Tuesday, January 21, 2014

ਕੋਸਾਪਨ / ਗੁਨਗੁਣਾਪਨ

                             ਬਾਈਬਲ ਦੇ ਕੁਝ ਵਚਨ ਵਿਸ਼ਾ : ਕੋਸਾਪਨ / ਗੁਨਗੁਣਾਪਨ
                                                ਪੰਜਾਬੀ ਮਸੀਹ
ਸੰਦੇਸ਼
ਪਰਕਾਸ਼ ਦੀ ਪੋਥੀ 3:16
16 ਪਰ ਤੁਸੀਂ ਸਿਰਫ਼ ਕੋਸੇ ਹੋਨਾ ਗਰਮ ਨਾ ਸਰਦ। ਇਸ ਲਈ ਮੈਂ ਤੁਹਾਨੂੰ ਆਪਣੇ ਮੂੰਹ ਵਿੱਚੋਂ ਬਾਹਰ ਥੁੱਕਣ ਲਈ ਤਿਆਰ ਹਾਂ

ਯਿਰਮਿਯਾਹ 9:3
ਉਨ੍ਹਾਂ ਲੋਕਾਂ ਆਪਣੀਆਂ ਜੀਭਾਂ ਕਮਾਨ ਵਾਂਗ ਇਸਤੇਮਾਲ ਕੀਤੀਆਂ,
    ਉਨ੍ਹਾਂ ਦੇ ਮੂੰਹ ਵਿੱਚੋਂ ਝੂਠ ਤੀਰਾਂ ਵਾਂਗ ਉਡਦੇ ਨੇ।
ਇਸ ਸ਼ਹਿਰ ਵਿੱਚ ਝੂਠ ਹੀ ਮਜ਼ਬੂਤ ਹੋ ਗਿਆ ਹੈ, ਸੱਚ ਨਹੀਂ।
    ਇਹ ਲੋਕ ਇੱਕ ਪਾਪ ਤੋਂ ਦੂਜੇ ਪਾਪ ਵੱਲ ਜਾਂਦੇ ਨੇ।
ਉਹ ਮੈਨੂੰ ਨਹੀਂ ਜਾਣਦੇ।
    ਇਹ ਗੱਲਾਂ ਯਹੋਵਾਹ ਨੇ ਆਖੀਆਂ
ਹਿਜ਼ਕੀਏਲ 13:5
ਤੁਸੀਂ ਸ਼ਹਿਰ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੇੜੇ ਸਿਪਾਹੀ ਤੈਨਾਤ ਨਹੀਂ ਕੀਤੇ। ਤੁਸੀਂ ਇਸਰਾਏਲ ਦੇ ਪਰਿਵਾਰ ਦੀ ਸੁਰੱਖਿਆ ਲਈ ਦੀਵਾਰਾਂ ਨਹੀਂ ਉਸਾਰੀਆਂ। ਇਸ ਲਈ ਜਦੋਂ ਯਹੋਵਾਹ ਦਾ ਤੁਹਾਨੂੰ ਸਜ਼ਾ ਦੇਣ ਦਾ ਦਿਨ ਆਵੇਗਾ ਤਾਂ ਤੁਸੀਂ ਲੜਾਈ ਹਾਰ ਜਾਵੋਂਗੇ!

ਹਿਜ਼ਕੀਏਲ 16:30
30 ਤੂੰ ਇੰਨੀ ਕਮਜ਼ੋਰ ਹੈਂ। ਤੂੰ ਉਨ੍ਹਾਂ ਸਾਰੇ ਆਦਮੀਆਂ (ਦੇਸਾਂ) ਨੂੰ ਪਾਪ ਕਰਨ ਦਿੱਤਾ ਤੂੰ ਕਿਸੇ ਧੌਁਸ ਜਮਾਉਣ ਵਾਲੀ ਵੇਸਵਾ ਵਰਗਾ ਵਿਹਾਰ ਕੀਤਾ।ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ

