Monday, January 27, 2014

ਸਮਾਂ ਬਰਬਾਦ ਕਰਨਾ


                                 ਬਾਈਬਲ ਦੇ ਕੁਝ ਵਚਨ ਵਿਸ਼ਾ : ਸਮਾਂ ਬਰਬਾਦ ਕਰਨਾ
                                                    ਪੰਜਾਬੀ  
ਮਸੀਹੀ ਸੰਦੇਸ਼


ਅਫ਼ਸੀਆਂ ਨੂੰ 5:16-17
16 ਮੇਰਾ ਭਾਵ ਇਹ ਹੈ ਕਿ ਤੁਹਾਨੂੰ ਆਪਣੇ ਹਰ ਮੌਕੇ ਨੂੰ ਚੰਗੇ ਕੰਮ ਲਈ ਵਰਤਣਾ ਚਾਹੀਦਾ ਹੈ ਕਿਉਂਕਿ ਇਹ ਸਮੇਂ ਭ੍ਰਿਸ਼ਟ ਹਨ। 17 ਇਸ ਲਈ ਮੂਰੱਖਤਾ ਦਾ ਜੀਵਨ ਨਾ ਜੀਵੋ। ਪਰ ਉਹ ਗੱਲਾਂ ਸਿੱਖੋ ਜਿਹੜੀਆਂ ਪ੍ਰਭੂ ਤੁਹਾਡੇ ਪਾਸੋਂ ਕਰਵਾਉਣੀਆਂ ਚਾਹੁੰਦਾ ਹੈ

ਕੁਲੁੱਸੀਆਂ ਨੂੰ 3:23
23 ਹਰ ਕੰਮ ਜਿਹੜਾ ਤੁਸੀਂ ਕਰ ਰਹੇ ਹੋ, ਆਪਣੀ ਪੂਰੀ ਸਮਰਥਾ ਨਾਲ ਕਰੋ। ਇਸ ਤਰ੍ਹਾਂ ਕੰਮ ਕਰੋ ਜਿਵੇਂ ਤੁਸੀਂ ਲੋਕਾਂ ਲਈ ਨਹੀਂ ਪ੍ਰਭੂ ਲਈ ਕਰ ਰਹੇ ਹੋ

ਕਹਾਉਤਾਂ 6:9-11
ਸੁਸਤ ਬੰਦਿਆ, ਕਿੰਨਾ ਕੁ ਚਿਰ ਤੂੰ ਇੱਥੇ ਲੰਮਾ ਪਿਆ ਰਹੇਂਗਾ? ਕਦੋਂ ਤੂੰ ਆਪਣੀ ਨੀਂਦ ਤੋਂ ਜਾਗੇਂਗਾ? 10 ਥੋੜੀ ਜਿਹੀ ਨੀਂਦ, ਥੋੜੀ ਜਿਹੀ ਝਪਕੀ, ਆਪਣੇ ਹੱਥਾਂ ਨੂੰ ਥੋੜਾ ਜਿਹਾ ਆਰਾਮ, 11 ਅਤੇ ਇਸ ਨੂੰ ਜਾਨਣ ਤੋਂ ਪਹਿਲਾਂ, ਤੂੰ ਗਰੀਬ ਹੋ ਜਾਵੇਗਾਂ, ਜਿਵੇਂ ਇੱਕ ਡਕੈਤ ਨੇ ਤੁਹਾਡਾ ਸਭ ਕੁਝ ਚੁਰਾ ਲਿਆ ਹੋਵੇ

ਉਪਦੇਸ਼ਕ 3:1
ਸਮਾਂ ਹੈ
ਇੱਥੇ ਹਰ ਚੀਜ਼ ਲਈ ਵਕਤ ਹੈ। ਅਤੇ ਹਰ ਗੱਲ ਧਰਤੀ ਉੱਤੇ ਇਸ ਦੀ ਰੁੱਤ ਵਿੱਚ ਵਾਪਰੇਗੀ

