Tuesday, January 21, 2014

ਹੱਥਾਂ ਨੂੰ ਉੱਪਰ ਚੁੱਕਣਾ

                               
                               ਬਾਈਬਲ ਦੇ ਕੁਝ ਵਚਨ ਵਿਸ਼ਾ : ਹੱਥਾਂ ਨੂੰ ਉੱਪਰ ਚੁੱਕਣਾ
                                                    ਪੰਜਾਬੀ ਮਸੀਹ
ਸੰਦੇਸ਼
 1 ਤਿਮੋਥਿਉਸ ਨੂੰ 2:8
ਮੈਂ ਚਾਹੁੰਨਾ ਕਿ ਹਰ ਜਗ਼੍ਹਾ ਆਦਮੀ ਪ੍ਰਾਰਥਨਾ ਕਰਨ। ਲੋਕ ਜਿਹੜੇ ਪ੍ਰਾਰਥਨਾ ਵਿੱਚ ਆਪਣੇ ਹੱਥ ਉੱਪਰ ਚੁੱਕਦੇ ਹਨ ਪਵਿੱਤਰ ਹੋਣੇ ਚਾਹੀਦੇ ਹਨ। ਉੱਥੇ ਉਹ ਲੋਕ ਨਹੀਂ ਹੋਣੇ ਚਾਹੀਦੇ ਜਿਹੜੇ ਕ੍ਰੋਧ ਕਰਦੇ ਹਨ ਅਤੇ ਝਗੜਦੇ ਹਨ
ਲੇਵੀਆਂ ਦੀ ਪੋਥੀ 9:22
22 ਫ਼ੇਰ ਹਾਰੂਨ ਨੇ ਲੋਕਾਂ ਵੱਲ ਆਪਣੇ ਹੱਥ ਉੱਠਾਏ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ। ਜਦੋਂ ਹਾਰੂਨ ਪਾਪ ਦੀ ਭੇਟ, ਹੋਮ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਨੂੰ ਚੜ੍ਹਾ ਹਟਿਆ ਤਾਂ ਉਹ ਜਗਵੇਦੀ ਤੋਂ ਹੇਠਾਂ ਉਤਰ ਆਇਆ

ਕੂਚ 17:11
11 ਜਦੋਂ ਵੀ ਕਦੇ ਮੂਸਾ ਨੇ ਆਪਣੇ ਹੱਥ ਹਵਾ ਵਿੱਚ ਕਰਦਾ, ਤਾਂ ਇਸਰਾਏਲ ਦੇ ਲੋਕ ਜੰਗ ਜਿੱਤ ਜਾਂਦੇ। ਪਰ ਜਦੋਂ ਮੂਸਾ ਆਪਣੇ ਹੱਥ ਹੇਠਾਂ ਕਰਦਾ ਇਸਰਾਏਲ ਦੇ ਲੋਕ ਲੜਾਈ ਹਾਰ ਜਾਂਦੇ

1 ਰਾਜਿਆਂ 8:22
22 ਫ਼ਿਰ ਸੁਲੇਮਾਨ ਯਹੋਵਾਹ ਦੀ ਜਗਵੇਦੀ ਅੱਗੇ ਖੜ੍ਹਾ ਹੋ ਗਿਆ, ਅਤੇ ਸਾਰੇ ਲੋਕ ਉਸ ਦੇ ਸਾਹਮਣੇ ਖੜ੍ਹੇ ਹੋ ਗਏ। ਉਸ ਨੇ ਆਪਣੇ ਹੱਥ ਅਕਾਸ਼ ਵੱਲ

1 ਰਾਜਿਆਂ 8:54
54 ਸੁਲੇਮਾਨ ਨੇ ਇਹ ਪ੍ਰਾਰਥਨਾ ਪਰਮੇਸ਼ੁਰ ਦੇ ਅੱਗੇ ਕੀਤੀ ਤਾਂ ਉਹ ਜਗਵੇਦੀ ਦੇ ਅੱਗੇ ਗੋਡਿਆਂ ਭਰਨੇ ਸੀ ਅਤੇ ਆਪਣੇ ਹੱਥ ਆਕਾਸ਼ ਵੱਲ ਉਤਾਂਹ ਫ਼ੈਲਾਅ ਕੇ ਪ੍ਰਾਰਥਨਾ ਕਰ ਰਿਹਾ ਸੀ। ਜਦ ਉਸ ਨੇ ਆਪਣੀ ਪ੍ਰਾਰਥਨਾ ਪੂਰੀ ਕੀਤੀ ਤਾਂ ਉਹ ਖੜੋ ਗਿਆ

