Friday, January 24, 2014

ਦੂਤ ਪਰਮੇਸ਼ੁਰ ਦੇ ਸੇਵਕ ਵਜੋਂ


                              ਬਾਈਬਲ ਦੇ ਕੁਝ ਵਚਨ ਵਿਸ਼ਾ : ਦੂਤ ਪਰਮੇਸ਼ੁਰ ਦੇ ਸੇਵਕ ਵਜੋਂ
                                                    ਪੰਜਾਬੀ  
ਮਸੀਹੀ ਸੰਦੇਸ਼
ਜ਼ਬੂਰ 103:20
20 ਹੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ। ਹੇ ਦੂਤੋਂ,
    ਤੁਸੀਂ ਸ਼ਕਤੀਸ਼ਾਲੀ ਸਿਪਾਹੀ ਹੋ ਜਿਹੜੇ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ।
    ਤੁਸੀਂ ਪਰਮੇਸ਼ੁਰ ਨੂੰ ਸੁਣਦੇ ਹੋ ਅਤੇ ਉਸ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਹੋ
ਇਬਰਾਨੀਆਂ ਨੂੰ 1:7
ਦੂਤਾਂ ਬਾਰੇ ਪਰਮੇਸ਼ੁਰ ਨੇ ਇਹ ਆਖਿਆ,
ਪਰਮੇਸ਼ੁਰ ਆਪਣੇ ਦੂਤਾਂ ਨੂੰ ਹਵਾਵਾਂ ਵਰਗਾ ਬਣਾਉਂਦਾ ਹੈ
    ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਵਰਗਾ ਬਣਾਉਂਦਾ ਹੈ।
ਜ਼ਬੂਰ 104:4
ਹੇ ਪਰਮੇਸ਼ੁਰ, ਤੁਸੀਂ ਆਪਣੇ ਦੂਤਾਂ ਨੂੰ ਹਵਾ ਦੇ ਵਾਂਗ
    ਅਤੇ ਸੇਵਕਾਂ ਨੂੰ ਅੱਗ ਵਾਂਗ ਬਣਾਇਆ ਹੈ
ਦਾਨੀਏਲ 10:13
13 ਪਰ ਫ਼ਾਰਸ ਦਾ ਸ਼ਹਿਜ਼ਾਦਾ ਮੇਰੇ ਨਾਲ ਲੜਦਾ ਰਿਹਾ ਹੈ ਅਤੇ 21 ਦਿਨਾਂ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਹੈ। ਫ਼ੇਰ ਸਭ ਤੋਂ ਮਹੱਤਵਪੂਰਣ ਸ਼ਹਿਜਾਦਿਆਂ ਵਿੱਚੋਂ ਇੱਕ, ਮੀਕਾਏਲ, ਮੇਰੀ ਸਹਾਇਤਾ ਕਰਨ ਲਈ ਆਇਆ ਇਸ ਲਈ ਮੈਂ ਉਸ ਨੂੰ ਓੱਥੇ ਫਾਰਸ ਦੇ ਰਾਜੇ ਕੋਲ ਛੱਡ ਦਿੱਤਾ

ਪਰਕਾਸ਼ ਦੀ ਪੋਥੀ 12:7
ਫ਼ੇਰ ਸਵਰਗ ਵਿੱਚ ਜੰਗ ਛਿੜ ਗਈ। ਮੀਕਾਏਲ ਅਤੇ ਉਸ ਦੇ ਦੂਤ ਅਜਗਰ ਦੇ ਵਿਰੁੱਧ ਲੜੇ। ਅਜਗਰ ਅਤੇ ਉਸ ਦੇ ਦੂਤਾਂ ਨੇ ਜਵਾਬੀ ਹਮਲਾ ਕੀਤਾ

ਦਾਨੀਏਲ 8:16
16 ਫ਼ੇਰ ਮੈਂ ਇੱਕ ਆਦਮੀ ਦੀ ਆਵਾਜ਼ ਸੁਣੀ। ਇਹ ਆਵਾਜ਼ ਊਲਾਈ ਨਦੀ ਦੇ ਉੱਤੋਂ ਰਹੀ ਸੀ। ਆਵਾਜ਼ ਨੇ ਆਖਿਆ, “ਜਬਰਾੇਲ ਇਸ ਆਦਮੀ ਨੂੰ ਦਰਸ਼ਨ ਦਾ ਅਰਬ ਸਮਝਾ।

ਲੂਕਾ 1:19
19 ਦੂਤ ਨੇ ਫ਼ਰਮਾਇਆ, “ਮੈਂ ਜ਼ਿਬਰਾਏਲ ਹਾਂ ਜੋ ਕਿ ਪਰਮੇਸ਼ੁਰ ਦੇ ਸਾਹਮਣੇ ਹਾਜ਼ਰ ਰਹਿੰਦਾ ਹੈ। ਮੈਨੂੰ ਤੇਰੇ ਨਾਲ ਗੱਲਾਂ ਕਰਨ ਅਤੇ ਤੈਨੂੰ ਇਹ ਖੁਸ਼ਖਬਰੀ ਦੱਸਣ ਲਈ ਭੇਜਿਆ ਗਿਆ ਹੈ