ਕਹਾਉਤਾਂ 6:6-8
ਸੁਸਤ ਹੋਣ ਦੇ ਖਤਰੇ
ਤੂੰ, ਸੁਸਤ ਬੰਦੇ, ਕੀੜੀ ਵੱਲ ਤੱਕ, ਵੇਖ ਇਹ ਕਿੰਝ ਵਰਤਾਰਾ ਕਰਦੀ ਹੈ, ਅਤੇ ਸਿਆਣੀ ਬਣਦੀ ਹੈ। ਕੀੜੀ ਦਾ ਕੋਈ ਹਾਕਮ ਨਹੀਂ, ਕੋਈ ਮਾਲਕ ਨਹੀਂ ਜਾਂ ਕੋਈ ਆਗੂ ਨਹੀਂ ਹੁੰਦਾ। ਤਾਂ ਵੀ, ਇਹ ਗਰਮੀਆਂ ਵਿੱਚ, ਆਪਣਾ ਭੋਜਨ ਇਕੱਠਾ ਕਰਦੀ ਹੈ ਅਤੇ ਵਾਢੀ ਵੇਲੇ ਆਪਣੀ ਸਮਗਰੀ ਨੂੰ ਇੱਕਤ੍ਰ ਕਰਦੀ ਹੈ
1 ਕੁਰਿੰਥੀਆਂ ਨੂੰ 6:19-20
19 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਸਰੀਰ ਇੱਕ ਮੰਦਰ ਹੈ ਜਿੱਥੇ ਪਵਿੱਤਰ ਆਤਮਾ ਦਾ ਨਿਵਾਸ ਹੈ ਪਵਿੱਤਰ ਆਤਮਾ ਤੁਹਾਡੇ ਅੰਦਰ ਹੈ। ਤੁਸੀਂ ਪਵਿੱਤਰ ਆਤਮਾ ਨੂੰ ਪਰਮੇਸ਼ੁਰ ਤੋਂ ਪ੍ਰਾਪਤ ਕੀਤਾ ਹੈ। ਤੁਸੀਂ ਆਪਣੇ ਖੁੱਦ ਦੇ ਨਹੀਂ ਹੋ। 20 ਤੁਹਾਨੂੰ ਪਰਮੇਸ਼ੁਰ ਦੁਆਰਾ ਮੁੱਲ ਤਾਰਕੇ ਖਰੀਦਿਆ ਗਿਆ ਹੈ। ਇਸ ਲਈ ਆਪਣੇ ਸਰੀਰਾਂ ਨਾਲ ਪਰਮੇਸ਼ੁਰ ਦਾ ਸਤਿਕਾਰ ਕਰੋ

ਜ਼ਬੂਰ 90:12
12 ਸਾਨੂੰ ਸਿੱਖਾਉ ਕਿ ਸਾਡੀਆਂ ਜ਼ਿੰਦਗੀਆਂ ਕਿੰਨੀਆਂ ਛੋਟੀਆਂ ਹਨ
    ਅਤੇ ਜੋ ਅਸੀਂ ਸੱਚਮੁੱਚ ਸਿਆਣੇ ਬਣ ਸੱਕੀਏ
1 ਪਤਰਸ 4:3
ਅਤੀਤ ਵਿੱਚ, ਤੁਸੀਂ ਬਹੁਤਾ ਸਮਾਂ ਉਸੇ ਵਿੱਚ ਬਰਬਾਦ ਕਰ ਦਿੱਤਾ ਜੋ ਅਵਿਸ਼ਵਾਸੀ ਕਰਦੇ ਹਨ। ਤੁਸੀਂ ਅਨੈਤਿਕ ਗੱਲਾਂ ਕਰ ਰਹੇ ਸੀ। ਤੁਸੀਂ ਉਹੀ ਭਰਿਸ਼ਟ ਗੱਲਾਂ ਕਰ ਰਹੇ ਸੀ ਜੋ ਤੁਸੀਂ ਕਰਨੀਆਂ ਪਸੰਦ ਕੀਤੀਆਂ। ਤੁਸੀਂ ਸ਼ਰਾਬੀ ਹੋ ਰਹੇ ਸੀ, ਐਸ਼ ਪ੍ਰਸਤ ਦਾਅਵਤਾਂ ਅਤੇ ਸ਼ਰਾਬੀ ਸਭਾਵਾਂ ਕਰਦੇ ਸੀ ਅਤੇ ਉਨ੍ਹਾਂ ਮੂਰਤੀਆਂ ਦੀ ਪੂਜਾ ਕਰਦੇ ਸੀ ਜਿਨ੍ਹਾਂ ਤੇ ਪਾਬੰਦੀ ਹੈ

