Tuesday, January 21, 2014

ਪਰਮੇਸ਼ੁਰ ਤੁਹਾਡੇ ਨਾਲ

                                    ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਤੁਹਾਡੇ ਨਾਲ
                                             ਪੰਜਾਬੀ ਮਸੀਹ ਸੰਦੇਸ਼
ਯਸਾਯਾਹ 7:14
14 ਪਰ ਮੇਰਾ ਪ੍ਰਭੂ ਤੁਹਾਨੂੰ ਸੰਕੇਤ ਦਰਸਾਵੇਗਾ:
ਨੌਜਵਾਨ ਔਰਤ ਵੱਲ ਦੇਖੋ।
    ਉਹ ਗਰਭਵਤੀ ਹੈ, ਤੇ ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ।
    ਉਹ ਉਸਦਾ ਨਾਮ ਇਮਾਨੂਏਲ ਰੱਖੇਗੀ
ਯਸਾਯਾਹ 8:10
10 ਲੜਾਈ ਲਈ ਆਪਣੀਆਂ ਵਿਉਂਤਾਂ ਬਣਾਓ!
    ਤੁਹਾਡੀਆਂ ਵਿਉਂਤਾਂ ਨਿਸਫ਼ਲ ਹੋ ਜਾਣਗੀਆਂ।
ਆਪਣੀਆਂ ਫ਼ੌਜਾਂ ਨੂੰ ਹੁਕਮ ਦਿਓ!
    ਤੁਹਾਡੇ ਹੁਕਮ ਫ਼ਿਜ਼ੂਲ ਹੋਣਗੇ।
    ਕਿਉਂ ਕਿ ਪਰਮੇਸ਼ੁਰ ਸਾਡੇ ਨਾਲ ਹੈ!
ਮੱਤੀ 1:23
23 ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ। ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ। [a] ਜਿਸਦਾ ਅਰਥ ਇਹ ਹੈ, “ਪਰਮੇਸ਼ੁਰ ਸਾਡੇ ਸੰਗ ਹੈ।

ਯਸਾਯਾਹ 8:8
ਉਹ ਪਾਣੀ ਉਸ ਨਦੀ ਵਿੱਚੋਂ ਬਾਹਰ ਵਗਦਾ ਹੋਇਆ ਯਹੂਦਾਹ ਵਿੱਚ ਦਾਖਲ ਹੋ ਜਾਵੇਗਾ। ਇਹ ਯਹੂਦਾਹ ਦੀ ਧੌਣ ਤਾਈ ਚੜ੍ਹ ਜਾਵੇਗਾ। ਇਹ ਯਹੂਦਾਹ ਨੂੰ ਤਕਰੀਬਨ ਡੋਬ ਹੀ ਦੇਵੇਗਾ
ਇਮਾਨੂਏਲ, ਇਹ ਹੜ੍ਹ ਇੰਨਾ ਫ਼ੈਲ ਜਾਵੇਗਾ ਕਿ ਤੇਰੇ ਸਾਰੇ ਦੇਸ਼ ਉੱਤੇ ਫ਼ੈਲ ਜਾਵੇਗਾ

ਗਿਣਤੀ 14:9
8-9 ਇਹ ਧਰਤੀ ਬਹੁਤ ਸਾਰੀਆਂ ਚੰਗਿਆਂ ਚੀਜ਼ਾਂ ਨਾਲ ਭਰੀ ਹੋਈ ਹੈ। ਜੇ ਯਹੋਵਾਹ ਸਾਡੇ ਉੱਤੇ ਪ੍ਰਸੰਨ ਹੈ, ਉਹ ਸਾਡੀ ਉਸ ਧਰਤੀ ਉੱਤੇ ਅਗਵਾਈ ਕਰੇਗਾ ਅਤੇ ਇਸ ਨੂੰ ਸਾਨੂੰ ਦੇ ਦੇਵੇਗਾ! ਯਹੋਵਾਹ ਦੇ ਖਿਲਾਫ਼ ਵਿਦਰੋਹ ਨਾ ਕਰੋ ਅਤੇ ਉਸ ਧਰਤੀ ਦੇ ਲੋਕਾਂ ਕੋਲੋਂ ਭੈਭੀਤ ਨਾ ਹੋਵੋ। ਅਸੀਂ ਉਨ੍ਹਾਂ ਨੂੰ ਹਰਾ ਸੱਕਦੇ ਹਾਂ। ਉਨ੍ਹਾਂ ਦੀ ਸੁਰੱਖਿਆ ਚਲੀ ਗਈ ਹੈ, ਕਿਉਂਕਿ ਯਹੋਵਾਹ ਸਾਡੇ ਨਾਲ ਹੈ। ਇਸ ਲਈ ਉਨ੍ਹਾਂ ਤੋਂ ਭੈਭੀਤ ਨਾ ਹੋਵੋ!”

