰ ਦੇ ਮਗਰ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਨੇ ਉਸ ਨੂੰ ਸਿਰਾਹ ਦੇ ਖੂਹ ਕੋਲ ਪਕੜ ਲਿਆ ਅਤੇ ਉੱਥੋਂ ਮੋੜ ਲਿਆਏ। ਪਰ ਦਾਊਦ ਨੂੰ ਇਸ ਦੀ ਖਬਰ ਨਹੀਂ ਸੀ। ਉਹ ਇਸ ਗੱਲ ਤੋਂ ਨਾਵਾਕਿਫ਼ ਸੀ 27 ਜਦੋਂ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਹੌਲੀ ਜਿਹੀ ਇੱਕ ਗੱਲ ਕਰਨ ਲਈ ਉਸ ਨੂੰ ਡਿਓੜੀ ਦੀ ਇੱਕ ਨੁਕਰ ਵਿੱਚ ਇੱਕ ਪਾਸੇ ਵੱਲ ਲੈ ਗਿਆ ਅਤੇ ਉੱਥੇ ਉਸਦੀ ਪੰਜਵੀਂ ਪਸਲੀ ਦੇ ਹੇਠ, ਆਪਣੇ ਭਰਾ ਅਸਾਹੇਲ ਦੇ ਖੂਨ ਦੇ ਬਦਲੇ ਅਜਿਹਾ ਮਾਰਿਆ ਕਿ ਉਹ ਉੱਥੇ ਹੀ ਮਰ ਗਿਆ। ਇਉਂ ਯੋਆਬ ਨੇ ਅਬਨੇਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ

2 ਸਮੂਏਲ 10:3

ਪਰ ਅੰਮੋਨੀਆਂ ਦੇ ਆਗੂਆਂ ਨੇ ਹਾਨੂਨ ਨੂੰ ਆਪਣੇ ਮਾਲਕ ਨੂੰ ਆਖਿਆ, “ਤੁਸੀਂ ਕੀ ਸੋਚਦੇ ਹੋ ਭਲਾ ਦਾਊਦ ਨੇ ਤੁਹਾਡੇ ਪਿਤਾ ਦੀ ਮੌਤ ਦੇ ਸੋਗ ਵਜੋਂ ਮੁਕਾਣੇ ਵਿੱਚ ਆਪਣੇ ਸੇਵਕ ਭੇਜੇ ਹਨ? ਨਹੀਂ! ਸਗੋਂ ਦਾਊਦ ਨੇ ਆਪਣੇ ਨੁਮਾਇੰਦੇ ਇਸ ਦੇਸ਼ ਦਾ ਹਾਲ ਜਾਣ ਕੇ ਭੇਤ ਲੈਣ ਲਈ ਭੇਜੇ ਹਨ ਤਾਂ ਜੋ ਉਸ ਨੂੰ ਇਸ ਬਾਰੇ ਪੂਰਾ ਪਤਾ ਲੱਗ ਜਾਵੇ। ਉਹ ਤੇਰੇ ਵਿਰੁੱਧ ਲੜਾਈ ਕਰਨਾ ਚਾਹੁੰਦੇ ਹਨ।

 

ਅਜ਼ਰਾ 4:6-16

ਉਹ ਯਹੂਦੀਆਂ ਨੂੰ ਇਸ ਕਾਰਜ ਤੋਂ ਰੋਕਣ ਲਈ ਫਾਰਸ ਦੇ ਪਾਤਸ਼ਾਹ ਨੂੰ ਚਿੱਠੀਆਂ ਲਿਖਣ ਦੀ ਹੱਦ ਤੀਕ ਵੀ ਚੱਲੇ ਗਏ। ਅਹਸ਼ਵੇਰੋਸ਼ [a] ਦੇ ਸ਼ਾਸਨਕਾਲ ਵਿੱਚ ਉਸ ਦੇ ਸ਼ਾਸਨਕਾਲ ਦੇ ਸ਼ੁਰੂ ਵਿੱਚ, ਉਨ੍ਹਾਂ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਦੇ ਵਿਰੁੱਧ ਚਿੱਠੀਆਂ ਲਿਖੀਆਂ