ਕਹਾਉਤਾਂ 24:30-34
30 ਮੈਂ ਇੱਕ ਆਲਸੀ ਬੰਦੇ ਦੇ ਖੇਤ ਰਾਹੀਂ, ਬਿਨਾਂ ਸੂਝ ਵਾਲੇ ਬੰਦੇ ਦੇ ਅੰਗੂਰਾਂ ਦੇ ਬਾਗ਼ ਰਾਹੀਂ ਲੰਘਿਆ। 31 ਉਹ ਖੇਤ ਕੰਡਿਆਂ ਨਾਲ ਭਰਿਆ ਹੋਇਆ ਸੀ, ਘਾਹ ਫ਼ੂਸ ਹੱਦੋ ਵੱਧ ਉਗਿਆ ਹੋਇਆ ਸੀ। ਅਤੇ ਚਾਰ ਦੀਵਾਰੀ ਢੱਠੀ ਹੋਈ ਸੀ। 32 ਅਤੇ ਮੈਂ ਜੋ ਵੇਖਿਆ ਉਸ ਬਾਰੇ ਸੋਚਿਆ ਅਤੇ ਇੱਕ ਸਬਕ ਸਿੱਖਿਆ: 33 ਥੋੜੀ ਜਿਹੀ ਨੀਂਦ, ਥੋੜੀ ਜਿਹੀ ਝਪਕੀ, ਕੰਮ ਤੋਂ ਥੋੜਾ ਜਿਹਾ ਆਰਾਮ, 34 ਅਤੇ ਇੱਥੇ ਤੁਸੀਂ ਗਰੀਬ ਹੋ ਜਾਵੋਂਗੇ, ਅਤੇ ਤੁਸੀਂ ਜਰੂਰਤ ਮੰਦ ਹੋ ਜਾਵੋਗੇ ਜਿਵੇਂ ਕਿਸੇ ਡਕੈਤ ਦੁਆਰਾ ਲੁੱਟ ਲੇ ਗਏ ਹੋਵੋ

ਅਫ਼ਸੀਆਂ ਨੂੰ 4:28
28 ਜੇ ਕੋਈ ਚੋਰੀ ਕਰ ਰਿਹਾ ਹੈ ਤਾਂ ਉਸ ਨੂੰ ਚੋਰੀ ਕਰਨੀ ਛੱਡ ਦੇਣੀ ਚਾਹੀਦੀ ਹੈ। ਇਸਦੀ ਜਗ਼੍ਹਾ ਉਸ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ। ਉਸ ਨੂੰ ਆਪਣੇ ਹੱਥਾਂ ਦੀ ਵਰਤੋਂ ਚੰਗੇ ਕੰਮ ਕਰਨ ਲਈ ਕਰਨੀ ਚਾਹੀਦੀ ਹੈ। ਫ਼ੇਰ ਉਸ ਦੇ ਕੋਲ ਗਰੀਬ ਲੋਕਾਂ ਨਾਲ ਸਾਂਝਾ ਕਰਨ ਲਈ ਕੁਝ ਨਾ ਕੁਝ ਹੋਵੇਗਾ