ਜ਼ਬੂਰ 46:7

ਸਰਬ ਸ਼ਕਤੀਮਾਨ ਯਹੋਵਾਹ ਸਾਡੇ ਅੰਗ-ਸੰਗ ਹੈ।
    ਯਾਕੂਬ ਦਾ ਪਰਮੇਸ਼ੁਰ ਸਾਡੀ ਸੁਰੱਖਿਅਤ ਥਾਂ ਹੈ
ਜ਼ਬੂਰ 46:11
11 ਸਰਬ ਸ਼ਕਤੀਮਾਨ ਯਹੋਵਾਹ ਹਮੇਸ਼ਾ ਸਾਡੇ ਨਾਲ ਹੈ।
    ਯਾਕੂਬ ਦਾ ਯਹੋਵਾਹ ਸਾਡਾ ਸੁਰੱਖਿਅਤ ਸਥਾਨ ਹੈ
ਉਤਪਤ 21:22
22 ਫ਼ੇਰ ਅਬੀਮਲਕ ਅਤੇ ਫ਼ੀਕੋਲ ਨੇ ਅਬਰਾਹਾਮ ਨਾਲ ਗੱਲ ਕੀਤੀ। ਫ਼ੀਲੋਕ ਅਬੀਮਲਕ ਦੀ ਫ਼ੌਜ ਦਾ ਕਮਾਂਡਰ ਸੀ। ਉਨ੍ਹਾਂ ਨੇ ਅਬਰਾਹਾਮ ਨੂੰ ਆਖਿਆ, “ਤੇਰੀ ਹਰ ਗੱਲ ਵਿੱਚ ਪਰਮੇਸ਼ੁਰ ਤੇਰੇ ਨਾਲ ਹੈ

ਯਸਾਯਾਹ 45:14
14 ਯਹੋਵਾਹ ਆਖਦਾ ਹੈ, “ਮਿਸਰ ਤੇ ਇਬੋਪੀਆ ਅਮੀਰ ਹਨ,
    ਪਰ ਹੇ ਇਸਰਾਏਲ ਇਹ ਦੌਲਤਾਂ ਤੈਨੂੰ ਮਿਲਣਗੀਆਂ।
ਸੇਬਾ ਦੇ ਲੰਮੇ ਕਦ੍ਦ ਵਾਲੇ ਲੋਕ ਤੇਰੇ ਹੋਣਗੇ,
    ਉਹ ਆਪਣੀਆਂ ਗਰਦਨਾਂ ਵਿੱਚ ਪਾਈਆਂ ਹੋਈਆਂ ਜ਼ੰਜ਼ੀਰਾਂ ਸੰਗ ਚੱਲਣਗੇ।
ਉਹ ਤੇਰੇ ਸਾਹਮਣੇ ਝੁਕਣਗੇ
    ਅਤੇ ਉਹ ਤੇਰੇ ਸਾਹਮਣੇ ਪ੍ਰਾਰਥਨਾ ਕਰਨਗੇ।
ਇਸਰਾਏਲ ਪਰਮੇਸ਼ੁਰ ਤੇਰੇ ਨਾਲ ਹੈ।
    ਅਤੇ ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ
ਗਿਣਤੀ 23:21
21 ਪਰਮੇਸ਼ੁਰ, ਨੂੰ ਯਾਕੂਬ ਦੇ ਲੋਕਾਂ ਅੰਦਰ ਕੁਝ ਵੀ ਗਲਤ ਨਹੀਂ ਦਿਸਿਆ।
    ਪਰਮੇਸ਼ੁਰ ਨੂੰ, ਇਸਰਾਏਲ ਦੇ ਲੋਕਾਂ ਵਿੱਚ ਕੋਈ ਪਾਪ ਨਹੀਂ ਦਿਸਿਆ।
ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੈ
    ਅਤੇ ਉਹ ਉਨ੍ਹਾਂ ਦੇ ਨਾਲ ਹੈ।
    ਉਹ ਉਸ ਨੂੰ ਆਪਣਾ ਰਾਜਾ ਹੋਣ ਦਾ ਐਲਾਨ ਕਰਦੇ ਹਨ!
ਬਿਵਸਥਾ ਸਾਰ 20:1
 ਜਦੋਂ ਤੁਸੀਂ ਆਪਣੇ ਦੁਸ਼ਮਣ ਦੇ ਵਿਰੁੱਧ ਲੜਾਈ ਕਰਨ ਲਈ ਜਾਵੋ, ਅਤੇ ਤੁਸੀਂ ਆਪਣੇ ਨਾਲੋਂ ਵੱਧੇਰੇ ਆਦਮੀਆਂ, ਘੋੜਿਆਂ ਅਤੇ ਰੱਥਾਂ ਨੂੰ ਵੇਖੋ, ਤੁਹਾਨੂੰ ਉਨ੍ਹਾਂ ਕੋਲੋਂ ਡਰਨਾ ਨਹੀਂ ਚਾਹੀਦਾ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ-ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ, ਤੁਹਾਡੇ ਨਾਲ ਹੈ