ਉਪਰੰਤ ਅਰਤਹਸ਼ਸ਼ਤਾ ਦੇ ਦਿਨਾਂ ਵਿੱਚ ਬਿਸ਼ਲਾਮ, ਮਿਬਰਦਾਬ, ਟਾਬਏਲ ਤੇ ਉਸ ਦੇ ਬਾਕੀ ਸਾਥੀਆਂ ਨੇ ਅਰਤਹਸ਼ਸ਼ਤਾ ਨੂੰ ਲਿਖਿਆ। ਇਹ ਚਿੱਠੀ ਅਰਾਮੀ ਲਿਖਾਈ ਵਿੱਚ ਲਿਖੀ ਗਈ ਸੀ ਅਤੇ ਅਰਾਮੀ ਵਿੱਚ ਅਨੁਵਾਦ ਕੀਤੀ ਹੋਈ ਸੀ
ਰਹੂਮ ਰਾਜ ਮੰਤਰੀ ਅਤੇ ਸ਼ਿਮਸਈ ਸੱਕੱਤਰ ਨੇ ਯਰੂਸ਼ਲਮ ਦੇ ਲੋਕਾਂ ਦੇ ਵਿਰੁੱਧ ਚਿੱਠੀ ਲਿਖੀ। ਇਹ ਚਿੱਠੀ ਉਨ੍ਹਾਂ ਅਰਤਹਸ਼ਸ਼ਤਾ ਪਾਤਸ਼ਾਹ ਨੂੰ ਲਿਖੀ ਜੋ ਇਉਂ ਸੀ:
ਕਮਾਨ ਅਧਿਕਾਰੀ ਰਹੂਮ ਅਤੇ ਸ਼ਿਮਸਈ ਸੱਕੱਤਰ ਤੇ ਉਨ੍ਹਾਂ ਦੇ ਬਾਕੀ ਸਾਥੀਆਂ, ਨਿਆਂਕਾਰਾਂ ਅਤੇ ਟਰਪਲਾਈ, ਫਰਸ, ਅਰਕ, ਦੇ ਮਹੱਤਵਪੂਰਣ ਅਧਿਕਾਰੀਆਂ ਅਤੇ ਸੂਸਾ ਦੇ ਏਲਮਾਈ ਲੋਕਾਂ ਵੱਲੋਂ10 ਅਤੇ ਬਾਕੀ ਦੇ ਉਨ੍ਹਾਂ ਸਾਰੇ ਲੋਕਾਂ ਵੱਲੋਂ ਜਿਨ੍ਹਾਂ ਨੂੰ ਮਹਾਨ ਅਤੇ ਸ਼ਰੀਫ਼ ਆਸਨਪਰ ਦੁਆਰਾ ਸਾਮਰਿਯਾ ਸ਼ਹਿਰ ਦੇ ਪਾਰ ਅਤੇ ਦਰਿਆ ਦੇ ਦੂਸਰੇ ਪਾਸੇ ਤੇ ਹੋਰਨਾਂ ਥਾਵਾਂ ਤੇ, ਜੋ ਕਿ ਫ਼ਰਾਤ ਦਰਿਆ ਦੇ ਪੱਛਮ ਵਾਲੇ ਪਾਸੇ ਤੇ ਹੈ ਲਿਜਾਇਆ ਗਿਆ ਸੀ
11 ਇਹ ਉਸ ਖਤ ਦੀ ਨਕਲ ਹੈ ਜੋ ਉਨ੍ਹਾਂ ਨੇ ਉਸ ਨੂੰ ਭੇਜੀ
ਪਾਤਸ਼ਾਹ ਅਰਤਹਸ਼ਸ਼ਤਾ ਨੂੰ, ਤੁਹਾਡੇ ਸੇਵਕਾਂ ਵੱਲੋਂ, ਜੋ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਵੱਲ ਰਹਿੰਦੇ ਹਨ
12 ਪਾਤਸ਼ਾਹ ਅਰਤਹਸ਼ਸ਼ਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਯਹੂਦੀ ਤੁਸੀਂ ਆਪਣੇ ਵੱਲੋਂ ਭੇਜੇ ਸਨ, ਇੱਥੇ ਪੁੱਜ ਗਏ ਹਨ। ਅਤੇ ਇਹ ਲੋਕ ਇੱਥੇ ਹੁਣ ਇਸ ਨਗਰ ਨੂੰ ਮੁੜ ਤੋਂ ਉਸਾਰਨਾ ਚਾਹੁੰਦੇ ਹਨ। ਉਸ ਸ਼ਹਿਰ ਦੇ ਲੋਕਾਂ ਨੇ ਹਮੇਸ਼ਾ ਦੂਜੇ ਪਾਤਸ਼ਾਹਾਂ ਦਾ ਵਿਰੋਧ ਕੀਤਾ ਹੈ। ਉਸ ਸ਼ਹਿਰ ਦੇ ਲੋਕ ਬਦ ਹਨ। ਅਤੇ ਹੁਣ ਉਨ੍ਹਾਂ ਨੇ ਨੀਹਾਂ ਪਾ ਦਿੱਤੀਆਂ ਹਨ ਅਤੇ ਕੰਧਾਂ ਉਸਾਰ ਰਹੇ ਹਨ
13 ਅਤੇ ਪਾਤਸ਼ਾਹ, ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਸ਼ਹਿਰ ਦੁਬਾਰਾ ਉਸਾਰਿਆ ਗਿਆ ਅਤੇ ਇਸ ਦੀਆਂ ਕੰਧਾ ਪੂਰੀਆਂ ਕੀਤੀਆਂ ਗਈਆਂ ਤਾਂ ਇੱਥੋਂ ਦੇ ਲੋਕ ਆਪਣੇ ਕਰ, ਦਾਨ ਅਤੇ ਫ਼ਰਜ਼ੀ ਕਰ ਦੇਣੇ ਬੰਦ ਕਰ ਦੇਣਗੇ ਅਤੇ ਪਾਤਸ਼ਾਹ ਇਹ ਸਾਰੀ ਆਮਦਨੀ ਗੁਆ ਲਵੇਗਾ
14 ਅਸੀਂ ਪਾਤਸ਼ਾਹ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ ਹੋਇਆ ਹੈ ਅਤੇ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਅਜਿਹਾ ਕੁਝ ਵੀ ਹੋਵੇ। ਇਸ ਲਈ ਅਸੀਂ ਇਹ ਚਿੱਠੀ ਪਾਤਸ਼ਾਹ ਨੂੰ ਸੂਚਨਾ ਦੇਣ ਲਈ ਭੇਜ ਰਹੇ ਹਾਂ
15 ਪਾਤਸ਼ਾਹ ਅਰਤਹਸ਼ਸ਼ਤਾ, ਅਸੀਂ ਤੈਨੂੰ ਇਹ ਸਲਾਹ ਦਿੰਦੇ ਹਾਂ ਕਿ ਤੂੰ ਆਪਣੇ ਤੋਂ ਪਹਿਲਾਂ ਦੇ ਪਾਤਸ਼ਾਹਾਂ ਦੀਆਂ ਲਿਖਤਾਂ ਨੂੰ ਖੋਜ ਤਾਂ ਉਨ੍ਹਾਂ ਲਿਖਤਾਂ ਵਿੱਚ ਤੂੰ ਵੇਖੇਂਗਾ ਕਿ ਯਰੂਸ਼ਲਮ ਨੇ ਹਮੇਸ਼ਾ ਦੂਜੇ ਪਾਤਸ਼ਾਹਾਂ ਦਾ ਵਿਰੋਧ ਕੀਤਾ ਹੈ ਉਨ੍ਹਾਂ ਨੇ ਹਮੇਸ਼ਾ ਦੂਸਰੇ ਰਾਜਿਆਂ ਅਤੇ ਰਾਜਾਂ ਲਈ ਮੁਸੀਬਤ ਪਾਈ ਹੈ। ਪ੍ਰਾਚੀਨ ਸਮਿਆਂ ਤੋਂ ਉੱਥੇ ਦੰਗੇ ਫ਼ਸਾਦ ਹੁੰਦੇ ਰਹੇ ਹਨ। ਇਹ ਕਾਰਣ ਹੈ ਕਿ ਯਰੂਸ਼ਲਮ ਨੂੰ ਉਜਾੜ ਦਿੱਤਾ ਗਿਆ ਸੀ
16 ਹੇ ਪਾਤਸ਼ਾਹ! ਅਸੀਂ ਤੁਹਾਨੂੰ ਇਹ ਵੀ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਜੇਕਰ ਇਸ ਨਗਰ ਨੂੰ ਅਤੇ ਇਸਦੀਆਂ ਕੰਧਾ ਨੂੰ ਮੁੜ ਬਣਾਇਆ ਗਿਆ ਤਾਂ ਤੁਸੀਂ ਦਰਿਆਓ ਪਾਰ ਦੇ ਪੱਛਮੀ ਹਿੱਸੇ ਤੋਂ ਆਪਣਾ ਕਬਜ਼ਾ ਤੇ ਹਕੂਮਤ ਗੁਆ ਬੈਠੋਗੇ

