Tuesday, January 21, 2014

ਜੂਆ ਖੇਡਣਾ


                                                 ਬਾਈਬਲ ਦੇ ਕੁਝ ਵਚਨ ਵਿਸ਼ਾ : ਜੂਆ ਖੇਡਣਾ
                                                        ਪੰਜਾਬੀ ਮਸੀਹ
ਸੰਦੇਸ਼

1 ਤਿਮੋਥਿਉਸ ਨੂੰ 6:9

ਜੋ ਲੋਕ ਅਮੀਰ ਬਣਨਾ ਚਾਹੁੰਦੇ ਹਨ ਉਹ ਪਰਤਾਵੇ ਵਿੱਚ ਪੈ ਜਾਂਦੇ ਹਨ। ਉਹ ਫ਼ਸ ਜਾਂਦੇ ਹਨ ਅਤੇ ਨਿਕੰਮੀਆਂ ਚੀਜ਼ਾਂ ਅਤੇ ਹਾਨੀਕਾਰਕ ਚੀਜ਼ਾਂ ਲੈਣੀਆਂ ਸ਼ੁਰੂ ਕਰ ਦਿੰਦੇ ਹਨ। ਉਹ ਚੀਜ਼ਾਂ ਲੋਕਾਂ ਨੂੰ ਤਬਾਹ ਤੇ ਬਰਬਾਦ ਕਰ ਦਿੰਦੀਆਂ ਹਨ

 

ਲੂਕਾ 12:15

15 ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਸਾਵੱਧਾਨ ਰਹੋ! ਅਤੇ ਹਰ ਲੋਭ-ਲਾਲਚ ਤੋਂ ਆਪਣੇ ਆਪ ਨੂੰ ਦੂਰ ਰੱਖੋ ਕਿਉਂਕਿ ਕੋਈ ਬੰਦਾ ਆਪਣੀ ਵੱਡੀ ਦੌਲਤ ਤੋਂ ਜੀਵਨ ਪ੍ਰਾਪਤ ਨਹੀਂ ਕਰ ਸੱਕਦਾ।

 

ਫ਼ਿਲਿੱਪੀਆਂ ਨੂੰ 2:3

ਖੁਦਗਰਜ਼ੀ ਜਾਂ ਖੋਖਲੇ ਘਮੰਡ ਨਾਲ ਗੱਲਾਂ ਨਾ ਕਰੋ। ਇਸਦੀ ਜਗ਼੍ਹਾ, ਨਿਮ੍ਰ ਬਣੋ ਅਤੇ ਦੂਸਰੇ ਲੋਕਾਂ ਨੂੰ ਆਪਣੇ ਆਪ ਨਾਲੋਂ ਵੱਧੇਰੇ ਬਿਹਤਰ ਕਰਾਰ ਦਿਉ

 

ਯਹੋਸ਼ੁਆ 14:1-2

 ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂਆਂ ਨੇ ਨਿਆਂ ਕੀਤਾ। ਕਿ ਕਿਹੜੀ ਧਰਤੀ ਲੋਕਾਂ ਨੂੰ ਦੇਣੀ ਹੈ ਯਹੋਵਾਹ ਨੇ ਬਹੁਤ ਪਹਿਲਾ ਮੂਸਾ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਚਾਹੁੰਦਾ ਸੀ ਕਿ ਲੋਕ ਆਪਣੀ ਧਰਤੀ ਦੀ ਚੋਣ ਕਰਨ। ਸਾਢੇ ਨੌ ਪਰਿਵਾਰ-ਸਮੂਹਾਂ ਦੇ ਲੋਕਾਂ ਨੇ ਨਰਦਾਂ ਸੁੱਟ ਕੇ ਨਿਆਂ ਕਰ ਲਿਆ ਕਿ ਧਰਤੀ ਕਿ ਕਿਹੜੀ ਧਰਤੀ ਉਨ੍ਹਾਂ ਨੂੰ ਮਿਲਣੀ ਸੀ

 