ਕਹਾਉਤਾਂ 26:14
14 ਆਲਸੀ ਬੰਦਾ ਇੱਕ ਦਰਵਾਜ਼ੇ ਵਰਗਾ ਹੈ। ਉਹ ਆਪਣੇ ਬਿਸਤਰੇ ਵਿੱਚ ਓਸੇ ਤਰ੍ਹਾਂ ਪਾਸੇ ਪਰਤਦਾ ਰਹਿੰਦਾ ਹੈ ਜਿਵੇਂ ਦਰਵਾਜ਼ਾ ਆਪਣੀ ਚੂਲ ਦੁਆਲੇ ਘੁੰਮਦਾ ਰਹਿੰਦਾ ਹੈ। ਉਹ ਕਦੇ ਵੀ ਕਿਤੇ ਨਹੀਂ ਜਾਂਦਾ

ਹੋਸ਼ੇਆ 10:12
12 ਜੇਕਰ ਤੁਸੀਂ ਚੰਗਿਆਈ ਬੀਜੋਗੇ, ਤੁਸੀਂ ਸੱਚੇ ਪਿਆਰ ਦੀ ਵਾਢੀ ਕਰੋਂਗੇ। ਆਪਣੀ ਅਣ ਟੁੱਟੀ ਅਣਵਾਹੀ ਜ਼ਮੀਨ ਨੂੰ ਵਾਹੋ। ਇਹ ਯਹੋਵਾਹ ਨੂੰ ਉਡੀਕਣ ਦਾ ਸਮਾਂ ਹੈ। ਉਹ ਆਵੇਗਾ, ਅਤੇ ਤੁਹਾਡੇ ਉੱਤੇ ਚੰਗਿਆਈ ਦਾ ਮੀਂਹ ਵਰਸਾਵੇਗਾ

ਕੁਲੁੱਸੀਆਂ ਨੂੰ 4:5-6
ਗੈਰ ਯਹੂਦੀਆਂ ਨਾਲ ਸਿਆਣਪ ਨਾਲ ਵਰਤਾਓ ਕਰੋ। ਆਪਣੇ ਸਮੇਂ ਨੂੰ ਵੱਧ ਤੋਂ ਵੱਧ ਚੰਗੀ ਤਰ੍ਹਾਂ ਵਰਤੋ। ਜਦੋਂ ਤੁਸੀਂ ਗੱਲ ਬਾਤ ਕਰੋ, ਤੁਹਾਨੂੰ ਹਰ ਸਮੇਂ ਮਿਹਰਬਾਨ ਅਤੇ ਸਿਆਣਾ ਹੋਣਾ ਚਾਹੀਦਾ ਹੈ। ਫ਼ੇਰ ਤੁਸੀਂ ਹਰ ਵਿਅਕਤੀ ਨੂੰ ਉਸੇ ਤਰ੍ਹਾਂ ਜਵਾਬ ਦੇ ਸੱਕੋਂਗੇ ਜਿਸ ਤਰ੍ਹਾਂ ਤੁਹਾਨੂੰ ਦੇਣਾ ਚਾਹੀਦਾ ਹੈ

ਰੋਮੀਆਂ ਨੂੰ 8:37
37 ਪਰ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਪਰਮੇਸ਼ੁਰ ਰਾਹੀਂ ਸਾਡੀ ਇੱਕ ਮਹਾਨ ਜਿੱਤ ਹੈ, ਜਿਸਨੇ ਸਾਨੂੰ ਪਿਆਰ ਕੀਤਾ ਹੈ

ਅਫ਼ਸੀਆਂ ਨੂੰ 5:16-17; ਕੁਲੁੱਸੀਆਂ ਨੂੰ 3:23; ਕਹਾਉਤਾਂ 6:9-11; ਉਪਦੇਸ਼ਕ 3:1; ਕਹਾਉਤਾਂ 6:6-8; 1 ਕੁਰਿੰਥੀਆਂ ਨੂੰ 6:19-20; ਜ਼ਬੂਰ 90:12; 1 ਪਤਰਸ 4:3; ਕਹਾਉਤਾਂ 24:30-34; ਅਫ਼ਸੀਆਂ ਨੂੰ 4:28; ਕਹਾਉਤਾਂ 26:14; ਹੋਸ਼ੇਆ 10:12; ਕੁਲੁੱਸੀਆਂ ਨੂੰ 4:5-6; ਰੋਮੀਆਂ ਨੂੰ 8:37