ਨਹਮਯਾਹ 6:6-8

ਉਸ ਚਿੱਠੀ ਵਿੱਚ ਇਉਂ ਲਿਖਿਆ ਹੋਇਆ ਸੀ:

ਸਾਰੇ ਪਾਸੇ ਇਹ ਅਫਵਾਹ ਫੈਲੀ ਹੋਈ ਹੈ ਤੇ ਲੋਕੀ ਇਸ ਬਾਰੇ ਆਖ ਰਹੇ ਹਨ ਅਤੇ ਰਾਸ਼ਮ ਵੀ ਇਸ ਤਰ੍ਹਾਂ ਹੀ ਆਖਦਾ ਹੈ ਕਿ ਇਹ ਸੱਚ ਹੈ। ਲੋਕ ਇਹ ਕਹਿ ਰਹੇ ਹਨ ਕਿ ਤੂੰ ਅਤੇ ਯਹੂਦੀ ਮਿਲ ਕੇ ਪਾਤਸ਼ਾਹ ਦੇ ਵਿਰੁੱਧ ਸਾਜ਼ਿਸ਼ ਬਣਾ ਰਹੇ ਹੋ ਅਤੇ ਇਸੇ ਕਾਰਣ ਤੁਸੀਂ ਯਰੂਸ਼ਲਮ ਦੀ ਕੰਧ ਨੂੰ ਮੁੜ ਉਸਾਰ ਰਹੇ ਹੋ। ਲੋਕ ਤਾਂ ਇਹ ਵੀ ਆਖ ਰਹੇ ਹਨ ਕਿ ਯਹੂਦੀਆਂ ਦਾ ਨਵਾਂ ਪਾਤਸ਼ਾਹ ਵੀ ਤੂੰ ਹੀ ਹੋਵੇਂਗਾ। ਅਤੇ ਇਹ ਵੀ ਅਫਵਾਹ ਫੈਲੀ ਹੋਈ ਹੈ ਕਿ ਤੂੰ ਨਬੀਆਂ ਨੂੰ ਵੀ ਚੁਣਿਆ ਹੈ ਜਿਹੜੇ ਕਿ ਤੇਰੇ ਲਈ ਇਹ ਪ੍ਰਚਾਰ ਕਰਨ, ‘ਯਹੂਦਾਹ ਵਿੱਚ ਪਾਤਸ਼ਾਹ ਹੈ।
ਸੋ ਹੁਣ ਨਹਮਯਾਹ ਮੈਂ ਤੈਨੂੰ ਖਬਰਦਾਰ ਕਰਦਾ ਹਾਂ ਕਿ ਇਸ ਸਭ ਕਾਸੇ ਬਾਰੇ ਪਾਤਸ਼ਾਹ ਅਤਰਹਸ਼ਸ਼ਤਾ ਨੂੰ ਦੱਸਿਆ ਜਾਵੇਗਾ। ਇਸ ਲਈ ਤੂੰ ਹੁਣ ਅਤੇ ਆਪਾਂ ਇਸ ਮਸਲੇ ਬਾਰੇ ਇਕੱਠਿਆਂ ਬੈਠ ਕੇ ਵਿੱਚਾਰ ਕਰੀਏ
ਤਾਂ ਮੈਂ ਸਨਬੱਲਟ ਨੂੰ ਇਹ ਵਾਪਸੀ ਜਵਾਬ ਭੇਜਿਆ, “ਜੋ ਤੂੰ ਆਖ ਰਿਹਾਂ ਉਹ ਨਹੀਂ ਜੋ ਵਾਪਰ ਰਿਹਾ। ਤੂੰ ਇਹ ਆਪਣੇ ਖੁਦ ਦੇ ਦਿਮਾਗ਼ ਵਿੱਚ ਬਣਾਇਆ।

ਯਿਰਮਿਯਾਹ 26:8

ਯਿਰਮਿਯਾਹ ਨੇ ਉਹ ਹਰ ਗੱਲ ਲੋਕਾਂ ਨੂੰ ਆਖਕੇ ਮੁਕਾਈ ਜਿਸ ਬਾਰੇ ਯਹੋਵਾਹ ਨੇ ਉਸ ਨੂੰ ਲੋਕਾਂ ਨੂੰ ਆਖਣ ਦਾ ਸੰਦੇਸ਼ ਦਿੱਤਾ ਸੀ। ਤਾਂ ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਫ਼ੜ ਲਿਆ। ਉਨ੍ਹਾਂ ਨੇ ਆਖਿਆ, “ਇਹ ਗੱਲਾਂ ਆਖਣ ਲਈ ਤੈਨੂੰ ਮੌਤ ਮਿਲੇਗੀ!