ਹੋਸ਼ੇਆ 6:4
ਅਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ?
     ਯਹੂਦਾਹ! ਮੈਂ ਤੇਰੇ ਨਾਲ ਕੀ ਕਰਾਂ?
ਤੇਰੀ ਵਫ਼ਾਦਾਰੀ ਸਵੇਰ ਦੀ ਧੁੰਦ ਵਾਂਗ ਹੈ
    ਤੇਰੀ ਵਫਾਦਾਰੀ ਉਸ ਤਰੇਲ ਵਾਂਗ ਹੈ ਜਿਹੜੀ ਸਵੇਰ ਸਾਰ ਹੀ ਅਲੋਪ ਹੋ ਜਾਂਦੀ ਹੈ
ਹੋਸ਼ੇਆ 10:2
ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਨਾਲ ਚਲਾਕੀ ਕਰਨ ਦੀ ਕੋਸ਼ਿਸ ਕੀਤੀ,
    ਪਰ ਹੁਣ ਉਨ੍ਹਾਂ ਨੂੰ ਆਪਣਾ ਦੋਸ਼ ਸਵੀਕਾਰ ਕਰਨਾ ਪਵੇਗਾ।
ਯਹੋਵਾਹ ਉਨ੍ਹਾਂ ਦੀਆਂ ਜਗਵੇਦੀਆਂ ਢਾਹ ਸੁੱਟੇਗਾ
    ਅਤੇ ਉਨ੍ਹਾਂ ਦੇ ਯਾਦਗਾਰੀ ਥੰਮਾਂ ਨੂੰ ਨਸ਼ਟ ਕਰ ਦੇਵੇਗਾ
ਹੱਜਈ 1:2
ਯਹੋਵਾਹ ਸਰਬ ਸ਼ਕਤੀਮਾਨ ਇਉਂ ਆਖਦਾ ਹੈ, “ਇਹ ਲੋਕ ਕਹਿੰਦੇ ਹਨ ਕਿ ਅਜੇ ਯਹੋਵਾਹ ਦਾ ਮੰਦਰ ਬਨਾਉਣ ਲਈ ਸਮਾਂ ਠੀਕ ਨਹੀਂ ਹੈ।

ਹੱਜਈ 2:15
15 “‘ਹੁਣ, ਅੱਜ ਦੇ ਦਿਨ ਤੋਂ ਅਗਾਂਹ, ਇਸ ਬਾਰੇ ਧਿਆਨ ਨਾਲ ਸੋਚੋ: ਤੁਹਾਡੇ ਯਹੋਵਾਹ ਦੇ ਮੰਦਰ ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਡੇ ਲਈ ਗੱਲਾਂ ਕਿਂਝ ਵਾਪਰ ਰਹੀਆਂ ਸਨ?

ਮੱਤੀ 26:41
41 ਜਾਗੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋਂ। ਆਤਮਾ ਤਾਂ ਇਛੁੱਕ ਹੈ, ਪਰ ਤੁਹਾਡਾ ਸ਼ਰੀਰ ਕਮਜ਼ੋਰ ਹੈ।

ਪਰਕਾਸ਼ ਦੀ ਪੋਥੀ 2:4
ਪਰ ਮੈਨੂੰ ਤੁਹਾਡੇ ਬਾਰੇ ਇਹ ਸ਼ਿਕਾਇਤ ਹੈ; ਤੁਸੀਂ ਉਹ ਪਿਆਰ ਛੱਡ ਦਿੱਤਾ ਹੈ ਜਿਹੜਾ ਸ਼ੁਰੂ ਵਿੱਚ ਸੀ

ਪਰਕਾਸ਼ ਦੀ ਪੋਥੀ 3:2
ਜਾਗੋ। ਆਪਣੇ ਆਪ ਨੂੰ ਉਦੋਂ ਤੱਕ ਤਾਕਤਵਰ ਬਣਾਓ ਜਦੋਂ ਤੱਕ ਤੁਹਾਡੇ ਕੋਲ ਕੁਝ ਹੈ। ਆਪਣੇ ਆਪ ਨੂੰ ਉਸਤੋਂ ਪਹਿਲਾਂ ਤਾਕਤਵਰ ਬਣਾਓ ਜਦੋਂ ਤੱਕ ਉਹ ਜੋ ਤੁਹਾਡੇ ਕੋਲ ਹੈ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ। ਮੈਂ ਦੇਖ ਸੱਕਦਾ ਹਾਂ ਕਿ ਜੋ ਗੱਲਾਂ ਤੁਸੀਂ ਕਰ ਰਹੇ ਹੋ ਮੇਰੇ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਕਾਫ਼ੀ ਚੰਗੀਆਂ ਨਹੀਂ ਹਨ


ਪਰਕਾਸ਼ ਦੀ ਪੋਥੀ 3:16; ਯਿਰਮਿਯਾਹ 9:3; ਹਿਜ਼ਕੀਏਲ 13:5; ਹਿਜ਼ਕੀਏਲ 16:30; ਹੋਸ਼ੇਆ 6:4; ਹੋਸ਼ੇਆ 10:2; ਹੱਜਈ 1:2; ਹੱਜਈ 2:15; ਮੱਤੀ 26:41; ਪਰਕਾਸ਼ ਦੀ ਪੋਥੀ 2:4; ਪਰਕਾਸ਼ ਦੀ ਪੋਥੀ 3:2