Monday, January 20, 2014

ਪਰਮੇਸ਼ੁਰ ਦੇ ਵਚਨ ਨੂੰ ਸਵੀਕਾਰ ਨਾ ਕਰਨਾ

                            ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦੇ ਵਚਨ ਨੂੰ ਸਵੀਕਾਰ ਨਾ ਕਰਨਾ
                                                    ਪੰਜਾਬੀ ਮਸੀਹ ਸੰਦੇਸ਼ 

1 ਥੱਸਲੁਨੀਕੀਆਂ ਨੂੰ 4:8
ਇਸ ਲਈ ਜਿਹੜਾ ਵਿਅਕਤੀ ਇਸ ਉਪਦੇਸ਼ ਨੂੰ ਕਬੂਲਣ ਤੋਂ ਇਨਕਾਰ ਕਰਦਾ ਹੈ ਉਹ ਕਿਸੇ ਮਨੁੱਖ ਦੀ ਨਹੀਂ ਸਗੋਂ ਪਰਮੇਸ਼ੁਰ ਦੀ ਅਵਗਿਆ ਕਰਦਾ ਹੈ। ਅਤੇ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਨੂੰ ਆਪਣਾ ਪਵਿੱਤਰ ਆਤਮਾ ਪ੍ਰਦਾਨ ਕਰਦਾ ਹੈ

1 ਸਮੂਏਲ 15:23
23 ਹੁਕਮ ਨਾ ਮੰਨਣਾ ਮਾਂਦਰੀ ਦੇ ਪਾਪ ਜਿੰਨਾ ਹੀ ਬੁਰਾ ਹੈ। ਢੀਠ ਹੋਣਾ ਅਤੇ ਮਨ-ਮਰਜ਼ੀ ਕਰਨਾ ਬੁੱਤ ਉਪਾਸਨਾ ਕਰਨ ਜਿੰਨਾ ਹੀ ਬੁਰਾ ਹੈ। ਤੂੰ ਯਹੋਵਾਹ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕੀਤਾ ਇਸ ਲਈ ਯਹੋਵਾਹ ਨੇ ਤੈਨੂੰ ਪਾਤਸ਼ਾਹ ਮੰਨਣ ਤੋਂ ਇਨਕਾਰ ਕੀਤਾ ਹੈ।