ਇਬਰਾਨੀਆਂ ਨੂੰ 1:14
14 ਸਾਰੇ ਦੂਤ, ਜਿਹੜੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ, ਆਤਮਾ ਹਨ ਅਤੇ ਉਹ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਲਈ ਭੇਜੇ ਗਏ ਹਨ ਜੋ ਮੁਕਤੀ ਪ੍ਰਾਪਤ ਕਰਦੇ ਹਨ

ਕੂਚ 23:23
23 ਪਰਮੇਸ਼ੁਰ ਨੇ ਆਖਿਆ, “ਮੇਰਾ ਦੂਤ ਧਰਤੀ ਉੱਤੇ ਤੁਹਾਡੀ ਅਗਵਾਈ ਕਰੇਗਾ। ਉਹ ਤੁਹਾਡੀ ਬਹੁਤ ਸਾਰੇ ਵਖਰੇ ਲੋਕਾਂ ਦੇ ਖਿਲਾਫ਼ ਅਗਵਾਈ ਕਰੇਗਾ-ਅਮੋਰੀਆਂ, ਹਿੱਤੀਆਂ, ਫ਼ਰਿੱਜ਼ੀਆਂ, ਕਨਾਨੀਆਂ, ਹਿੱਵੀਆਂ ਅਤੇ ਯਬੂਸੀਆਂ ਦੇ। ਪਰ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਹਰਾ ਦਿਆਂਗਾ

ਗਿਣਤੀ 20:16
16 ਪਰ ਅਸੀਂ ਯਹੋਵਾਹ ਪਾਸੋਂ ਸਹਾਇਤਾ ਮੰਗੀ ਯਹੋਵਾਹ ਨੇ ਸਾਡੀ ਫ਼ਰਿਆਦ ਸੁਣੀ ਅਤੇ ਸਾਡੀ ਸਹਾਇਤਾ ਲਈ ਇੱਕ ਦੂਤ ਨੂੰ ਭੇਜਿਆ। ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਲੈ ਆਇਆ ਹੈ
ਹੁਣ ਅਸੀਂ ਕਾਦੇਸ਼ ਵਿੱਚ ਹਾਂ ਜਿੱਥੇ ਤੁਹਾਡੀ ਧਰਤੀ ਸ਼ੁਰੂ ਹੁੰਦੀ ਹੈ
ਯਸਾਯਾਹ 63:8-9
ਯਹੋਵਾਹ ਨੇ ਆਖਿਆ, “ਇਹ ਮੇਰੇ ਲੋਕ ਹਨ।
    ਇਹ ਮੇਰੇ ਅਸਲੀ ਬੱਚੇ ਹਨ।
    ਇਸ ਲਈ ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਬਚਾ ਲਿਆ।
ਲੋਕਾਂ ਲਈ ਬਹੁਤ ਮੁਸੀਬਤ ਸਨ,
    ਪਰ ਯਹੋਵਾਹ ਉਨ੍ਹਾਂ ਦੇ ਖਿਲਾਫ਼ ਨਹੀਂ ਸੀ।
ਯਹੋਵਾਹ ਨੇ ਲੋਕਾਂ ਨਾਲ ਪਿਆਰ ਕੀਤਾ
    ਅਤੇ ਉਨ੍ਹਾਂ ਲਈ ਦੁੱਖ ਮਹਿਸੂਸ ਕੀਤਾ।
ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਬਚਾਇਆ।
    ਯਹੋਵਾਹ ਨੇ ਉਨ੍ਹਾਂ ਨੂੰ ਬਚਾਉਣ ਲਈ ਆਪਣਾ ਖਾਸ ਦੂਤ ਭੇਜਿਆ।
ਉਸ ਨੇ ਉਨ੍ਹਾਂ ਨੂੰ ਉੱਪਰ ਚੁੱਕ ਲਿਆ ਅਤੇ ਲੈ ਗਿਆ।
    ਅਤੇ ਉਹ ਉਨ੍ਹਾਂ ਦੀ ਸਦਾ ਲਈ ਦੇਖ-ਭਾਲ ਕਰੇਗਾ

