Tuesday, January 21, 2014

ਪਰਮੇਸ਼ੁਰ ਦੁਸ਼ਟਾਂ ਨੂੰ ਵੇਖਦਾ ਹੈ

                             ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦੁਸ਼ਟਾਂ ਨੂੰ ਵੇਖਦਾ ਹੈ
                                               ਪੰਜਾਬੀ ਮਸੀਹ
ਸੰਦੇਸ਼
ਉਤਪਤ 6:5
ਯਹੋਵਾਹ ਨੇ ਦੇਖਿਆ ਕਿ ਧਰਤੀ ਦੇ ਲੋਕ ਬਹੁਤ ਮੰਦੇ ਸਨ। ਯਹੋਵਾਹ ਨੇ ਦੇਖਿਆ ਕਿ ਲੋਕ ਹਰ ਸਮੇਂ ਕੇਵਲ ਮੰਦੀਆਂ ਗੱਲਾਂ ਬਾਰੇ ਸੋਚਦੇ ਸਨ

ਉਤਪਤ 6:12
11-12 ਪਰਮੇਸ਼ੁਰ ਨੇ ਧਰਤੀ ਵੱਲ ਤੱਕਿਆ ਅਤੇ ਦੇਖਿਆ ਕਿ ਲੋਕਾਂ ਨੇ ਇਸ ਨੂੰ ਬਰਬਾਦ ਕਰ ਦਿੱਤਾ ਸੀ। ਹਰ ਥਾਂ ਹਿੰਸਾ ਫ਼ੈਲੀ ਹੋਈ ਸੀ ਲੋਕੀਂ ਮੰਦੇ ਅਤੇ ਜ਼ਾਲਮ ਬਣ ਗਏ ਸਨ

ਉਤਪਤ 11:5
ਯਹੋਵਾਹ ਸ਼ਹਿਰ ਨੂੰ ਅਤੇ ਬਹੁਤ ਉੱਚੀ ਇਮਾਰਤ ਨੂੰ ਦੇਖਣ ਲਈ ਹੇਠਾਂ ਗਿਆ। ਯਹੋਵਾਹ ਨੇ ਲੋਕਾਂ ਨੂੰ ਇਹ ਚੀਜ਼ਾਂ ਉਸਾਰਦਿਆਂ ਦੇਖਿਆ

ਉਤਪਤ 18:21
21 ਇਸ ਲਈ ਮੈਂ ਜਾਕੇ ਦੇਖਾਂਗਾ ਕਿ ਕੀ ਹਾਲਾਤ ਇੰਨੇ ਹੀ ਮਾੜੇ ਹਨ ਜਿੰਨੇ ਮੈਂ ਸੁਣੇ ਹਨ। ਫੇਰ ਮੈਨੂੰ ਯਕੀਨ ਹੋ ਜਾਵੇਗਾ।

ਕੂਚ 14:24
24 ਸੁਵਖਤੇ ਹੀ ਯਹੋਵਾਹ ਨੇ ਲੰਮੇ ਬੱਦਲ ਅਤੇ ਅੱਗ ਦੇ ਥੰਮ੍ਹ ਰਾਹੀਂ ਮਿਸਰੀ ਫ਼ੌਜ ਵੱਲ ਤੱਕਿਆ। ਫ਼ੇਰ ਯਹੋਵਾਹ ਨੇ ਮਿਸਰੀਆਂ ਦੇ ਤੰਬੂਆਂ ਵਿੱਚ ਮੁਸੀਬਤ ਪਾ ਦਿੱਤੀ ਅਤੇ ਉਨ੍ਹਾਂ ਨੂੰ ਸ਼ੰਸ਼ੋਪੰਚ ਵਿੱਚ ਪਾ ਦਿੱਤਾ

ਆਮੋਸ 9:8
ਯਹੋਵਾਹ ਮੇਰਾ ਪ੍ਰਭੂ ਇਸ ਪਾਪੀ ਰਾਜ ਨੂੰ ਵੇਖ ਰਿਹਾ ਹੈ।
ਉਹ ਆਖਦਾ ਹੈ,
ਮੈਂ ਇਸਰਾਏਲ ਨੂੰ ਇਸ ਧਰਤੀ ਤੋਂ ਹਟਾ ਦੇਵਾਂਗਾ,
    ਪਰ ਮੈਂ ਯਾਕੂਬ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ
ਬਿਵਸਥਾ ਸਾਰ 32:19
19 ਯਹੋਵਾਹ ਨੇ ਇਹ ਸਭ ਕੁਝ ਦੇਖਿਆ ਅਤੇ ਬਹੁਤ ਗੁੱਸੇ ਹੋ ਗਿਆ।
    ਉਸ ਦੇ ਧੀਆਂ ਪੁੱਤਰਾਂ ਨੇ ਉਸ ਨੂੰ ਕਰੋਧਵਾਨ ਕਰ ਦਿੱਤਾ ਸੀ
ਕਹਾਉਤਾਂ 21:12
12 ਪਰਮੇਸ਼ੁਰ ਜੋ ਕਿ ਨਿਆਂਈ ਹੈ ਦੁਸ਼ਟ ਆਦਮੀ ਦੇ ਟੱਬਰ ਤੇ ਅੱਖ ਰੱਖਦਾ ਅਤੇ ਦੁਸ਼ਟ ਆਦਮੀ ਨੂੰ ਬਰਬਾਦ ਕਰ ਦਿੰਦਾ ਹੈ
ਕੂਚ 32:9
ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਇਨ੍ਹਾਂ ਲੋਕਾਂ ਨੂੰ ਦੇਖਿਆ ਹੈ। ਮੈਂ ਜਾਣਦਾ ਹਾਂ ਕਿ ਇਹ ਬਹੁਤ ਜ਼ਿੱਦੀ ਲੋਕ ਹਨ। ਇਹ ਹਮੇਸ਼ਾ ਮੇਰੇ ਖਿਲਾਫ਼ ਹੁੰਦੇ ਰਹਿਣਗੇ

ਬਿਵਸਥਾ ਸਾਰ 9:13
13 ਯਹੋਵਾਹ ਨੇ ਮੈਨੂੰ ਇਹ ਵੀ ਆਖਿਆ, ‘ਮੈਂ ਵੇਖਿਆ ਕਿ ਇਹ ਲੋਕ ਬੜੇ ਜ਼ਿੱਦੀ ਹਨ


ਉਤਪਤ 6:5; ਉਤਪਤ 6:12; ਉਤਪਤ 11:5; ਉਤਪਤ 18:21; ਕੂਚ 14:24; ਆਮੋਸ 9:8; ਬਿਵਸਥਾ ਸਾਰ 32:19; ਕਹਾਉਤਾਂ 21:12; ਕੂਚ 32:9; ਬਿਵਸਥਾ ਸਾਰ 9:13