Thursday, January 23, 2014

ਗੜ੍ਹ


                                     ਬਾਈਬਲ ਦੇ ਕੁਝ ਵਚਨ ਵਿਸ਼ਾ : ਗੜ੍ਹ
                                             ਪੰਜਾਬੀ ਮਸੀਹ ਸੰਦੇਸ਼
2 ਕੁਰਿੰਥੀਆਂ ਨੂੰ 10:3-4
ਅਸੀਂ ਦੁਨੀਆਂ ਵਿੱਚ ਰਹਿੰਦੇ ਹਾਂ ਪਰ ਅਸੀਂ ਉਸ ਤਰ੍ਹਾਂ ਨਹੀਂ ਲੜਦੇ ਜਿਵੇਂ ਦੁਨੀਆਂ ਲੜਦੀ ਹੈ। ਅਸੀਂ ਜਿਨ੍ਹਾਂ ਹਥਿਆਰਾਂ ਨਾਲ ਲੜਦੇ ਹਾਂ ਉਹ ਦੁਨਿਆਵੀ ਹਥਿਆਰਾਂ ਨਾਲੋਂ ਵੱਖਰੇ ਹਨ। ਸਾਡੇ ਹਥਿਆਰਾਂ ਵਿੱਚ ਪਰਮੇਸ਼ੁਰ ਦੀ ਸ਼ਕਤੀ ਹੈ। ਇਹ ਹਥਿਆਰ ਦੁਸ਼ਮਣ ਦੇ ਮਜ਼ਬੂਤ ਟਿਕਾਣਿਆਂ ਨੂੰ ਨਸ਼ਟ ਕਰ ਸੱਕਦੇ ਹਨ। ਇਨ੍ਹਾਂ ਹਥਿਆਰਾਂ ਦੀ ਸਹਾਇਤਾ ਨਾਲ, ਅਸੀਂ ਲੋਕਾਂ ਦੀਆਂ ਦਲੀਲਾਂ ਨੂੰ ਤਬਾਹ ਕਰਨ ਦੇ ਯੋਗ ਹਾਂ

ਨਿਆਂਈਆਂ ਦੀ ਪੋਥੀ 6:2
ਮਿਦਯਾਨ ਦੇ ਲੋਕ ਬਹੁਤ ਤਾਕਤਵਰ ਅਤੇ ਇਸਰਾਏਲ ਦੇ ਲੋਕਾਂ ਵਾਸਤੇ ਬਹੁਤ ਜ਼ਾਲਮ ਸਨ। ਇਸ ਲਈ ਇਸਰਾਏਲ ਦੇ ਲੋਕਾਂ ਨੇ ਪਹਾੜਾਂ ਦੀਆਂ ਤਰੇੜਾਂ, ਗੁਫ਼ਾਵਾਂ ਵਿੱਚ ਬਹੁਤ ਸਾਰੀਆਂ ਛੁਪਣਗਾਹਾਂ ਅਤੇ ਗੜ੍ਹੀਆਂ ਬਣਾ ਲਈਆਂ, ਅਤੇ ਉਹ ਉੱਥੇ ਲੁਕ ਗਏ

2 ਸਮੂਏਲ 5:9
ਦਾਊਦ ਉਸ ਕਿਲ੍ਹੇ ਵਿੱਚ ਰਿਹਾ ਅਤੇ ਇਸ ਨੂੰਦਾਊਦ ਦਾ ਸ਼ਹਿਰਆਖਿਆ। ਉਸ ਨੇ ਮਿਲੋ [a] ਤੋਂ ਲੈ ਕੇ ਸ਼ਹਿਰ ਦਾ ਵਿਕਾਸ ਕੀਤਾ ਅਤੇ ਇਸ ਸ਼ਹਿਰ ਅੰਦਰ ਹੋਰ ਵੀ ਘਰਾਂ ਦਾ ਨਿਰਮਾਣ ਕੀਤਾ

ਯਸਾਯਾਹ 25:12
12 ਯਹੋਵਾਹ ਲੋਕਾਂ ਦੀਆਂ ਉੱਚੀਆਂ ਦੀਵਾਰਾਂ ਅਤੇ ਸੁਰੱਖਿਅਤ ਟਿਕਾਣਿਆਂ ਨੂੰ ਤਬਾਹ ਕਰ ਦੇਵੇਗਾ।
    ਯਹੋਵਾਹ ਉਨ੍ਹਾਂ ਨੂੰ ਧਰਤੀ ਉੱਤੇ ਧੂੜ ਅੰਦਰ ਹੇਠਾਂ ਸੁੱਟ ਦੇਵੇਗਾ