ਨਹਮਯਾਹ 8:6
ਅਜ਼ਰਾ ਨੇ ਯਹੋਵਾਹ, ਮਹਾਨ ਪਰਮੇਸ਼ੁਰ ਦਾ ਧੰਨਵਾਦ ਕੀਤਾ ਤੇ ਉਸ ਦੀ ਉਸਤਤ ਕੀਤੀ। ਸਾਰੇ ਲੋਕਾਂ ਨੇ ਆਪਣੇ ਹੱਥ ਉਤਾਂਹ ਨੂੰ ਚੁੱਕ ਕੇ ਕਿਹਾਆਮੀਨ! ਆਮੀਨ!” ਫ਼ੇਰ ਸਾਰੇ ਲੋਕਾਂ ਨੇ ਧਰਤੀ ਉੱਪਰ ਸਿਰ ਝੁਕਾ ਕੇ ਯਹੋਵਾਹ ਦੀ ਉਪਾਸਨਾ ਕੀਤੀ

ਬਿਵਸਥਾ ਸਾਰ 32:40
40 ਮੈਂ ਆਪਣਾ ਹੱਥ ਆਕਾਸ਼ ਵੱਲ ਚੁੱਕਦਾ ਹਾਂ ਅਤੇ ਇਹ ਇਕਰਾਰ ਕਰਦਾ ਹਾਂ।
    ਅਤੇ ਆਪਣੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ
ਜ਼ਬੂਰ 63:4
ਹਾਂ, ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਡੀ ਉਸਤਤਿ ਕਰਾਂਗਾ।
    ਤੁਹਾਡੇ ਨਾਮ ਤੇ ਹੀ, ਮੈਂ ਪ੍ਰਾਰਥਨਾ ਲਈ ਆਪਣੇ ਹੱਥ ਚੁੱਕਦਾ ਹਾਂ
ਜ਼ਬੂਰ 119:48
48 ਯਹੋਵਾਹ, ਮੈਂ ਤੁਹਾਡੇ ਆਦੇਸ਼ਾ ਦੀ ਉਸਤਤਿ ਕਰਦਾ ਹਾਂ।
    ਮੈਂ ਉਨ੍ਹਾ ਨੂੰ ਪਿਆਰ ਕਰਦਾ ਹਾਂ। ਅਤੇ ਮੈਂ ਉਨ੍ਹਾ ਦਾ ਅਧਿਐਨ ਕਰਾਂਗਾ
ਜ਼ਬੂਰ 28:2
ਯਹੋਵਾਹ, ਮੈਂ ਆਪਣੇ ਹੱਥ ਚੁੱਕਦਾ ਹਾਂ ਅਤੇ ਤੁਹਾਡੇ ਸਭ ਤੋਂ ਪਵਿੱਤਰ ਸਥਾਨ ਵੱਲ ਪ੍ਰਾਰਥਨਾ ਕਰਦਾ ਹਾਂ।
    ਮੈਂ ਜਦ ਵੀ ਬੁਲਾਵਾਂ ਮੈਨੂੰ ਸੁਣੋ।
    ਮੇਰੇ ਉੱਤੇ ਮਿਹਰ ਕਰੋ
ਜ਼ਬੂਰ 141:2
ਯਹੋਵਾਹ, ਮੇਰੀ ਪ੍ਰਾਰਥਨਾ ਮੰਨ ਲਵੋ।
ਇਹ ਬਲਦੀ ਹੋਈ ਧੂਫ਼ ਦੀ ਸੁਗਾਤ ਵਾਂਗ ਹੋਵੇ।