ਨਿਆਂਈਆਂ ਦੀ ਪੋਥੀ 14:12

12 ਸਮਸੂਨ ਨੇ 30 ਆਦਮੀਆਂ ਨੂੰ ਆਖਿਆ, “ਮੈਂ ਤੁਹਾਨੂੰ ਇੱਕ ਕਹਾਣੀ ਸੁਨਾਉਣਾ ਚਾਹੁੰਦਾ ਹਾਂ। ਇਹ ਦਾਵਤ ਸੱਤ ਦਿਨ ਚੱਲੇਗੀ। ਉਸ ਸਮੇਂ ਦੌਰਾਨ ਜਵਾਬ ਲੱਭਣ ਦੀ ਕੋਸ਼ਿਸ਼ ਕਰਨਾ। ਜੇ ਤੁਸੀਂ ਉਸ ਸਮੇਂ ਦੇ ਅੰਦਰ ਬੁਝਾਰਤ ਬੁੱਝ ਲਈ ਤਾਂ ਮੈਂ ਤੁਹਾਨੂੰ 30 ਮਹੀਨ ਕੱਪੜੇ ਦੀਆਂ ਕਮੀਜ਼ਾਂ ਅਤੇ 30 ਬਦਲਵੇਂ ਕੱਪੜੇ ਦੇਵਾਂਗਾ

 

ਯੂਹੰਨਾ 19:23-24

23 ਜਦੋਂ ਸੈਨਕਾਂ ਨੇ ਯਿਸੂ ਨੂੰ ਸਲੀਬ ਦਿੱਤੀ, ਉਨ੍ਹਾਂ ਨੇ ਉਸ ਦੇ ਵਸਤਰ ਲਏ ਅਤੇ ਉਨ੍ਹਾਂ ਨੂੰ ਚਾਰ ਹਿਸਿਆਂ ਵਿੱਚ ਵੰਡਿਆ। ਹਰੇਕ ਸਿਪਾਹੀ ਦਾ ਇੱਕ ਹਿੱਸਾ। ਉਨ੍ਹਾਂ ਨੇ ਉਸਦਾ ਕੁੜਤਾ ਵੀ ਲੈ ਲਿਆ। ਇਹ ਇੱਕ ਸਿਰੇ ਤੋਂ ਥੱਲੇ ਤੱਕ ਇੱਕੋ ਹੀ ਟੁਕੜੇ ਦਾ ਬਣਿਆ ਹੋਇਆ ਸੀ 24 ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁੜਤੇ ਨੂੰ ਹਿੱਸਿਆਂ ਵਿੱਚ ਨਹੀਂ ਪਾੜਨਾ ਚਾਹੀਦਾ, ਸਗੋਂ ਅਸੀਂ ਪਰਚੀਆਂ ਪਾਕੇ ਵੇਖ ਲੈਦੇ ਹਾਂ ਇਹ ਕਿਸ ਦੇ ਹਿੱਸੇ ਆਉਂਦਾ ਹੈ।ਇਹ ਇਸ ਲਈ ਹੋਇਆ ਤਾਂ ਜੋ ਪੋਥੀ ਦਾ ਕਥਨ ਪੂਰਾ ਹੋ ਸੱਕੇ

ਉਨ੍ਹਾਂ ਮੇਰੇ ਵਸਤਰ ਵੀ ਆਪਸ ਵੰਡ ਲਏ
    ਅਤੇ ਮੇਰੇ ਕੱਪੜਿਆਂ ਤੇ ਪਰਚੀ ਸੁੱਟੀ।
ਤਾਂ ਸਿਪਾਹੀ ਨੇ ਇਉਂ ਕੀਤਾ

 