ਯਸਾਯਾਹ 37:36
The Assyrian Army Is Destroyed
36 ਉਸ ਰਾਤ ਯਹੋਵਾਹ ਦਾ ਦੂਤ ਬਾਹਰ ਗਿਆ ਅਤੇ ਉਸ ਨੇ ਅੱਸ਼ੂਰ ਦੇ ਡੇਰੇ ਦੇ 1,85,000 ਬੰਦੇ ਮਾਰ ਦਿੱਤੇ। ਸਵੇਰੇ ਜਦੋਂ ਲੋਕ ਉੱਠੇ ਤਾਂ ਉਨ੍ਹਾਂ ਨੇ ਆਪਣੇ ਹਰ ਪਾਸੇ ਲਾਸ਼ਾਂ ਡਿਠ੍ਠੀਆਂ
ਰਸੂਲਾਂ ਦੇ ਕਰਤੱਬ 5:19
19 ਪਰ ਰਾਤ ਦੇ ਵਕਤ, ਪ੍ਰਭੂ ਦੇ ਦੂਤ ਨੇ ਜੇਲ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ। ਦੂਤ ਉਨ੍ਹਾਂ ਨੂੰ ਬਾਹਰ ਲੈ ਗਿਆ ਅਤੇ ਆਖਿਆ,
ਰਸੂਲਾਂ ਦੇ ਕਰਤੱਬ 7:53
53 ਤੁਸੀਂ ਉਹ ਲੋਕ ਹੋ, ਜਿਨ੍ਹਾਂ ਨੂੰ ਮੂਸਾ ਦੀ ਸ਼ਰ੍ਹਾ ਪ੍ਰਾਪਤ ਹੋਈ। ਪਰਮੇਸ਼ੁਰ ਨੇ ਤੁਹਾਨੂੰ ਇਹ ਸ਼ਰ੍ਹਾ ਦੂਤਾਂ ਦੁਆਰਾ ਦਿੱਤੀ ਪਰ ਤੁਸੀਂ ਉਸਦੀ ਪਾਲਣਾ ਨਾ ਕਰ ਸੱਕੇ।
ਅੱਯੂਬ 33:22-26
22 ਉਹ ਬੰਦਾ ਮੌਤ ਦੇ ਸਥਾਨ ਦੇ ਨੇੜੇ ਹੁੰਦਾ ਹੈ
    ਤੇ ਉਸਦਾ ਜੀਵਨ ਖਤਮ ਹੋਣ ਵਾਲਾ ਹੁੰਦਾ ਹੈ।
23 ਪਰਮੇਸ਼ੁਰ ਦੇ ਹਜ਼ਾਰਾਂ ਦੂਤ ਨੇ। ਹੋ ਸੱਕਦਾ ਹੈ ਉਨ੍ਹਾਂ ਵਿੱਚੋਂ ਕੋਈ ਦੂਤ ਉਸ ਬੰਦੇ ਦੀ ਨਿਗਰਾਨੀ ਕਰ ਰਿਹਾ ਹੋਵੇ।
    ਹੋ ਸੱਕਦਾ ਹੈ ਉਹ ਦੂਤ ਉਸ ਬੰਦੇ ਦੇ ਪੱਖ ਵਿੱਚ ਬੋਲੇ ਤੇ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਦੱਸੇ ਜੋ ਉਸ ਨੇ ਕੀਤੀਆਂ।
24 ਹੋ ਸੱਕਦਾ ਹੈ ਉਹ ਦੂਤ ਉਸ ਬੰਦੇ ਉੱਤੇ ਦਯਾਲੂ ਹੋਵੇ ਤੇ
    ਪਰਮੇਸ਼ੁਰ ਨੂੰ ਆਖੇ ਇਸ ਬੰਦੇ ਨੂੰ ਮੌਤ ਤੋਂ ਬਚਾ ਲਵੋ।
    ਮੈਂ ਉਸ ਦੇ ਪਾਪ ਦੀ ਅਦਾਇਗੀ ਕਰਨ ਦਾ ਰਸਤਾ ਲੱਭ ਲਿਆ ਹੈ।
25 ਤਾਂ ਉਸ ਬੰਦੇ ਦਾ ਸਰੀਰ ਮੁੜਕੇ ਜਵਾਨ ਤੇ ਨਰੋਆ ਹੋ ਜਾਵੇਗਾ।
    ਉਹ ਬੰਦਾ ਉਹੋ ਜਿਹਾ ਹੀ ਬਣ ਜਾਵੇਗਾ ਜਿਹੋ ਜਿਹਾ ਉਹ ਜਵਾਨੀ ਵੇਲੇ ਸੀ।
26 ਉਹ ਬੰਦਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਗਾ, ਤੇ ਪਰਮੇਸ਼ੁਰ ਉਸਦੀ ਪ੍ਰਾਰਥਨਾ ਸੁਣ ਲਵੇਗਾ।
    ਉਹ ਬੰਦਾ ਖੁਸ਼ੀ ਨਾਲ ਚਾਂਘਰਾਂ ਮਾਰੇਗਾ ਤੇ ਪਰਮੇਸ਼ੁਰ ਦੀ ਉਪਾਸਨਾ ਕਰੇਗਾ।
    ਉਹ ਇੱਕ ਵਾਰੀ ਫ਼ੇਰ ਨੇਕੀ ਦਾ ਜੀਵਨ ਜੀਵੇਗਾ
ਰਸੂਲਾਂ ਦੇ ਕਰਤੱਬ 7:38
38 ਇਹ ਉਹੀ ਮੂਸਾ ਸੀ ਜੋ ਉਨ੍ਹਾਂ ਲੋਕਾਂ ਨਾਲ ਸੀ ਜੋ ਉਜਾੜ ਵਿੱਚ ਇਕੱਠੇ ਹੋਏ ਸਨ। ਉਹ ਉਸ ਦੂਤ ਨਾਲ ਸੀ ਜੋ ਉਸ ਨਾਲ ਉਜਾੜ ਵਿੱਚ ਸੀਨਈ ਦੇ ਪਹਾੜ ਉੱਪਰ ਬੋਲਿਆ ਸੀ। ਉਹ ਸਾਡੇ ਪਿਉ ਦਾਦਿਆਂ ਦੇ ਨਾਲ ਸੀ। ਮੂਸਾ ਨੂੰ ਪਰਮੇਸ਼ੁਰ ਵੱਲੋਂ ਜੀਵਨ ਦੇ ਹੁਕਮ ਮਿਲੇ ਭਈ ਸਾਨੂੰ ਸੌਂਪ ਦੇਵੇ