ਬਿਵਸਥਾ ਸਾਰ 20:4
ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਹੈ। ਉਹ ਤੁਹਾਡੀ ਦੁਸ਼ਮਣਾ ਨਾਲ ਲੜਾਈ ਵਿੱਚ ਸਹਾਇਤਾ ਕਰੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਜਿੱਤਣ ਵਿੱਚ ਸਹਾਇਤਾ ਕਰੇਗਾ।

ਹੱਜਈ 1:13
13 ਹੱਜਈ, ਯਹੋਵਾਹ ਵੱਲੋਂ ਭੇਜੇ ਗਏ ਸੰਦੇਸ਼ਵਾਹਕ ਨੇ, ਲੋਕਾਂ ਨੂੰ ਆਖਿਆ, “ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਮੈਂ ਤੁਹਾਡੇ ਨਾਲ ਹਾਂ।’”

ਹੱਜਈ 2:4
ਪਰ ਹੁਣ, ਜ਼ਰੁੱਬਾਬਲ, ਯਹੋਵਾਹ ਨੇ ਆਖਿਆ, ਹੌਂਸਲਾ ਨਾ ਹਾਰ। ਪਰਧਾਨ ਜਾਜਕ ਯਹੋਸ਼ੁਆ ਯਹੋਸਾਦਾਕ ਦੇ ਪੁੱਤਰ ਹੌਂਸਲਾ ਨਾ ਹਾਰ! ਇਸ ਕੌਮ ਦੇ ਸਾਰੇ ਲੋਕੋ ਹੌਂਸਲਾ ਨਾ ਹਾਰੋ। ਯਹੋਵਾਹ ਸਰਬ ਸ਼ਕਤੀਮਾਨ ਨੇ ਇਉਂ ਆਖਿਆ। ਇਹ ਕੰਮ ਜਾਰੀ ਰੱਖੋ ਕਿਉਂ ਜੋ ਮੈਂ ਤੁਹਾਡੇ ਨਾਲ ਹਾਂ। ਯਹੋਵਾਹ ਸਰਬ-ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ।

ਯਸਾਯਾਹ 41:10
10 ਫ਼ਿਕਰ ਨਾ ਕਰ, ਮੈਂ ਤੇਰੇ ਨਾਲ ਹਾਂ।
    ਭੈਭੀਤ ਨਾ ਹੋ, ਮੈਂ ਤੇਰਾ ਪਰਮੇਸ਼ੁਰ ਹਾਂ।
ਮੈਂ ਤੈਨੂੰ ਮਜ਼ਬੂਤ ਬਣਾਵਾਂਗਾ।
    ਮੈਂ ਤੇਰੀ ਸਹਾਇਤਾ ਕਰਾਂਗਾ।
ਮੈਂ ਤੈਨੂੰ ਆਪਣੇ ਚੰਗੇ ਸੱਜੇ ਹੱਥ ਨਾਲ ਸਹਾਰਾ ਦਿਆਂਗਾ
ਯਸਾਯਾਹ 43:5
ਇਸ ਲਈ ਡਰੋ ਨਾ! ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਡੇ ਬੱਚਿਆਂ ਨੂੰ ਇਕੱਠਿਆਂ ਕਰਾਂਗਾ ਅਤੇ ਉਨ੍ਹਾਂ ਨੂੰ ਤੁਹਾਡੇ ਪਾਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਪੂਰਬ ਅਤੇ ਪੱਛਮ ਵੱਲੋਂ ਇਕੱਠਿਆਂ ਕਰਾਂਗਾ