ਜ਼ਬੂਰ 106:24
24 ਪਰ, ਉਨ੍ਹਾਂ ਲੋਕਾਂ ਨੇ ਖੂਬਸੂਰਤ ਧਰਤੀ ਅੰਦਰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ।
    ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ, ਕਿ ਉਸ ਦੇਸ਼ ਵਿੱਚ ਰਹਿਣ ਵਾਲਿਆਂ ਨੂੰ ਹਰਾਉਣ ਵਿੱਚ ਪਰਮੇਸ਼ੁਰ ਉਨ੍ਹਾਂ ਦੀ ਸਹਾਇਤਾ ਕਰੇਗਾ
ਜ਼ਬੂਰ 50:17
17 ਇਸੇ ਲਈ, ਜਦੋਂ ਮੈਂ ਤੁਹਾਨੂੰ ਸਹੀ ਕਰਦਾ ਹਾਂ ਤੁਸੀਂ ਮੈਨੂੰ ਨਫ਼ਰਤ ਕਿਉਂ ਕਰਦੇ ਹੋ।
    ਤੁਸੀਂ ਉਨ੍ਹਾਂ ਗੱਲਾਂ ਨੂੰ ਅਣਡਿਠ ਕਿਉਂ ਕਰਦੇ ਹੋਂ ਜੋ ਮੈਂ ਤੁਹਾਨੂੰ ਦੱਸਦਾ ਹਾਂ
ਯਸਾਯਾਹ 5:24
24 ਉਨ੍ਹਾਂ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ। ਉਨ੍ਹਾਂ ਦੇ ਉੱਤਰਾਧਿਕਾਰੀ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ-ਜਿਵੇਂ ਤਿਨਕੇ ਅੱਗ ਵਿੱਚ ਸੜਕੇ ਸੁਆਹ ਹੋ ਜਾਂਦੇ ਹਨ। ਉਨ੍ਹਾਂ ਦੇ ਉੱਤਰਾਧਿਕਾਰੀ ਜਢ਼ ਵਾਂਗ ਤਬਾਹ ਹੋ ਜਾਣਗੇ ਜਿਹੜੀ ਖਰਾਬ ਹੋ ਜਾਂਦੀ ਹੈ। ਉਨ੍ਹਾਂ ਦੇ ਉੱਤਰਾਧਿਕਾਰੀ ਉਸੇ ਤਰ੍ਹਾਂ ਤਬਾਹ ਹੋ ਜਾਣਗੇ ਜਿਵੇਂ ਅੱਗ ਫ਼ੁੱਲ ਨੂੰ ਸਾੜ ਦਿੰਦੀ ਹੈ-ਤੇ ਉਸਦੀ ਰਾਖ ਹਵਾ ਵਿੱਚ ਬਿਖਰ ਜਾਂਦੀ ਹੈ
ਉਨ੍ਹਾਂ ਲੋਕਾਂ ਨੇ ਯਹੋਵਾਹ ਸਰਬ ਸ਼ਕਤੀਮਾਨ ਦੀ ਬਿਵਸਬਾ ਨੂੰ ਨਾਮਂਜੂਰ ਕਰ ਦਿੱਤਾ ਹੈ ਅਤੇ ਇਸਰਾਏਲ ਦੀ ਪਵਿੱਤਰ ਹਸਤੀ ਦੇ ਸੰਦੇਸ਼ ਵੱਲ ਨਫ਼ਰਤ ਦਰਸਾਈ ਹੈ

ਯਿਰਮਿਯਾਹ 6:10
10 ਮੈਂ ਕਿਸ ਨਾਲ ਗੱਲ ਕਰ ਸੱਕਦਾ ਹਾਂ?
    ਮੈਂ ਕਿਸ ਨੂੰ ਚਿਤਾਵਨੀ ਦੇ ਸੱਕਦਾ ਹਾਂ?
    ਮੇਰੀ ਗੱਲ ਕੌਣ ਸੁਣੇਗਾ?
ਇਸਰਾਏਲ ਦੇ ਲੋਕਾਂ ਨੇ ਆਪਣੇ ਕੰਨ ਬੰਦ ਕਰ ਲੇ ਨੇ,
    ਇਸ ਲਈ ਉਹ ਮੇਰੀਆਂ ਚਿਤਾਵਨੀਆਂ ਨਹੀਂ ਸੁਣਦੇ।
ਲੋਕ ਯਹੋਵਾਹ ਦੀਆਂ ਸਾਖੀਆਂ ਨੂੰ ਪਸੰਦ ਨਹੀਂ ਕਰਦੇ।
    ਉਹ ਉਸ ਦੇ ਸੰਦੇਸ਼ ਨੂੰ ਨਹੀਂ ਸੁਣਨਾ ਚਾਹੁੰਦੇ

ਯਿਰਮਿਯਾਹ 8:9
ਇਹਸਿਆਣੇ ਲੋਕਫ਼ਂਦੇ ਵਿੱਚ ਫ਼ਸ ਚੁੱਕੇ ਹਨ।
    ਉਹ ਡਰ ਗਏ ਹਨ ਅਤੇ ਸ਼ਰਮਸਾਰ ਹੋ ਗਏ ਹਨ।
ਇਨ੍ਹਾਂਸਿਆਣੇ ਲੋਕਾਂਨੇ ਯਹੋਵਾਹ ਦੀ ਬਿਵਸਬਾ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ,
    ਇਸ ਲਈ ਉਹ ਸੱਚੀ ਹੀ ਸਿਆਣੇ ਨਹੀਂ ਹਨ