ਗਲਾਤੀਆਂ ਨੂੰ 3:19
19 ਫ਼ੇਰ ਸ਼ਰ੍ਹਾ ਕਾਹਦੇ ਵਾਸਤੇ ਹੈ? ਨੇਮ ਲੋਕਾਂ ਦੀਆਂ ਕੀਤੀਆਂ ਬਦਕਾਰੀਆਂ ਨੂੰ ਉਜਾਗਰ ਕਰਨ ਲਈ ਦਿੱਤਾ ਸੀ। ਸ਼ਰ੍ਹਾ ਉਦੋਂ ਤੱਕ ਜਾਰੀ ਰਹੀ ਜਦੋਂ ਤੱਕ ਕਿ ਅਬਰਾਹਾਮ ਦੀ ਖਾਸ ਨਸਲ ਨਹੀਂ ਆਈ। ਪਰਮੇਸ਼ੁਰ ਦਾ ਵਾਇਦਾ ਇਸ ਖਾਸ ਉਲਾਦ ਨਾਲ ਸੰਬੰਧਿਤ ਸੀ। ਸ਼ਰ੍ਹਾ ਦੂਤਾਂ ਰਾਹੀਂ ਦਿੱਤੀ ਗਈ ਸੀ। ਦੂਤਾਂ ਨੇ ਲੋਕਾਂ ਤੱਕ ਸ਼ਰ੍ਹਾ ਪਹੁੰਚਾਉਣ ਲਈ ਮੂਸਾ ਨੂੰ ਵਿੱਚੋਲੇ ਦੀ ਤਰ੍ਹਾਂ ਇਸਤੇਮਾਲ ਕੀਤਾ

ਇਬਰਾਨੀਆਂ ਨੂੰ 2:2
ਜਿਹੜੇ ਉਪਦੇਸ਼ (ਸ਼ਰ੍ਹਾ) ਪਰਮੇਸ਼ੁਰ ਦੇ ਦੂਤਾਂ ਰਾਹੀਂ ਦਿੱਤੇ ਉਨ੍ਹਾਂ ਨੂੰ ਸੱਚ ਸਾਬਤ ਕੀਤੇ ਗਏ ਸਨ। ਅਤੇ ਜਦੋਂ ਵੀ ਲੋਕ ਉਸ ਉਪਦੇਸ਼ ਦੇ ਖਿਲਾਫ਼ ਗਏ ਅਤੇ ਉਸ ਉਪਦੇਸ਼ ਦੀ ਅਵੱਗਿਆ ਕੀਤੀ, ਉਨ੍ਹਾਂ ਨੇ ਢੁੱਕਵੀਂ ਸਜ਼ਾ ਪ੍ਰਾਪਤ ਕੀਤੀ

ਜ਼ਕਰਯਾਹ 1:8-10
ਰਾਤ ਵੇਲੇ, ਮੈਂ ਇੱਕ ਆਦਮੀ ਨੂੰ ਲਾਲ ਘੋੜੇ ਤੇ ਸਵਾਰ ਵੇਖਿਆ ਉਹ ਵਾਦੀ ਵਿੱਚ ਮਹਿਂਦੀ ਦੀਆਂ ਝਾੜੀਆਂ ਵਿੱਚਕਾਰ ਖੜੋਤਾ ਸੀ। ਉਸ ਦੇ ਪਿੱਛੇ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ। ਮੈਂ ਕਿਹਾ, “ਸੁਆਮੀ, ਇੰਨੇ ਘੋੜੇ ਕਾਹਦੇ ਲਈ ਹਨ?”
ਤਦ ਇੱਕ ਫ਼ਰਿਸ਼ਤੇ ਨੇ ਮੇਰੇ ਨਾਲ ਬੋਲਦਿਆਂ ਕਿਹਾ, “ਮੈਂ ਤੈਨੂੰ ਵਿਖਾਵਾਂਗਾ ਕਿ ਇਹ ਘੋੜੇ ਕਾਹਦੇ ਲਈ ਹਨ।
10 ਤਦ ਮਹਿਂਦੀ ਦੇ ਬੂਟਿਆਂ ਵਿੱਚਕਾਰ ਖੜੋਤੇ ਮਨੁੱਖ ਨੇ ਕਿਹਾ, “ਯਹੋਵਾਹ ਨੇ ਧਰਤੀ ਤੇ ਇੱਧਰ-ਉੱਧਰ ਜਾਣ ਲਈ ਇਹ ਘੋੜੇ ਭੇਜੇ ਹਨ।