ਯਿਰਮਿਯਾਹ 42:11
11 ਹੁਣ ਤੁਸੀਂ ਬਾਬਲ ਦੇ ਰਾਜੇ ਤੋਂ ਭੈਭੀਤ ਹੋ। ਪਰ ਉਸਤੋਂ ਭੈਭੀਤ ਨਾ ਹੋਵੋ। ਬਾਬਲ ਦੇ ਰਾਜੇ ਤੋਂ ਡਰੋ ਨਾ’, ਯਹੋਵਾਹ ਦਾ ਇਹ ਸੰਦੇਸ਼ ਹੈ, ‘ਕਿਉਂ ਕਿ ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਨੂੰ ਬਚਾਵਾਂਗਾ। ਮੈਂ ਤੁਹਾਨੂੰ ਮੁਸ਼ਕਿਲ ਵਿੱਚੋਂ ਕੱਢਾਂਗਾ। ਉਹ ਤੁਹਾਡੇ ਉੱਪਰ ਹੱਥ ਨਹੀਂ ਪਾ ਸੱਕੇਗਾ

ਯਿਰਮਿਯਾਹ 46:28
28 ਯਹੋਵਾਹ ਇਹ ਗੱਲਾਂ ਆਖਦਾ ਹੈ।
ਯਾਕੂਬ, ਮੇਰੇ ਸੇਵਕ, ਭੈਭੀਤ ਨਾ ਹੋ।
    ਮੈਂ ਤੇਰੇ ਨਾਲ ਹਾਂ।
ਮੈਂ ਤੈਨੂੰ ਅਨੇਕਾਂ ਥਾਵਾਂ ਵੱਲ ਭੇਜਿਆ ਸੀ।
    ਪਰ ਮੈਂ ਤੈਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।
    ਪਰ ਮੈਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਤਬਾਹ ਕਰ ਦਿਆਂਗਾ।
ਤੈਨੂੰ ਆਪਣੇ ਕੀਤੇ ਮੰਦੇ ਕੰਮਾਂ ਲਈ ਜ਼ੂਰਰ ਸਜ਼ਾ ਮਿਲੇਗੀ।
    ਇਸ ਲਈ ਮੈਂ ਤੈਨੂੰ ਤੇਰੀ ਸਜ਼ਾ ਤੋਂ ਬਚਕੇ ਨਿਕਲਣ ਨਹੀਂ ਦਿਆਂਗਾ।
    ਮੈਂ ਤੈਨੂੰ ਜ਼ਬਤ ਵਿੱਚ ਲਿਆਵਾਂਗਾ, ਪਰ ਮੈਂ ਬੇਲਾਗ ਹੋਵਾਂਗਾ।

2 ਰਾਜਿਆਂ 6:16
16 ਅਲੀਸ਼ਾ ਨੇ ਕਿਹਾ, “ਘਬਰਾਓ ਨਹੀਂ! ਜੋ ਫ਼ੌਜ ਸਾਡੇ ਲਈ ਲੜੇਗੀ ਉਹ ਅਰਾਮ ਦੀ ਫ਼ੌਜ ਤੋਂ ਕਿਤੇ ਵੱਧੇਰੇ ਹੈ।

ਜ਼ਬੂਰ 16:8
ਮੈਂ ਹਮੇਸ਼ਾ ਮੇਰੇ ਯਹੋਵਾਹ ਨੂੰ ਸਾਹਮਣੇ ਰੱਖਦਾ ਹਾਂ,
    ਅਤੇ ਕਦੀ ਵੀ ਮੈਂ ਉਸ ਦੇ ਸੱਜੇ ਤੋਂ ਮੇਰੀ ਥਾਂ ਨਹੀਂ ਛੱਡਾਂਗਾ

