Tuesday, January 21, 2014

ਪਰਮੇਸ਼ੁਰ ਧਰਮੀ ਨੂੰ ਵੇਖਦਾ ਹੈ

                          ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਧਰਮੀ ਨੂੰ ਵੇਖਦਾ ਹੈ
                                                 ਪੰਜਾਬੀ ਮਸੀਹ
ਸੰਦੇਸ਼

ਜ਼ਬੂਰ 33:18
18 ਯਹੋਵਾਹ ਦੇਖਦਾ ਅਤੇ ਉਨ੍ਹਾਂ ਦੇ ਦੇਖਭਾਲ ਕਰਦਾ ਜਿਹੜੇ ਉਸ ਦੇ ਮਾਰਗ ਉੱਤੇ ਤੁਰਦੇ ਹਨ।
    ਉਸਦਾ ਵੱਡਾ ਪਿਆਰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਜ਼ਬੂਰ 34:15
15 ਯਹੋਵਾਹ ਨੇਕ ਬੰਦਿਆਂ ਦੀ ਰੱਖਿਆ ਕਰਦਾ ਹੈ।
    ਉਹ ਉਨ੍ਹਾਂ ਦੀਆਂ ਪ੍ਰਾਰਥਨਾ ਸੁਣਦਾ ਹੈ
1 ਪਤਰਸ 3:12
12 ਪ੍ਰਭੂ ਚੰਗੇ ਲੋਕਾਂ ਨੂੰ ਦੇਖਦਾ ਹੈ
    ਅਤੇ ਪ੍ਰਭੂ ਉਨ੍ਹਾਂ ਦੀਆਂ ਪ੍ਰਾਰਥਨਾ ਨੂੰ ਸੁਣਦਾ ਹੈ;
ਪਰ ਪ੍ਰਭੂ ਉਨ੍ਹਾਂ ਲੋਕਾਂ ਦੇ ਖਿਲਾਫ਼ ਹੈ ਜਿਹੜੇ ਬਦੀ ਕਰਦੇ ਹਨ।
ਅੱਯੂਬ 36:7
ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਨਿਗਰਾਨੀ ਕਰਦਾ ਹੈ ਜੋ ਸਹੀ ਢੰਗ ਨਾਲ ਜਿਉਂਦੇ ਨੇ।
    ਉਹ ਨੇਕ ਬੰਦਿਆਂ ਨੂੰ ਹਾਕਮ ਬਣਨ ਦਿੰਦਾ ਹੈ ਅਤੇ ਉਨ੍ਹਾਂ ਲਈ ਹਮੇਸ਼ਾ ਆਦਰ ਦਿੰਦਾ ਹੈ
ਅਜ਼ਰਾ 5:5
ਪਰ ਦੇ ਪਰਮੇਸ਼ੁਰ ਦੀ ਨਿਗਾਹ ਉਨ੍ਹਾਂ ਯਹੂਦੀ ਆਗੂਆਂ ਉੱਪਰ ਸੀ ਅਤੇ ਇਮਾਰਤਕਾਰਾਂ ਨੇ ਇਮਾਰਤ ਬਨਾਉਣੀ ਤਦ ਤੀਕ ਨਾ ਛੱਡੀ ਜਦ ਤੀਕ ਇਹ ਖਬਰ ਦਾਰਾ ਪਾਤਸ਼ਾਹ ਤੀਕ ਨਾ ਪਹੁੰਚੀ। ਉਹ ਤਦ ਤੀਕ ਕੰਮ ਕਰਦੇ ਰਹੇ ਜਦ ਤੀਕ ਪਾਤਸ਼ਾਹ ਨੇ ਆਪਣਾ ਜਵਾਬ ਚਿੱਠੀ ਰਾਹੀਂ ਨਾ ਭੇਜਿਆ

ਜ਼ਕਰਯਾਹ 12:4
ਪਰ ਉਸ ਵਕਤ, ਮੈਂ ਹਰ ਸਿਪਾਹੀ ਦੇ ਘੋੜੇ ਨੂੰ ਘਬਰਾਹਟ ਨਾਲ ਅਤੇ ਉਸ ਦੇ ਸਵਾਰ ਨੂੰ ਖਤਰੇ ਨਾਲ ਮਾਰਾਂਗਾ। ਮੈਂ ਸਾਰੇ ਵੈਰੀਆਂ ਦੇ ਘੋੜਿਆਂ ਨੂੰ ਅੰਨ੍ਹਿਆਂ ਕਰ ਦੇਵਾਂਗਾ ਪਰ ਮੇਰੀਆਂ ਅੱਖਾਂ ਖੁਲ੍ਹੀਆਂ ਰਹਿਣਗੀਆਂ ਅਤੇ ਮੈਂ ਯਹੂਦਾਹ ਦੇ ਘਰਾਣੇ ਤੇ ਨਜ਼ਰ ਰੱਖਾਂਗਾ