ਨਿਆਂਈਆਂ ਦੀ ਪੋਥੀ 14:12-19

12 ਸਮਸੂਨ ਨੇ 30 ਆਦਮੀਆਂ ਨੂੰ ਆਖਿਆ, “ਮੈਂ ਤੁਹਾਨੂੰ ਇੱਕ ਕਹਾਣੀ ਸੁਨਾਉਣਾ ਚਾਹੁੰਦਾ ਹਾਂ। ਇਹ ਦਾਵਤ ਸੱਤ ਦਿਨ ਚੱਲੇਗੀ। ਉਸ ਸਮੇਂ ਦੌਰਾਨ ਜਵਾਬ ਲੱਭਣ ਦੀ ਕੋਸ਼ਿਸ਼ ਕਰਨਾ। ਜੇ ਤੁਸੀਂ ਉਸ ਸਮੇਂ ਦੇ ਅੰਦਰ ਬੁਝਾਰਤ ਬੁੱਝ ਲਈ ਤਾਂ ਮੈਂ ਤੁਹਾਨੂੰ 30 ਮਹੀਨ ਕੱਪੜੇ ਦੀਆਂ ਕਮੀਜ਼ਾਂ ਅਤੇ 30 ਬਦਲਵੇਂ ਕੱਪੜੇ ਦੇਵਾਂਗਾ 13 ਪਰ ਜੇ ਤੁਸੀਂ ਬੁਝਾਰਤ ਨਾ ਬੁਝ ਸੱਕੇ ਤਾਂ ਤੁਹਾਨੂੰ 30 ਮਹੀਨ ਕੱਪੜੇ ਦੀਆਂ ਕਮੀਜ਼ਾਂ ਅਤੇ 30 ਬਦਲਵੇਂ ਕੱਪੜੇ ਮੈਨੂੰ ਦੇਣੇ ਪੈਣਗੇ।ਇਸ ਲਈ 30 ਆਦਮੀਆਂ ਨੇ ਆਖਿਆ, “ਆਪਣੀ ਬੁਝਾਰਤ ਦੱਸੋ ਅਸੀਂ ਸੁਣਨਾ ਚਾਹੁੰਦੇ ਹਾਂ।