ਯਿਰਮਿਯਾਹ 20:8
ਹਰ ਵਾਰੀ ਜਦੋਂ ਮੈਂ ਬੋਲਦਾ ਹਾਂ, ਮੈਂ ਕੂਕਦਾ ਹਾਂ।
    ਮੈਂ ਹਮੇਸ਼ਾ, ਹਿੰਸਾ ਅਤੇ ਤਬਾਹੀ ਬਾਰੇ ਕੂਕਦਾ ਰਹਿੰਦਾ ਹਾਂ
ਮੈਂ ਲੋਕਾਂ ਨੂੰ ਉਸ ਸੰਦੇਸ਼ ਬਾਰੇ ਦੱਸਦਾ ਹਾਂ, ਜਿਹੜਾ ਮੈਨੂੰ ਯਹੋਵਾਹ ਕੋਲੋਂ ਮਿਲਿਆ ਸੀ।
    ਪਰ ਲੋਕ ਸਿਰਫ਼ ਮੈਨੂੰ ਬੇਇੱਜ਼ਤ ਕਰਦੇ ਨੇ ਅਤੇ ਮੇਰਾ ਮਜ਼ਾਕ ਉਡਾਉਂਦੇ ਨੇ

ਯਿਰਮਿਯਾਹ 36:23
23 ਯਹੂਦੀ ਨੇ ਪੱਤਰੀ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਪਰ ਜਦੋਂ ਹੀ ਉਸ ਨੇ ਤਿੰਨ੍ਹ ਜਾਂ ਚਾਰ ਪੈਰੇ ਪੜ੍ਹੇ ਰਾਜੇ ਯਹੋਯਾਕੀਮ ਨੇ ਪੱਤਰੀ ਖੋਹ ਲਈ। ਫ਼ੇਰ ਉਸ ਨੇ ਪੱਤਰੀ ਤੋਂ ਉਹ ਹਿੱਸੇ ਛੋਟੇ ਜਿਹੇ ਚਾਕੂ ਨਾਲ ਕੱਟ ਦਿੱਤੇ ਅਤੇ ਉਨ੍ਹਾਂ ਨੂੰ ਅੱਗ ਵਿੱਚ ਸੁੱਟ ਦਿੱਤਾ। ਆਖਿਰਕਾਰ ਸਾਰੀ ਪੱਤਰੀ ਅੱਗ ਵਿੱਚ ਸਾੜ ਦਿੱਤੀ ਗਈ