ਦਾਨੀਏਲ 7:15-16
ਚੌਬੇ ਜਾਨਵਰ ਬਾਰੇ ਸੁਪਨੇ ਦੀ ਵਿਆਖਿਆ
15 ਮੈਂ, ਦਾਨੀਏਲ, ਬਹੁਤ ਉਲਝਣ ਵਿੱਚ ਅਤੇ ਫ਼ਿਕਰਮੰਦ ਸੀ। ਜਿਹੜੇ ਦਰਸ਼ਨ ਮੇਰੇ ਮਨ ਵਿੱਚੋਂ ਲੰਘੇ ਸਨ ਉਨ੍ਹਾਂ ਨੇ ਮੈਨੂੰ ਬਿਪਤਾ ਵਿੱਚ ਪਾ ਦਿੱਤਾ ਸੀ। 16 ਮੈਂ ਉਨ੍ਹਾਂ ਵਿੱਚੋਂ ਇੱਕ ਦੇ ਨੇੜੇ ਗਿਆ, ਜਿਹੜਾ ਉੱਥੇ ਖੜ੍ਹਾ ਸੀ। ਮੈਂ ਉਸ ਨੂੰ ਪੁੱਛਿਆ ਕਿ ਇਸ ਸਾਰੇ ਕੁਝ ਦਾ ਕੀ ਅਰਬ ਸੀ। ਇਸ ਲਈ ਉਸ ਨੇ ਮੈਨੂੰ ਦੱਸਿਆ। ਉਸ ਨੇ ਮੈਨੂੰ ਸਮਝਾਇਆ ਕਿ ਇਨ੍ਹਾਂ ਚੀਜ਼ਾਂ ਦਾ ਕੀ ਅਰਬ ਸੀ
ਜ਼ਕਰਯਾਹ 4:11-14
11 ਤਦ ਮੈਂ (ਜ਼ਕਰਯਾਹ) ਨੇ ਉਸ ਨੂੰ ਆਖਿਆ, “ਮੈਂ ਸ਼ਮਾਦਾਨ ਦੇ ਇੱਕ ਸੱਜੇ ਪਾਸੇ ਅਤੇ ਇੱਕ ਜੈਤੂਨ ਦੇ ਦ੍ਰੱਖਤ ਦੇ ਖੱਬੇ ਪਾਸੇ ਵੱਲ ਖੜ੍ਹਾ ਵੇਖਿਆ, ਤਾਂ ਉਨ੍ਹਾਂ ਦ੍ਰੱਖਤਾਂ ਦਾ ਕੀ ਅਰਬ ਹੈ?” 12 ਮੈਂ ਉਸ ਨੂੰ ਇਹ ਵੀ ਪੁੱਛਿਆ, “ਜੈਤੂਨ ਦੇ ਰੁੱਖ ਦੀਆਂ ਇਹ ਦੋ ਟਹਿਣੀਆਂ ਕੀ ਹਨ, ਜਿਹੜੀਆਂ ਸੋਨੇ ਦੀਆਂ ਦੋਨੋ ਨਲੀਆਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਸੁਨਿਹਰੇ ਰੰਗ ਦਾ ਤੇਲ ਨਿਕਲਦਾ ਹੈ?”
13 ਫ਼ਿਰ ਦੂਤ ਨੇ ਮੈਨੂੰ ਕਿਹਾ, “ਕੀ ਤੈਨੂੰ ਇਨ੍ਹਾਂ ਗੱਲਾਂ ਦਾ ਭਾਵ ਨਹੀਂ ਪਤਾ?”
ਮੈਂ ਕਿਹਾ, “ਨਹੀਂ, ਸੁਆਮੀ।
14 ਤਾਂ ਉਸ ਨੇ ਕਿਹਾ, “ਇਹ ਦੋ ਮਸਹ ਕੀਤੇ ਮਨੁੱਖ ਹਨ ਜੋ ਸਾਰੀ ਧਰਤੀ ਦੇ ਯਹੋਵਾਹ ਦੇ ਹਜ਼ੂਰ ਖੜ੍ਹੇ ਰਹਿੰਦੇ ਹਨ। ਖੜ੍ਹੇ ਰਹਿੰਦੇ ਹਨ।
ਪਰਕਾਸ਼ ਦੀ ਪੋਥੀ 17:1
ਜਾਨਵਰ ਤੇ ਸਵਾਰ ਔਰਤ
17 ਸੱਤਾਂ ਦੂਤਾਂ ਵਿੱਚੋਂ ਇੱਕ ਮੇਰੇ ਕੋਲ ਆਇਆ। ਇਹ ਉਨ੍ਹਾਂ ਦੂਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਪਾਸ ਸੱਤ ਪਿਆਲੇ ਸਨ। ਦੂਤ ਨੇ ਆਖਿਆ, “ਆਓ, ਮੈਂ ਤੁਹਾਨੂੰ ਉਹ ਸਜ਼ਾ ਦਿਖਾਉਂਦਾ ਹਾਂ ਜਿਹੜੀ ਪ੍ਰੱਸਿਧ ਵੇਸ਼ਵਾ ਨੂੰ ਦਿੱਤੀ ਜਾਵੇਗੀ। ਉਹ ਉਹੀ ਹੈ ਜਿਹੜੀ ਬਹੁਤ ਸਾਰੇ ਪਾਣੀਆਂ ਉੱਤੇ ਬੈਠੀ ਹੋਈ ਹੈ
ਜ਼ਕਰਯਾਹ 3:4
ਫ਼ਿਰ ਦੂਤ ਨੇ ਬਾਕੀ ਖੜ੍ਹੇ ਦੂਤਾਂ ਨੂੰ ਆਖਿਆ, “ਯਹੋਸ਼ੁਆ ਦਾ ਮੈਲਾ ਚੋਲਾ ਲਾਹ ਲਓ।ਤਦ ਦੂਤ ਨੇ ਯਹੋਸ਼ੁਆ ਨੂੰ ਕਿਹਾ, “ਹੁਣ ਮੈਂ ਤੇਰੀ ਪੁਰਾਣੀ ਸ਼ਰਮਿੰਦਗੀ ਲਾਹ ਲਈ ਹੈ ਅਤੇ ਉਸ ਬਦਲੇ ਤੈਨੂੰ ਨਵਾਂ ਚੋਲਾ ਦੇ ਰਿਹਾ ਹਾਂ।