2 ਸਮੂਏਲ 22:3
    ਉਹ ਮੇਰਾ ਪਰਮੇਸ਼ੁਰ ਹੈ,
ਉਹ ਮੇਰਾ ਟਿੱਲਾ ਹੈ, ਜਿਸ ਦੀ ਸ਼ਰਨੀਁ ਮੈਂ ਆਇਆ ਹਾਂ।
    ਪਰਮੇਸ਼ੁਰ ਮੇਰੀ ਢਾਲ, ਮੇਰੇ ਬਚਾਓ ਦਾ ਸਿੰਗ,
ਮੇਰਾ ਉੱਚਾ ਗੜ੍ਹ, ਮੇਰੀ ਓਟ ਹੈ।
    ਜੋ ਮੈਨੂੰ ਵੈਰੀਆਂ ਤੋਂ ਬਚਾਉਂਦਾ ਹੈ
ਜ਼ਬੂਰ 9:9
ਯਹੋਵਾਹ ਸਤਾਏ ਹੋਏ ਲੋਕਾਂ ਲਈ
    ਸੁਰੱਖਿਅਤ ਸਥਾਨ ਹੋਵੇਗਾ।
ਅਤੇ ਉਨ੍ਹਾਂ ਲੋਕਾਂ ਲਈ ਸ਼ਰਨ ਦਾ ਇੱਕ ਸਥਾਨ ਹੋਵੇਗਾ
    ਜਿਹੜੇ ਤਕਲੀਫ਼ਾਂ ਝੱਲ ਰਹੇ ਹਨ
ਜ਼ਬੂਰ 43:2
ਹੇ ਪਰਮੇਸ਼ੁਰ ਤੁਸੀਂ ਮੇਰੀ ਓਟ ਹੋ।
    ਤੁਸੀਂ ਮੈਨੂੰ ਕਿਉਂ ਛੱਡ ਦਿੱਤਾ।
ਆਪਣੇ ਦੁਸ਼ਮਣ ਦੇ ਜ਼ੁਲਮ ਸਦਕਾ
    ਮੈਂ ਇੰਨੀ ਉਦਾਸੀ ਕਿਉਂ ਝੱਲਾਂ?

ਜ਼ਬੂਰ 144:2
ਯਹੋਵਾਹ ਮੈਨੂੰ ਪਿਆਰ ਕਰਦਾ ਹੈ ਅਤੇ ਮੇਰੀ ਰੱਖਿਆ ਕਰਦਾ ਹੈ।
    ਯਹੋਵਾਹ ਹੀ ਉੱਚੇ ਪਹਾੜਾ ਵਿੱਚ ਮੇਰਾ ਸੁਰੱਖਿਅਤ ਸਥਾਨ ਹੈ।
ਯਹੋਵਾਹ ਮੈਨੂੰ ਬਚਾਉਂਦਾ ਹੈ।
    ਯਹੋਵਾਹ ਮੇਰੀ ਢਾਲ ਹੈ।
ਮੈਨੂੰ ਉਸ ਉੱਤੇ ਵਿਸ਼ਵਾਸ ਹੈ।
    ਆਪਣੇ ਉੱਤੇ ਰਾਜ ਕਰਨ ਵਿੱਚ ਯਹੋਵਾਹ ਮੇਰੀ ਮਦਦ ਕਰਦਾ ਹੈ