ਜ਼ਕਰਯਾਹ 7:12
12 ਉਹ ਬੜੇ ਢੀਠ ਸਨ।
    ਉਨ੍ਹਾਂ ਨੇਮਾਂ ਨੂੰ ਅਣਗੌਲਿਆਂ ਕੀਤਾ
ਯਹੋਵਾਹ ਸਰਬ ਸ਼ਕਤੀਮਾਨ ਨੇ ਆਪਣਾ ਆਤਮਾ ਵਰਤਿਆ
    ਅਤੇ ਆਪਣੇ ਲੋਕਾਂ ਨੂੰ ਨਬੀਆਂ ਦੁਆਰਾ ਸੰਦੇਸ਼ ਭੇਜੇ
ਪਰ ਲੋਕਾਂ ਨੇ ਇੱਕ ਨਾ ਸੁਣੀ ਤਾਂ
    ਯਹੋਵਾਹ ਬਹੁਤ ਕਰੋਧਵਾਨ ਹੋਇਆ
ਯਿਰਮਿਯਾਹ 8:8-10
“‘ਤੁਸੀਂ ਆਖੀ ਜਾ ਰਹੇ ਹੋ, “ਸਾਡੇ ਕੋਲ ਯਹੋਵਾਹ ਦੀਆਂ ਸਾਖੀਆਂ ਹਨ! ਇਸ ਲਈ ਅਸੀਂ ਸਿਆਣੇ ਹਾਂ!”
    ਪਰ ਇਹ ਠੀਕ ਨਹੀਂ ਹੈ।
    ਕਿਉਂ ਕਿ ਲਿਖਾਰੀਆਂ ਨੇ ਆਪਣੀ ਕਲਮ ਨਾਲ ਝੂਠ ਆਖਿਆ ਹੈ।
ਇਹਸਿਆਣੇ ਲੋਕਫ਼ਂਦੇ ਵਿੱਚ ਫ਼ਸ ਚੁੱਕੇ ਹਨ।
    ਉਹ ਡਰ ਗਏ ਹਨ ਅਤੇ ਸ਼ਰਮਸਾਰ ਹੋ ਗਏ ਹਨ।
ਇਨ੍ਹਾਂਸਿਆਣੇ ਲੋਕਾਂਨੇ ਯਹੋਵਾਹ ਦੀ ਬਿਵਸਬਾ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ,
    ਇਸ ਲਈ ਉਹ ਸੱਚੀ ਹੀ ਸਿਆਣੇ ਨਹੀਂ ਹਨ।
10 ਇਸ ਲਈ ਮੈਂ ਉਨ੍ਹਾਂ ਲੋਕਾਂ ਦੀਆਂ ਪਤਨੀਆਂ ਨੂੰ ਹੋਰਨਾਂ ਬੰਦਿਆਂ ਨੂੰ ਦੇ ਦੇਵਾਂਗਾ।
    ਮੈਂ ਉਨ੍ਹਾਂ ਦੇ ਖੇਤਾਂ ਨੂੰ ਨਵੇਂ ਮਾਲਕਾਂ ਨੂੰ ਦੇ ਦੇਵਾਂਗਾ।
ਇਸਰਾਏਲ ਦੇ ਸਾਰੇ ਹੀ ਲੋਕ ਹੋਰ-ਹੋਰ ਪੈਸਾ ਚਾਹੁੰਦੇ ਨੇ।
    ਸਾਰੇ ਹੀ ਲੋਕ। ਸਾਰੇ ਹੀ ਲੋਕ, ਸਭ ਤੋਂ ਘੱਟ ਮਹੱਤਵਪੂਰਣ ਤੋਂ ਲੈ ਕੇ ਸਭ ਤੋਂ ਵੱਧ ਮਹੱਤਵਪੂਰਣ ਲੋਕਾਂ ਤੀਕ, ਇਸੇ ਤਰ੍ਹਾਂ ਦੇ ਹਨ।
    ਸਾਰੇ ਹੀ ਲੋਕ, ਨਬੀਆਂ ਤੋਂ ਲੈ ਕੇ ਜਾਜਕਾਂ ਤੀਕ ਝੂਠ ਬੋਲਦੇ ਨੇ

ਮਰਕੁਸ 7:13
13 ਇਸ ਲਈ ਤੁਸੀਂ ਪਰਮੇਸ਼ੁਰ ਦੇ ਬਚਨਾਂ ਨੂੰ ਆਪਣੇ ਦੁਆਰਾ ਲੋਕਾਂ ਨੂੰ ਅਨੁਸਰਣ ਕਰਨ ਲਈ ਦਿੱਤੇ ਹੋਏ ਰਿਵਾਜ਼ਾਂ ਨਾਲ ਰੱਦ ਕਰ ਦਿੰਦੇ ਹੋ ਅਤੇ ਇਸੇ ਤਰ੍ਹਾਂ ਤੁਸੀਂ ਹੋਰ ਵੀ ਬਥੇਰੇ ਕਾਰਜ ਕਰਦੇ ਹੋ।


1 ਥੱਸਲੁਨੀਕੀਆਂ ਨੂੰ 4:8; 1 ਸਮੂਏਲ 15:23; ਜ਼ਬੂਰ 106:24; ਜ਼ਬੂਰ 50:17; ਯਸਾਯਾਹ 5:24; ਯਿਰਮਿਯਾਹ 6:10; ਯਿਰਮਿਯਾਹ 8:9; ਯਿਰਮਿਯਾਹ 20:8; ਯਿਰਮਿਯਾਹ 36:23; ਜ਼ਕਰਯਾਹ 7:12; ਯਿਰਮਿਯਾਹ 8:8-10; ਮਰਕੁਸ 7:13