ਯਿਰਮਿਯਾਹ 37:13

13 ਪਰ ਜਦੋਂ ਯਿਰਮਿਯਾਹ ਯਰੂਸ਼ਲਮ ਦੇ ਬਿਨਯਾਮੀਨ ਦਰਵਾਜ਼ੇ ਤੇ ਅਪੜਿਆ ਤਾਂ ਗਾਰਦ ਦੇ ਕਪਤਾਨ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕਪਤਾਨ ਦਾ ਨਾਮ ਯਿਰੀਯਾਹ ਸੀ। ਯਿਰੀਯਾਹ ਸ਼ਲਮਯਾਹ ਦਾ ਪੁੱਤਰ ਸੀ। ਸ਼ਲਮਯਾਹ ਹਨਨਯਾਹ ਦਾ ਪੁੱਤਰ ਸੀ। ਇਸ ਲਈ ਕਪਤਾਨ ਯਿਰੀਯਾਹ ਨੇ ਯਿਰਮਿਯਾਹ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਆਖਿਆ, “ਯਿਰਮਿਯਾਹ ਤੂੰ ਸਾਨੂੰ ਛੱਡ ਕੇ ਬਾਬਲ ਵਾਲਿਆਂ ਨਾਲ ਰਲਣ ਲਈ ਜਾ ਰਿਹਾ ਹੈਂ।

 

ਯਿਰਮਿਯਾਹ 43:2

ਹੋਸ਼ਅਯਾਹ ਦਾ ਪੁੱਤਰ ਅਜ਼ਰਯਾਹ, ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਕੁਝ ਹੋਰ ਲੋਕ ਬੜੇ ਗੁਮਾਨੀ ਅਤੇ ਜ਼ਿੱਦੀ ਸਨ। ਉਹ ਲੋਕ ਯਿਰਮਿਯਾਹ ਨਾਲ ਬਹੁਤ ਗੁੱਸੇ ਹੋ ਗਏ। ਉਨ੍ਹਾਂ ਲੋਕਾਂ ਨੇ ਯਿਰਮਿਯਾਹ ਨੂੰ ਆਖਿਆ, “ਯਿਰਮਿਯਾਹ, ਤੂੰ ਝੂਠ ਬੋਲ ਰਿਹਾ ਹੈਂ। ਯਹੋਵਾਹ ਸਾਡੇ ਪਰਮੇਸ਼ੁਰ ਨੇ ਇਹ ਗੱਲਾਂ ਆਖਣ ਲਈ ਨਹੀਂ ਭੇਜਿਆ, ‘ਤੁਹਾਨੂੰ ਲੋਕਾਂ ਨੂੰ ਮਿਸਰ ਵਿੱਚ ਜਾਕੇ ਬਿਲਕੁਲ ਨਹੀਂ ਰਹਿਣਾ ਚਾਹੀਦਾ।

 

ਆਮੋਸ 7:10

10 ਤਦ ਬੈਤ-ੇਲ ਦੇ ਜਾਜਕ ਅਮਸਯਾਹ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਇਹ ਸੁਨੇਹਾ ਭੇਜਿਆ, “ਆਮੋਸ ਤੇਰੇ ਵਿਰੁੱਧ ਮਤਾ ਪਕਾ ਰਿਹਾ ਹੈ ਅਤੇ ਉਹ ਇਸਰਾਏਲ ਦੀ ਪਰਜਾ ਨੂੰ ਤੇਰੇ ਵਿਰੁੱਧ ਭੜਕਾਅ ਰਿਹਾ ਹੈ। ਦੇਸ ਉਸ ਦੀਆਂ ਸਾਰੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰ ਸੱਕਦਾ

 

ਮੱਤੀ 1:19

19 ਮਰਿਯਮ ਦਾ ਪਤੀ ਯੂਸੁਫ਼ ਇੱਕ ਚੰਗਾ ਮਨੁੱਖ ਸੀ। ਉਹ ਇਹ ਨਹੀਂ ਚਾਹੁੰਦਾ ਸੀ ਕਿ ਉਹ ਮਰਿਯਮ ਨੂੰ ਲੋਕਾਂ ਸਾਹਮਣੇ ਕਲੰਕਨ ਪਰਗਟ ਕਰੇ। ਤਾਂ ਉਸ ਨੇ ਉਸ ਨੂੰ ਚੁੱਪ-ਚਾਪ ਛੱਡ ਦੇਣ ਦੀ ਸੋਚੀ

 

ਮੱਤੀ 9:34

34 ਪਰ ਫ਼ਰੀਸੀਆਂ ਨੇ ਕਿਹਾ, “ਉਹ ਤਾਂ ਭੂਤਾਂ ਦੇ ਆਗੂ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।

 

ਮੱਤੀ 10:25

25 ਇੰਨਾ ਹੀ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ। ਜੇਕਰ ਘਰ ਦੇਮਾਲਕ ਨੂੰ ਬਆਲ-ਜ਼ਬੂਲ’ (ਸ਼ੈਤਾਨ) ਆਖਿਆ ਜਾਂਦਾ, ਤਾਂ ਘਰ ਦੇ ਬਾਕੀ ਲੋਕਾਂ ਨੂੰ ਇਸਤੋਂ ਵੀ ਬੱਦਤਰ ਨਾਂ ਨਾਲ ਸੱਦਿਆ ਜਾਵੇਗਾ

 

ਮੱਤੀ 12:2-14

ਫ਼ਰੀਸੀਆਂ ਨੇ ਇਹ ਵੇਖਿਆ ਅਤੇ ਉਸ ਨੂੰ ਆਖਿਆ, “ਵੇਖ! ਤੇਰੇ ਚੇਲੇ ਉਹ ਕਰ ਰਹੇ ਹਨ ਜੋ ਸਬਤ ਦੇ ਦਿਨ ਦੀ ਸ਼ਰ੍ਹਾ ਦੇ ਵਿਰੁੱਧ ਹੈ।