ਯੋਏਲ 3:16
16 ਯਹੋਵਾਹ ਪਰਮੇਸ਼ੁਰ ਸੀਯੋਨ ਵਿੱਚੋਂ ਗੱਜੇਗਾ
ਉਹ ਯਰੂਸ਼ਲਮ ਵਿੱਚੋਂ ਪੁਕਾਰੇਗਾ ਤਾਂ ਧਰਤੀ
    ਅਤੇ ਅਕਾਸ਼ ਭੈ ਨਾਲ ਕੰਬੇਗਾ
ਪਰ ਯਹੋਵਾਹ, ਪਰਮੇਸ਼ੁਰ ਆਪਣੀ ਪਰਜਾ ਲਈ ਪਨਾਹ ਹੋਵੇਗਾ।
    ਉਹ ਇਸਰਾਏਲੀਆਂ ਲਈ ਉਨ੍ਹਾਂ ਦੀ ਹਿਫਾਜ਼ਤ ਦੀ ਥਾਂ ਹੋਵੇਗਾ
1 ਕੁਰਿੰਥੀਆਂ ਨੂੰ 10:13
13 ਜਿਹੜੀਆਂ ਉਕਸਾਹਟਾਂ ਤੁਹਾਨੂੰ ਹਨ ਹਰ ਮਨੁੱਖ ਨੂੰ ਬਿਲਕੁਲ ਉਹੀ ਉਕਸਾਹਟਾਂ ਹਨ। ਪਰ ਤੁਸੀਂ ਪਰਮੇਸ਼ੁਰ ਉੱਤੇ ਵਿਸ਼ਵਾਸ ਕਰ ਸੱਕਦੇ ਹੋ। ਉਹ ਤੁਹਾਨੂੰ ਇਸ ਤੋਂ ਵੱਧ ਪਰੱਖਣ ਨਹੀਂ ਦੇਵੇਗਾ ਜਿੰਨਾ ਤੁਸੀਂ ਬਰਦਾਸ਼ਤ ਕਰ ਸੱਕਦੇ ਹੋ। ਪਰ ਜਦੋਂ ਤੁਸੀਂ ਉਕਸਾਏ ਜਾਵੋਂਗੇ ਪਰਮੇਸ਼ੁਰ ਤੁਹਾਨੂੰ ਇਸ ਉਕਸਾਹਟ ਤੋਂ ਬਚ ਨਿਕਲਣ ਦਾ ਰਾਹ ਵੀ ਦੇਵੇਗਾ। ਫ਼ੇਰ ਤੁਸੀਂ ਇਸ ਨੂੰ ਬਰਦਾਸ਼ਤ ਕਰਨ ਦੇ ਯੋਗ ਹੋ ਜਾਵੋਂਗੇ

ਅਫ਼ਸੀਆਂ ਨੂੰ 6:12
12 ਸਾਡੀ ਲੜਾਈ ਧਰਤੀ ਦੇ ਲੋਕਾਂ ਦੇ ਖਿਲਾਫ਼ ਨਹੀਂ ਹੈ। ਅਸੀਂ ਇਸ ਹਨੇਰੀ ਦੁਨੀਆਂ ਦੇ ਹਾਕਮਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨਾਲ ਲੜ ਰਹੇ ਹਾਂ। ਅਸੀਂ ਬਦੀ ਦੀਆਂ ਆਤਮਕ ਤਾਕਤਾਂ ਜਿਹੜੀਆਂ ਸਵਰਗੀ ਥਾਵਾਂ ਵਿੱਚ ਹਨ ਦੇ ਵਿਰੁੱਧ ਲੜ ਰਹੇ ਹਾਂ

1 ਕੁਰਿੰਥੀਆਂ ਨੂੰ 6:18
18 ਇਸ ਲਈ ਜਿਨਸੀ ਗੁਨਾਹ ਤੋਂ ਦੂਰ ਰਹੋ। ਹਰ ਗੁਨਾਹ ਜਿਹੜਾ ਕੋਈ ਵੀ ਵਿਅਕਤੀ ਕਰਦਾ ਹੈ ਉਸ ਦੇ ਸਰੀਰ ਤੋਂ ਬਾਹਰ ਹੁੰਦਾ ਹੈ। ਪਰ ਜਿਨਸੀ ਗੁਨਾਹ ਕਰਨ ਵਾਲਾ ਵਿਅਕਤੀ ਆਪਣੇ ਸਰੀਰ ਦੇ ਵਿਰੁੱਧ ਗੁਨਾਹ ਕਰਦਾ ਹੈ

ਜ਼ਬੂਰ 27:1
 ਯਹੋਵਾਹ, ਤੁਸੀਂ ਮੇਰੀ ਰੌਸ਼ਨੀ ਵੀ, ਮੇਰੇ ਮੁਕਤੀਦਾਤਾ ਵੀ ਹੋ।
    ਮੈਨੂੰ ਕਿਸੇ ਕੋਲੋਂ ਵੀ ਨਹੀਂ ਡਰਨਾ ਚਾਹੀਦਾ।
ਯਹੋਵਾਹ, ਮੇਰੇ ਜੀਵਨ ਦੀ ਸੁਰੱਖਿਆ ਦਾ ਟਿਕਾਣਾ ਹੈ।
    ਇਸ ਲਈ ਮੈਂ ਕਿਸੇ ਕੋਲੋਂ ਵੀ ਨਹੀਂ ਡਰਾਂਗਾ