    ਇਹ ਸ਼ਾਮ ਵੇਲੇ ਦੀ ਬਲੀ ਵਾਂਗ ਹੋਵੇ
ਜ਼ਬੂਰ 134:2
ਸੇਵਕੋ, ਆਪਣੇ ਹੱਥ ਉੱਠਾਉ
    ਅਤੇ ਯਹੋਵਾਹ ਨੂੰ ਅਸੀਸ ਦੇਵੋ
ਵਿਰਲਾਪ 2:19
19 ਉੱਠੋ! ਵੈਣ ਪਾ ਲੈ ਰਾਤ ਵੇਲੇ! ਰਾਤ ਦੇ ਹਰ ਪਹਿਰ ਦੇ ਸ਼ੁਰੂ ਵਿੱਚ ਵੈਣ ਪਾ ਲੈ!
    ਆਪਣੇ ਦਿਲ ਨੂੰ ਪਾਣੀ ਵਾਂਗਰਾਂ ਉਲਦ੍ਦ ਦੇ!
ਆਪਣੇ ਦਿਲ ਨੂੰ ਯਹੋਵਾਹ ਦੇ ਸਾਹਮਣੇ ਉਲਟ ਦੇ!
    ਯਹੋਵਾਹ ਅੱਗੇ ਪ੍ਰਾਰਥਨਾ ਲਈ ਆਪਣੇ ਹੱਥ ਚੁੱਕ।
    ਉਸ ਨੂੰ ਆਖ ਕਿ ਉਹ ਤੇਰੇ ਬੱਚਿਆਂ ਨੂੰ ਬਚਾ ਲਵੇ।
ਉਸ ਨੂੰ ਆਖ ਕਿ ਤੇਰੇ ਬੱਚਿਆਂ ਨੂੰ ਬਚਾ ਲਵੇ ਜਿਹੜੇ,
    ਸ਼ਹਿਰ ਦੀਆਂ ਸਾਰੀਆਂ ਗਲੀਆਂ ਅੰਦਰ ਭੁੱਖ ਕਾਰਣ ਬੇਹੋਸ਼ ਹੋ ਰਹੇ ਨੇ
ਵਿਰਲਾਪ 3:41
41 ਆਓ ਅਸੀਂ ਆਪਣੇ ਦਿਲਾਂ ਅਤੇ ਹੱਥਾਂ ਨੂੰ
    ਅਕਾਸ਼ ਦੇ ਪਰਮੇਸ਼ੁਰ ਵੱਲ ਉੱਚਾ ਚੁੱਕੀਏ
ਅਜ਼ਰਾ 9:5
ਫਿਰ ਜਦੋਂ ਸ਼ਾਮ ਦੀ ਬਲੀ ਦਾ ਵਕਤ ਹੋਇਆ, ਮੈਂ ਆਪਣੇ ਸੋਗ ਤੋਂ ਉੱਠਿਆ। ਅਤੇ ਮੇਰੇ ਪਾਟੇ ਹੋਏ ਕੱਪੜਿਆਂ ਅਤੇ ਚੋਲਿਆਂ ਨਾਲ ਮੈਂ ਆਪਣੇ ਗੋਡਿਆਂ ਭਾਰ ਝੁਕ ਗਿਆ ਅਤੇ ਯਹੋਵਾਹ ਮੇਰੇ ਪਰਮੇਸ਼ੁਰ ਦੇ ਅੱਗੇ ਹੱਥ ਫੈਲਾਏ

ਅੱਯੂਬ 31:21
21 ਉਘਰਿਆ ਨਹੀਂ ਕਦੇ ਵੀ
    ਮੈਂ ਮੁੱਕਾ ਕਿਸੇ ਯਤੀਮ ਉੱਤੇ ਜਦੋਂ ਵੀ ਦੇਖਿਆ ਮੈਂ ਉਸ ਨੂੰ ਦਰ ਉੱਤੇ ਸਹਾਇਤਾ ਮੰਗਦਿਆਂ