ਜ਼ਕਰਯਾਹ 8:23
23 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਉਨ੍ਹਾਂ ਦਿਨਾਂ ਵਿੱਚ ਵੱਖੋ-ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਬਹੁਤ ਸਾਰੇ ਮਨੁੱਖ ਇੱਕ ਯਹੂਦੀ ਮਨੁੱਖ ਦਾ ਪੱਲਾ ਫ਼ੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚਲਾਂਗੇ ਕਿਉਂ ਕਿ ਅਸੀਂ ਸੁਣਿਆ ਹੈ ਕਿਪਰਮੇਸ਼ੁਰ ਤੁਹਾਡੇ ਨਾਲ ਹੈ। ਕੀ ਅਸੀਂ ਤੁਹਾਡੇ ਨਾਲ ਉਸਦੀ ਉਪਾਸਨਾ ਲਈ ਚੱਲ ਸੱਕਦੇ ਹਾਂ?’”

ਜ਼ਕਰਯਾਹ 10:5
ਉਹ ਸੂਰਬੀਰਾਂ ਵਾਂਗ ਹੋਣਗੇ ਜੋ ਆਪਣੇ ਵੈਰੀਆਂ ਨੂੰ ਸੜਕਾਂ ਦੀ ਮਿੱਟੀ ਵਾਂਗ ਮਿੱਧਣਗੇ। ਉਹ ਲੜਨਗੇ ਅਤੇ ਕਿਉਂ ਜੋ ਯਹੋਵਾਹ ਉਨ੍ਹਾਂ ਦੇ ਅੰਗ-ਸੰਗ ਹੋਵੇਗਾ ਉਹ ਦੁਸ਼ਮਣ ਦੇ ਘੁੜਸਵਾਰਾਂ ਨੂੰ ਹਰਾ ਦੇਣਗੇ

ਹਿਜ਼ਕੀਏਲ 34:30
30 ਫ਼ੇਰ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ। ਅਤੇ ਉਨ੍ਹਾਂ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦੇ ਨਾਲ ਹਾਂ। ਅਤੇ ਇਸਰਾਏਲ ਦਾ ਪਰਿਵਾਰ ਜਾਣ ਜਾਵੇਗਾ ਕਿ ਉਹ ਮੇਰੇ ਬੰਦੇ ਹਨ!” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!

ਕੂਚ 17:7
ਮੂਸਾ ਨੇ ਉਸ ਥਾਂ ਦਾ ਨਾਮ ਮਰੀਬਾਹ ਅਤੇ ਮੱਸਾਹ ਰੱਖਿਆ, ਕਿਉਂਕਿ ਇਹੀ ਥਾਂ ਸੀ ਜਿੱਥੇ ਇਸਰਾਏਲ ਦੇ ਲੋਕ ਉਸ ਦੇ ਵਿਰੁੱਧ ਹੋ ਗਏ ਸਨ ਅਤੇ ਯਹੋਵਾਹ ਦੀ ਪਰੱਖ ਕੀਤੀ ਸੀ। ਲੋਕ ਜਾਨਣਾ ਚਾਹੁੰਦੇ ਸਨ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ ਜਾਂ ਨਹੀਂ


ਯਸਾਯਾਹ 7:14; ਯਸਾਯਾਹ 8:10; ਮੱਤੀ 1:23; ਯਸਾਯਾਹ 8:8; ਗਿਣਤੀ 14:9; ਜ਼ਬੂਰ 46:7; ਜ਼ਬੂਰ 46:11; ਉਤਪਤ 21:22; ਯਸਾਯਾਹ 45:14; ਗਿਣਤੀ 23:21; ਬਿਵਸਥਾ ਸਾਰ 20:1; ਬਿਵਸਥਾ ਸਾਰ 20:4; ਹੱਜਈ 1:13; ਹੱਜਈ 2:4; ਯਸਾਯਾਹ 41:10; ਯਸਾਯਾਹ 43:5; ਯਿਰਮਿਯਾਹ 42:11; ਯਿਰਮਿਯਾਹ 46:28; 2 ਰਾਜਿਆਂ 6:16; ਜ਼ਬੂਰ 16:8; ਜ਼ਕਰਯਾਹ 8:23; ਜ਼ਕਰਯਾਹ 10:5; ਹਿਜ਼ਕੀਏਲ 34:30; ਕੂਚ 17:7