14 ਸਮਸੂਨ ਨੇ ਉਨ੍ਹਾਂ ਨੂੰ ਇਹ ਬੁਝਾਰਤ ਪਾਈ:
ਖਾਣ ਵਾਲੇ ਵਿੱਚੋਂ ਕੁਝ ਚੀਜ਼ ਖਾਣ ਵਾਲੀ ਆਈ।
    ਤਾਕਤਵਰ ਵਿੱਚ ਆਈ ਮਿੱਠੀ ਜਿਹੀ ਚੀਜ਼।
30 ਆਦਮੀਆਂ ਨੇ ਤਿੰਨ ਦਿਨ ਤੱਕ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਲੱਭ ਨਹੀਂ ਸੱਕੇ
15 ਚੌਥੇ ਦਿਨ, ਆਦਮੀ ਸਮਸੂਨ ਦੀ ਪਤਨੀ ਕੋਲ ਆਏ। ਉਨ੍ਹਾਂ ਆਖਿਆ, “ਕੀ ਤੂੰ ਸਾਨੂੰ ਇੱਥੇ ਸਿਰਫ਼ ਗਰੀਬ ਬਨਾਉਣਾ ਲਈ ਸੱਦਾ ਭੇਜਿਆ ਸੀ? ਤੈਨੂੰ ਇਸ ਬੁਝਾਰਤ ਦਾ ਜਵਾਬ ਹਾਸਿਲ ਕਰਨ ਲਈ ਆਪਨੇ ਪਤੀ ਨਾਲ ਛਲ ਕਰਨਾ ਚਾਹੀਦਾ। ਜੇ ਤੂੰ ਸਾਡੇ ਲਈ ਇਸ ਬੁਝਾਰਤ ਦਾ ਜਵਾਬ ਨਹੀਂ ਕੱਢਾਵੇਂਗੀ ਤਾਂ ਅਸੀਂ ਤੈਨੂੰ ਅਤੇ ਤੇਰੇ ਸਾਰੇ ਪਰਿਵਾਰ ਨੂੰ ਸਾੜਕੇ ਮਾਰ ਦਿਆਂਗੇ।
16 ਇਸ ਲਈ ਸਮਸੂਨ ਦੀ ਪਤਨੀ ਉਸ ਕੋਲ ਗਈ ਅਤੇ ਰੋਣ ਲੱਗ ਪਈ। ਉਸ ਨੇ ਆਖਿਆ, “ਤੂੰ ਮੈਨੂੰ ਨਫ਼ਰਤ ਕਰਦਾ ਹੈਂ, ਤੂੰ ਸੱਚਮੁੱਚ ਮੈਨੂੰ ਪਿਆਰ ਨਹੀਂ ਕਰਦਾ! ਤੂੰ ਮੇਰੇ ਲੋਕਾਂ ਨੂੰ ਇੱਕ ਬੁਝਾਰਤ ਪਾਈ ਹੈ ਅਤੇ ਤੂੰ ਮੈਨੂੰ ਇਸਦਾ ਜਵਾਬ ਵੀ ਨਹੀਂ ਦੱਸਦਾ।
ਉਸ ਨੇ ਉਸ ਨੂੰ ਜਵਾਬ ਦਿੱਤਾ, “ਵੇਖ, ਮੈਂ ਆਪਣੇ ਪਿਉ ਅਤੇ ਮਾਂ ਨੂੰ ਵੀ ਨਹੀਂ ਦੱਸਿਆ ਫ਼ੇਰ ਮੈਂ ਤੈਨੂੰ ਕਿਉਂ ਦੱਸਾਂ?”
17 ਸਮਸੂਨ ਦੀ ਪਤਨੀ ਦਾਵਤ ਦੇ ਰਹਿੰਦੇ ਸੱਤ ਦਿਨਾਂ ਤੱਕ ਰੋਂਦੀ ਰਹੀ। ਇਸ ਲਈ ਆਖਰਕਾਰ ਉਸ ਨੇ ਸੱਤਵੇਂ ਦਿਨ ਬੁਝਾਰਤ ਦਾ ਉੱਤਰ ਦੇ ਦਿੱਤਾ। ਉਸ ਨੇ ਉਸ ਨੂੰ ਇਸ ਲਈ ਦੱਸ ਦਿੱਤਾ ਕਿਉਂਕਿ ਉਹ ਉਸ ਨੂੰ ਪਰੇਸ਼ਾਨ ਕਰਦੀ ਰਹੀ ਸੀ। ਫ਼ੇਰ ਉਹ ਆਪਣੇ ਲੋਕਾਂ ਕੋਲ ਗਈ ਅਤੇ ਉਨ੍ਹਾਂ ਨੂੰ ਬੁਝਾਰਤ ਦਾ ਜਵਾਬ ਦੱਸ ਦਿੱਤਾ
18 ਇਸ ਲਈ ਸੱਤਵੇਂ ਦਿਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਫ਼ਲਿਸਤੀ ਆਦਮੀਆਂ ਕੋਲ ਉੱਤਰ ਸੀ। ਉਹ ਸਮਸੂਨ ਕੋਲ ਆਏ ਅਤੇ ਆਖਿਆ,
ਸ਼ਹਿਦ ਨਾਲੋਂ ਮਿਠਾ ਕੀ ਹੈ?
    ਸ਼ੇਰ ਨਾਲੋ ਤਕੜਾ ਕੌਣ ਹੈ?”
ਤਾਂ ਸਮਸੂਨ ਨੇ ਉਨ੍ਹਾਂ ਨੂੰ ਆਖਿਆ,
ਜੇ ਤੁਸੀਂ ਮੇਰੀ ਗਾਂ ਨਾਲ ਹੱਲ ਨਾ ਵਾਹਿਆ
    ਹੁੰਦਾ ਤੁਸੀਂ ਮੇਰੀ ਬੁਝਾਰਤ ਨਹੀਂ ਸੀ ਬੁੱਝ ਸੱਕਦੇ!”
19 ਫ਼ੇਰ ਯਹੋਵਾਹ ਆਤਮਾ ਸਮਸੂਨ ਵਿੱਚ ਬੜੀ ਤਾਕਤ ਨਾਲ ਆਇਆ ਅਤੇ ਉਹ ਅਸ਼ਕਲੋਨ ਨਗਰ ਵਿੱਚ ਚੱਲਾ ਗਿਆ ਅਤੇ ਜਾਕੇ 30 ਫ਼ਲਿਸਤੀਆਂ ਨੂੰ ਮਾਰ ਦਿੱਤਾ। ਫ਼ੇਰ ਉਸ ਨੇ ਲਾਸ਼ਾਂ ਤੋਂ ਕੱਪੜੇ ਅਤੇ ਹੋਰ ਸਾਮਾਨ ਉਤਾਰ ਲਿਆ। ਅਤੇ ਇਨ੍ਹਾਂ ਨੂੰ ਵਾਪਸ ਲਿਆਕੇ ਉਨ੍ਹਾਂ ਲੋਕਾਂ ਨੂੰ ਦੇ ਦਿੱਤੇ ਜਿਨ੍ਹਾਂ ਨੇ ਬੁਝਾਰਤ ਬੁੱਝੀ ਸੀ। ਉਹ ਬਹੁਤ ਨਾਰਾਜ਼ ਸੀ ਇਸ ਲਈ ਉਹ ਆਪਨੇ ਪਿਤਾ ਦੇ ਘਰ ਗਿਆ