ਦਾਨੀਏਲ 12:7
ਉਸ ਆਦਮੀ ਨੇ ਜਿਸਨੇ ਸੂਤੀ ਬਸਤਰ ਪਹਿਨੇ ਹੋਏ ਸਨ ਅਤੇ ਜਿਹੜਾ ਪਾਣੀ ਉੱਪਰ ਖਲੋਤਾ ਸੀ, ਆਪਣੇ ਸੱਜੇ ਅਤੇ ਖੱਬੇ ਹੱਥ ਅਕਾਸ਼ ਵੱਲ ਉੱਠਾੇ। ਅਤੇ ਮੈਂ ਉਸ ਨੂੰ ਉਸ ਪਰਮੇਸ਼ੁਰ ਦੇ ਨਾਮ ਦੀ ਵਰਤੋਂ ਕਰਕੇ ਇਕਰਾਰ ਕਰਦਿਆਂ ਸੁਣਿਆ ਜਿਹੜਾ ਸਦਾ ਲਈ ਜਿਉਂਦਾ ਹੈ। ਉਸ ਨੇ ਆਖਿਆ, ‘ਇਹ ਤਿੰਨ ਅਤੇ ਡੇਢ ਵਰ੍ਹੇ ਲਈ ਹੋਵੇਗਾ। ਪਵਿੱਤਰ ਲੋਕਾਂ ਦੀ ਤਾਕਤ ਟੁੱਟ ਜਾਵੇਗੀ ਅਤੇ ਫ਼ੇਰ ਆਖਿਰਕਾਰ ਇਹ ਸਭ ਗੱਲਾਂ ਸਹੀ ਸਿੱਧ ਹੋਣਗੀਆਂ?’

ਮੀਕਾਹ 5:9
ਜਦੋਂ ਤੂੰ ਆਪਣੇ ਦੁਸ਼ਮਣਾਂ ਨਾਲ ਲੜੇਂਗਾ,
    ਤੂੰ ਉਨ੍ਹਾਂ ਨੂੰ ਤਬਾਹ ਕਰ ਦੇਵੇਂਗਾ
ਹਬਕੱੂਕ 3:10
10     ਪਰਬਤ ਤੈਨੂੰ ਵੇਖਕੇ ਕੰਬੇ ਧਰਤੀ ਤੋਂ ਹੜ੍ਹ
ਜ਼ੋਰ ਦੀ ਲੰਘਿਆ ਸਮੁੰਦਰੀ ਪਾਣੀਆਂ ਨੇ ਡਾਢਾ ਸ਼ੋਰ ਕੀਤਾ ਜਿਵੇਂ
    ਕਿ ਉਹ ਧਰਤੀ ਤੇ ਹਮਲਾ ਕਰ ਰਹੇ ਹੋਣ
ਲੂਕਾ 24:50
50 ਯਦ ਯਿਸੂ ਆਪਣੇ ਚੇਲਿਆਂ ਨੂੰ ਯਰੂਸ਼ਲਮ ਤੋਂ ਬਾਹਰ ਬੈਤਅਨੀਆ ਦੇ ਸਾਹਮਣੇ ਲੈ ਗਿਆ। ਉਸ ਨੇ ਆਪਣੇ ਹੱਥ ਉਤਾਂਹ ਨੂੰ ਚੁੱਕੇ ਅਤੇ ਆਪਣੇ ਚੇਲਿਆਂ ਨੂੰ ਅਸੀਸ ਦਿੱਤੀ

ਪਰਕਾਸ਼ ਦੀ ਪੋਥੀ 10:5
ਫ਼ੇਰ ਉਸ ਦੂਤ ਨੇ, ਜਿਸ ਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖਲੋਤਾ ਦੇਖਿਆ ਸੀ, ਆਪਣਾ ਸੱਜਾ ਹੱਥ ਸਵਰਗ ਵੱਲ ਚੁੱਕਿਆ


1 ਤਿਮੋਥਿਉਸ ਨੂੰ 2:8; ਲੇਵੀਆਂ ਦੀ ਪੋਥੀ 9:22; ਕੂਚ 17:11; 1 ਰਾਜਿਆਂ 8:22; 1 ਰਾਜਿਆਂ 8:54; ਨਹਮਯਾਹ 8:6; ਬਿਵਸਥਾ ਸਾਰ 32:40; ਜ਼ਬੂਰ 63:4; ਜ਼ਬੂਰ 119:48; ਜ਼ਬੂਰ 28:2; ਜ਼ਬੂਰ 141:2; ਜ਼ਬੂਰ 134:2; ਵਿਰਲਾਪ 2:19; ਵਿਰਲਾਪ 3:41; ਅਜ਼ਰਾ 9:5; ਅੱਯੂਬ 31:21; ਦਾਨੀਏਲ 12:7; ਮੀਕਾਹ 5:9; ਹਬਕੱੂਕ 3:10; ਲੂਕਾ 24:50; ਪਰਕਾਸ਼ ਦੀ ਪੋਥੀ 10:5