Tuesday, January 21, 2014

ਕ੍ਰਿਪਾਲੂ ਸ਼ਬਦ

                                 ਬਾਈਬਲ ਦੇ ਕੁਝ ਵਚਨ ਵਿਸ਼ਾ : ਕ੍ਰਿਪਾਲੂ ਸ਼ਬਦ
                                               ਪੰਜਾਬੀ ਮਸੀਹ
ਸੰਦੇਸ਼
 ਕਹਾਉਤਾਂ 16:24
24 ਕ੍ਰਿਪਾਲੂ ਸ਼ਬਦ ਸ਼ਹਿਦ ਵਾਂਗ, ਤੁਹਾਡੇ ਦਿਮਾਗ਼ ਲਈ ਮਿੱਠੇ ਅਤੇ ਤੁਹਾਡੇ ਸਰੀਰ ਲਈ ਤੰਦਰੁਸਤੀ ਹੁੰਦੇ ਹਨ
ਉਤਪਤ 50:21
21 ਇਸ ਲਈ ਭੈਭੀਤ ਨਾ ਹੋਵੋ। ਮੈਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਸਹਾਰਾ ਦਿਆਂਗਾ।ਜੋ ਯੂਸੁਫ਼ ਨੇ ਆਖਿਆ, ਉਸ ਨੇ ਉਸ ਦੇ ਭਰਾਵਾਂ ਨੂੰ ਸੁੱਖ ਦਿੱਤਾ

2 ਇਤਹਾਸ 10:7
ਬਜ਼ੁਰਗ ਆਦਮੀਆਂ ਨੇ ਰਹਬੁਆਮ ਨੂੰ ਕਿਹਾ, “ਜੇਕਰ ਤੂੰ ਉਨ੍ਹਾਂ ਲੋਕਾਂ ਨਾਲ ਹਿੱਤ ਕਰੇਂਗਾ ਅਤੇ ਉਨ੍ਹਾਂ ਨੂੰ ਖੁਸ਼ ਕਰੇਂਗਾ ਤਦ ਉਹ ਹਮੇਸ਼ਾ ਤੇਰੀ ਚਾਕਰੀ ਕਰਦੇ ਰਹਿਣਗੇ।

ਅੱਯੂਬ 4:4
ਤੇਰੇ ਸ਼ਬਦਾਂ ਨੇ ਉਨ੍ਹਾਂ ਲੋਕਾਂ ਦੀ ਸਹਾਇਤਾ ਕੀਤੀ ਜਿਹੜੇ ਡਿੱਗਣ ਹੀ ਵਾਲੇ ਸਨ।
    ਤੂੰ ਬਹੁਤ ਸਾਰੇ ਕਮਜ਼ੋਰ ਹੱਥਾਂ ਨੂੰ ਤਾਕਤ ਦਿੱਤੀ ਹੈ
ਕਹਾਉਤਾਂ 15:1
 ਨਿਮਰਤਾ ਨਾਲ ਦਿੱਤਾ ਗਿਆ ਇੱਕ ਜਵਾਬ ਕ੍ਰੋਧ ਨੂੰ ਘਟਾਉਂਦਾ ਹੈ, ਪਰ ਰੁੱਖੇ ਸ਼ਬਦ ਗੁੱਸੇ ਨੂੰ ਵੱਧਾਅ ਦਿੰਦੇ ਹਨ

ਕਹਾਉਤਾਂ 25:15
15 ਧੀਰਜ ਭਰੀ ਗੱਲਬਾਤ ਕਿਸੇ ਵੀ ਬੰਦੇ ਦੀ ਸੋਚ ਨੂੰ ਬਦਲ ਸੱਕਦੀ ਹੈ, ਕਿਸੇ ਹਾਕਮ ਦੀ ਸੋਚ ਨੂੰ ਵੀ। ਕੋਮਲ ਗੱਲਬਾਤ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ

ਕਹਾਉਤਾਂ 31:26
26 ਉਸ ਦਾ ਮੂੰਹ ਸਿਆਣਪ ਖੁਲ੍ਹਦਾ
    ਉਸ ਦੀ ਜਬਾਨ ਵਿਸ਼ਵਾਸ ਯੋਗ ਹਿਦਾਇਤ ਦਿੰਦੀ ਹੈ
ਯਸਾਯਾਹ 50:4
ਮੇਰੇ ਪ੍ਰਭੂ, ਯਹੋਵਾਹ ਨੇ ਮੈਨੂੰ ਸਿੱਖਿਆ ਦ੍ਦੇਣ ਦੀ ਯੋਗਤਾ ਦਿੱਤੀ ਸੀ। ਇਸ ਲਈ ਮੈਂ ਇਨ੍ਹਾਂ ਉਦਾਸ ਲੋਕਾਂ ਨੂੰ ਸਿੱਖਿਆ ਦਿਂਦ੍ਦਾ ਹਾਂ। ਉਹ ਹਰ ਸਵੇਰ ਮੈਨੂੰ ਜਗਾਉਂਦਾ ਹੈ ਅਤੇ ਮੈਨੂੰ ਇੱਕ ਚੇਲੇ ਵਾਂਗ ਸਿੱਖਿਆ ਦਿਂਦ੍ਦਾ ਹੈ