ਯਿਸੂ ਨੇ ਉਨ੍ਹਾਂ ਨੂੰ ਕਿਹਾ, “ਭਲਾ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦੋਂ ਉਹ ਅਤੇ ਉਸ ਦੇ ਸਾਥੀ ਭੁੱਖੇ ਸਨ? ਦਾਊਦ ਪਰਮੇਸ਼ੁਰ ਦੇ ਘਰ ਗਿਆ, ਉਸ ਨੇ ਅਤੇ ਉਸ ਦੇ ਸਾਥੀਆਂ ਨੇ ਉੱਥੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ, ਜਿਹੜੀਆਂ ਕਿ ਦਾਊਦ ਅਤੇ ਉਸ ਦੇ ਸਾਥੀਆਂ ਲਈ ਖਾਣੀਆਂ ਯੋਗ ਨਹੀਂ ਸਨ। ਸਿਰਫ਼ ਜਾਜਕਾਂ ਨੂੰ ਹੀ ਇਨ੍ਹਾਂ ਨੂੰ ਖਾਣ ਦੀ ਇਜਾਜ਼ਤ ਸੀ? ਕੀ ਤੁਸੀਂ ਤੁਰੇਤ ਵਿੱਚ ਇਹ ਨਹੀਂ ਪੜ੍ਹਿਆ ਕਿ ਹਰ ਸਬਤ ਦੇ ਦਿਨ ਮੰਦਰ ਵਿੱਚ ਜਾਜਕ ਹੀ ਸਬਤ ਦੇ ਦਿਨ ਦੀ ਸ਼ਰ੍ਹਾ ਨੂੰ ਤੋੜਦੇ ਹਨ, ਅਤੇ ਹਾਲੇ ਵੀ ਉਹ ਦੋਸ਼ੀ ਨਹੀਂ ਹਨ? ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਅਜਿਹਾ ਵੀ ਹੈ, ਜੋ ਮੰਦਰ ਨਾਲੋਂ ਵੀ ਮਹਾਨ ਹੈ ਪਵਿੱਤਰ ਪੁਸਤਕ ਵਿੱਚ ਕਿਹਾ ਗਿਆ ਹੈ, ‘ਮੈਂ ਜੀਵ ਬਲੀਦਾਨ ਨਹੀਂ ਚਾਹੁੰਦਾ ਸਗੋਂ ਮੈਂ ਦਯਾ ਚਾਹੁੰਦਾ ਹਾਂ।ਜੇਕਰ ਤੁਸੀਂ ਇਸਦਾ ਅਰਥ ਜਾਣਦੇ ਹੁੰਦੇ ਤਾਂ ਤੁਸੀਂ ਉਨ੍ਹਾਂ ਲੋਕਾਂ ਦਾ ਨਿਰਨਾ ਨਾ ਕਰਦੇ ਜਿਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ
ਕਿਉਂ ਜੋ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।

ਯਿਸੂ ਦਾ ਟੁੰਡੇ ਦੇ ਹੱਥ ਨੂੰ ਠੀਕ ਕਰਨਾ

ਯਿਸੂ ਉਸ ਜਗ੍ਹਾ ਤੋਂ ਤੁਰਕੇ ਉੱਥੋਂ ਦੇ ਪ੍ਰਾਰਥਨਾ ਸਥਾਨ ਤੇ ਗਿਆ। 10 ਉੱਥੇ ਇੱਕ ਮਨੁੱਖ ਸੀ ਜਿਸਦਾ ਹੱਥ ਸੁਕਿਆ ਹੋਇਆ ਸੀ। ਉੱਥੇ ਕੁਝ ਯਹੂਦੀਆਂ ਨੇ ਯਿਸੂ ਦੇ ਜੁੰਮੇ ਇੱਕ ਦੋਸ਼ ਲਾਉਣ ਲਈ ਇਹ ਕਹਿਕੇ ਉਸ ਨੂੰ ਪੁੱਛਿਆ ਕਿ, “ਕੀ ਸਬਤ ਦੇ ਦਿਨ ਕਿਸੇ ਨੂੰ ਚੰਗਾ ਕਰਨਾ ਸ਼ਰ੍ਹਾ ਅਨੁਸਾਰ ਹੈ?
11 ਯਿਸੂ ਨੇ ਜਵਾਬ ਦਿੱਤਾ, “ਜੇਕਰ ਤੁਹਾਡੇ ਵਿੱਚੋਂ ਕਿਸੇ ਕੋਲ ਇੱਕ ਭੇਡ ਹੋਵੇ ਅਤੇ ਜੇ ਸਬਤ ਦੇ ਦਿਨ ਉਹ ਟੇਏ ਵਿੱਚ ਡਿੱਗ ਪਵੇ, ਤਾਂ ਕੀ ਤੁਸੀਂ ਉਸ ਨੂੰ ਟੋਏ ਵਿੱਚੋਂ ਨਹੀਂ ਕੱਢੋਂਗੇ? 12 ਨਿਸ਼ਚੇ ਹੀ, ਆਦਮੀ ਭੇਡ ਨਾਲੋਂ ਕਿਤੇ ਵੱਧ ਮੁੱਲਵਾਨ ਹੈ। ਇਸ ਲਈ ਸਬਤ ਦੇ ਦਿਨ ਚੰਗਾ ਕਰਨਾ ਸ਼ਰ੍ਹਾ ਅਨੁਸਾਰ ਹੈ।
13 ਤਦ ਯਿਸੂ ਨੇ ਉਸ ਟੁੰਡੇ ਮਨੁੱਖ ਨੂੰ ਕਿਹਾ, “ਮੈਨੂੰ ਆਪਣਾ ਹੱਥ ਵੇਖਣਦੇ?” ਜਦ ਮਨੁੱਖ ਨੇ ਆਪਣਾ ਹੱਥ ਯਿਸੂ ਅੱਗੇ ਕੀਤਾ ਤਾਂ ਉਹ ਦੂਜੇ ਹੱਥ ਵਰਗਾ ਹੀ ਚੰਗਾ ਹੋ ਗਿਆ 14 ਪਰ ਫ਼ਰੀਸੀ ਪ੍ਰਾਰਥਨਾ ਸਥਾਨ ਤੋਂ ਵਿਦਾ ਹੋ ਗਏ ਅਤੇ ਉਨ੍ਹਾਂ ਨੇ ਯਿਸੂ ਨੂੰ ਮਾਰਨ ਦੀਆਂ ਵਿਉਂਤਾਂ ਬਣਾਈਆਂ