ਗਿਣਤੀ 22:21-35
ਬਿਲਆਮ ਅਤੇ ਉਸਦਾ ਖੋਤਾ
21 ਅਗਲੀ ਸਵੇਰ, ਬਿਲਆਮ ਉੱਠਿਆ ਅਤੇ ਆਪਣੇ ਖੋਤੇ ਉੱਤੇ ਕਾਠੀ ਪਾ ਲਈ। ਫ਼ੇਰ ਉਹ ਮੋਆਬ ਦੇ ਆਗੂਆਂ ਨਾਲ ਤੁਰ ਪਿਆ। 22 ਬਿਲਆਮ ਆਪਣੇ ਖੋਤੇ ਦੀ ਸਵਾਰੀ ਕਰ ਰਿਹਾ ਸੀ। ਉਸ ਦੇ ਨਾਲ ਉਸ ਦੇ ਦੋ ਸੇਵਾਦਾਰ ਵੀ ਸਨ। ਜਦੋਂ ਬਿਲਆਮ ਸਫ਼ਰ ਕਰ ਰਿਹਾ ਸੀ ਤਾਂ ਪਰਮੇਸ਼ੁਰ ਗੁੱਸੇ ਵਿੱਚ ਗਿਆ। ਇਸ ਲਈ ਯਹੋਵਾਹ ਦਾ ਦੂਤ ਬਿਲਆਮ ਦੇ ਸਾਹਮਣੇ ਸੜਕ ਉੱਤੇ ਖਲੋ ਗਿਆ। ਦੂਤ ਬਿਲਆਮ ਨੂੰ ਰੋਕਣਾ ਚਾਹੁੰਦਾ ਸੀ
23 ਬਿਲਆਮ ਦੇ ਖੋਤੇ ਨੇ ਯਹੋਵਾਹ ਦੇ ਦੂਤ ਨੂੰ ਸੜਕ ਉੱਤੇ ਖਲੋਤਿਆ ਦੇਖਿਆ, ਦੂਤ ਦੇ ਹੱਥ ਵਿੱਚ ਤਲਵਾਰ ਸੀ। ਇਸ ਲਈ ਖੋਤਾ ਸੜਕ ਤੋਂ ਮੁੜ ਪਿਆ ਅਤੇ ਖੇਤ ਵਿੱਚ ਚੱਲਾ ਗਿਆ। ਬਿਲਆਨ ਨੂੰ ਦੂਤ ਦਿਖਾਈ ਨਹੀਂ ਦਿੱਤਾ ਇਸ ਲਈ ਉਹ ਖੋਤੇ ਉੱਤੇ ਬਹੁਤ ਕਰੋਧਵਾਨ ਹੋਇਆ ਉਸ ਨੇ ਖੋਤੇ ਨੂੰ ਕੁੱਟਿਆ ਅਤੇ ਇਸ ਨੂੰ ਸੜਕ ਉੱਤੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ
24 ਬਾਦ ਵਿੱਚ, ਯਹੋਵਾਹ ਦਾ ਦੂਤ ਉਸ ਥਾਂ ਖਲੋ ਗਿਆ ਜਿੱਥੇ ਸੜਕ ਤੰਗ ਹੋ ਗਈ ਸੀ। ਇਹ ਦੋ ਅੰਗੂਰਾਂ ਦੇ ਬਾਗਾਂ ਦੇ ਵਿੱਚਕਾਰ ਸੀ। ਸੜਕ ਦੇ ਦੋਹੀ ਪਾਸੀਂ ਕੰਧਾ ਸਨ। 25 ਇੱਕ ਵਾਰੀ ਫ਼ੇਰ ਖੋਤੇ ਨੂੰ ਯਹੋਵਾਹ ਦਾ ਦੂਤ ਦਿਖਾਈ ਦਿੱਤਾ ਇਸ ਲਈ ਖੋਤਾ ਇੱਕ ਕੰਧ ਨਾਲ ਖਹਿਕੇ ਲੰਘਿਆ। ਇਸ ਨਾਲ ਬਿਲਆਮ ਦਾ ਪੈਰ ਕੰਧ ਨਾਲ ਰਗੜ ਖਾ ਗਿਆ ਇਸ ਲਈ ਬਿਲਆਮ ਨੇ ਫ਼ੇਰ ਆਪਣੇ ਖੋਤੇ ਨੂੰ ਕੁੱਟਿਆ
26 ਬਾਦ ਵਿੱਚ ਯਹੋਵਾਹ ਦਾ ਦੂਤ ਇੱਕ ਹੋਰ ਥਾਂ ਖਲੋ ਗਿਆ। ਇਹ ਇੱਕ ਹੋਰ ਅਜਿਹੀ ਥਾਂ ਸੀ ਜਿੱਥੇ ਰਸਤਾ ਤੰਗ ਸੀ। ਖੋਤੇ ਦੇ ਇਧਰ-ਉਧਰ ਹੋਣ ਦਾ ਕੋਈ ਰਸਤਾ ਨਹੀਂ ਸੀ। ਖੋਤਾ ਨਾ ਖੱਬੇ ਮੁੜ ਸੱਕਦਾ ਸੀ ਨਾ ਸੱਜੇ। 27 ਖੋਤੇ ਨੇ ਯਹੋਵਾਹ ਦੇ ਦੂਤ ਨੂੰ ਦੇਖਿਆ। ਇਸ ਲਈ ਖੋਤਾ ਬਿਲਆਮ ਸਣੇ ਹੇਠਾਂ ਲੇਟ ਗਿਆ। ਬਿਲਆਮ ਨੂੰ ਖੋਤੇ ਉੱਤੇ ਬਹੁਤ ਗੁੱਸਾ ਆਇਆ। ਇਸ ਲਈ ਉਸ ਨੇ ਇਸ ਨੂੰ ਆਪਣੀ ਸੋਟੀ ਨਾਲ ਕੁੱਟਿਆ
28 ਤਾਂ ਯਹੋਵਾਹ ਨੇ ਖੋਤੇ ਨੂੰ ਬੋਲਣ ਦੀ ਸ਼ਕਤੀ ਦੇ ਦਿੱਤੀ। ਖੋਤੇ ਨੇ ਬਿਲਆਮ ਨੂੰ ਆਖਿਆ, “ਤੂੰ ਮੇਰੇ ਉੱਤੇ ਕਿਉਂ ਗੁੱਸਾ ਕੱਢਦਾ ਹੈਂ? ਮੈਂ ਤੇਰਾ ਕੀ ਵਿਗਾੜਿਆ ਹੈ? ਤੂੰ ਮੈਨੂੰ ਤਿੰਨ ਵਾਰੀ ਮਾਰ ਚੁੱਕਿਆ ਹੈ!”