ਯਿਰਮਿਯਾਹ 24:6
ਮੈਂ ਉਨ੍ਹਾਂ ਦੀ ਰੱਖਿਆ ਕਰਾਂਗਾ। ਮੈਂ ਉਨ੍ਹਾਂ ਨੂੰ ਯਹੂਦਾਹ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਚੀਰਾਂਗਾ ਨਹੀਂ-ਮੈਂ ਉਨ੍ਹਾਂ ਦੀ ਉਸਾਰੀ ਕਰਾਂਗਾ। ਮੈਂ ਉਨ੍ਹਾਂ ਨੂੰ ਖਿੱਚਾਂਗਾ ਨਹੀਂ-ਮੈਂ ਉਨ੍ਹਾਂ ਨੂੰ ਬੀਜਾਂਗਾ ਤਾਂ ਜੋ ਵੱਧ ਸੱਕਣ

ਮੱਤੀ 6:4
ਤੁਹਾਡਾ ਦਾਨ ਗੁਪਤ ਹੋਣਾ ਚਾਹੀਦਾ ਹੈ। ਫ਼ਿਰ ਤੁਹਾਡਾ ਪਿਤਾ, ਜਿਹੜਾ ਵੇਖਦਾ ਹੈ ਕਿ ਗੁਪਤ ਵਿੱਚ ਕੀ ਕੀਤਾ ਗਿਆ ਹੈ, ਤੁਹਾਨੂੰ ਫ਼ਲ ਦੇਵੇਗਾ

ਮੱਤੀ 6:6
ਪਰ ਜਦੋਂ ਤੁਸੀਂ ਪ੍ਰਾਰਥਨਾ ਕਰੋ, ਤਾਂ ਆਪਣੇ ਕਮਰੇ ਵਿੱਚ ਜਾਓ, ਬੂਹਾ ਬੰਦ ਕਰੋ ਅਤੇ ਆਪਣੇ ਪਿਤਾ ਅੱਗੇ ਪ੍ਰਾਰਥਨਾ ਕਰੋ ਜਿਹੜਾ ਕਿ ਗੁਪਤ ਸਥਾਨ ਵਿੱਚ ਹੈ। ਜੋ ਕੰਮ ਗੁਪਤ ਕੀਤੇ ਜਾਂਦੇ ਹਨ ਤੁਹਾਡਾ ਪਿਤਾ ਉਹ ਵੇਖਣ ਦੇ ਯੋਗ ਹੈ। ਉਹ ਤੁਹਾਨੂੰ ਫ਼ਲ ਦੇਵੇਗਾ

ਮੱਤੀ 6:18
18 ਤਾਂ ਜੋ ਤੁਸੀਂ ਲੋਕਾਂ ਨੂੰ ਨਹੀਂ ਦਿਖਾ ਰਹੇ ਹੋਵੋਂਗੇ ਕਿ ਤੁਸੀਂ ਵਰਤ ਰੱਖ ਰਹੇ ਹੋ, ਪਰ ਸਿਰਫ਼ ਆਪਣੇ ਪਿਤਾ ਨੂੰ ਦਿਖਾਓ ਜਿਹੜਾ ਕਿ ਗੁਪਤ ਵਿੱਚ ਹੈ। ਤੁਹਾਡਾ ਪਿਤਾ ਜਿਹੜਾ ਗੁਪਤ ਵਿੱਚ ਕੀਤੇ ਨੂੰ ਵੇਖਦਾ ਹੈ ਤੁਹਾਨੂੰ ਫਲ ਦੇਵੇਗਾ


ਜ਼ਬੂਰ 33:18; ਜ਼ਬੂਰ 34:15; 1 ਪਤਰਸ 3:12; ਅੱਯੂਬ 36:7; ਅਜ਼ਰਾ 5:5; ਜ਼ਕਰਯਾਹ 12:4; ਯਿਰਮਿਯਾਹ 24:6; ਮੱਤੀ 6:4; ਮੱਤੀ 6:6; ਮੱਤੀ 6:18