ਮੱਤੀ 27:35

35 ਤਾਂ ਉਨ੍ਹਾਂ ਨੇ ਉਸ ਨੂੰ ਸਲੀਬ ਤੇ ਚੜ੍ਹਾਇਆ ਅਤੇ ਉਸ ਨੂੰ ਕਿੱਲਾਂ ਠੋਕੀਆਂ। ਪਰਚੀਆਂ ਪਾਕੇ ਉਨ੍ਹਾਂ ਨੇ ਆਪਣੇ ਵਿੱਚਕਾਰ ਉਸ ਦੇ ਕੱਪੜੇ ਵੰਡ ਲਏ

 

ਕਹਾਉਤਾਂ 13:11

11 ਧੋਖੇ ਨਾਲ ਕਮਾਈ ਹੋਈ ਦੌਲਤ ਛੋਟੀ ਤੋਂ ਛੋਟੀ ਹੁੰਦੀ ਜਾਂਦੀ ਹੈ। ਪਰ ਜਿਹੜਾ ਵਿਅਕਤੀ ਹੱਥ ਭਰਕੇ ਪੈਸੇ ਇਕੱਠੇ ਕਰਦਾ ਉਸਦੀ ਦੌਲਤ ਵੱਧਦੀ-ਫੁੱਲਦੀ ਹੈ

 

ਕਹਾਉਤਾਂ 28:22

22 ਇੱਕ ਕਿਰਸੀ ਹਮੇਸ਼ਾ ਦੌਲਤ ਸਮੇਟਣ ਬਾਰੇ ਸੋਚਦਾ, ਪਰ ਇਹ ਨਹੀਂ ਜਾਣਦਾ ਕਿ ਗਰੀਬੀ ਉਸਦਾ ਇੰਤਜ਼ਾਰ ਕਰ ਰਹੀ ਹੈ

 

ਉਪਦੇਸ਼ਕ 5:10

10 ਜਿਹੜਾ ਬੰਦਾ ਪੈਸੇ ਨੂੰ ਪਿਆਰ ਕਰਦਾ ਹੈ, ਕਦੇ ਵੀ ਪੈਸੇ ਨਾਲ ਸੰਤੁਸ਼ਟ ਨਹੀਂ ਹੋਵੇਗਾ ਜੋ ਉਸ ਦੇ ਪਾਸ ਹੈ। ਅਤੇ ਜਿਹੜਾ ਬੰਦਾ ਦੌਲਤ ਨੂੰ ਪਿਆਰ ਕਰਦਾ, ਕਦੇ ਵੀ ਫ਼ਸਲ ਨਾਲ ਸੰਤੁਸ਼ਟ ਨਹੀਂ ਹੋਵੇਗਾ। ਇਹ ਵੀ ਅਰਬਹੀਣ ਹੈ

 

ਯੂਨਾਹ 1:7

ਤਦ ਆਦਮੀ ਇੱਕ-ਦੂਸਰੇ ਨੂੰ ਆਖਣ ਲੱਗੇ, “ਸਾਨੂੰ ਇਸ ਮੁਸੀਬਤ ਦੇ ਕਾਰਣ ਨੂੰ ਜਾਨਣ ਵਾਸਤੇ ਗੁਣੇ ਸੁੱਟਣੇ ਚਾਹੀਦੇ ਹਨ।

