Tuesday, January 21, 2014

ਪਰਮੇਸ਼ੁਰ ਦਿਲਾਂ ਨੂੰ ਜਾਂਚਦਾ ਹੈ

                              ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦਿਲਾਂ ਨੂੰ ਜਾਂਚਦਾ ਹੈ
                                                  ਪੰਜਾਬੀ ਮਸੀਹ
ਸੰਦੇਸ਼
ਜ਼ਬੂਰ 139:23
23 ਯਹੋਵਾਹ, ਮੇਰੇ ਵੱਲ ਵੇਖੋ ਅਤੇ ਮੇਰੇ ਦਿਲ ਦੀਆਂ ਬੁੱਝ ਲਵੋ।
    ਮੇਰੀ ਪਰੱਖ ਕਰੋ ਅਤੇ ਮੇਰੇ ਵਿੱਚਾਰ ਜਾਣ ਲਵੋ
ਜ਼ਬੂਰ 139:24
24 ਵੇਖੋ ਕਿਤੇ ਮੇਰੇ ਵਿੱਚਾਰ ਬੁਰੇ ਤਾਂ ਨਹੀਂ ਹਨ।
    ਅਤੇ ਮੇਰੀ ਰਾਹਨੁਮਾਈ ਉਸ ਰਾਹ ਉੱਤੇ ਕਰੋ ਜਿਹੜਾ ਸਦੀਵੀ ਹੈ
ਯਿਰਮਿਯਾਹ 17:10
10 ਪਰ ਮੈਂ, ਯਹੋਵਾਹ ਹਾਂ, ਤੇ ਮੈਂ ਬੰਦੇ ਦੇ ਦਿਲ ਅੰਦਰ ਦੇਖ ਸੱਕਦਾ ਹਾਂ।
    ਮੈਂ ਬੰਦੇ ਦੇ ਮਨ ਨੂੰ ਪਰੱਖ ਸੱਕਦਾ ਹਾਂ।
ਮੈਂ ਨਿਆਂ ਕਰ ਸੱਕਦਾ ਹਾਂ ਕਿ ਹਰ ਬੰਦੇ ਨੂੰ ਕੀ ਚਾਹੀਦਾ ਹੈ।
    ਮੈਂ ਹਰ ਬੰਦੇ ਨੂੰ, ਉਸ ਦੇ ਕੰਮਾਂ ਬਦਲੇ ਢੁਕਵੀਂ ਅਦਾਇਗੀ ਕਰ ਸੱਕਦਾ ਹਾਂ
ਰੋਮੀਆਂ ਨੂੰ 8:27
27 ਪਰਮੇਸ਼ੁਰ ਵੇਖ ਸੱਕਦਾ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਕੀ ਹੈ। ਉਹ ਇਹ ਵੀ ਜਾਣਦਾ ਹੈ ਕਿ ਆਤਮਾ ਦੇ ਮਨ ਵਿੱਚ ਕੀ ਹੈ। ਕਿਉਂਕਿ ਆਤਮਾ ਪਰਮੇਸ਼ੁਰ ਅੱਗੇ ਉਸ ਦੇ ਲੋਕਾਂ ਵੱਲੋਂ ਉਸਦੀ ਰਜ਼ਾ ਅਨੁਸਾਰ ਬੋਲਦਾ ਹੈ

1 ਇਤਹਾਸ 28:9
ਅਤੇ ਸੁਲੇਮਾਨ ਤੂੰ, ਮੇਰੇ ਪੁੱਤਰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ। ਤਹਿ ਦਿਲੋਂ ਅਤੇ ਇਛਿੱਤ ਮਨ ਨਾਲ ਉਸਦੀ ਸੇਵਾ ਕਰ, ਕਿਉਂ ਕਿ ਯਹੋਵਾਹ ਸਾਰਿਆਂ ਦੇ ਹਿਰਦਿਆਂ ਦੀ ਮਨਾਂ ਦੀ ਪਰੀਖਿਆ ਲੈਂਦਾ ਹੈ ਅਤੇ ਉਹ ਸਭ ਦੇ ਮਨਾਂ ਦਾ ਜਾਣੀ ਜਾਣ ਹੈ। ਜੇਕਰ ਤੁਸੀਂ ਯਹੋਵਾਹ ਕੋਲੋਂ ਮਦਦ ਮੰਗੋਂਗੇ ਤਾਂ ਤੁਸੀਂ ਜਵਾਬ ਪਾਵੋਗੇ ਪਰ ਜੇਕਰ ਤੁਸੀਂ ਉਸਤੋਂ ਬੇਮੁਖ ਹੋਵੋਂਗੇ ਉਹ ਸਦਾ ਲਈ ਤੁਹਾਨੂੰ ਤਿਲਾਂਜਲੀ ਦੇਵੇਗਾ

ਪਰਕਾਸ਼ ਦੀ ਪੋਥੀ 2:23
23 ਮੈਂ ਉਸ ਦੇ ਅਨੁਯਾਈਆਂ ਨੂੰ ਵੀ ਮਾਰ ਦੇਵਾਂਗਾ। ਫ਼ੇਰ ਸਾਰੀਆਂ ਕਲੀਸਿਯਾਵਾਂ ਜਾਣ ਲੈਣਗੀਆਂ ਕਿ ਇਹ ਮੈਂ ਹਾਂ ਜੋ ਜਾਣਦਾ ਕਿ ਲੋਕ ਕਿਵੇਂ ਸੋਚਦੇ ਅਤੇ ਮਹਿਸੂਸ ਕਰਦੇ ਹਨ। ਅਤੇ ਮੈਂ ਤੁਹਾਡੇ ਵਿੱਚ ਹਰੇਕ ਨੂੰ ਤੁਹਾਡੀਆਂ ਕਰਨੀਆਂ ਅਨੁਸਾਰ ਦੇਵਾਂਗਾ

ਜ਼ਬੂਰ 139:1
 ਯਹੋਵਾਹ, ਤੁਸੀਂ ਮੈਨੂੰ ਪਰੱਖਿਆ ਸੀ।
    ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋ
ਜ਼ਬੂਰ 10:15
15 ਯਹੋਵਾਹ ਬਦ ਲੋਕਾਂ ਨੂੰ ਨਸ਼ਟ ਕਰ ਦੇਵੋ


ਜ਼ਬੂਰ 139:23; ਜ਼ਬੂਰ 139:24; ਯਿਰਮਿਯਾਹ 17:10; ਰੋਮੀਆਂ ਨੂੰ 8:27; 1 ਇਤਹਾਸ 28:9; ਪਰਕਾਸ਼ ਦੀ ਪੋਥੀ 2:23; ਜ਼ਬੂਰ 139:1; ਜ਼ਬੂਰ 10:15