Tuesday, January 21, 2014

ਪਰਮੇਸ਼ੁਰ ਲੋਕਾਂ ਦੀ ਤਲਾਸ਼ ਕਰਦਾ ਹੈ

                             ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਲੋਕਾਂ ਦੀ ਤਲਾਸ਼ ਕਰਦਾ ਹੈ
                                                        ਪੰਜਾਬੀ ਮਸੀਹ
ਸੰਦੇਸ਼
ਹਿਜ਼ਕੀਏਲ 34:11
11 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, “ਮੈਂ, ਖੁਦ, ਉਨ੍ਹਾਂ ਦਾ ਆਜੜੀ ਹੋਵਾਂਗਾ। ਮੈਂ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ, ਮੈਂ ਉਨ੍ਹਾਂ ਨੂੰ ਲੱਭਾਂਗਾ

ਜ਼ਬੂਰ 119:176
176 ਮੈਂ ਗੁਆਚੀ ਭੇਡਾਂ ਵਾਂਗ ਭਟਕਿਆ ਹਾਂ।
    ਮੇਰੀ ਤਲਾਸ਼ ਵਿੱਚ ਆਉ। ਯਹੋਵਾਹ,
ਮੈਂ ਤੁਹਾਡਾ ਸੇਵਕ ਹਾਂ,
    ਅਤੇ ਮੈਂ ਤੁਹਾਡੇ ਆਦੇਸ਼ਾ ਨੂੰ ਭੁੱਲਿਆ ਨਹੀਂ ਹਾਂ
ਹਿਜ਼ਕੀਏਲ 34:16
16 ਮੈਂ ਆਪਣੀਆਂ ਗੁਆਚੀਆਂ ਭੇਡਾਂ ਦੀ ਤਲਾਸ਼ ਕਰਾਂਗਾ। ਮੈਂ ਉਨ੍ਹਾਂ ਭੇਡਾਂ ਨੂੰ ਵਾਪਸ ਲਿਆਵਾਂਗਾ ਜਿਹੜੀਆਂ ਖਿੰਡ ਗਈਆਂ ਸਨ। ਮੈਂ ਜ਼ਖਮੀ ਹੋਈਆਂ ਭੇਡਾਂ ਦੇ ਪਟ੍ਟੀਆਂ ਬਂਨ੍ਹਾਂਗਾ। ਮੈਂ ਕਮਜ਼ੋਰ ਭੇਡਾਂ ਨੂੰ ਤਕੜੀਆਂ ਕਰਾਂਗਾ। ਪਰ ਮੈਂ ਉਨ੍ਹਾਂ ਮੋਟੇ ਅਤੇ ਤਾਕਤਵਰ ਆਜੜੀਆਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਨੂੰ ਓਸੇ ਤਰ੍ਹਾਂ ਦੀ ਸਜ਼ਾ ਦੀ ਖੁਰਾਕ ਦਿਆਂਗਾ ਜਿਸਦੇ ਉਹ ਅਧਿਕਾਰੀ ਹਨ।

ਲੂਕਾ 19:10
10 ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ।

ਮੱਤੀ 18:12
12 ਤੁਸੀਂ ਕੀ ਸਮਝਦੇ ਹੋ? ਜੇਕਰ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ, ਅਤੇ ਉਨ੍ਹਾਂ ਵਿੱਚੋਂ ਇੱਕ ਭੇਡ ਗੁਆਚ ਜਾਵੇ, ਤਾਂ ਕੀ ਉਹ 99 ਭੇਡਾਂ ਨੂੰ ਪਹਾੜ ਤੇ ਛੱਡ ਕੇ ਉਸ ਗੁਆਚੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ?

ਯਸਾਯਾਹ 62:12
12 ਉਸ ਦੇ ਬੰਦੇਪਵਿੱਤਰ ਲੋਕ”,
    ਅਤੇਯਹੋਵਾਹ ਦੇ ਬਖਸ਼ੇ ਹੋਏ ਬੰਦੇਸੱਦੇ ਜਾਣਗੇ।
ਅਤੇ ਯਰੂਸ਼ਲਮ ਨੂੰਨਗਰੀ, ਜਿਸ ਨੂੰ ਪਰਮੇਸ਼ੁਰ ਚਾਹੁੰਦਾ ਹੈ”,
    ਨਗਰੀ, ਜਿਸਦੇ ਨਾਲ ਪਰਮੇਸ਼ੁਰ ਹੈਸੱਦਿਆ ਜਾਵੇਗਾ।
ਯਸਾਯਾਹ 62:12
12 ਉਸ ਦੇ ਬੰਦੇਪਵਿੱਤਰ ਲੋਕ”,
    ਅਤੇਯਹੋਵਾਹ ਦੇ ਬਖਸ਼ੇ ਹੋਏ ਬੰਦੇਸੱਦੇ ਜਾਣਗੇ।
ਅਤੇ ਯਰੂਸ਼ਲਮ ਨੂੰਨਗਰੀ, ਜਿਸ ਨੂੰ ਪਰਮੇਸ਼ੁਰ ਚਾਹੁੰਦਾ ਹੈ”,
    ਨਗਰੀ, ਜਿਸਦੇ ਨਾਲ ਪਰਮੇਸ਼ੁਰ ਹੈਸੱਦਿਆ ਜਾਵੇਗਾ।
ਸਫ਼ਨਯਾਹ 1:12
12 ਉਸ ਦਿਨ, ਮੈਂ ਦੀਵੇ ਲੈ ਕੇ ਸਾਰੇ ਯਰੂਸ਼ਲਮ ਦੀ ਤਲਾਸ਼ੀ ਲਵਾਂਗਾ ਅਤੇ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵਾਂਗਾ, ਜੋ ਆਪਣੀ ਚਾਹਨਾ ਅਨੁਸਾਰ ਕੀਤੇ ਹੋਏ ਕੰਮਾਂ ਦੁਆਰਾ ਤ੍ਰਿਪਤ ਹਨ। ਉਨ੍ਹਾਂ ਲੋਕਾਂ ਦਾ ਕਹਿਣਾ ਹੈ, ‘ਯਹੋਵਾਹ ਕੁਝ ਨਹੀਂ ਕਰਦਾ। ਉਹ ਮਦਦ ਨਹੀਂ ਕਰਦਾ ਨਾ ਹੀ ਦੁੱਖ ਪਹੁੰਚਾਉਂਦਾ।ਮੈਂ ਉਨ੍ਹਾਂ ਲੋਕਾਂ ਨੂੰ ਲੱਭਾਂਗਾ ਤੇ ਦੰਡ ਦੇਵਾਂਗਾ


ਹਿਜ਼ਕੀਏਲ 34:11; ਜ਼ਬੂਰ 119:176; ਹਿਜ਼ਕੀਏਲ 34:16; ਲੂਕਾ 19:10; ਮੱਤੀ 18:12; ਯਸਾਯਾਹ 62:12; ਸਫ਼ਨਯਾਹ 1:12