ਤਾਂ ਉਨ੍ਹਾਂ ਨੇ ਗੁਣੇ ਪਾਏ ਅਤੇ ਗੁਣਿਆਂ ਤੋਂ ਪਤਾ ਲੱਗਾ ਕਿ ਇਸ ਮੁਸੀਬਤ ਦਾ ਕਾਰਣ ਯੂਨਾਹ ਸੀ

 

ਮੱਤੀ 6:24

24 ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਇੱਕ ਹੀ ਸਮੇਂ ਨਹੀਂ ਕਰ ਸੱਕਦਾ ਕਿਉਂਕਿ ਇੱਕ ਨਾਲ ਉਹ ਵੈਰ ਅਤੇ ਦੂਜੇ ਨਾਲ ਪ੍ਰੀਤ ਰੱਖੇਗਾ ਜਾਂ ਇੱਕ ਨਾਲ ਉਹ ਮਿਲਿਆ ਰਹੇਗਾ ਅਤੇ ਦੂਜੇ ਨੂੰ ਭੁੱਲ ਜਾਵੇਗਾ। ਇਸ ਲਈ ਤੁਸੀਂ ਪਰਮੇਸ਼ੁਰ ਅਤੇ ਦੌਲਤ ਦੀ ਸੇਵਾ ਇੱਕੋ ਵੇਲੇ ਨਹੀਂ ਕਰ ਸੱਕਦੇ

 

1 ਤਿਮੋਥਿਉਸ ਨੂੰ 6:10

10 ਪੈਸੇ ਨਾਲ ਪਿਆਰ ਸਭ ਤਰ੍ਹਾਂ ਦੀਆਂ ਬੁਰਾਈਆਂ ਦਾ ਕਾਰਣ ਹੈ। ਕੁਝ ਲੋਕਾਂ ਨੇ ਅਧਿਕਤਮ ਪੈਸੇ ਕੁਮਾਉਣ ਦੇ ਚੱਕਰ ਵਿੱਚ ਸੱਚੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ। ਪਰ ਉਹ ਆਪਣੇ ਆਪ ਨੂੰ ਬਹੁਤ ਸਾਰੇ ਦਰਦਾਂ ਭਰੇ ਅਨੁਭਵਾਂ ਨਾਲ ਸੱਟ ਮਾਰ ਲੈਂਦੇ ਹਨ

 

ਇਬਰਾਨੀਆਂ ਨੂੰ 13:5

ਆਪਣੇ ਜੀਵਨ ਨੂੰ ਪੈਸੇ ਦੇ ਪਿਆਰ ਤੋਂ ਮੁਕਤ ਰੱਖੋ। ਅਤੇ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹਨ ਉਨ੍ਹਾਂ ਨਾਲ ਸੰਤੁਸ਼ਟ ਰਹੋ। ਪਰਮੇਸ਼ੁਰ ਨੇ ਆਖਿਆ ਹੈ,

ਮੈਂ ਕਦੇ ਵੀ ਤੁਹਾਨੂੰ ਨਹੀਂ ਛੱਡਾਂਗਾ।
ਮੈਂ ਕਦੇ ਵੀ ਤੁਹਾਨੂੰ ਨਹੀਂ ਤਿਆਗਾਂਗਾ।

1 ਤਿਮੋਥਿਉਸ ਨੂੰ 6:9; ਲੂਕਾ 12:15; ਫ਼ਿਲਿੱਪੀਆਂ ਨੂੰ 2:3; ਯਹੋਸ਼ੁਆ 14:1-2; ਨਿਆਂਈਆਂ ਦੀ ਪੋਥੀ 14:12; ਯੂਹੰਨਾ 19:23-24; ਨਿਆਂਈਆਂ ਦੀ ਪੋਥੀ 14:12-19; ਮੱਤੀ 27:35; ਕਹਾਉਤਾਂ 13:11; ਕਹਾਉਤਾਂ 28:22; ਉਪਦੇਸ਼ਕ 5:10; ਯੂਨਾਹ 1:7; ਮੱਤੀ 6:24; 1 ਤਿਮੋਥਿਉਸ ਨੂੰ 6:10; ਇਬਰਾਨੀਆਂ ਨੂੰ 13:5