29 ਬਿਲਆਮ ਨੇ ਖੋਤੇ ਨੂੰ ਜਵਾਬ ਦਿੱਤਾ, “ਤੂੰ ਤਾਂ ਮੈਨੂੰ ਮੂਰਖ ਬਣਾ ਦਿੱਤਾ ਹੈ। ਜੇ ਮੇਰੇ ਕੋਲ ਤਲਵਾਰ ਹੁੰਦਾ ਤਾਂ ਮੈਂ ਤੈਨੂੰ ਹੁਣੇ ਮਾਰ ਦੇਣਾ ਸੀ!”
30 ਪਰ ਖੋਤੇ ਨੇ ਬਿਲਆਮ ਨੂੰ ਆਖਿਆ, “ਦੇਖ, ਮੈਂ ਤੇਰਾ ਆਪਣਾ ਖੋਤਾ ਹਾਂ! ਤੂੰ ਮੇਰੇ ਉੱਤੇ ਬਹੁਤ ਵਰ੍ਹੇ ਸਵਾਰੀ ਕੀਤੀ ਹੈ। ਅਤੇ ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪਹਿਲਾ ਕਦੇ ਵੀ ਅਜਿਹਾ ਨਹੀਂ ਕੀਤਾ।
ਇਹ ਗੱਲ ਠੀਕ ਹੈ”, ਬਿਲਆਮ ਨੇ ਆਖਿਆ
31 ਫ਼ੇਰ ਯਹੋਵਾਹ ਨੇ ਦੂਤ ਨੂੰ ਵੇਖਣ ਲਈ ਬਿਲਆਮ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਯਹੋਵਾਹ ਦਾ ਦੂਤ ਹੱਥ ਵਿੱਚ ਤਲਵਾਰ ਫ਼ੜਕੇ ਰਾਹ ਵਿੱਚ ਖਲੋਤਾ ਹੋਇਆ ਸੀ। ਫ਼ੇਰ ਬਿਲਆਮ ਉਸ ਦੇ ਸਾਹਮਣੇ ਧਰਤੀ ਉੱਤੇ ਝੁਕ ਗਿਆ
32 ਤਾਂ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਪੁੱਛਿਆ, “ਤੂੰ ਆਪਣੇ ਖੋਤੇ ਨੂੰ ਤਿੰਨ ਵਾਰੀ ਕਿਉਂ ਮਾਰਿਆ ਹੈ? ਮੈਂ ਹੀ ਹਾਂ ਜਿਹੜਾ ਤੈਨੂੰ ਰੋਕਣ ਲਈ ਆਇਆ ਹਾਂ। ਪਰ ਠੀਕ ਸਮੇਂ ਸਿਰ 33 ਤੇਰੇ ਖੋਤੇ ਨੇ ਮੈਨੂੰ ਦੇਖ ਲਿਆ ਅਤੇ ਮੇਰੇ ਤੋਂ ਦੂਰ ਮੁੜ ਗਿਆ। ਇਹ ਗੱਲ ਤਿੰਨ ਵਾਰੀ ਹੋਈ। ਜੇ ਖੋਤਾ ਮੁੜਿਆ ਨਾ ਹੁੰਦਾ ਤਾਂ ਮੈਂ ਸ਼ਾਇਦ ਤੈਨੂੰ ਮਾਰ ਚੁੱਕਿਆ ਹੁੰਦਾ। ਅਤੇ ਮੈਂ ਤੇਰੇ ਖੋਤੇ ਨੂੰ ਜਿਉਂਦਾ ਛੱਡ ਦਿੰਦਾ।
34 ਤਾਂ ਬਿਲਆਮ ਨੇ ਯਹੋਵਾਹ ਦੇ ਦੂਤ ਨੂੰ ਆਖਿਆ, “ਮੈਂ ਪਾਪ ਕੀਤਾ ਹੈ। ਮੈਂ ਨਹੀਂ ਦੇਖ ਸੱਕਿਆ ਕਿ ਤੁਸੀਂ ਰਸਤੇ ਵਿੱਚ ਖਲੋਤੇ ਹੋਏ ਸੀ। ਜੇ ਮੈਂ ਕੋਈ ਗਲਤੀ ਕਰ ਰਿਹਾ ਹਾਂ ਤਾਂ ਮੈਂ ਘਰ ਵਾਪਸ ਚੱਲਾ ਜਾਂਦਾ ਹਾਂ।
35 ਤਾਂ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ, “ਨਹੀਂ! ਤੂੰ ਇਨ੍ਹਾਂ ਆਦਮੀਆਂ ਨਾਲ ਜਾ ਸੱਕਦਾ ਹੈ। ਪਰ ਹੁਸ਼ਿਆਰ ਰਹੀਂ। ਸਿਰਫ਼ ਉਹੀ ਸ਼ਬਦ ਬੋਲੀਂ ਜਿਹੜੇ ਮੈਂ ਤੈਨੂੰ ਬੋਲਣ ਲਈ ਆਖਾਂ।ਇਸ ਲਈ ਬਿਲਆਮ ਉਨ੍ਹਾਂ ਆਗੂਆਂ ਨਾਲ ਚੱਲਾ ਗਿਆ ਜਿਨ੍ਹਾਂ ਨੂੰ ਬਾਲਾਕ ਨੇ ਭੇਜਿਆ ਸੀ