 

ਮੱਤੀ 26:59-61

59 ਪ੍ਰਧਾਨ ਜਾਜਕ ਅਤੇ ਯਹੂਦੀਆਂ ਦੀ ਪੂਰੀ ਸਭਾ ਯਿਸੂ ਦੇ ਖਿਲਾਫ਼ ਝੂਠੇ ਗਵਾਹ ਲੱਭ ਰਹੀ ਸੀ। ਤਾਂ ਜੋ ਉਹ ਉਸ ਨੂੰ ਮਰਵਾ ਸੱਕਣ। ਉਹ ਅਜਿਹੇ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਯਿਸੂ ਦੇ ਵਿਰੁੱਧ ਕੁਝ ਕਹਿਣ 60 ਬਹੁਤ ਸਾਰੇ ਲੋਕ ਸਾਹਮਣੇ ਆਏ ਜਿਨ੍ਹਾਂ ਨੇ ਯਿਸੂ ਬਾਰੇ ਝੂਠੀਆਂ ਗੱਲਾਂ ਆਖੀਆਂ। ਪਰ ਉਹ ਅਜਿਹੀ ਕੋਈ ਵੀ ਗਵਾਹੀ ਨਾ ਲੱਭ ਸੱਕੇ। ਫ਼ੇਰ ਦੋ ਲੋਕ ਬਾਹਰ ਆਏ ਅਤੇ ਉਨ੍ਹਾਂ ਆਖਿਆ, 61 ਇਸ ਆਦਮੀ ਨੇ ਆਖਿਆ, ‘ਮੈਂ ਪਰਮੇਸ਼ੁਰ ਦਾ ਮੰਦਰ ਢਾਹ ਕੇ ਤਿੰਨ ਦਿਨਾਂ ਵਿੱਚ ਫ਼ੇਰ ਬਣਾ ਸੱਕਦਾ ਹਾਂ।

 

ਮਰਕੁਸ 3:22

22 ਅਤੇ ਯਰੂਸ਼ਲਮ ਤੋਂ ਆਏ ਨੇਮ ਦੇ ਉਪਦੇਸ਼ਕਾਂ ਨੇ ਵੀ ਆਖਿਆ, “ਯਿਸੂ ਨੂੰ ਬਆਲ-ਜਬੂਲ ਚਿੰਬੜਿਆ ਹੋਇਆ ਹੈ! ਇਸ ਲਈ ਉਹ ਭੂਤਾਂ ਦੇ ਸਰਦਾਰ ਦੀ ਸ਼ਕਤੀ ਨਾਲ ਲੋਕਾਂ ਵਿੱਚੋਂ ਭੂਤਾਂ ਨੂੰ ਬਾਹਰ ਕੱਢਦਾ ਹੈ।

 