2 ਸਮੂਏਲ 5:7-9
ਪਰ ਦਾਊਦ ਨੇ ਸੀਯੋਨ ਦਾ ਕਿਲਾ ਲੈ ਲਿਆ। ਫ਼ਿਰ ਇਹ ਕਿਲਾ ਦਾਊਦ ਦਾ ਨਗਰ ਬਣ ਗਿਆ।)
ਉਸ ਦਿਨ ਦਾਊਦ ਨੇ ਆਪਣੇ ਆਦਮੀਆਂ ਨੂੰ ਕਿਹਾ, “ਜੇਕਰ ਤੁਸੀਂ ਯਬੂਸੀਆਂ ਨੂੰ ਹਰਾਉਣਾ ਚਾਹੁੰਦੇ ਹੋ ਤਾਂ ਉਸ ਪਰਨਾਲੇ ਵੱਲੋਂ ਦੀ ਲੰਘੋ ਅਤੇ ਉਨ੍ਹਾਂ ਅੰਨ੍ਹੇ ਅਤੇ ਲੰਗੜ੍ਹੇ ਦੁਸ਼ਮਣਾਂ ਤੀਕ ਪਹੁੰਚੋ। ਇਸੇ ਲਈ ਲੋਕ ਕਹਿੰਦੇ ਹਨ ਕਿ ਅੰਨਿਆਂ ਅਤੇ ਲੰਗੜਿਆਂ ਦੇ ਹੁੰਦਿਆਂ ਉਹ ਭਵਨ ਵਿੱਚ ਨਹੀਂ ਵੜੇਗਾ।
ਦਾਊਦ ਉਸ ਕਿਲ੍ਹੇ ਵਿੱਚ ਰਿਹਾ ਅਤੇ ਇਸ ਨੂੰਦਾਊਦ ਦਾ ਸ਼ਹਿਰਆਖਿਆ। ਉਸ ਨੇ ਮਿਲੋ [a] ਤੋਂ ਲੈ ਕੇ ਸ਼ਹਿਰ ਦਾ ਵਿਕਾਸ ਕੀਤਾ ਅਤੇ ਇਸ ਸ਼ਹਿਰ ਅੰਦਰ ਹੋਰ ਵੀ ਘਰਾਂ ਦਾ ਨਿਰਮਾਣ ਕੀਤਾ
ਨਹੂਮ 1:7
ਯਹੋਵਾਹ ਚੰਗਾ ਹੈ।
    ਮੁਸੀਬਤ ਵੇਲੇ ਉਸਦੀ ਸ਼ਰਣ ਜਾਣਾ ਹੀ ਸੁਰੱਖਿਅਤ ਹੈ
    ਅਤੇ ਜੋ ਉਸਤੇ ਭਰੋਸਾ ਰੱਖਦੇ ਹਨ, ਉਨ੍ਹਾਂ ਦੀ ਉਹ ਰੱਖਿਆ ਕਰਦਾ ਹੈ
ਅਫ਼ਸੀਆਂ ਨੂੰ 6:13
13 ਇਸ ਲਈ ਤੁਹਾਡੇ ਕੋਲ ਪਰਮੇਸ਼ੁਰ ਦੇ ਪੂਰੇ ਕਵਚ ਹੋਣੇ ਚਾਹੀਦੇ ਹਨ। ਫ਼ੇਰ ਬਦੀ ਵਾਲੇ ਦਿਨ ਤੁਸੀਂ ਮਜ਼ਬੂਤੀ ਨਾਲ ਡਟਕੇ ਖਲੋ ਸੱਕੋਂਗੇ। ਅਤੇ ਜਦੋਂ ਤੁਸੀਂ ਪੂਰੀ ਲੜਾਈ ਖਤਮ ਕਰ ਲਈ ਹੋਵੇਗੀ ਤੁਸੀਂ ਫ਼ੇਰ ਵੀ ਸਥਿਰ ਖਲੋਤੇ ਹੋਵੋਂਗੇ


2 ਕੁਰਿੰਥੀਆਂ ਨੂੰ 10:3-4; ਨਿਆਂਈਆਂ ਦੀ ਪੋਥੀ 6:2; 2 ਸਮੂਏਲ 5:9; ਯਸਾਯਾਹ 25:12; 2 ਸਮੂਏਲ 22:3; ਜ਼ਬੂਰ 9:9; ਜ਼ਬੂਰ 43:2; ਜ਼ਬੂਰ 144:2; ਯੋਏਲ 3:16; 1 ਕੁਰਿੰਥੀਆਂ ਨੂੰ 10:13; ਅਫ਼ਸੀਆਂ ਨੂੰ 6:12; 1 ਕੁਰਿੰਥੀਆਂ ਨੂੰ 6:18; ਜ਼ਬੂਰ 27:1; 2 ਸਮੂਏਲ 5:7-9; ਨਹੂਮ 1:7; ਅਫ਼ਸੀਆਂ ਨੂੰ 6:13