ਯਿਰਮਿਯਾਹ 52:32
32 ਅਵੀਲ-ਮਰੋਦਕ ਨੇ ਯੇਹੋਇਚਿਨ ਨਾਲ ਖਾਸ ਮਿਹਰਬਾਨੀ ਨਾਲ ਗੱਲ ਕੀਤੀ। ਉਸ ਨੇ ਯੇਹੋਇਚਿਨ ਨੂੰ ਉਨ੍ਹਾਂ ਹੋਰਨਾਂ ਰਾਜਿਆਂ ਨਾਲੋਂ ਵੱਧੇਰੇ ਇੱਜ਼ਤ ਦਾ ਰੁਤਬਾ ਦਿੱਤਾ ਜਿਹੜੇ ਉਸ ਵੇਲੇ ਉਸ ਨਾਲ ਬਾਬਲ ਵਿੱਚ ਸਨ

ਲੂਕਾ 4:22
22 ਸਭ ਲੋਕ ਉਸਦੀ ਉਸਤਤਿ ਕਰ ਰਹੇ ਸਨ। ਉਸ ਦੇ ਮੂਹੋਂ ਕਿਰਪਾ ਦੇ ਸ਼ਬਦ ਸੁਣਕੇ ਸਭ ਲੋਕ ਹੈਰਾਨ ਸਨ। ਉਨ੍ਹਾਂ ਨੇ ਕਿਹਾ, “ਉਹ ਇਹੋ ਜਿਹੀਆਂ ਗੱਲਾਂ, ਕਿਵੇਂ ਬੋਲ ਸੱਕਦਾ ਹੈ? ਕੀ ਭਲਾ ਇਹ ਯੂਸੁਫ਼ ਦਾ ਪੁੱਤਰ ਨਹੀਂ?”

ਕਹਾਉਤਾਂ 10:21
21 ਨੇਕ ਬੰਦੇ ਦੇ ਸ਼ਬਦ ਹੋਰ ਬਹੁਤ ਲੋਕਾਂ ਦਾ ਭਲਾ ਕਰਦੇ ਹਨ। ਪਰ ਮੂਰਖ ਬੰਦਾ ਸੂਝ ਦੀ ਕਮੀ ਕਾਰਣ ਮਰ ਜਾਂਦਾ ਹੈ

ਕਹਾਉਤਾਂ 12:25
25 ਫ਼ਿਕਰ ਆਦਮੀ ਉੱਤੇ ਇੱਕ ਭਾਰੀ ਬੋਝ ਵਾਂਗ ਹੈ, ਪਰ ਚੰਗੇ ਸ਼ਬਦ ਉਸ ਨੂੰ ਖੁਸ਼ ਕਰ ਸੱਕਦੇ ਹਨ

ਕਹਾਉਤਾਂ 15:23
23 ਬੰਦਾ ਉਦੋਂ ਪ੍ਰਸੰਨ ਹੁੰਦਾ ਹੈ ਜਦੋਂ ਉਹ ਚੰਗਾ ਉੱਤਰ ਦਿੰਦਾ ਹੈ ਅਤੇ ਸਹੀ ਸਮੇਂ ਬੋਲਿਆ ਸ਼ਬਦ ਬਹੁਤ ਚੰਗਾ ਹੁੰਦਾ ਹੈ

ਕਹਾਉਤਾਂ 15:4
ਸ਼ਬਦ ਜਿਹੜੇ ਜ਼ਖਮਾਂ ਨੂੰ ਰਾਜੀ ਕਰ ਸੱਕਦੇ ਹਨ ਜੀਵਨ ਦੇ ਰੁੱਖ ਵਾਂਗ ਹੁੰਦੇ ਹਨ, ਪਰ ਘ੍ਰਿਣਾਯੋਗ ਸ਼ਬਦ ਆਦਮੀ ਦੇ ਆਤਮੇ ਨੂੰ ਤਬਾਹ ਕਰ ਦਿੰਦੇ ਹਨ


ਕਹਾਉਤਾਂ 16:24; ਉਤਪਤ 50:21; 2 ਇਤਹਾਸ 10:7; ਅੱਯੂਬ 4:4; ਕਹਾਉਤਾਂ 15:1; ਕਹਾਉਤਾਂ 25:15; ਕਹਾਉਤਾਂ 31:26; ਯਸਾਯਾਹ 50:4; ਯਿਰਮਿਯਾਹ 52:32; ਲੂਕਾ 4:22; ਕਹਾਉਤਾਂ 10:21; ਕਹਾਉਤਾਂ 12:25; ਕਹਾਉਤਾਂ 15:23; ਕਹਾਉਤਾਂ 15:4