Thursday, January 23, 2014

ਦੂਤਾਂ ਦੀ ਤਾਕਤ


                                          ਬਾਈਬਲ ਦੇ ਕੁਝ ਵਚਨ ਵਿਸ਼ਾ : ਦੂਤਾਂ ਦੀ ਤਾਕਤ
                                                  ਪੰਜਾਬੀ ਮਸੀਹ ਸੰਦੇਸ਼
ਜ਼ਬੂਰ 103:20
20 ਹੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ। ਹੇ ਦੂਤੋਂ,
    ਤੁਸੀਂ ਸ਼ਕਤੀਸ਼ਾਲੀ ਸਿਪਾਹੀ ਹੋ ਜਿਹੜੇ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ।
    ਤੁਸੀਂ ਪਰਮੇਸ਼ੁਰ ਨੂੰ ਸੁਣਦੇ ਹੋ ਅਤੇ ਉਸ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਹੋ

ਪਰਕਾਸ਼ ਦੀ ਪੋਥੀ 10:1
 ਫ਼ੇਰ ਮੈ ਇੱਕ ਹੋਰ ਸ਼ਕਤੀਸ਼ਾਲੀ ਦੂਤ ਨੂੰ ਸਵਰਗ ਵਿੱਚੋਂ ਹੇਠਾ ਆਉਂਦਿਆਂ ਦੇਖਿਆ। ਦੂਤ ਨੇ ਬੱਦਲਾਂ ਦਾ ਲਿਬਾਸ ਪਹਿਨਿਆ ਹੋਇਆ ਸੀ। ਉਸ ਦੇ ਸਿਰ ਦੁਆਲੇ ਸੱਤਰੰਗੀ ਪੀਂਘ ਸੀ। ਦੂਤ ਦਾ ਚਿਹਰਾ ਸੂਰਜ ਵਰਗਾ ਸੀ, ਅਤੇ ਉਸਦੀਆਂ ਲੱਤਾਂ ਅੱਗ ਦੇ ਥੰਮਾਂ ਵਰਗੀਆਂ ਸਨ

ਪਰਕਾਸ਼ ਦੀ ਪੋਥੀ 18:21
21 ਫ਼ਿਰ ਇੱਕ ਸ਼ਕਤੀਸ਼ਾਲੀ ਦੂਤ ਨੇ ਇੱਕ ਵੱਡਾ ਪੱਥਰ ਚੁੱਕਿਆ। ਇਹ ਪੱਥਰ ਚੱਕੀ ਦੇ ਪੁੜ੍ਹ ਜਿੰਨਾ ਵੱਡਾ ਸੀ। ਦੂਤ ਨੇ ਪੱਥਰ ਸਮੁੰਦਰ ਵਿੱਚ ਸੁੱਟਿਆ, ਅਤੇ ਆਖਿਆ
ਇਸੇ ਤਰ੍ਹਾਂ ਹੀ, ਬੇਬੀਲੋਨ ਦੀ ਮਹਾਂਨਗਰੀ ਨੂੰ ਥੱਲੇ ਸੁੱਟ ਦਿੱਤਾ ਜਾਵੇਗਾ।
    ਅਤੇ ਇਸ ਨੂੰ ਹੋਰ ਵੱਧੇਰੇ ਨਹੀਂ ਵੇਖਿਆ ਜਾਵੇਗਾ

ਜ਼ਬੂਰ 103:20; ਪਰਕਾਸ਼ ਦੀ ਪੋਥੀ 10:1; ਪਰਕਾਸ਼ ਦੀ ਪੋਥੀ 18:21