ਮਰਕੁਸ 14:53-65

53 ਜਿਨ੍ਹਾਂ ਲੋਕਾਂ ਨੇ ਉਸ ਨੂੰ ਗਿਰਫ਼ਤਾਰ ਕੀਤਾ ਸੀ ਉਹ ਉਸ ਨੂੰ ਸਰਦਾਰ ਜਾਜਕ ਦੇ ਘਰ ਲੈ ਗਏ ਜਿੱਥੇ ਕਿ ਸਾਰੇ ਪ੍ਰਧਾਨ ਜਾਜਕ, ਬਜ਼ੁਰਗ ਯਹੂਦੀ ਆਗੂ ਅਤੇ ਨੇਮ ਦੇ ਉਪਦੇਸ਼ਕ ਇਕੱਠੇ ਹੋਏ ਸਨ54 ਪਤਰਸ ਕੁਝ ਵਿੱਥ ਤੇ ਉਸ ਦੇ ਪਿੱਛੇ-ਪਿੱਛੇ ਰਿਹਾ ਪਰ ਉਸ ਦੇ ਨੇੜੇ ਨਾ ਗਿਆ। ਉਹ ਸਰਦਾਰ ਜਾਜਕ ਦੇ ਘਰ ਦੇ ਵਿਹੜੇ ਅੰਦਰ ਚੱਲਿਆ ਗਿਆ। ਅਤੇ ਉਹ ਸਿਪਾਹੀਆਂ ਨਾਲ ਬੈਠਕੇ ਅੱਗ ਨਾਲ ਆਪਣੇ-ਆਪ ਨੂੰ ਸੇਕਣ ਲੱਗਾ
55 ਪ੍ਰਧਾਨ ਜਾਜਕ ਅਤੇ ਸਾਰੀ ਯਹੂਦੀ ਸਭਾ ਨੇ ਯਿਸੂ ਦੇ ਵਿਰੁੱਧ ਕੋਈ ਪ੍ਰਮਾਣ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਉਸ ਨੂੰ ਮਾਰ ਸੱਕਣ, ਪਰ ਉਹ ਅਜਿਹਾ ਨਾ ਕਰ ਸੱਕੇ 56 ਬੜੇ ਲੋਕ ਉਸ ਦੇ ਖਿਲਾਫ਼ ਝੂਠੀਆਂ ਗੱਲਾਂ ਆਖਣ ਲੱਗੇ ਪਰ ਕਿਸੇ ਦੀ ਗਵਾਹੀ ਦੂਜੇ ਨਾਲ ਨਹੀਂ ਸੀ ਮਿਲਦੀ
57 ਫ਼ਿਰ ਕਈ ਲੋਕਾਂ ਨੇ ਉੱਠ ਕੇ ਉਸ ਦੇ ਵਿਰੁੱਧ ਇਹ ਕਹਿ ਕੇ ਝੂਠੀ ਗਵਾਹੀ ਦਿੱਤੀ ਕਿ, 58 ਅਸੀਂ ਇਸ ਆਦਮੀ ਨੂੰ ਇਹ ਕਹਿੰਦਿਆਂ ਸੁਣਿਆ, ‘ਮੈਂ ਇਸ ਮੰਦਰ ਨੂੰ, ਜੋ ਹੱਥਾਂ ਨਾਲ ਬਣਾਇਆ ਗਿਆ ਹੈ, ਢਾਹ ਦੇਵਾਂਗਾ ਅਤੇ ਇਸਦੀ ਜਗ੍ਹਾ, ਦੂਜਾ ਤਿੰਨਾਂ ਦਿਨਾਂ ਵਿੱਚ ਨਵਾਂ ਖੜ੍ਹਾ ਕਰ ਦੇਵਾਂਗਾ ਜਿਹੜਾ ਕਿ ਹੱਥਾਂ ਨਾਲ ਨਹੀਂ ਬਣਾਇਆ ਹੋਵੇਗਾ। 59 ਹਾਲੇ ਵੀ ਇਨ੍ਹਾਂ ਲੋਕਾਂ ਦੀ ਗਵਾਹੀ ਇੱਕ ਦੂਜੇ ਨਾਲ ਨਹੀਂ ਮਿਲੀ
60 ਸਰਦਾਰ ਜਾਜਕ ਲੋਕਾਂ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਯਿਸੂ ਨੂੰ ਪੁੱਛਿਆ, “ਇਹ ਲੋਕ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ। ਕੀ ਤੂੰ ਆਪਣੇ-ਆਪ ਨੂੰ ਬਚਾਉਣ ਲਈ ਕੋਈ ਸਫ਼ਾਈ ਦੇਣਾ ਚਾਹੁੰਦਾ ਹੈਂ? ਕੀ ਉਹ ਸੱਚ ਆਖ ਰਹੇ ਹਨ? 61 ਪਰ ਯਿਸੂ ਨੇ ਕੋਈ ਜਵਾਬ ਨਾ ਦਿੱਤਾ ਅਤੇ ਚੁੱਪ ਰਿਹਾ
ਫ਼ੇਰ ਸਰਦਾਰ ਜਾਜਕ ਨੇ ਉਸ ਨੂੰ ਇੱਕ ਹੋਰ ਪ੍ਰਸ਼ਨ ਪੁੱਛਿਆ, “ਕੀ ਤੂੰ ਮਸੀਹ ਹੈ, ਪਰਮ ਪ੍ਰਧਾਨ ਪਰਮੇਸ਼ੁਰ ਦਾ ਪੁੱਤਰ ਹੈਂ?”
62 ਯਿਸੂ ਨੇ ਆਖਿਆ, “ਹਾਂ, ਮੈਂ ਪਰਮੇਸ਼ੁਰ ਦਾ ਪੁੱਤਰ ਹਾਂ ਅਤੇ ਭਵਿੱਖ ਵਿੱਚ ਤੁਸੀਂ ਮਨੁੱਖ ਦੇ ਪੁੱਤਰ ਨੂੰ ਅੱਤ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਅਤੇ ਸੁਰਗ ਦੇ ਬੱਦਲਾਂ ਵਿੱਚ ਆਉਂਦਾ ਵੇਖੋਂਗੇ।
63 ਜਦੋਂ ਸਰਦਾਰ ਜਾਜਕ ਨੇ ਇਹ ਸੁਣਿਆ, ਤਾਂ ਉਸ ਨੂੰ ਬੜਾ ਕਰੋਧ ਆਇਆ। ਗੁੱਸੇ ਨਾਲ ਉਸ ਨੇ ਆਪਣੇ ਕੱਪੜੇ ਪਾੜਕੇ ਆਖਿਆ, “ਹੁਣ ਸਾਨੂੰ ਕਿਸੇ ਹੋਰ ਗਵਾਹ ਦੀ ਲੋੜ ਨਹੀਂ 64 ਜੋ ਸਾਰੀਆਂ ਗੱਲਾਂ ਉਸ ਨੇ ਪਰਮੇਸ਼ੁਰ ਦੇ ਖਿਲਾਫ਼ ਆਖੀਆਂ ਹਨ ਤੁਸੀਂ ਸਭ ਨੇ ਸੁਣੀਆਂ। ਤੁਸੀਂ ਕੀ ਸੋਚਦੇ ਹੋ?
ਸਭ ਲੋਕਾਂ ਨੇ ਕਿਹਾ ਕਿ ਯਿਸੂ ਦੋਸ਼ੀ ਹੈ ਅਤੇ ਉਸ ਨੂੰ ਮੌਤ ਦਾ ਦੰਡ ਮਿਲਣਾ ਚਾਹਿਦਾ ਹੈ। 65 ਕੁਝ ਲੋਕਾਂ ਨੇ ਉਸ ਉੱਪਰ ਥੁਕਿਆ ਅਤੇ ਕੁਝ ਨੇ ਉਸ ਦੇ ਚਿਹਰੇ ਨੂੰ ਢੱਕ ਕੇ ਉਸ ਨੂੰ ਮੁੱਕੇ ਮਾਰੇ ਅਤੇ ਕਿਹਾ, “ਸਾਨੂੰ ਵਿਖਾ ਕਿ ਤੂੰ ਨਬੀ ਹੈ!” ਫ਼ਿਰ ਸਿਪਾਹੀ ਉਸ ਨੂੰ ਦੂਰ ਲੈ ਗਏ ਅਤੇ ਉਸ ਨੂੰ ਕੁੱਟਿਆ

ਲੂਕਾ 23:2

ਉਨ੍ਹਾਂ ਨੇ ਯਿਸੂ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਪਿਲਾਤੁਸ ਨੂੰ ਆਖਿਆ, “ਅਸੀਂ ਇਸ ਆਦਮੀ ਨੂੰ ਉਦੋਂ ਗਿਰਫ਼ਤਾਰ ਕੀਤਾ ਜਦੋਂ ਇਹ ਸਾਡੇ ਲੋਕਾਂ ਦੀਆਂ ਸੋਚਾਂ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਉਪਦੇਸ਼ ਦਿੰਦਾ ਹੈ ਕਿ ਸਾਨੂੰ ਕੈਸਰ ਨੂੰ ਮਸੂਲ ਅਦਾ ਨਹੀਂ ਕਰਨਾ ਚਾਹੀਦਾ। ਉਹ ਆਪਣੇ ਆਪ ਨੂੰ ਮਸੀਹਪਾਤਸ਼ਾਹਹੋਣ ਦਾ ਦਾਵਾ ਕਰਦਾ ਹੈ।