ਜ਼ਬੂਰ 103:20; ਇਬਰਾਨੀਆਂ ਨੂੰ 1:7; ਜ਼ਬੂਰ 104:4; ਦਾਨੀਏਲ 10:13; ਪਰਕਾਸ਼ ਦੀ ਪੋਥੀ 12:7; ਦਾਨੀਏਲ 8:16; ਲੂਕਾ 1:19; ਇਬਰਾਨੀਆਂ ਨੂੰ 1:14; ਕੂਚ 23:23; ਗਿਣਤੀ 20:16; ਯਸਾਯਾਹ 63:8-9; ਯਸਾਯਾਹ 37:36; ਰਸੂਲਾਂ ਦੇ ਕਰਤੱਬ 5:19; ਰਸੂਲਾਂ ਦੇ ਕਰਤੱਬ 7:53; ਅੱਯੂਬ 33:22-26; ਰਸੂਲਾਂ ਦੇ ਕਰਤੱਬ 7:38; ਗਲਾਤੀਆਂ ਨੂੰ 3:19; ਇਬਰਾਨੀਆਂ ਨੂੰ 2:2; ਜ਼ਕਰਯਾਹ 1:8-10; ਦਾਨੀਏਲ 7:15-16; ਜ਼ਕਰਯਾਹ 4:11-14; ਪਰਕਾਸ਼ ਦੀ ਪੋਥੀ 17:1; ਜ਼ਕਰਯਾਹ 3:4; ਗਿਣਤੀ 22:21-35