 

ਯੂਹੰਨਾ 18:30

30 ਯਹੂਦੀਆਂ ਨੇ ਕਿਹਾ, “ਇਹ ਇੱਕ ਬੁਰਾ ਆਦਮੀ ਹੈ, ਇਸ ਲਈ ਅਸੀਂ ਇਸ ਨੂੰ ਤੇਰੇ ਕੋਲ ਲੈ ਕੇ ਆਏ ਹਾਂ।

 

ਰਸੂਲਾਂ ਦੇ ਕਰਤੱਬ 6:11

11 ਇਸ ਲਈ ਯਹੂਦੀਆਂ ਨੇ ਇਹ ਆਖਣ ਲਈ ਕੁਝ ਬੰਦੇ ਭਾੜੇ ਤੇ ਲੈ ਲਏ, “ਅਸੀਂ ਇਸਤੀਫ਼ਾਨ ਨੂੰ ਮੂਸਾ ਅਤੇ ਪਰਮੇਸ਼ੁਰ ਦੇ ਵਿਰੁੱਧ ਬੋਲਦੇ ਸੁਣਿਆ ਹੈ।

 

ਰਸੂਲਾਂ ਦੇ ਕਰਤੱਬ 17:7

ਯਾਸੋਨ ਨੇ ਉਨ੍ਹਾਂ ਨੂੰ ਆਪਣੇ ਘਰ ਲੁਕਾਅ ਰੱਖਿਆ ਹੈ ਅਤੇ ਉਹ ਸਾਰੇ ਉਹ ਗੱਲਾਂ ਕਰਦੇ ਹਨ ਜੋ ਕੈਸਰ ਦੇ ਨੇਮ ਦੇ ਖਿਲਾਫ਼ ਹਨ। ਅਤੇ ਉਹ ਆਖਦੇ ਹਨ ਕਿ ਉੱਥੇ ਯਿਸੂ ਨਾਂ ਦਾ ਇੱਕ ਹੋਰ ਰਾਜਾ ਹੈ।

 

ਰਸੂਲਾਂ ਦੇ ਕਰਤੱਬ 21:28

28 ਅਤੇ ਪੌਲੁਸ ਨੂੰ ਫ਼ੜ ਲਿਆ ਅਤੇ ਉੱਚੀ ਉੱਚੀ ਚੀਕਣ ਲੱਗੇ, “ਹੇ ਇਸਰਾਏਲੀ ਮਰਦੋ। ਇੱਥੇ ਆਓ ਤੇ ਮਦਦ ਕਰੋ। ਇਹ ਉਹ ਮਨੁੱਖ ਹੈ, ਜੋ ਹਰ ਥਾਂ ਸਾਰੇ ਲੋਕਾਂ ਨੂੰ ਸਾਡੇ ਲੋਕਾਂ ਦੇ ਖਿਲਾਫ਼ ਮੂਸਾ ਦੀ ਸ਼ਰ੍ਹਾ ਦੇ ਖਿਲਾਫ਼, ਅਤੇ ਇਸ ਮੰਦਰ ਦੇ ਖਿਲਾਫ਼ ਉਪਦੇਸ਼ ਦੇ ਰਿਹਾ ਹੈ। ਇਹੀ ਨਹੀਂ, ਸਗੋਂ ਉਹ ਕੁਝ ਯੂਨਾਨੀਆਂ ਨੂੰ ਵੀ ਮੰਦਰ ਦੇ ਵਿਹੜੇ ਵਿੱਚ ਲਿਆਇਆ ਅਤੇ ਇਸ ਪਵਿੱਤਰ ਥਾਂ ਨੂੰ ਅਸ਼ੁੱਧ ਕਰ ਦਿੱਤਾ ਹੈ।

 

ਰਸੂਲਾਂ ਦੇ ਕਰਤੱਬ 24:5

ਇਹ ਆਦਮੀ ਮੁਸੀਬਤਾਂ ਖੜ੍ਹੀਆਂ ਕਰਨ ਵਾਲਾ ਹੈ। ਇਹ ਦੁਨੀਆਂ ਭਰ ਵਿੱਚ ਜਿੱਥੇ ਵੀ ਯਹੂਦੀ ਵੱਸਦੇ ਹਨ, ਜਾਕੇ ਮੁਸੀਬਤਾਂ ਖੜ੍ਹੀਆਂ ਕਰਦਾ ਹੈ। ਇਹ ਨਾਸਰੀਆਂ ਦੇ ਧੜੇ ਦਾ ਆਗੂ ਹੈ




ਉਤਪਤ 39:7-20; ਉਤਪਤ 42:9-14; ਗਿਣਤੀ 16:3; 1 ਸਮੂਏਲ 22:11-16; 2 ਸਮੂਏਲ 3:24-27; 2 ਸਮੂਏਲ 10:3; ਅਜ਼ਰਾ 4:6-16; ਨਹਮਯਾਹ 6:6-8; ਯਿਰਮਿਯਾਹ 26:8; ਯਿਰਮਿਯਾਹ 37:13; ਯਿਰਮਿਯਾਹ 43:2; ਆਮੋਸ 7:10; ਮੱਤੀ 1:19; ਮੱਤੀ 9:34; ਮੱਤੀ 10:25; ਮੱਤੀ 12:2-14; ਮੱਤੀ 26:59-61; ਮਰਕੁਸ 3:22; ਮਰਕੁਸ 14:53-65; ਲੂਕਾ 23:2; ਯੂਹੰਨਾ 18:30; ਰਸੂਲਾਂ ਦੇ ਕਰਤੱਬ 6:11; ਰਸੂਲਾਂ ਦੇ ਕਰਤੱਬ 17:7; ਰਸੂਲਾਂ ਦੇ ਕਰਤੱਬ 21:28; ਰਸੂਲਾਂ ਦੇ ਕਰਤੱਬ 24:5